ਕੋਵਿਡ-19˸ WHO ਨੇ ਕਿਹਾ ਯੂਰਪ 'ਚ ਹੋ ਸਕਦੀਆਂ ਹਨ 5 ਲੱਖ ਹੋਰ ਮੌਤਾਂ, ਕੀ ਦਿੱਤੀ ਚਿਤਾਵਨੀ - ਪ੍ਰੈੱਸ ਰਿਵੀਊ

ਤਸਵੀਰ ਸਰੋਤ, Reuters
ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੱਤੀ ਹੈ ਕਿ ਯੂਰਪ ਇੱਕ ਵਾਰ ਫਿਰ ਕੋਵਿਡ ਮਹਾਮਾਰੀ ਦੇ "ਕੇਂਦਰ ਵਿੱਚ" ਹੈ ਕਿਉਂਕਿ ਪੂਰੇ ਮਹਾਂਦੀਪ ਵਿੱਚ ਮਾਮਲੇ ਵਧ ਰਹੇ ਹਨ।
ਇੱਕ ਪ੍ਰੈੱਸ ਕਾਨਫਰੰਸ ਵਿੱਚ ਡਬਲਿਊਐੱਚਓ ਯੂਰਪ ਦੇ ਮੁਖੀ ਹੰਸ ਕਲੂਜ ਨੇ ਕਿਹਾ ਹੈ ਕਿ ਮਹਾਦੀਪ ਵਿੱਚ ਫਰਵਰੀ ਤੱਕ 5 ਲੱਖ ਤੱਕ ਮੌਤਾਂ ਹੋ ਸਕਦੀਆਂ ਹਨ।
ਇਸ ਲਈ ਉਨ੍ਹਾਂ ਲੋੜੀਂਦੀ ਵੈਕਸੀਨ ਦਾ ਇੰਤਜ਼ਾਮ ਨਾ ਹੋਣਾ ਦੱਸਿਆ ਹੈ।
ਉਨ੍ਹਾਂ ਨੇ ਕਿਹਾ, "ਸਾਨੂੰ ਆਪਣੀ ਨੀਤੀ ਬਦਲਣੀ ਪਏਗੀ। ਕੋਵਿਡ-19 ਹੋਣ ਤੋਂ ਬਾਅਦ ਉਸ ਨਾਲ ਨਜਿੱਠਣ ਦੀ ਥਾਂ ਸਾਨੂੰ ਕੋਵਿਡ ਨੂੰ ਹੋਣ ਤੋਂ ਰੋਕਣਾ ਪਏਗਾ।"
ਹਾਲ ਦੇ ਮਹੀਨਿਆਂ ਵਿੱਚ ਯੂਰਪ ਵਿੱਚ ਟੀਕਾਕਰਨ ਦੀ ਦਰ ਹੌਲੀ ਹੋਈ ਹੈ।
ਜਦਕਿ ਸਪੇਨ ਵਿੱਚ 80 ਫੀਸਦ ਲੋਕਾਂ ਨੂੰ ਦੋਵੇਂ ਟੀਕੇ ਲੱਗੇ ਹਨ, ਫਰਾਂਸ 'ਚ 68 ਫੀਸਦ, ਜਰਮਨੀ 66 ਫੀਸਦ ਅਤੇ ਮੱਧ ਤੇ ਪੂਰਬੀ ਯੂਰਪ ਵਿੱਚ ਅਜੇ ਵੀ ਘੱਟ ਹੈ।
ਅਕਤੂਰ 2021 ਤੱਕ ਕੇਵਲ 32 ਫੀਸਦ ਰੂਸ ਦੇ ਲੋਕਾਂ ਨੂੰ ਮੁਕੰਮਲ ਵੈਕਸੀਨ ਲੱਗੀ ਸੀ।
ਇਹ ਵੀ ਪੜ੍ਹੋ-
ਬਿਹਾਰ ਦੇ ਦੋ ਜ਼ਿਲ੍ਹਿਆਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 24 ਲੋਕਾਂ ਦੀ ਮੌਤ
ਬਿਹਾਰ ਦੇ ਦੋ ਜ਼ਿਲ੍ਹਿਆਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਕਰੀਬ 24 ਲੋਕਾਂ ਦੀ ਮੌਤ ਹੋ ਗਈ ਹੈ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਜ਼ਿਲ੍ਹਾ ਚੰਪਾਰਨ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਗੋਪਾਲ ਗੰਜ ਜ਼ਿਲ੍ਹੇ ਵਿੱਚ 16 ਲੋਕਾਂ ਦੀ ਮੌਤ ਹੋਈ ਹੈ।

ਤਸਵੀਰ ਸਰੋਤ, PA
ਬਿਹਾਰ ਅਤੇ ਗੋਪਾਲਗੰਜ ਜ਼ਿਲ੍ਹਿਆਂ ਵਿੱਚ ਦੋ ਦਿਨਾਂ ਵਿੱਚ ਨਕਲੀ ਸ਼ਰਾਬ ਪੀਣ ਨਾਲ ਘੱਟੋ-ਘੱਟ 24 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਬਿਮਾਰ ਹੋ ਗਏ ਹਨ।
ਦੋਵਾਂ ਜ਼ਿਲ੍ਹਿਆਂ ਵਿੱਚ ਪ੍ਰਸ਼ਾਸਨ ਨੇ ਹੁਣ ਤੱਕ ਮੌਤ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਕੀਤੀ ਹੈ।
ਪਟਾਕਿਆਂ 'ਤੇ ਪਾਬੰਦੀ ਦੇ ਬਾਵਜੂਦ ਦਿੱਲੀ ਵਧਿਆ ਹਵਾ ਪ੍ਰਦੂਸ਼ਣ
ਰਾਜਧਾਨੀ ਦਿੱਲੀ ਵਿੱਚ ਦੀਵਾਲੀ ਵਾਲੀ ਰਾਤ ਨੂੰ ਪ੍ਰਦੂਸ਼ਣ ਦੇ ਪੱਧਰ ਵਿੱਚ ਵਾਧਾ ਦਰਜ ਕੀਤਾ ਗਿਆ।

ਤਸਵੀਰ ਸਰੋਤ, Getty Images
ਪਟਾਕਿਆਂ ਉੱਤੇ ਪਾਬੰਦੀ ਨੂੰ ਛਿੱਕੇ ਟੰਗਣ ਵਾਲੇ ਲੋਕਾਂ ਨੇ ਹਵਾ ਦੀ ਗੁਣਵਤਾ ਨੂੰ "ਗੰਭੀਰ" ਪੱਧਰ 'ਤੇ ਪਹੁੰਚਾ ਦਿੱਤਾ ਹੈ।
ਟਾਈਮਜ਼ ਆਫ ਇੰਡੀਆ ਦੀ ਖ਼ਬਰ ਮਤਾਬਕ, ਦੀਵਾਲੀ ਦੀ ਸਵੇਰ ਦਿੱਲੀ ਵਿੱਚ ਪ੍ਰਦੂਸ਼ਣ ਵਿੱਚ ਪਰਾਲੀ ਸਾੜਨ ਦੀ ਭਾਗੀਦਾਰੀ 25 ਫੀਸਦ ਵਧਣ ਨਾਲ ਹਾਲਾਤ ਹੋਰ ਖ਼ਰਾਬ ਹੋ ਗਏ ਹਨ।
ਆਉਣ ਵਾਲੇ ਦਿਨਾਂ ਵਿੱਚ ਇਸ ਦੇ ਹੋਰ ਵਧਣ ਦੀ ਆਸ ਹੈ।
ਸ਼ਹਿਰ ਦੇ ਲੋਕਾਂ ਵਿੱਚ ਗਲੇ ਵਿੱਚ ਖਰਾਸ਼ ਅਤੇ ਅੱਖਾਂ ਵਿੱਚ ਜਲਨ ਦੀ ਸ਼ਿਕਾਇਤ ਹੋ ਰਹੀ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












