You’re viewing a text-only version of this website that uses less data. View the main version of the website including all images and videos.
ਮੋਹਨ ਭਾਗਵਤ ਨੇ ਕਿਹਾ, 'ਵਿਆਹ ਵਰਗੇ ਛੋਟੇ ਸਵਾਰਥ ਲਈ ਧਰਮ ਪਰਿਵਰਤਨ ਕਰ ਰਹੇ ਹਿੰਦੂ ਗ਼ਲਤ ਕਰ ਰਹੇ ਹਨ'-ਪ੍ਰੈੱਸ ਰਿਵੀਊ
ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਜੋ ਹਿੰਦੂ ਦੂਜੇ ਧਰਮ ਵਿੱਚ ਵਿਆਹ ਲਈ ਧਰਮ ਪਰਿਵਰਤਨ ਕਰ ਰਹੇ ਹਨ ਉਹ ਗ਼ਲਤ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਅਜਿਹਾ ਉਨ੍ਹਾਂ ਦੇ ਛੋਟੇ ਜਿਹੇ ਸਵਾਰਥ ਲਈ ਹੋ ਰਿਹਾ ਹੈ ਕਿਉਂਕਿ ਹਿੰਦੂ ਪਰਿਵਾਰ ਆਪਣੇ ਬੱਚਿਆਂ ਨੂੰ ਉਚਿਤ ਕਦਰਾਂ-ਕੀਮਤਾਂ ਨਹੀਂ ਦੇ ਰਹੇ।
ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਉੱਤਰਾਖੰਡ ਦੇ ਹਲਦਵਾਨੀ ਵਿੱਚ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ, "ਕਿਵੇਂ ਹੁੰਦਾ ਹੈ ਮਤਾਂਤਰਨ (ਮਤ ਪਰਿਵਰਤਨ ਜਾਂ ਧਰਮ ਪਰਿਵਰਤਨ) ਆਪਣੇ ਦੇਸ਼ ਦੇ ਮੁੰਡੇ-ਕੁੜੀਆਂ ਦੂਜੇ ਮਤਾਂ ਵਿੱਚ ਕਿਵੇਂ ਚਲੇ ਜਾਂਦੇ ਹਨ? ਛੋਟੇ-ਛੋਟੇ ਸਵਾਰਥਾਂ ਕਾਰਨ, ਵਿਆਹ ਕਰਨ ਲਈ ਅਜਿਹਾ ਕਰਨ ਵਾਲੇ ਗ਼ਲਤ ਹਨ।"
ਉਨ੍ਹਾਂ ਨੇ ਕਿਹਾ, "ਸਾਨੂੰ ਇਸ ਦੇ ਸੰਸਕਾਰ ਘਰੇ ਦੇਣੇ ਹੋਣਗੇ। ਆਪਣੇ ਧਰਮ 'ਤੇ ਮਾਣ ਕਰਨਾ, ਆਪਣੀ ਪੂਜਾ ਪ੍ਰਤੀ ਮਾਣ ਕਰਨਾ, ਇਸ ਲਈ ਪ੍ਰਸ਼ਨ ਉੱਠਣ ਤਾਂ ਉੱਤਰ ਦੇਣਾ। ਪਰੇਸ਼ਾਨ ਨਹੀਂ ਹੋਣਾ।"
ਇਹ ਵੀ ਪੜ੍ਹੋ-
ਮੁੱਖ ਮੰਤਰੀ ਚੰਨੀ ਦੇ ਬੇਟੇ ਦੇ ਵਿਆਹ 'ਤੇ ਨਹੀਂ ਗਏ ਸਿੱਧੂ, ਕੀ ਤਣਾਅ ਵਧ ਰਿਹਾ ਹੈ?
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੇਟੇ ਦੇ ਵਿਆਹ ਵਿੱਚ ਸ਼ਾਮਿਲ ਨਹੀਂ ਹੋਏ।
ਚੰਨੀ ਦੇ ਬੇਟੇ ਦਾ ਵਿਆਹ ਐਤਵਾਰ ਨੂੰ ਮੁਹਾਲੀ ਦੇ ਇੱਕ ਗੁਰਦੁਆਰੇ ਵਿੱਚ ਹੋਇਆ ਸੀ।
ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ, ਦੋਵਾਂ ਨੇਤਾਵਾਂ ਵਿਚਾਲੇ ਦੀਆਂ ਰਿਪੋਰਟਾਂ ਦੌਰਾਨ ਸਿੱਧੂ ਪੀਡਬਲਿਊਡੀ ਮੰਤਰੀ ਵਿਜੇਇੰਦਰ ਸਿੰਗਲਾ ਨਾਲ ਅਤੇ ਡਾ. ਰਾਜਕੁਮਾਰ ਚੱਬੇਵਾਲ ਨਾਲ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਲਈ ਗਏ ਸਨ।
ਜਿਸ ਬਾਰੇ ਉਨ੍ਹਾਂ ਨੇ ਆਪਣੇ ਟਵਿੱਟਰ 'ਤੇ ਵੀ ਜਾਣਕਾਰੀ ਸਾਂਝੀ ਕੀਤੀ।
ਸਿੱਧੂ ਨੇ ਹਾਲ ਹੀ ਵਿੱਚ ਉਨ੍ਹਾਂ ਦੀ ਸਲਾਹ ਬਿਨਾਂ ਪੰਜਾਬ ਦੇ ਐਡਵੋਕੇਟ ਜਨਰਲ ਅਤੇ ਪੰਜਾਬ ਦੇ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਸਿੱਧੂ ਨੇ ਬਾਅਦ ਵਿੱਚ ਦੋਵਾਂ ਅਧਿਕਾਰੀਆਂ ਨੂੰ ਹਟਾਉਣ ਦੀ ਮੰਗ ਵੀ ਕੀਤੀ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਆਰਮੀ ਚੀਫ ਦੇ ਬਿਆਨ 'ਤੇ ਰਾਹੁਲ ਗਾਂਧੀ ਦਾ ਤੰਜ, ਕਿਹਾ, 'ਕੀ ਚੀਨ ਸਾਡੀ ਧਰਤੀ 'ਤੇ ਰਹਿਣਾ ਆਇਆ ਹੈ?'
ਜਨਸੱਤਾ ਦੀ ਰਿਪੋਰਟ ਮੁਤਾਬਕ, ਰਾਹੁਲ ਗਾਂਧੀ ਨੇ ਪੂਰਬੀ ਲੱਦਾਖ ਦੇ ਸੰਦਰਭ ਵਿੱਚ ਥਲ ਸੈਨਾ ਮੁਖੀ ਐੱਮਐੱਮ ਨਰਵਣੇ ਦੀ 'ਚੀਨ ਇੱਥੇ ਬਣੇ ਰਹਿਣ ਲਈ ਸੀ' ਟਿੱਪਣੀ ਨੂੰ ਲੈ ਕੇ ਵੀ ਸਰਾਕਰ ਦੀ ਆਲੋਚਨਾ ਕੀਤੀ।
ਉਨ੍ਹਾਂ ਨੇ ਪੀਪੁਲਸ ਲਿਬਰੇਸ਼ਨ ਆਰਮੀ ਦੇ ਇਕੱਠ 'ਤੇ ਜਨਰਲ ਨਰਵਣੇ ਦੇ ਬਿਆਨ ਨਾਲ ਜੁੜੀ ਇੱਕ ਖ਼ਬਰ ਨੂੰ ਟੈਗ ਕਰਦਿਆਂ ਹੋਇਆ ਤੰਜ ਭਰੇ ਲਹਿਜ਼ੇ ਵਿੱਚ ਪੁੱਛਿਆ ਕਿ ਚੀਨ ਇੱਥੇ ਬਣੇ ਰਹਿਣ ਵਾਲਾ ਸੀ। ਕਿੱਥੇ? ਸਾਡੀ ਜ਼ਮੀਨ 'ਤੇ।
ਦਰਅਸਲ ਜਨਰਲ ਨਰਵਣੇ ਨੇ 'ਇੰਡੀਆ ਟੂਡੇ ਕਨਕਲੇਵ' ਵਿੱਚ ਕਿਹਾ ਸੀ ਕਿ ਹਾਂ, ਇਹ ਚਿੰਤਾ ਦਾ ਵਿਸ਼ਾ ਹੈ ਕਿ ਵੱਡੇ ਪੈਮਾਨੇ 'ਤੇ ਇਕੱਠ ਹੋਇਆ ਹੈ ਅਤੇ ਇਹ ਜਾਰੀ ਹੈ।
ਇਸ ਇਕੱਠ ਨੂੰ ਕਾਇਮ ਰੱਖਣ ਲਈ, ਚੀਨ ਵੱਲੋਂ ਬੁਨਿਆਦੀ ਢਾਂਚੇ ਦਾ ਇਸੇ ਪੈਮਾਨੇ ਦਾ ਵਿਕਾਸ ਵੀ ਹੋਇਆ ਹੈ।
ਇਹ ਵੀ ਪੜ੍ਹੋ: