ਪਰਗਟ ਸਿੰਘ ਨੇ ਕਿਹਾ, ‘ਅਮਰਿੰਦਰ ਦੀ ਪਾਰਟੀ ਨੂੰ ਮਿਲੇਗਾ ਭਾਜਪਾ ਦਾ ਸਾਥ’, ਕੈਪਟਨ ਨੇ ਦਿੱਤਾ ਇਹ ਜਵਾਬ - ਪ੍ਰੈੱਸ ਰਿਵੀਊ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਪੰਜਾਬ ਦੇ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਭਾਜਪਾ ਨਾਲ ਗਠਜੋੜ ਕਰਨ ਦੇ ਇਲਜ਼ਾਮ ਲਗਾਏ ਤਾਂ ਕੈਪਟਨ ਨੇ ਉਨ੍ਹਾਂ ਤੋਂ ਆਪਣੇ ਦਾਅਵਿਆਂ ਲਈ ਸਬੂਤ ਮੰਗੇ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਹੁਣ ਪਰਗਟ ਸਿੰਘ ਨੇ ਇਹ ਕਿਹਾ ਹੈ ਕਿ ਕੈਪਟਨ ਵੱਲੋਂ ਬਣਾਈ ਜਾਂਦੀ ਪਾਰਟੀ ਦਾ ਸਮਰਥਨ ਆਖ਼ਿਰਕਾਰ ਭਾਜਪਾ ਕਰੇਗੀ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ, ''ਕੈਪਟਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ ਹੈ। ਇਹ ਸੰਭਾਵਨਾ ਹੈ ਕਿ ਉਹ 2022 ਚੋਣਾਂ ਤੋਂ ਪਹਿਲਾਂ ਗੱਠਜੋੜ ਕਾਇਮ ਕਰਨ।''

ਉਧਰ ਕੈਪਟਨ ਅਮਰਿੰਦਰ ਸਿੰਘ ਨੇ ਪਰਗਟ ਸਿੰਘ ਦੇ ਇਸ ਬਿਆਨ ਦਾ ਜਵਾਬ ਵੀ ਦਿੱਤਾ ਹੈ।

ਉਨ੍ਹਾਂ ਕਿਹਾ, ''ਤੁਹਾਡੇ ਕੋਲ (ਭਾਜਪਾ ਨਾਲ ਗੱਠਜੋੜ ਨੂੰ ਲੈ ਕੇ) ਕੋਈ ਸਬੂਤ ਹਨ? ਪੰਜਾਬ ਦੇ ਲੋਕ ਮੈਨੂੰ ਜਾਣਦੇ ਹਨ। ਮੈਂ ਹਮੇਸ਼ਾ ਕਿਸਾਨਾਂ ਨਾਲ ਖੜ੍ਹਿਆ ਹਾਂ ਅਤੇ ਖੜ੍ਹਾ ਰਹਾਂਗਾ। ਮੈਂ ਸਾਬਕਾ ਭਾਰਤੀ ਹਾਕੀ ਕਪਤਾਨ ਤੋਂ ਇਮਾਨਦਾਰੀ ਦੀ ਉਮੀਦ ਕਰਦਾ ਹਾਂ।''

ਇਹ ਵੀ ਪੜ੍ਹੋ:

ਐਮਰਜੈਂਸੀ ਮੀਟਿੰਗ ਕਰਨ 'ਤੇ ਉੱਤਰੀ ਕੋਰੀਆ ਦਾ UN 'ਤੇ ਹਮਲਾ

ਉੱਤਰੀ ਕੋਰੀਆ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਉਨ੍ਹਾਂ ਨੇ ਸਫਲਤਾਪੂਰਵਕ ਇੱਕ ਹਵਾਈ ਜਹਾਜ਼-ਵਿਰੋਧੀ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ ਜਿਸ ਕਾਰਨ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਇੱਕ ਐਮਰਜੈਂਸੀ ਮੀਟਿੰਗ ਕੀਤੀ ਹੈ।

ਖ਼ਬਰ ਏਜੰਸੀ ਏਐੱਫ਼ਪੀ ਮੁਤਾਬਕ ਸੰਯੁਕਤ ਰਾਸ਼ਟਰ ਪਰਿਸ਼ਦ ਵੱਲੋਂ ਐਮਰਜੈਂਸੀ ਮੀਟਿੰਗ ਸੱਦੇ ਜਾਣ ਉੱਤੇ ਮੈਂਬਰ ਦੇਸ਼ਾਂ ਉੱਤੇ ''ਟਾਈਮ ਬੰਬ'' ਨਾਲ ਖੇਡਣ ਦਾ ਇਲਜ਼ਾਮ ਲਗਾਇਆ ਹੈ।

ਪਿਓਂਗਯਾਂਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਸਫਲਤਾਪੂਰਵਕ ਹਵਾਈ ਜਹਾਜ਼ ਵਿਰੋਧੀ ਮਿਜ਼ਾਈਲ ਦਾਗ ਦਿੱਤੀ ਹੈ। ਇਸ ਪ੍ਰੀਖਣ ਨੂੰ ਪ੍ਰਮਾਣੂ ਹਥਿਆਰ ਰੱਖਣ ਵਾਲੇ ਉੱਤਰੀ ਕੋਰੀਆ ਦੁਆਰਾ ਤਣਾਅ ਵਧਾਉਣ ਵਾਲੇ ਕਦਮਾਂ ਦੀ ਲੜੀ ਵਿੱਚ ਨਵੀਨਤਮ ਹੈ।

ਇਨ੍ਹਾਂ ਟੈਸਟਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮੈਂਬਰ ਰਾਜਾਂ ਨੂੰ ਸੰਯੁਕਤ ਰਾਜ, ਬ੍ਰਿਟੇਨ ਅਤੇ ਫਰਾਂਸ ਦੁਆਰਾ ਬੁਲਾਈ ਗਈ ਸ਼ੁੱਕਰਵਾਰ ਨੂੰ ਉੱਤਰੀ ਕੋਰੀਆ ਬਾਰੇ ਐਮਰਜੈਂਸੀ ਮੀਟਿੰਗ ਬੁਲਾਉਣ ਲਈ ਪ੍ਰੇਰਿਆ।

ਇਹ ਮੀਟਿੰਗ ਅਸਲ ਵਿੱਚ ਵੀਰਵਾਰ ਨੂੰ ਹੋਣੀ ਸੀ। ਇਹ ਮੀਟਿੰਗ ਸਿਰਫ ਇੱਕ ਘੰਟਾ ਚੱਲੀ ਅਤੇ ਬਿਨਾਂ ਕਿਸੇ ਬਿਆਨ ਦੇ ਸਮਾਪਤ ਹੋਈ ਪਰ ਉੱਤਰੀ ਕੋਰੀਆ ਨੇ ਇਸ ਮੀਟਿੰਗ ਉੱਤੇ ਸਖ਼ਤ ਇਤਰਾਜ਼ ਜਤਾਇਆ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਦੋ ਹਫ਼ਤਿਆਂ ਵਿੱਚ ਸ਼ੁਰੂ ਹੋਵੇਗੀ 12 ਸਾਲ ਤੋਂ ਵੱਧ ਉਮਰ ਲਈ ਕੋਵਿਡ ਵੈਕਸੀਨ

ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਜ਼ਾਇਡਜ਼ ਕੈਡੀਲਾ ਦੀ ਕੋਵਿਡ ਵੈਕਸੀਨ ਜ਼ਾਇਕੋਵ-ਡੀ (ZyCoV-D) ਆਖ਼ਿਰਕਾਰ ਅਗਲੇ ਦੋ ਹਫ਼ਤਿਆਂ ਤੱਕ ਸ਼ੁਰੂ ਹੋ ਜਾਵੇਗੀ।

ਟਾਇਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਇਹ ਕੋਵਿਡ ਵੈਕਸੀਨ ਆਉਣ ਵਾਲੀ ਹੈ।

ਨੈਸ਼ਨਲ ਐਡਵਾਇਜ਼ਰੀ ਗਰੁੱਪ ਆਨ ਇਮਿਊਨਿਜ਼ੇਸ਼ਨ (NTAGI) ਦੇ ਕੇਂਦਰ ਵੱਲੋਂ ਕੋਵਿਡ ਵਰਕਿੰਗ ਗਰੁੱਪ ਦੇ ਮੁਖੀ ਐਨ ਕੇ ਅਰੋੜਾ ਨੇ ਅਖ਼ਬਾਰ ਨਾਲ ਗੱਲ ਕਰਦਿਆਂ ਦੱਸਿਆ, ''ਜ਼ਾਇਕੋਵ-ਡੀ ਦੇ ਵੱਖ-ਵੱਖ ਬੈਚ ਇਸ ਵੇਲੇ ਹਿਮਾਚਲ ਪ੍ਰਦੇਸ਼ ਵਿੱਚ ਵੈਕਸੀਨ ਟੈਸਟਿੰਗ ਲੈਬ 'ਚ ਆਖ਼ਰੀ ਰਾਊਂਡ ਦੇ ਗੁਣਵਤਾ ਚੈੱਕ ਅਧੀਨ ਹਨ।''

''ਜੇ ਸਭ ਕੁਝ ਯੋਜਨਾ ਦੇ ਹਿਸਾਬ ਨਾਲ ਚੱਲਿਆ ਤਾਂ ਵੈਕਸੀਨ ਨੂੰ ਇਮਿਊਨਿਜ਼ੇਸ਼ਨ ਪ੍ਰੋਗਰਾਮ 'ਚ 15-20 ਅਕਤੂਬਰ ਤੱਕ ਲੌਂਚ ਕਰ ਦਿੱਤਾ ਜਾਵੇਗਾ।''

ਤਿੰਨ ਖੁਰਾਕਾਂ ਵਾਲੀ ਜ਼ਾਇਕੋਵ-ਡੀ ਵੈਕਸੀਨ ਬਗੈਰ ਸੂਈ ਦੀ ਵੈਕਸੀਨ ਹੈ ਅਤੇ ਇਸ ਨੂੰ ਅਹਿਮਦਾਬਾਦ ਸਥਿਤ ਜ਼ਾਇਡਜ਼ ਕੈਡੀਲਾ ਵੱਲੋਂ ਬਣਾਇਆ ਗਿਆ ਹੈ।

ਭਾਰਤ ਦੀ ਪਹਿਲੀ ਅਜਿਹੀ ਵੈਕਸੀਨ ਹੈ ਜਿਸ ਨੂੰ ਐਮਰਜੈਂਸੀ ਵੇਲੇ ਵਰਤੋਂ ਲਈ ਇਜਾਜ਼ਤ ਮਿਲੀ ਹੈ ਤਾਂ ਜੋ ਇਸ ਨੂੰ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਗਾਇਆ ਜਾ ਸਕੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)