ਲਖੀਮਪੁਰ ਖੀਰੀ ਹਿੰਸਾ: ਅਸ਼ੀਸ਼ ਮਿਸ਼ਰਾ ਇਹ 3 ਸਵਾਲਾਂ ਦੇ ਠੋਸ ਜਵਾਬ ਯੂਪੀ ਪੁਲਿਸ ਨੂੰ ਨਹੀਂ ਦੇ ਰਿਹਾ - ਪ੍ਰੈਸ ਰਿਵੀਊ

ਅਸ਼ੀਸ਼ ਮਿਸ਼ਰਾ
ਤਸਵੀਰ ਕੈਪਸ਼ਨ, ਆਸ਼ੀਸ਼ ਮਿਸ਼ਰਾ ਨੇ ਘਟਨਾ ਵਾਲੇ ਦਿਨ ਮੌਕੇ ਤੋਂ ਆਪਣੀ ਨਾ-ਮੌਜੂਦਗੀ ਦੀਆਂ ਸਬੂਤ ਦੇ ਨਾਮ 'ਤੇ 13 ਵੀਡੀਓ ਪੇਸ਼ ਕੀਤੀਆਂ ਹਨ ਜਦਕਿ ਪੁਲਿਸ ਨੂੰ ਇਹ ਠੋਸ ਸਬੂਤ ਨਹੀਂ ਲੱਗਿਆ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ ਨਾਮਜ਼ਦ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੂੰ 12 ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਪਹਿਲਾਂ 14 ਦਿਨਾਂ ਦੇ ਨਿਆਂਇਕ ਹਿਰਾਸਤ ਉੱਤੇ ਜੇਲ੍ਹ ਭੇਜਿਆ ਪਰ ਦੂਜੇ ਹੀ ਦਿਨ ਪੁਲਿਸ ਨੇ ਉਸ ਦਾ 3 ਦਿਨਾਂ ਦੀ ਪੁਲਿਸ ਰਿਮਾਂਡ ਲੈ ਲਿਆ।

ਨਿਊਜ਼ 18 ਵੈਬਸਾਈਟ ਦੀ ਖ਼ਬਰ ਦੇ ਮੁਤਾਬਕ, ਮਾਮਲੇ ਦੀ ਜਾਂਚ ਲਈ ਗਠਿਤ ਐਸਆਈਟੀ ਦੇ ਮੁਖੀ ਡੀਆਈਜੀ ਓਪੇਂਦਰ ਅਗਰਵਾਲ ਦੇ ਕਿਹਾ ਹੈ ਕਿ ਅਸ਼ੀਸ਼ ਮਿਸ਼ਰਾ ਜਾਂਚ ਵਿੱਚ ਮਦਦ ਨਹੀਂ ਕਰ ਰਹੇ ਹਨ।

ਪੁਲਿਸ ਦੇ ਮੁਤਾਬਕ, ਆਸ਼ੀਸ਼ ਮਿਸ਼ਰਾ ਨੇ ਘਟਨਾ ਵਾਲੇ ਦਿਨ ਮੌਕੇ ਤੋਂ ਆਪਣੀ ਨਾ-ਮੌਜੂਦਗੀ ਦੀਆਂ ਸਬੂਤ ਦੇ ਨਾਮ 'ਤੇ 13 ਵੀਡੀਓ ਪੇਸ਼ ਕੀਤੀਆਂ ਹਨ ਜਦਕਿ ਪੁਲਿਸ ਨੂੰ ਇਹ ਠੋਸ ਸਬੂਤ ਨਹੀਂ ਲੱਗਿਆ।

ਇਹ ਵੀ ਪੜ੍ਹੋ

ਪੁਲਿਸ ਵੱਲੋਂ ਜਾਰੀ ਪ੍ਰੈਸ ਨੋਟ ਦੇ ਮੁਤਾਬਕ, ਕਈ ਸਵਾਲਾਂ ਦੇ ਜਵਾਬ ਆਸ਼ੀਸ਼ ਮਿਸ਼ਰਾ ਤਸੱਲੀਬਖ਼ਸ਼ ਨਹੀਂ ਦੇ ਰਿਹਾ।

ਇਸ ਤੋਂ ਇਲਾਵਾ ਉਹ ਪੁਲਿਸ ਨੂੰ ਨਹੀਂ ਦੱਸ ਪਾਇਆ ਹੈ ਕਿ ਉਸ ਕੋਲ ਕਾਰਤੂਸ ਕਿੱਥੋਂ ਆਏ ਹਨ।

ਪੁਲਿਸ ਦਾ ਕਹਿਣਾ ਹੈ ਕਿ ਤਸੱਲੀਬਖ਼ਸ਼ ਜਵਾਬ ਨਾ ਦੇਣ, ਸਬੂਤਾਂ ਦੀ ਘਾਟ ਅਤੇ ਕਾਰਤੂਸ ਬਾਰੇ ਕੁਝ ਸਹੀ ਨਾ ਦੱਸ ਪਾਉਣ ਕਾਰਨ ਅਸ਼ੀਸ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਨ੍ਹਾਂ 3 ਸਵਾਲਾਂ ਦੇ ਜਵਾਬ ਲੈਣ ਲਈ ਹੀ ਪੁਲਿਸ ਨੇ ਅਸ਼ੀਸ਼ ਮਿਸ਼ਰਾ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ।

india-china

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੋ ਮਹੀਨਿਆਂ ਬਾਅਦ ਦੋਹਾਂ ਪਾਸਿਆਂ ਦੀਆਂ ਫੌਜਾਂ ਦੇ ਮੁਖੀ ਗੱਲਬਾਤ ਲਈ ਐਤਵਾਰ ਨੂੰ ਮਿਲੇ ਸਨ। ਇਹ ਮੁਲਾਕਾਤ ਚੀਨ ਵੱਲ ਪੈਂਦੇ ਲਦਾਖ਼ ਇਲਾਕੇ ਦੇ ਮੋਲਡੋ ਵਿੱਚ ਹੋਈ ਸੀ

ਭਾਰਤ-ਚੀਨ ਵਿਵਾਦ - ਦੋਹਾਂ ਫੌਜਾਂ ਵੱਲੋਂ ਗੱਲਬਾਤ ਦਾ ਸਿਲਸਿਲਾ ਜਾਰੀ

ਭਾਰਤ ਅਤੇ ਚੀਨ ਦੇ ਫੌਜ ਕਮਾਂਡਰਾਂ ਵਿਚਾਲੇ ਸਰਹੱਦਾਂ ਨੂੰ ਲੈ ਕੇ ਚੱਲ ਰਹੀ ਗੱਲਬਾਤ ਉੱਤੇ ਹਾਲੇ ਕੋਈ ਵੀ ਹੱਲ ਨਹੀਂ ਨਿਕਲ ਪਾਇਆ ਹੈ। 17 ਮਹੀਨਿਆਂ ਤੋਂ ਸਰਹੱਦਾਂ ਦੇ ਦੋਵੇਂ ਪਾਸੇ ਚੱਲ ਰਿਹਾ ਵਿਵਾਦ ਫਿਲਹਾਲ ਜਾਰੀ ਕਰ ਰਹੇਗਾ।

ਅਲਜਜ਼ੀਰਾ ਨਿਊਜ਼ ਵੈਬਸਾਈਟ ਦੀ ਖ਼ਬਰ ਦੇ ਮੁਤਾਬਕ, ਇਸ ਦਾ ਮਤਲਬ ਹੈ ਕਿ ਸਰਹੱਦਾਂ ਦੇ ਦੋਵੇਂ ਪਾਸੇ ਫੌਜੀਆਂ ਦੀਆਂ ਟੁਕੜੀਆਂ ਭਾਰੀ ਠੰਡ ਦੇ ਬਾਵਜੂਦ ਅਗਾਂਹ ਵੱਲ ਤੈਨਾਤ ਰਹਿਣਗੀਆਂ।

ਭਾਰਤ ਦੇ ਡਿਫੈਂਸ ਮੰਤਰਾਲੇ ਵੱਲੋਂ ਜਾਰੀ ਪ੍ਰੈਸ ਨੋਟ ਦੇ ਮੁਤਾਬਕ, ਭਾਰਤ ਵੱਲੋਂ ਕਈ ਲੋੜੀਂਦੀਆਂ ਸਲਾਹਾਂ ਦਿੱਤੀਆਂ ਗਈਆਂ ਪਰ ਚੀਨ ਉਸ 'ਤੇ ਰਾਜ਼ੀ ਨਹੀਂ ਹੋਇਆ ਅਤੇ ਨਾ ਹੀ ਉਸ ਵੱਲੋਂ ਕੋਈ ਖਾਸ ਹੱਲ ਪੇਸ਼ ਕੀਤੇ ਗਏ।

ਦੂਜੇ ਪਾਸੇ ਚੀਨ ਦਾ ਕਹਿਣਾ ਹੈ ਕਿ ਭਾਰਤ ਆਪਣੀਆਂ ਗੈਰ ਜ਼ਰੂਰੀ ਮੰਗਾਂ 'ਤੇ ਟਿੱਕਿਆ ਹੋਇਆ ਹੈ, ਜਿਸ ਕਾਰਨ ਅਜੇ ਤੱਕ ਕੋਈ ਗੱਲ ਨਹੀਂ ਬਣ ਪਾ ਰਹੀ ਹੈ।

ਦੋ ਮਹੀਨਿਆਂ ਬਾਅਦ ਦੋਹਾਂ ਪਾਸਿਆਂ ਦੀਆਂ ਫੌਜਾਂ ਦੇ ਮੁਖੀ ਗੱਲਬਾਤ ਲਈ ਐਤਵਾਰ ਨੂੰ ਮਿਲੇ ਸਨ। ਇਹ ਮੁਲਾਕਾਤ ਚੀਨ ਵੱਲ ਪੈਂਦੇ ਲਦਾਖ਼ ਇਲਾਕੇ ਦੇ ਮੋਲਡੋ ਵਿੱਚ ਹੋਈ ਸੀ।

ਦੋਹਾਂ ਫੌਜਾਂ ਦੇ ਹਜ਼ਾਰਾਂ ਜਵਾਨਾਂ ਵੱਲੋਂ ਐਲਓਸੀ ਦੇ ਪਾਰ ਦੇ ਇਲਾਕਿਆਂ 'ਚ ਡੇਰਾ ਲਗਾਇਆ ਗਿਆ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਪਾਕਿਸਤਾਨ, ਈਰਾਨ ਅਤੇ ਅਫ਼ਗਾਨਿਸਤਾਨ ਤੋਂ ਆਉਣ ਵਾਲਾ ਮਾਲ ਹੁਣ ਅਡਾਨੀ ਦੀ ਬੰਦਰਗਾਹ 'ਤੇ ਨਹੀਂ ਉਤਰ ਪਾਵੇਗਾ

ਅਡਾਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਡਾਨੀ ਗਰੁੱਪ ਵੱਲੋਂ ਜਾਰੀ ਕੀਤੀ ਗਈ ਐਡਵਾਇਜ਼ਰੀ 'ਚ ਸਾਫ਼ ਕਿਹਾ ਗਿਆ ਹੈ ਕਿ 15 ਨਵੰਬਰ 2021 ਤੋਂ ਪਾਕਿਸਤਾਨ, ਈਰਾਨ ਅਤੇ ਅਫ਼ਗਾਨਿਸਤਾਨ ਤੋਂ ਆਉਣ ਵਾਲੇ ਕਾਰਗੋ ਨੂੰ ਮੁੰਦਰਾ ਬੰਦਰਗਾਹ 'ਤੇ ਨਹੀਂ ਉਤਾਰਿਆ ਜਾ ਸਕਦਾ ਹੈ

ਗੁਜਰਾਤ ਦੇ ਕੱਛ 'ਚ ਮੌਜੂਦ ਅਡਾਨੀ ਗਰੁੱਪ ਦੀ ਮੁੰਦਰਾ ਬੰਦਰਗਾਹ 'ਤੇ ਕਰੀਬ 3000 ਕਿਲੋ ਹੈਰੋਇਨ ਮਿਲਣ ਤੋਂ ਬਾਅਦ ਵੱਡਾ ਫੈਸਲਾ ਲਿਆ ਗਿਆ ਹੈ ਕਿ ਪਾਕਿਸਤਾਨ, ਈਰਾਨ ਅਤੇ ਅਫ਼ਗਾਨਿਸਤਾਨ ਤੋਂ ਆਉਣ ਵਾਲਾ ਮਾਲ ਹੁਣ ਅਡਾਨੀ ਦੀ ਬੰਦਰਗਾਹ 'ਤੇ ਨਹੀਂ ਉਤਰ ਪਾਵੇਗਾ।

ਇੰਡੀਅਨ ਐਕਸਪ੍ਰੈਸ ਅਖ਼ਬਾਰ ਦੀ ਖ਼ਬਰ ਦੇ ਮੁਤਾਬਕ, ਅਡਾਨੀ ਗਰੁੱਪ ਵੱਲੋਂ ਜਾਰੀ ਕੀਤੀ ਗਈ ਐਡਵਾਇਜ਼ਰੀ 'ਚ ਸਾਫ਼ ਕਿਹਾ ਗਿਆ ਹੈ ਕਿ 15 ਨਵੰਬਰ 2021 ਤੋਂ ਪਾਕਿਸਤਾਨ, ਈਰਾਨ ਅਤੇ ਅਫ਼ਗਾਨਿਸਤਾਨ ਤੋਂ ਆਉਣ ਵਾਲੇ ਕਾਰਗੋ ਨੂੰ ਮੁੰਦਰਾ ਬੰਦਰਗਾਹ 'ਤੇ ਨਹੀਂ ਉਤਾਰਿਆ ਜਾ ਸਕਦਾ ਹੈ।

ਇੰਡੀਅਨ ਐਕਸਪ੍ਰੈਸ ਨੇ ਸੁਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਇਸ ਫੈਸਲੇ ਦੇ ਖ਼ਿਲਾਫ਼ ਹੁਣ ਵਪਾਰੀ ਸਰਕਾਰ ਨਾਲ ਸੰਬੰਧ ਸਾਧਣਗੇ।

ਫੈਡਰੇਸ਼ਨ ਆਫ਼ ਇੰਡੀਅਨ ਐਕਸਪੋਰਟ ਆਰਗਨਾਈਜ਼ੇਸ਼ਨ ਦੇ ਡਾਇਰੈਕਟਰ ਜਨਰਲ ਅਜੇ ਸਹਾਏ ਨੇ ਕਿਹਾ ਕਿ ਇਸ ਫੈਸਲੇ ਨਾਲ ਵਪਾਰੀਆਂ ਨੂੰ ਵੱਡਾ ਧੱਕਾ ਲੱਗੇਗਾ ਅਤੇ ਉਨਾਂ ਨੂੰ ਮਾਲ ਉਤਾਰਨ ਲਈ ਹੋਰ ਬੰਦਰਗਾਹਾਂ 'ਤੇ ਜਾਣਾ ਪਵੇਗਾ, ਜਿਸ ਨਾਲ ਕੰਮ ਨੂੰ ਕਾਫੀ ਨੁਕਸਾਨ ਪਹੁੰਚ ਸਕਦਾ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)