ਲਖੀਮਪੁਰ ਖੀਰੀ ਹਿੰਸਾ: SIT ਵੱਲੋਂ ਛੇ ਫ਼ੋਟੋਆਂ ਜਾਰੀ, ਜਾਣਕਾਰੀ ਦੇਣ ਵਾਲੇ ਨੂੰ ਇਨਾਮ ਦਾ ਐਲਾਨ, ਪ੍ਰੈੱਸ ਰਿਵੀਊ

ਲਖੀਮਪੁਰ ਖੀਰੀ ਹਿੰਸਾ

ਤਸਵੀਰ ਸਰੋਤ, ANI

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਉੱਤਰ ਪ੍ਰਦੇਸ਼ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਤਿੰਨ ਅਕਤੂਬਰ ਦੀ ਲਖੀਮਪੁਰ ਖੀਰੀ ਹਿੰਸਾ ਦੇ ਸਬੰਧ ਵਿੱਚ ਛੇ ਤਸਵੀਰਾਂ ਜਾਰੀ ਕੀਤੀਆਂ ਹਨ।

ਤਿੰਨ ਅਕਤੂਬਰ ਨੂੰ ਗੱਡੀਆਂ ਦਾ ਇੱਕ ਕਾਫ਼ਲਾ ਜਿਨ੍ਹਾਂ ਵਿੱਚੋਂ ਇੱਕ ਗੱਡੀ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੀ ਸੀ, ਪ੍ਰਦਰਸ਼ਨਕਾਰੀ ਕਿਸਾਨਾਂ ਉੱਪਰ ਚੜ੍ਹ ਗਈ ਸੀ। ਘਟਨਾ ਦੌਰਾਨ ਚਾਰ ਕਿਸਾਨ ਅਤੇ ਇੱਕ ਪੱਤਰਕਾਰ ਦੀ ਮੌਤ ਹੋ ਗਈ ਸੀ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਤਸਵੀਰਾਂ ਜਾਰੀ ਕਰਕੇ ਪੁਲਿਸ ਨੇ ਜਨਤਾ ਨੂੰ ਇਨ੍ਹਾਂ ਵਿਆਕਤੀਆਂ ਦੀ ਪਛਾਣ ਕਰਨ ਦੀ ਅਪੀਲ ਕੀਤੀ ਹੈ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਜਾਂਚ ਵਿੱਚ ਸ਼ਾਮਲ ਇੱਕ ਅਫ਼ਸਰ ਨੇ ਦੱਸਿਆ ਕਿ ਸ਼ੱਕੀਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਅਸੀਂ ਘਟਨਾ ਦੀਆਂ ਛੇ ਤਸਵੀਰਾਂ ਜਾਰੀ ਕੀਤੀਆਂ ਹਨ। ਅਸੀਂ ਚਾਰ ਮੋਬਾਈਲ ਨੰਬਰ ਵੀ ਜਾਰੀ ਕੀਤੇ ਹਨ ਜਿੱਥੇ ਲੋਕ ਉਨ੍ਹਾਂ ਦੇ ਨਾਮ ਅਤੇ ਪਤੇ ਸਮੇਤ ਜਾਣਕਾਰੀ ਦੇ ਸਕਦੇ ਹਨ।

ਅਫ਼ਸਰ ਨੇ ਕਿਹਾ ਕਿ ਵੇਰਵੇ ਦੇਣ ਵਾਲਿਆਂ ਦੇ ਵੇਰਵੇ ਗੁਪਤ ਰੱਖੇ ਜਾਣਗੇ ਅਤੇ ਉਨ੍ਹਾਂ ਨੂੰ ਐੱਸਆਈਟੀ ਵੱਲੋਂ ਬਣਦਾ ਇਨਾਮ ਵੀ ਦਿੱਤਾ ਜਾਵੇਗਾ।

ਲਖੀਮਪੁਰ ਖੀਰੀ ਹਿੰਸਾ

ਤਸਵੀਰ ਸਰੋਤ, ANI

ਪੁੰਛ ਵਿੱਚ ਫ਼ੌਜ ਵੱਲੋਂ ਕੱਟੜਪੰਥੀਆਂ 'ਤੇ ਆਖਰੀ ਹੱਲੇ ਦੇ ਤਿਆਰੀ

ਭਾਰਤੀ ਫ਼ੌਜ ਮੁਖੀ ਜਨਰਲ ਐਮ.ਐਮ ਨਰਾਵਨੇ ਆਪਣੀ ਦੋ ਦਿਨਾਂ ਫੇਰੀ ਮੁਕਾਅ ਕੇ ਜੰਮੂ ਤੋਂ ਦਿੱਲੀ ਪਰਤੇ ਤਾਂ ਦੋ ਦਿਨਾਂ ਦੇ ਅੰਦਰ ਹੀ ਮੰਗਲਵਾਰ ਸ਼ਾਮ ਨੂੰ ਫ਼ੌਜ ਨੇ ਕੱਟੜਪੰਥੀਆਂ ਖ਼ਿਲਾਫ਼ ਆਖ਼ਰੀ ਹਮਲੇ ਦੀ ਤਿਆਰੀ ਸ਼ੁਰੂ ਕਰ ਦਿੱਤੀ।

ਸ਼ੱਕ ਸੀ ਕਿ ਇਹ ਲੋਕ ਪੁੰਛ ਦੇ ਮੈਨਧਰ ਤਹਿਸੀਲ ਦੇ ਜੰਗਲਾਂ ਵਿੱਚ ਲੁਕੇ ਹੋ ਸਕਦੇ ਹਨ।

ਇਹ ਵੀ ਪੜ੍ਹੋ:

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਇੱਕ ਸੀਨੀਅਰ ਫ਼ੌਜੀ ਅਫ਼ਸਰ ਨੇ ਦੱਸਿਆ ਹੈ ਕਿ ਨਾਗਰਿਕਾਂ ਨੂੰ ਕਿਸੇ ਜਾਨੀ-ਮਾਲੀ ਨੁਕਸਾਨ ਤੋਂ ਬਚਾਉਣ ਲਈ ਕਾਰਵਾਈ ਦੇ ਦੌਰਾਨ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਗਈ ਹੈ।

ਪਿੰਡ ਵਾਲਿਆਂ ਮੁਤਾਬਕ ਫ਼ੌਜ ਵੱਲੋਂ ਲਾਊਡਸਪੀਕਰਾਂ ਰਾਹੀਂ ਮੁਨਿਆਦੀ ਕਰਵਾਈ ਗਈ ਹੈ ਕਿ ਲੋਕ ਆਪਣੇ ਕੰਮ-ਕਾਜ ਛੱਡ ਕੇ ਬੱਚਿਆਂ ਅਤੇ ਮਾਲ-ਡੰਗਰ ਸਮੇਤ ਘਰਾਂ ਨੂੰ ਚਲੇ ਜਾਣ।

ਜਨਰਲ ਨਰਾਵਨੇ ਕੰਟਰੋਲ ਰੇਖਾ ਨਾਲ ਲਗਦੇ ਇਲਾਕਿਆਂ ਦੇ ਦੌਰੇ ਸਮੇਂ ਮੁਆਇਨਾ ਕਰਦੇ ਹੋਏ

ਤਸਵੀਰ ਸਰੋਤ, Ani

ਤਸਵੀਰ ਕੈਪਸ਼ਨ, ਜਨਰਲ ਨਰਾਵਨੇ ਕੰਟਰੋਲ ਰੇਖਾ ਨਾਲ ਲਗਦੇ ਇਲਾਕਿਆਂ ਦੇ ਦੌਰੇ ਸਮੇਂ ਮੁਆਇਨਾ ਕਰਦੇ ਹੋਏ

ਫ਼ੌਜ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਾਰਵਾਈ ਵਿੱਚ ਅਜੇ ਬਹੁਤੀ ਸਫ਼ਲਤਾ ਨਹੀਂ ਮਿਲ ਸਕੀ ਹੈ। ਫ਼ੌਜ ਵੱਲੋਂ ਜੰਗਲ ਰੁਸ਼ਨਾਉਣ ਲਈ ਰੌਸ਼ਨੀ ਵਾਲੇ ਬੰਬ ਸੁੱਟੇ ਜਾ ਰਹੇ ਹਨ, ਡਰੋਨ, ਪੈਰਾ ਕਮਾਂਡੋਆਂ ਅਤੇ ਇੱਕ ਹੈਲੀਕਾਪਟਰ ਦੀ ਇਸ ਕਾਰਵਾਈ ਵਿੱਚ ਮਦਦ ਲਈ ਜਾ ਰਹੀ ਹੈ।

ਕੱਟੜਪੰਥੀ ਬਚ ਕੇ ਨਾ ਨਿਕਲ ਸਕਣ ਇਸ ਲਈ ਇਲਾਕੇ ਨੂੰ ਪੁਲਿਸ ਅਤੇ ਫ਼ੌਜ ਵੱਲ਼ੋਂ ਘੇਰਾ ਪਾਇਆ ਗਿਆ ਹੈ।

ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਸ਼ਨਿੱਚਰਵਾਰ ਤੋਂ ਬਾਅਦ ਕੱਟੜਪੰਥੀਆਂ ਨਾਲ਼ ਸਾਹਮਣਾ ਨਹੀਂ ਹੋਇਆ ਹੈ ਅਤੇ ਫ਼ੌਜ ਵੱਲੋਂ ਸ਼ੱਕ ਦੇ ਅਧਾਰ 'ਤੇ ਗੋਲੀਬਾਰੀ ਕੀਤੀ ਜਾ ਰਹੀ ਹੈ ਅਤੇ ਜੰਗਲ ਦੇ ਅੰਦਰ ਵੱਧ ਰਹੀ ਹੈ।

ਸੂਤਰਾਂ ਨੇ ਇਹ ਵੀ ਮੰਨਿਆ ਕਿ ਹਵਾਈ ਨਿਗਰਾਨੀ ਦੇ ਬਾਵਜੂਦ ਕੱਟੜਪੰਥੀਆਂ ਨੂੰ ਦੇਖਿਆ ਨਹੀਂ ਜਾ ਸਕਿਆ ਹੈ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਖਹਿਰਾ ਦਾ ਅਸਤੀਫ਼ਾ ਮਨਜ਼ੂਰ

ਸੁਖਪਾਲ ਸਿੰਘ ਖਹਿਰਾ

ਤਸਵੀਰ ਸਰੋਤ, Sukhpal s Khahira/FB

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਆਖ਼ਰਕਾਰ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਜਨਵਰੀ 2019 ਵਿੱਚ ਦਿੱਤਾ ਗਿਆ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਹਾਲਾਂਕਿ ਖਹਿਰਾ ਦੇ ਅਸਤੀਫ਼ੇ ਤੋਂ ਬਾਅਦ ਭੁਲੱਥ ਵਿਧਾਨ ਸਭ ਸੀਟ ਖਾਲੀ ਹੋ ਗਈ ਹੈ ਪਰ ਉੱਥੇ ਕੋਈ ਜ਼ਿਮਨੀ ਚੋਣਾਂ ਨਹੀਂ ਹੋਣਗੀਆਂ ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾਂ ਅਗਾਮੀ ਤਿੰਨ ਮਹੀਨਿਆਂ ਵਿੱਚ ਹੀ ਹੋਣ ਵਾਲੀਆਂ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਖਹਿਰਾ ਨੇ ਜੂਨ ਵਿੱਚ ਇੱਕ ਵਾਰ ਫਿਰ ਅਸਤੀਫ਼ਾ ਦਿੱਤਾ ਸੀ। ਉਨ੍ਹਾਂ ਨੂੰ ਇਹ ਤੈਅਸ਼ੁਦਾ ਫਾਰਮੈਟ ਵਿੱਚ ਦੇਣ ਲਈ ਕਿਹਾ ਗਿਆ।

ਖਹਿਰਾ ਵੱਲੋਂ ਇਸ ਤੈਅਸ਼ੁਦਾ ਫਾਰਮੈਟ ਵਿੱਚ ਮੰਗਲਵਾਰ ਨੂੰ ਦਿੱਤਾ ਗਿਆ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)