You’re viewing a text-only version of this website that uses less data. View the main version of the website including all images and videos.
ਪੰਜਾਬ ਸਣੇ 12 ਸੂਬਿਆਂ ਨੂੰ ਤਮਿਲ ਨਾਡੂ ਨੇ ਸਿੱਖਿਆ ਬਾਰੇ ਸੂਬਿਆਂ ਦਾ ਇਹ ਅਧਿਕਾਰ ਚੇਤੇ ਕਰਵਾਇਆ - ਪ੍ਰੈਸ ਰਿਵੀਊ
ਦਿ ਹਿੰਦੂ ਮੁਤਾਬਕ ਨੀਟ ਖਿਲਾਫ਼ ਜੰਗ ਵਿੱਚ ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਸੋਮਵਾਰ ਨੂੰ ਪੰਜਾਬ ਸਣੇ 12 ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਚਿੱਠੀ ਲਿਖੀ।
ਚਿੱਠੀ ਵਿੱਚ ਸਿੱਖਿਆ ਦੇ ਖ਼ੇਤਰ ਦੇ ਸੰਚਾਲਨ ਵਿੱਚ ਸੂਬਿਆਂ ਦੀ ਪ੍ਰਮੁੱਖਤਾ ਬਹਾਲ ਕਰਨ ਲਈ ਸੰਯੁਕਤ ਯਤਨਾਂ ਦੀ ਮੰਗ ਕੀਤੀ ਹੈ।
ਉਨ੍ਹਾਂ ਨੇ ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਦਿੱਲੀ, ਗੋਆ, ਝਾਰਖੰਡ, ਕੇਰਲ, ਮਹਾਰਾਸ਼ਟਰ, ਓੜੀਸਾ, ਪੰਜਾਬ, ਰਾਜਸਥਾਨ, ਤੇਲੰਗਾਨਾ ਅਤੇ ਪੱਛਮੀ ਬੰਗਾਲ ਦੇ ਮੁੱਖ ਮੰਤਰੀਆਂ ਨੂੰ ਸੰਬੋਧਨ ਕਰਦਿਆਂ ਪੱਤਰ ਲਿਖਿਆ।
ਉਨ੍ਹਾਂ ਕਿਹਾ, "ਸਾਡਾ ਵਿਚਾਰ ਹਮੇਸ਼ਾ ਤੋਂ ਇਹ ਰਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਨੀਟ ਨੂੰ ਲਾਗੂ ਕਰਨ ਦਾ ਫ਼ੈਸਲਾ ਸੰਘਵਾਦ ਦੀ ਭਾਵਨਾ ਦੇ ਵਿਰੁੱਧ ਹੈ ਅਤੇ ਸੂਬਾ ਸਰਕਾਰਾਂ ਵੱਲੋਂ ਸਥਾਪਤ ਮੈਡੀਕਲ ਅਦਾਰਿਆਂ ਵਿੱਚ ਦਾਖ਼ਲੇ ਦੇ ਢੰਗ ਬਾਰੇ ਫ਼ੈਸਲਾ ਲੈਣ ਦੇ ਅਧਿਕਾਰਾਂ ਨੂੰ ਘੱਟ ਕਰਕੇ ਸੱਤਾ ਦੇ ਸੰਵਿਧਾਨਕ ਸੰਤੁਲਨ ਦੀ ਉਲੰਘਣਾ ਕਰਦਾ ਹੈ।"
ਉਨ੍ਹਾਂ ਕਿਹਾ, "ਇਸ ਸਬੰਧ ਵਿੱਚ ਸਾਨੂੰ ਲਗਦਾ ਹੈ ਕਿ ਸੂਬਾ ਸਰਕਾਰਾਂ ਨੂੰ ਆਪਣੇ ਉੱਚ ਵਿਦਿਅਕ ਅਦਾਰਿਆਂ ਵਿੱਚ ਦਾਖਲੇ ਦੇ ਢੰਗ ਨੂੰ ਤੈਅ ਕਰਨ ਵਿੱਚ ਆਪਣੇ ਸੰਵਿਧਾਨਕ ਅਧਿਕਾਰ ਅਤੇ ਸਥਿਤੀ ਉੱਤੇ ਜ਼ੋਰ ਦੇਣ ਦੀ ਲੋੜ ਹੈ।"
ਸਾਬਕਾ ਡੀਜੀਪੀ ਨੂੰ ਮਿਲਿਆ ਨਵਾਂ ਅਹੁਦਾ
ਦਿ ਟ੍ਰਿਬਿਊਨ ਮੁਤਾਬਕ ਪੰਜਾਬ ਸਰਕਾਰ ਨੇ ਦਿਨਕਰ ਗੁਪਤਾ ਨੂੰ ਡੀਜੀਪੀ ਦੇ ਅਹੁਦੇ ਤੋਂ ਰਸਮੀ ਤੌਰ ’ਤੇ ਹਟਾ ਦਿੱਤਾ ਹੈ।
ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਹੈ।
ਦਿਨਕਰ ਗੁਪਤਾ 25 ਸਤੰਬਰ ਨੂੰ ਛੁੱਟੀ ਉੱਤੇ ਚਲੇ ਗਏ ਸਨ। 1988 ਬੈਚ ਦੇ ਆਈਪੀਐੱਸ ਅਧਿਕਾਰੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਸੀ।
ਇਹ ਵੀ ਪੜ੍ਹੋ:
ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਅਨੁਸਾਰ ਇਕਬਾਲ ਪ੍ਰੀਤ ਸਿੰਘ ਸਹੋਤਾ ਵਿਸ਼ੇਸ਼ ਡੀਜੀਪੀ, ਆਰਮਡ ਬਟਾਲੀਅਨ, ਪੰਜਾਬ ਦਾ ਚਾਰਜ ਵੀ ਜਾਰੀ ਰੱਖਣਗੇ।
ਦਿਨਕਰ ਗੁਪਤਾ ਨੇ ਪੰਜਾਬ ਪੁਲਿਸ ਮੁਖੀ ਵਜੋਂ ਦੋ ਸਾਲ ਅਤੇ ਸੱਤ ਮਹੀਨਿਆਂ ਲਈ ਕਾਰਜਕਾਲ ਸਾਂਭਿਆ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਵਾਹਨਾਂ 'ਤੇ ਭਾਰਤੀ ਸੰਗੀਤ
ਦਿ ਹਿੰਦੂ ਮੁਤਾਬਕ, ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਸੋਮਵਾਰ ਨੂੰ ਕਿਹਾ ਕਿ ਉਹ ਇੱਕ ਅਜਿਹਾ ਕਾਨੂੰਨ ਲਿਆਉਣ ਦੀ ਯੋਜਨਾ ਬਣਾ ਰਹੇ ਹਨ ਜਿਸ ਦੇ ਤਹਿਤ ਸਿਰਫ਼ ਭਾਰਤੀ ਸੰਗੀਤ ਯੰਤਰਾਂ ਦੀ ਆਵਾਜ਼ ਹੀ ਵਾਹਨਾਂ ਦੇ ਹੋਰਨ ਵਜੋਂ ਵਰਤੀ ਜਾ ਸਕੇਗੀ।
ਨਾਸ਼ਿਕ ਵਿੱਚ ਇੱਕ ਹਾਈਵੇ ਉਦਘਾਟਨ ਸਮਾਰੋਹ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਉਹ ਐਂਬੂਲੈਂਸਾਂ ਅਤੇ ਪੁਲਿਸ ਵਾਹਨਾਂ ਦੁਆਰਾ ਵਰਤੇ ਜਾਂਦੇ ਸਾਇਰਨਸ ਦਾ ਵੀ ਅਧਿਐਨ ਕਰ ਰਹੇ ਹਨ ਅਤੇ ਉਨ੍ਹਾਂ ਦੀ ਜਗ੍ਹਾ ਆਲ ਇੰਡੀਆ ਰੇਡੀਓ 'ਤੇ ਵਜਾਈ ਗਈ ਇੱਕ ਹੋਰ ਸੁਹਾਵਣੀ ਧੁਨ ਨਾਲ ਬਦਲਣ ਬਾਰੇ ਸੋਚ ਰਹੇ ਹਨ।
ਨਿਤਿਨ ਗਡਕਰੀ ਨੇ ਕਿਹਾ ਕਿ ਉਨ੍ਹਾਂ ਨੇ ਲਾਲ ਬੱਤੀ ਨੂੰ ਖ਼ਤਮ ਕਰ ਦਿੱਤਾ ਹੈ।
"ਹੁਣ ਮੈਂ ਇਹਨਾਂ ਸਾਇਰਨਾਂ ਨੂੰ ਵੀ ਖ਼ਤਮ ਕਰਨਾ ਚਾਹੁੰਦਾ ਹਾਂ। ਹੁਣ ਮੈਂ ਐਂਬੂਲੈਂਸਾਂ ਅਤੇ ਪੁਲਿਸ ਵੱਲੋਂ ਵਰਤੇ ਜਾਂਦੇ ਸਾਇਰਨ ਦਾ ਅਧਿਐਨ ਕਰ ਰਿਹਾ ਹਾਂ।"
"ਇੱਕ ਕਲਾਕਾਰ ਨੇ ਆਕਾਸ਼ਵਾਨੀ (ਆਲ ਇੰਡੀਅਨ ਰੇਡੀਓ) ਦੀ ਇੱਕ ਧੁਨ ਬਣਾਈ ਅਤੇ ਇਸਨੂੰ ਸਵੇਰੇ ਤੜਕੇ ਵਜਾਇਆ ਗਿਆ।”
“ਮੈਂ ਉਸ ਧੁਨ ਨੂੰ ਐਂਬੂਲੈਂਸਾਂ ਲਈ ਵਰਤਣ ਬਾਰੇ ਸੋਚ ਰਿਹਾ ਹਾਂ ਤਾਂ ਜੋ ਲੋਕਾਂ ਨੂੰ ਚੰਗਾ ਮਹਿਸੂਸ ਹੋਵੇ। ਇਹ ਬਹੁਤ ਪਰੇਸ਼ਾਨ ਕਰਨ ਵਾਲਾ ਹੈ, ਖ਼ਾਸਕਰ ਮੰਤਰੀਆਂ ਦੇ ਲੰਘਣ ਤੋਂ ਬਾਅਦ, ਸਾਇਰਨ ਪੂਰੀ ਆਵਾਜ਼ ਵਿੱਚ ਵਰਤੇ ਜਾਂਦੇ ਹਨ। ਇਸ ਨਾਲ ਕੰਨਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ।"
ਇਹ ਵੀ ਪੜ੍ਹੋ: