'ਸਾਨੂੰ ਹਿੰਦੀ ਨਹੀਂ ਆਉਂਦੀ, ਮਿਜ਼ੋ ਭਾਸ਼ਾਈ ਨਵਾਂ ਮੁੱਖ ਸਕੱਤਰ ਦਿਓ' - ਮਿਜ਼ੋਰਮ ਮੁੱਖ ਮੰਤਰੀ ਦੀ ਕੇਂਦਰ ਨੂੰ ਚਿੱਠੀ -ਪ੍ਰੈੱਸ ਰਿਵੀਊ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਮਿਜ਼ੋਰਮ ਦੇ ਮੁੱਖ ਮੰਤਰੀ ਜ਼ੋਰਮਥੰਗਾ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਅਜਿਹਾ ਮੁੱਖ ਸਕੱਤਰ ਲਗਾਇਆ ਜਾਵੇ, ਜਿਸ ਨੂੰ ਮਿਜ਼ੋਰਮ ਭਾਸ਼ਾ ਦਾ ਗਿਆਨ ਹੋਵੇ।

ਦਿ ਹਿੰਦੂ ਦੀ ਖ਼ਬਰ ਮੁਤਾਬਕ, ਉਨ੍ਹਾਂ ਨੇ ਕਿਹਾ ਹੈ ਆਮ ਤੌਰ 'ਤੇ ਮਿਜ਼ੋਰਮ ਦੇ ਲੋਕ ਅਤੇ ਉਨ੍ਹਾਂ ਦੇ ਕੈਬਨਿਟ ਮੰਤਰੀਆਂ ਨੂੰ ਹਿੰਦੀ ਨਹੀਂ ਆਉਂਦੀ ਜਾਂ ਫਿਰ ਉਹ ਘੱਟ ਸਮਝਦੇ ਹਨ।

ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੀ ਚਿੱਠੀ ਵਿੱਚ ਕਿਹਾ ਹੈ ਕਿ ਮੰਤਰਾਲੇ ਨੇ ਸੂਬੇ ਦਾ ਮੁੱਖ ਸਕੱਤਰ ਰੇਣੂ ਸ਼ਰਮਾ ਨੂੰ ਥਾਪਿਆ ਹੈ ਪਰ ਉਨ੍ਹਾਂ ਦੀ ਸਰਕਾਰ ਚਾਹੁੰਦੀ ਹੈ ਐਡੀਸ਼ਨਲ ਚੀਫ ਸਕੱਤਰ ਜੇਸੀ ਰਾਮਥੰਗਾ ਨੂੰ ਇਹ ਅਹੁਦਾ ਦਿੱਤਾ ਜਾਵੇ।

ਮੁੱਖ ਮੰਤਰੀ ਨੇ ਕਿਹਾ, "ਮਿਜ਼ੋਰਮ ਦੇ ਲੋਕ ਆਮ ਤੌਰ 'ਤੇ ਹਿੰਦੀ ਨਹੀਂ ਸਮਝਦੇ, ਮੇਰਾ ਕੋਈ ਵੀ ਕੈਬਨਿਟ ਮੰਤਰੀ ਹਿੰਦੀ ਨਹੀਂ ਜਾਣਦਾ। ਉਨ੍ਹਾਂ ਵਿੱਚੋਂ ਕੁਝ ਨੂੰ ਅੰਗਰੇਜ਼ੀ ਨਾਲ ਵੀ ਸਮੱਸਿਆ ਹੈ।"

"ਅਜਿਹੇ ਵਿੱਚ ਚੀਫ ਸਕੱਤਰ ਦਾ ਕੰਮ ਬਿਨਾਂ ਮਿਜ਼ੋ ਭਾਸ਼ਾ ਦੇ ਕਦੇ ਵੀ ਪ੍ਰਭਾਵੀ ਅਤੇ ਕੁਸ਼ਲ ਨਹੀਂ ਹੋ ਸਕੇਗਾ।"

ਬਠਿੰਡਾ ਦੀ ਵਿਧਾਇਕ ਰੂਬੀ ਨੇ ਦਿੱਤਾ 'ਆਪ' ਤੋਂ ਅਸਤੀਫ਼ਾ

ਬਠਿੰਡਾ ਰੂਰਲ ਦੀ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ, ਉਨ੍ਹਾਂ ਨੇ ਇਸ ਦੀ ਜਾਣਕਾਰੀ ਟਵਿੱਟਰ 'ਤੇ ਦਿੱਤੀ ਹੈ।

ਟਵੀਟ ਵਿੱਚ ਉਨ੍ਹਾਂ ਨੇ ਲਿਖਿਆ ਹੈ, "ਆਪ ਕਨਵੀਨਰ ਅਰਵਿੰਦ ਕੇਜਰੀਵਾਲ, ਭਗਵੰਤ ਮਾਨ, ਮੈਂ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਤੋਂ ਤਤਕਾਲ ਪ੍ਰਭਾਵ ਨਾਲ ਅਸਤੀਫ਼ਾ ਦੇ ਰਹੀ ਹਾਂ। ਕ੍ਰਿਪਾ ਕਰਕੇ ਮੇਰਾ ਅਸਤੀਫ਼ਾ ਸਵੀਕਾਰ ਕੀਤਾ ਜਾਵੇ।"

ਰੂਬੀ ਨੇ ਸਾਲ 2017 ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਜਿੱਤੀ ਸੀ। ਪਰ ਉਹ ਪਿਛਲੇ ਸਮੇਂ ਦੌਰਾਨ ਪਾਰਟੀ ਹਾਈਕਮਾਂਡ ਨਾਲ ਨਰਾਜ਼ਗੀ ਕਾਰਨ ਜ਼ਿਆਦਾ ਸਰਗਰਮ ਨਹੀਂ ਸੀ।

ਇੱਥੋਂ ਤੱਕ ਕਿ ਜਦੋਂ 29 ਅਕਤੂਬਰ ਨੂੰ ਅਰਵਿੰਦ ਕੇਜਰੀਵਾਲ ਬਠਿੰਡਾ ਆਏ ਸਨ ਤਾਂ ਉਹ ਉਨ੍ਹਾਂ ਦੇ ਸਮਾਗਮ ਵਿੱਚ ਵੀ ਸ਼ਾਮਿਲ ਨਹੀਂ ਸਨ। ਉਨ੍ਹਾਂ ਦੀ ਤਸਵੀਰ ਵੀ ਆਮ ਦੇ ਪੋਸਟਰ ਵਿੱਚੋਂ ਗਾਇਬ ਸੀ।

ਮਨਜੰਮਾ ਜੋਗਾਤੀ, ਇੱਕ ਭਿਖਾਰੀ ਤੋਂ ਲੈ ਕੇ ਪਦਮ ਸ਼੍ਰੀ ਤੱਕ

ਟ੍ਰਾਂਸਜੈਂਡਰ ਮਨਜੰਮਾ ਜੋਗਾਤੀ ਨਾਚ ਕਲਾ ਵਿੱਚ ਆਪਣੇ ਯੋਗਦਾਨ ਕਾਰਨ ਸਨਮਾਨਿਤ ਕੀਤਾ ਗਿਆ।

ਇੰਡੀਅਨ ਐਕਪ੍ਰੈੱਸ ਦੀ ਖ਼ਬਰ ਮੁਤਾਬਕ ਜੋਗਾਤੀ ਨੇ ਇਸ ਦੌਰਾਨ ਰਾਸ਼ਟਰਪਤੀ ਨੂੰ ਵਿਲੱਖਣ ਢੰਗ ਨਾਲ ਮਿਲੀ, ਜਿਸ ਦੀ ਮਾਨਤਾ ਹੈ ਕਿ ਟ੍ਰਾਂਸਜੈਂਡਰ ਵੱਲੋਂ ਇਸ ਤਰ੍ਹਾਂ ਮਿਲਣਾ ਸ਼ੁੱਭ ਮੰਨਿਆ ਜਾਂਦਾ ਹੈ।

ਆਪਣੇ ਜ਼ਿੰਦਗੀ ਬਾਰੇ ਦੱਸਦਿਆਂ ਉਨ੍ਹਾਂ ਨੇ ਕਿਹਾ ਕਿ 15 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਪਣੇ ਆਪ ਇੱਕ ਔਰਤ ਵਜੋਂ ਪਛਾਣਨਾ ਸ਼ੁਰੂ ਕੀਤਾ ਸੀ।

ਉਨ੍ਹਾਂ ਦੇ ਮਾਤਾ-ਪਿਤਾ ਜੋਗਾਤੀ ਨੂੰ ਇੱਕ ਮੰਦਿਰ ਵਿੱਚ ਲੈ ਕੇ ਗਏ ਜਿੱਥੇ ਇੱਕ ਰਿਵਾਜ ਮੁਤਾਬਕ ਉਨ੍ਹਾਂ ਨੂੰ ਇੱਕ ਰਸਮ ਕਰਨ ਲਈ ਕਿਹਾ।

ਜਿਸ ਵਿੱਚ ਮੰਨਿਆ ਜਾਂਦਾ ਹੈ ਕਿ ਕਿਸੇ ਦੇਵੀ-ਦੇਵਤਿਆਂ ਨਾਲ ਵਿਆਹ ਕਰ ਦਿੱਤਾ ਜਾਂਦਾ ਹੈ।

ਉਦੋਂ ਤੋਂ ਹੀ ਮੰਜੂਨਾਥ ਸ਼ੈਟੀ (ਬਚਪਨ ਦਾ ਨਾਮ) ਮਨਜੰਮਾ ਜੋਗਾਤੀ ਬਣ ਗਈ ਤੇ ਉਨ੍ਹਾਂ ਨੂੰ ਘਰ ਜਾਣ ਦੀ ਆਗਿਆ ਨਹੀਂ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਇਸ ਤੋਂ ਬਾਅਦ ਉਨ੍ਹਾਂ ਨੇ ਇਕੱਲਿਆ ਸੜਕ 'ਤੇ ਭੀਖ ਮੰਗਣ ਦਾ ਸਫ਼ਰ ਸ਼ੁਰੂ ਕੀਤਾ, ਆਤਮਹੱਤਿਆ ਦਾ ਵਿਚਾਰ ਵੀ ਆਇਆ ਤੇ ਫਿਰ ਉਨ੍ਹਾਂ ਡਾਂਸ ਸਿੱਖਿਆ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕੀਤੀ।

ਇਸ ਤੋਂ ਬਾਅਦ ਉਹ ਕਰਨਾਟਕਾ ਦੀ ਜਾਨਪਾੜਾ ਅਕਾਦਮੀ ਦੀ ਪਹਿਲੀ ਟ੍ਰਾਂਸਜੈਂਡਰ ਪ੍ਰਧਾਨ ਵੀ ਬਣੀ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)