You’re viewing a text-only version of this website that uses less data. View the main version of the website including all images and videos.
ਜਗਤਾਰ ਸਿੰਘ ਤਾਰਾ 2004 'ਚ ਜੇਲ੍ਹ ਤੋਂ ਭੱਜਣ ਦੇ ਮਾਮਲੇ 'ਚ ਦੋਸ਼ੀ ਕਰਾਰ - ਪ੍ਰੈੱਸ ਰਿਵੀਊ
ਸਾਲ 2004 ਵਿੱਚ ਬੁੜੈਲ ਜੇਲ੍ਹ ਤੋੜਨ ਦੇ ਮਾਮਲੇ ਵਿੱਚ ਚੰਡੀਗੜ੍ਹ ਦੀ ਇੱਕ ਸਥਾਨਕ ਅਦਾਲਤ ਨੇ ਜਗਤਾਰ ਸਿੰਘ ਤਾਰਾ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਅਦਾਲਤ ਨੇ ਸਵੈ-ਇੱਛਾ ਨਾਲ ਦਿੱਤੇ ਗਏ ਇਕਬਾਲੀਆ ਬਿਆਨ ਤੋਂ ਬਾਅਦ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਅਦਾਲਤ ਨੇ ਕਿਹਾ, "ਕੇਸ ਇਸਤਗਾਸਾ ਸਬੂਤ ਦਰਜ ਲਈ ਤੈਅ ਕੀਤਾ ਗਿਆ ਸੀ। ਹਾਲਾਂਕਿ, ਦੋਸ਼ੀ ਨੇ ਆਪਣਾ ਜੁਰਮ ਕਬੂਲ ਕਰਦਿਆਂ ਬਿਆਨ ਦਿੱਤਾ ਹੈ।"
"ਉਨ੍ਹਾਂ ਨੂੰ ਇਸ ਦਲੀਲ ਦੇ ਸਿੱਟਿਆਂ ਬਾਰੇ ਵੀ ਦੱਸਿਆ ਗਿਆ ਸੀ ਪਰ ਉਹ ਬਾਜ਼ਿੱਦ ਰਹੇ। ਅਦਾਲਤ ਸੰਤੁਸ਼ਟ ਹੈ ਕਿ ਮੁਲਜ਼ਮ ਵੱਲੋਂ ਜੁਰਮ ਕਬੂਲ ਕਰਨ ਦੀ ਪਟੀਸ਼ਨ ਸਵੈ-ਇੱਛਾ ਨਾਲ ਹੋਈ ਸੀ।"
ਇਸ ਤੋਂ ਇਲਾਵਾ ਤਾਰਾ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਪਹਿਲਾਂ ਤੋਂ ਦੋਸ਼ੀ ਕਰਾਰ ਦਿੱਤੇ ਗਏ ਹਨ। ਉਹ ਕਈ ਸਾਲਾਂ ਤੋਂ ਜੇਲ੍ਹ ਵਿੱਚ ਹਨ।
ਬੇਅਤ ਸਿੰਘ ਕਤਲ ਕਾਂਡ ਵਿੱਚ ਦੋਸ਼ੀ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਅਤੇ ਤਾਰਾ ਸੁਰੰਗ ਪੁੱਟ ਕੇ ਜੇਲ੍ਹ ਤੋਂ ਫਰਾਰ ਹੋ ਗਏ ਸਨ।
ਇਹ ਵੀ ਪੜ੍ਹੋ-
ਅਮਰੀਕੀ ਸਰਹੱਦ ਵੈਕਸੀਨ ਸਰਟੀਫਿਕੇਟ ਵਾਲੇ ਲੋਕਾਂ ਲਈ ਖੁੱਲ੍ਹੀ
ਅਮਰੀਕਾ-ਮੈਕਸੀਕੋ ਸਰਹੱਦ 'ਤੇ ਮਹੀਨਿਆਂ ਤੱਕ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਸਨ ਪਰ ਹੁਣ ਇਨ੍ਹਾਂ ਵਿੱਚ ਕੁਝ ਰਾਹਤ ਦੇਖਣ ਨੂੰ ਮਿਲ ਰਹੀ ਹੈ।
ਨਿਊਯਾਰਕ ਟਾਈਮਜ਼ ਦੀ ਖ਼ਬਰ ਮੁਤਾਬਕ ਹੁਣ ਉਨ੍ਹਾਂ ਲੋਕਾਂ ਨੂੰ ਸਰਹੱਦ ਪਾਰ ਕਰਨ ਦੀ ਇਜਾਜ਼ਤ ਮਿਲ ਗਈ ਹੈ, ਜਿਨ੍ਹਾਂ ਨੂੰ ਕੋਵਿਡ ਵੈਕਸੀਨ ਲੱਗ ਚੁੱਕੀ ਹੈ।
ਕੋਵਿਡ ਪਾਬੰਦੀਆਂ ਵਿਚਾਲੇ ਪਿਛਲੇ ਕਰੀਬ 18 ਮਹੀਨਿਆਂ ਵਿੱਚ ਕੁਝ ਬੂਥ ਖੁੱਲ੍ਹੇ ਹੋਏ ਸਨ। ਜਿਸ ਦੇ ਤਹਿਤ ਅਮਰੀਕਾ ਦੇ ਸਥਾਈ ਨਿਵਾਸੀਆਂ ਜਾਂ "ਜ਼ਰੂਰੀ ਸੇਵਾ ਵਾਲੇ ਲੋਕਾਂ" ਤੋਂ ਇਲਾਵਾ ਵਧੇਰੇ ਲੋਕਾਂ 'ਤੇ ਪਾਬੰਦੀ ਸੀ।
ਪਰ ਹੁਣ ਵੈਕਸੀਨ ਦੇ ਸਰਟੀਫਿਕੇਟ ਨਾਲ ਪਾਬੰਦੀਆਂ ਵਿੱਚ ਢਿੱਲ ਦਿੱਤੀ ਗਈ ਹੈ ਤੇ ਜਿਹੜੇ ਲੋਕਾਂ ਨੂੰ ਦੋ ਟੀਕੇ ਲੱਗ ਗਏ ਹਨ, ਉਹ ਸਰਹੱਦ ਪਾਰ ਜਾ ਸਕਦੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਪੁਲਿਸ ਹਿਰਾਸਤ 'ਚ ਕਾਨੂੰਨ ਲੋਕਾਂ ਦੀ ਕੁੱਟਮਾਰ ਦੀ ਇਜਾਜ਼ਤ ਨਹੀਂ ਦਿੰਦਾ˸ ਦਿੱਲੀ ਹਾਈ ਕੋਰਟ
ਪੁਲਿਸ ਵੱਲੋਂ ਦੋ ਲੋਕਾਂ ਦੀ ਕੁੱਟਮਾਰ ਦੀ ਜਾਂਚ ਦੇ ਆਦੇਸ਼ ਦਿੰਦਿਆਂ ਹੋਇਆਂ ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਕਾਨੂੰਨ ਪੁਲਿਸ ਹਿਰਾਸਤ 'ਚ ਲੋਕਾਂ ਨੂੰ ਪੁੱਛਗਿੱਛ ਦੌਰਾਨ ਵੀ ਕੁੱਟਣ ਦੀ ਆਗਿਆ ਨਹੀਂ ਦਿੰਦਾ।
ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ, ਅਦਾਲਤ ਨੇ ਅਮਰੀਕਾ ਵਿੱਚ ਹੋਏ ਜੌਰਜ ਫਲਾਇਡ ਕੇਸ ਦਾ ਹਵਾਲਾ ਦਿੰਦਿਆਂ ਕਿਹਾ, "ਕਿਸੇ ਨੂੰ ਜੌਰਜ ਪੈਰੀ ਫਲਾਇਡ ਵਾਂਗ ਦੁੱਖ ਭਰੇ ਅੰਤਿਮ ਸ਼ਬਦਾਂ ਨੂੰ ਦੁਹਰਾਉਣ ਦੀ ਲੋੜ ਨਾ ਪਵੇ 'ਮੈਨੂੰ ਸਾਹ ਨਹੀਂ ਆ ਰਿਹਾ'।"
ਜੌਰਜ ਫਲਾਇਡ ਇੱਕ ਅਫਰੀਕੀ ਮੂਲ ਦਾ ਅਮਰੀਕੀ ਨਾਗਰਿਕ ਸੀ, ਜਿਸ ਦਾ ਪਿਛਲੇ ਸਾਲ ਪੁਲਿਸ ਗ੍ਰਿਫ਼ਤਾਰੀ ਦੌਰਾਨ ਕਤਲ ਹੋ ਗਿਆ ਸੀ ਕਿਉਂਕਿ ਇੱਕ ਪੁਲਿਸ ਅਧਿਕਾਰੀ ਨੇ ਉਸ ਦੀ ਗਰਦਨ 'ਤੇ ਗੋਡਾ ਰੱਖ ਦਿੱਤਾ ਸੀ।
ਜਿਸ ਤੋਂ ਬਾਅਦ ਅਮਰੀਕਾ ਸਣੇ ਕਈ ਹੋਰ ਦੇਸ਼ਾਂ ਵਿੱਚ ਇਸ ਪ੍ਰਤੀ ਗੁੱਸਾ ਜ਼ਾਹਿਰ ਕੀਤਾ ਗਿਆ ਸੀ।
ਦਰਅਸਲ, ਦਿੱਲੀ ਹਾਈ ਕੋਰਟ ਵਿੱਚ ਮੁੰਹਮਦ ਅਰੀਬ ਉਮਰ ਅਤੇ ਉਮੈਰ ਸਿੱਦੀਕੀ ਨੇ ਪਟੀਸ਼ਨ ਦਰਜ ਕਰਵਾਈ ਹੈ ਕਿ 25 ਜਨਵਰੀ ਨੂੰ ਦਿੱਲੀ ਪੁਲਿਸ ਦੇ ਕਰਮੀਆਂ ਨੇ ਉਨ੍ਹਾਂ ਨੂੰ ਬੇਰਹਿਮੀ ਨਾਲ ਕੁੱਟਿਆ ਅਤੇ ਪੁਲਿਸ ਦੀਆਂ ਵਧੀਕੀਆਂ ਦੇ ਖ਼ਿਲਾਫ਼ ਉਨ੍ਹਾਂ ਦਾ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਹੋਈ।
ਇਸ ਤੋਂ ਇਲਾਵਾ ਜੱਜ ਨਾਜ਼ਮੀ ਵਜ਼ੀਰੀ ਨੇ ਪੁਲਿਸ ਦੀ ਇਸ ਦਲੀਲ ਨੂੰ ਵੀ ਖਾਰਿਜ ਕੀਤਾ ਹੈ, ਅਜਿਹਾ "ਘਟਨਾ ਵਾਪਰਨ ਤੋਂ ਤੁੰਰਤ ਬਾਅਦ" ਹੋਇਆ ਸੀ, ਜਿਸ ਕਾਰਨ ਉਨ੍ਹਾਂ ਨੂੰ ਉਮਰ ਅਤੇ ਸਿੱਦੀਕੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਪਈ।
ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਥਾਣੇ ਬਾਹਰ ਨਿੱਜੀ ਪਾਰਟੀਆਂ ਵਿੱਚ ਹੋ ਰਹੀ ਕੁੱਟਮਾਰ ਨੂੰ ਰੋਕਣ ਲਈ ਅਜਿਹਾ ਕੀਤਾ ਸੀ।
ਇਹ ਵੀ ਪੜ੍ਹੋ:
ਇਹ ਵੀ ਦੇਖੋ: