You’re viewing a text-only version of this website that uses less data. View the main version of the website including all images and videos.
ਏਅਰਫੋਰਸ ਦੀ ਅਧਿਕਾਰੀ ਨੇ ਰੇਪ ਮਾਮਲੇ ਵਿੱਚ 'ਟੂ ਫਿੰਗਰ ਟੈਸਟ' ਦਾ ਲਗਾਇਆ ਇਲਜ਼ਾਮ, ਕੀ ਹੈ ਮਾਮਲਾ
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੀਬੀਸੀ ਲਈ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 5 ਮਿੰਟ
ਭਾਰਤੀ ਹਵਾਈ ਸੈਨਾ ਦੀ ਇੱਕ ਮਹਿਲਾ ਅਫ਼ਸਰ ਦੇ 'ਟੂ ਫਿੰਗਰ ਟੈਸਟ' ਦਾ ਮਾਮਲਾ ਕਾਫੀ ਵਿਵਾਦਿਤ ਹੋ ਗਿਆ ਹੈ। ਇਹ ਟੈਸਟ ਭਾਰਤ 'ਚ ਪਾਬੰਦੀਸ਼ੁਦਾ ਹੈ।
ਤਮਿਲਨਾਡੂ ਦੇ ਕੋਇੰਬਟੂਰ ਸਥਿਤ ਏਅਰ ਫੋਰਸ ਐਡਮਿਨਸਟ੍ਰੇਟਿਵ ਕਾਲਜ ਵਿੱਚ ਆਪਣੇ ਇੱਕ ਸਹਿਕਰਮੀ 'ਤੇ ਉਸ ਮਹਿਲਾ ਨੇ ਜਿਣਸੀ ਹਮਲੇ ਦਾ ਇਲਜ਼ਾਮ ਲਗਾਇਆ ਹੈ। ਔਰਤ ਨੇ ਇਸ ਦੀ ਸ਼ਿਕਾਇਤ ਭਾਰਤੀ ਹਵਾਈ ਸੈਨਾ ਵਿੱਚ ਕੀਤੀ ਸੀ।
ਮਹਿਲਾ ਅਫ਼ਸਰ ਨੇ ਕੋਇੰਬਟੂਰ ਪੁਲਿਸ ਵਿੱਚ ਐੱਫਆਈਆਰ ਦਰਜ ਕਰਵਾਈ ਹੈ। ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਸੀਨੀਅਰ ਅਧਿਕਾਰੀਆਂ ਨੇ ਜਿਣਸੀ ਹਮਲੇ ਦੀ ਸ਼ਿਕਾਇਤ ਦਰਜ ਨਾ ਕਰਵਾਉਣ ਦਾ ਦਬਾਅ ਪਾਇਆ ਅਤੇ ਇਸ ਲਈ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ।
ਪਰ ਜਦੋਂ ਮਹਿਲਾ ਅਫ਼ਸਰ ਨੇ ਐੱਫਆਈਆਰ ਦਰਜ ਕਰਵਾਉਣ ਦਾ ਫ਼ੈਸਲਾ ਕੀਤਾ ਤਾਂ ਉਸ ਨੂੰ ਅੱਗੇ ਜਾ ਕੇ ਅਹਿਸਾਸ ਹੋਇਆ ਹੈ ਕਿ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ।
ਐਫਆਈਆਰ ਵਿੱਚ ਉਸ ਔਰਤ ਨੇ ਕਿਹਾ ਹੈ, "ਮੈਨੂੰ ਏਅਰਫੋਰਸ ਹਸਪਤਾਲ ਜਾ ਕੇ ਉਥੇ ਇੱਕ ਗਰੁੱਪ ਕੈਪਟਨ ਨਾਲ ਮਿਲਣ ਲਈ ਕਿਹਾ ਗਿਆ।"
"ਉਥੇ ਹੀ ਮੇਰੀ ਮੈਡੀਕਲ ਜਾਂਚ ਹੋਈ। ਇਸ ਦੌਰਾਨ ਜਦੋਂ ਦੋ ਡਾਕਟਰਾਂ ਨਾਲ ਮਿਲੀ ਤਾਂ ਉਹ ਖ਼ੁਦ ਹੀ ਮੈਡੀਕਲ ਜਾਂਚ ਨੂੰ ਲੈ ਕੇ ਸ਼ਸ਼ੋਪੰਜ ਵਿੱਚ ਨਜ਼ਰ ਆਏ।"
ਐੱਫਆਈਆਰ ਵਿੱਚ ਮਹਿਲਾ ਅਫ਼ਸਰ ਨੇ ਕਿਹਾ ਹੈ, "ਡਾਕਟਰਾਂ ਨੇ ਮੈਨੂੰ ਅਤੀਤ ਵਿੱਚ ਜਿਣਸੀ ਸਬੰਧ ਬਾਰੇ ਸਵਾਲ ਕੀਤੇ, ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਅਜਿਹੇ ਸਵਾਲ ਕਰਨ ਦਾ ਕੋਈ ਹੱਕ ਨਹੀਂ ਸੀ।"
"ਉਸ ਤੋਂ ਬਾਅਦ ਉਨ੍ਹਾਂ ਨੇ ਮੇਰੀ ਮੈਡੀਕਲ ਜਾਂਚ ਕੀਤੀ। ਉਨ੍ਹਾਂ ਨੇ ਮੇਰੇ ਸਰੀਰ ਅਤੇ ਮੇਰੇ ਪ੍ਰਾਈਵੇਟ ਪਾਰਟ ਦੀ ਜਾਂਚ ਕੀਤੀ।"
"ਉਨ੍ਹਾਂ ਨੇ ਮੇਰੀ ਵਜਾਇਨਾ ਵਿੱਚ ਉਂਗਲੀਆਂ ਪਾ ਕੇ ਸਵੈਬ ਲਿਆ। ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਰੇਪ ਦੀ ਜਾਂਚ ਲਈ ਟੂ ਫਿੰਗਰ ਟੈਸਟ ਨਹੀਂ ਕੀਤਾ ਜਾਂਦਾ।"
"ਇਸ ਤਰ੍ਹਾਂ ਦੀ ਜਾਂਚ ਨਾਲ ਮੈਂ ਪਰੇਸ਼ਾਨ ਹੋ ਗਈ ਸੀ, ਅਜਿਹਾ ਲੱਗਾ ਕਿ ਅਮਿਤੇਸ਼ ਹਰਮੁਖ (ਰੇਪ ਮੁਲਜ਼ਮ) ਦੇ ਰੇਪ ਵਰਗੇ ਭਿਆਨਕ ਤਸੀਹੇ ਦਾ ਸਾਹਮਣਾ ਫਿਰ ਤੋਂ ਕਰਨਾ ਪਿਆ।"
ਇਹ ਵੀ ਪੜ੍ਹੋ-
ਫਿੰਗਰ ਟੈਸਟ 'ਤੇ ਕਾਨੂੰਨ
ਇਸ ਮਹਿਲਾ ਅਫ਼ਸਰ ਮੁਤਾਬਕ, 10 ਸਿਤੰਬਰ ਨੂੰ ਬਾਸਕਿਟਬਾਲ ਖੇਡਣ ਵੇਲੇ ਉਨ੍ਹਾਂ ਦੀ ਅੱਡੀ ਜਖ਼ਮੀ ਹੋ ਗਈ ਸੀ ਅਤੇ ਉਸੇ ਦਿਨ ਉਨ੍ਹਾਂ 'ਤੇ ਜਿਣਸੀ ਹਮਲਾ ਹੋਇਆ ਸੀ।
ਆਪਣੀ ਐੱਫਆਈਆਰ ਵਿੱਚ ਉਨ੍ਹਾਂ ਨੇ ਪੂਰੀ ਘਟਨਾ ਵਿਸਥਾਰ ਨਾਲ ਦੱਸੀ ਹੈ।
ਪੰਜ ਸਾਲ ਪਹਿਲਾਂ ਦੋ ਸਿਤੰਬਰ 2016 ਨੂੰ ਸੁਪਰੀਮ ਕੋਰਟ ਦੀ ਇੱਕ ਬੈਂਚ ਨੇ ਟੂ ਫਿੰਗਰ ਟੈਸਟ ਬਾਰੇ ਫ਼ੈਸਲਾ ਸੁਣਾਇਆ ਸੀ। ਇਸ ਬੈਂਚ ਵਿੱਚ ਜਸਟਿਸ ਬੀਐੱਸ ਚੌਹਾਨ ਅਤੇ ਐੱਫਐੱਮਆਈ ਕਲਿਫੁੱਲਾ ਸੀ।
ਜੱਜਾਂ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਸੀ, "ਟੂ ਫਿੰਗਰ ਟੈਸਟ ਅਤੇ ਇਸ ਦੀ ਵਿਆਖਿਆ ਰੇਪ ਪੀੜਤਾ ਦੀ ਨਿੱਜਤਾ, ਸਰੀਰਕ ਅਤੇ ਮਾਨਸਿਕ ਗੌਰਵ ਦੇ ਅਧਿਕਾਰ ਦਾ ਉਲੰਘਣ ਕਰਦਾ ਹੈ।"
"ਜੇਕਰ ਰਿਪੋਰਟ ਵਿੱਚ ਜਿਣਸੀ ਸਬੰਧ ਦੀ ਪੁਸ਼ਟੀ ਵੀ ਹੁੰਦੀ ਹੈ ਉਦੋਂ ਵੀ ਇਹ ਪਤਾ ਨਹੀਂ ਲੱਗਦਾ ਹੈ ਕਿ ਸਬੰਧ ਸਹਿਮਤੀ ਨਾਲ ਸੀ ਜਾਂ ਰੇਪ ਕੀਤਾ ਗਿਆ ਸੀ।"
ਕੋਰਟ ਨੇ ਕਿਹਾ ਸੀ ਕਿ ਅਜਿਹੀ ਕੋਈ ਮੈਡੀਕਲ ਪ੍ਰਕਿਰਿਆ ਨਹੀਂ ਹੋਣੀ ਚਾਹੀਦੀ ਹੈ, ਜੋ ਕਰੂਰ, ਅਣਮਨੁੱਖੀ ਜਾਂ ਅਪਨਾਮਜਨਕ ਹੋਵੇ। ਅਦਾਲਤ ਨੇ ਕਿਹਾ ਸੀ ਕਿ ਲਿੰਗਕ ਅਪਰਾਧ ਨਾਲ ਨਜਿੱਠਣ ਦੌਰਾਨ ਪੀੜਤਾ ਦੀ ਸਿਹਤ ਨੂੰ ਪਹਿਲ ਮਿਲਣੀ ਚਾਹੀਦੀ ਹੈ।
ਉਸ ਬੈਂਚ ਨੇ ਕਿਹਾ ਸੀ, "ਵਿਵਸਥਾ ਦੀ ਜ਼ਿੰਮੇਵਾਰੀ ਹੈ ਕਿ ਜਿਣਸੀ ਅਪਰਾਧ ਨਾਲ ਪੀੜਤ ਔਰਤਾਂ ਦੇ ਨਾਲ ਸੰਵੇਦਨਸ਼ੀਲਤਾ ਨਾਲ ਪੇਸ਼ ਆਇਆ ਜਾਵੇ।"
"ਉਨ੍ਹਾਂ ਦੀ ਸੁਰੱਖਿਆ ਲਈ ਹਰ ਉਪਾਅ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਨਿੱਜਤਾ ਨਾਲ ਕੁਝ ਵੀ ਗ਼ੈਰ-ਕਾਨੂੰਨੀ ਜਾਂ ਇੱਕਪਾਸੜ ਨਾ ਕੀਤਾ ਜਾਵੇ।"
ਟੂ ਫਿੰਗਰ ਟੈਸਟ ਪਹਿਲਾਂ ਇਹ ਜਾਨਣ ਲਈ ਕੀਤਾ ਜਾਂਦਾ ਸੀ ਕਿ ਔਰਤਾਂ ਵਰਜਿਨ (ਕੁਆਰੀਆਂ) ਹਨ ਜਾਂ ਨਹੀਂ।
ਬਾਅਦ ਵਿੱਚ ਕਿਹਾ ਗਿਆ ਹੈ ਕਿ ਹਾਈਮਨ ਕੇਵਲ ਜਿਣਸੀ ਸਬੰਧ ਦੌਰਾਨ ਹੀ ਨਹੀਂ ਬਲਿਕ ਸਾਈਕਲ ਚਲਾਉਣ ਅਤੇ ਖੇਡਾਂ ਵਰਗੀਆਂ ਹੋਰ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਨਾਲ ਵੀ ਟੁੱਟ ਸਕਦਾ ਹੈ।
ਬੀਬੀਸੀ ਹਿੰਦੀ ਨਾਲ ਚੇਨੱਈ ਦੀ ਵਕੀਲ ਸੁਧਾ ਰਾਮਾਲਿੰਗਮ ਨੇ ਕਿਹਾ ਹੈ ਕਿ ਸਾਬਿਤ ਹੋ ਚੁੱਕਿਆ ਹੈ ਕਿ ਟੂ ਫਿੰਗਰ ਟੈਸਟ ਗ਼ੈਰ-ਵਿਗਿਆਨਕ ਹੈ।
ਔਰਤਾਂ ਦੀ ਸ਼ਿਕਾਇਤ
ਆਪਣੀ ਸ਼ਿਕਾਇਤ ਵਿੱਚ ਉਸ ਮਹਿਲਾ ਅਫ਼ਸਰ ਨੇ ਕਿਹਾ ਹੈ, "ਰੇਪ ਦੀ ਜਾਂਚ ਅਤੇ ਰੇਪ ਵਿੱਚ ਬੱਸ ਇਹੀ ਫਰਕ ਸੀ ਕਿ ਇੱਕ ਬਾਰੇ ਮੈਨੂੰ ਚੰਗੀ ਤਰ੍ਹਾਂ ਪਤਾ ਨਹੀਂ ਸੀ ਅਤੇ ਰੇਪ ਦੌਰਾਨ ਹੋਸ਼ ਵਿੱਚ ਨਹੀਂ ਸੀ।"
ਪੀੜਤਾ ਦਾ ਕਹਿਣਾ ਹੈ ਕਿ ਰੇਪ ਦੀ ਜਾਂਚ ਅਤੇ ਰੇਪ ਵਿੱਚ ਬਹੁਤਾ ਫਰਕ ਨਹੀਂ ਹੈ।
"ਜਿਸ ਬਿਸਤਰੇ 'ਤੇ ਰੇਪ ਹੋਇਆ ਉਸ ਦੀ ਬੈਡਸ਼ੀਟ ਵੀ ਅਸੀਂ ਸੌਂਪੀ। ਹਸਪਤਾਲ ਦੇ ਡਾਕਟਰਾਂ ਨੂੰ ਇਸ ਕਮਰੇ ਵਿੱਚੋਂ ਬਿਸਤਰਾ ਲੈ ਕੇ ਆਉਣ ਲਈ ਵੀ ਕਿਹਾ, ਜਿਸ 'ਤੇ ਸੀਮੇਨ ਦੇ ਦਾਗ਼ ਸਨ।"
ਮਹਿਲਾ ਅਫ਼ਸਰ ਨੇ ਕਿਹਾ ਹੈ, "ਅੱਡੀ ਵਿੱਚ ਸੱਟ ਤੋਂ ਬਾਅਦ ਕੁਝ ਦਰਦ ਨਾਸ਼ਕ ਗੋਲੀਆਂ ਲਈਆਂ ਸਨ। ਦਵਾਈ ਖਾਣ ਤੋਂ ਬਾਅਦ ਸ਼ਾਮ ਵੇਲੇ ਮੈਂ ਆਪਣੇ ਸਹਿਕਰਮੀਆਂ ਨਾਲ ਬੈਠੀ ਸੀ। ਉਸ ਦੌਰਾਨ ਮੈਂ ਡ੍ਰਿੰਕ ਮੰਗਵਾਈ।"
ਪੀੜਤ ਮਹਿਲਾ ਅਫ਼ਸਰ ਦਾ ਕਹਿਣਾ ਹੈ ਕਿ ਜਦੋਂ ਦੂਜੀ ਡ੍ਰਿੰਕ ਮੰਗਵਾਈ ਤਾਂ ਮੁਲਜ਼ਮ ਹੀ ਉਸ ਲਈ ਡ੍ਰਿੰਕ ਲੈ ਕੇ ਆਇਆ ਅਤੇ ਪੈਸੇ ਵੀ ਉਸੇ ਨੇ ਦਿੱਤੇ ਸਨ।
ਇਸ ਤੋਂ ਬਾਅਦ ਔਰਤ ਦੀ ਤਬੀਅਤ ਵਿਗੜੀ ਗਈ ਅਤੇ ਉਲਟੀਆਂ ਹੋਈਆਂ। ਔਰਤ ਦਾ ਕਹਿਣਾ ਹੈ ਕਿ ਉਸ ਦੇ ਦੋਸਤਾਂ ਨੇ ਕਮਰੇ ਵਿੱਚ ਪਹੁੰਚਾਇਆ ਅਤੇ ਲਿਟਾ ਦਿੱਤਾ।
ਔਰਤ ਨੇ ਆਪਣੀ ਐੱਫਆਈਆਰ ਵਿੱਚ ਕਿਹਾ ਹੈ, "ਜਦੋਂ ਮੈਂ ਸੌਂ ਰਹੀ ਸੀ ਤਾਂ ਅਮਿਤੇਸ਼ ਮੇਰੇ ਕਮਰੇ ਵਿੱਚ ਆਇਆ ਅਤੇ ਉਨ੍ਹਾਂ ਨੇ ਕਈ ਵਾਰ ਜਗਾਉਣ ਦੀ ਕੋਸ਼ਿਸ਼ ਕੀਤੀ। ਮੈਂ ਉਸ ਨੂੰ ਕਿਹਾ ਕਿ ਤੇਜ਼ ਨੀਂਦ ਆ ਰਹੀ ਹੈ ਅਤੇ ਮੈਨੂੰ ਸੌਣ ਦਿੱਤਾ। ਉਹ ਉਥੋਂ ਚਲਾ ਗਿਆ।"
ਪੀੜਤ ਔਰਤ ਨੇ ਕਿਹਾ ਹੈ, "ਜਿਸ ਔਰਤ ਦੋਸਤ ਨੇ ਉਸ ਨੂੰ ਕਮਰੇ ਤੱਕ ਪਹੁੰਚਾਇਆ ਸੀ, ਉਸ ਨੇ ਮੈਨੂੰ ਪੁੱਛਿਆ ਕੀ ਮੈਂ ਅਮਿਤੇਸ਼ ਨੂੰ ਕਮਰੇ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਸੀ ਅਤੇ ਅੰਡਰਗਾਰਮੈਂਟਸ ਕਿਉਂ ਉਤਰੇ ਹੋਏ ਸਨ।"
"ਮੇਰੀ ਉਸ ਸਹਿਕਰਮੀ ਨੇ ਇਹ ਵੀ ਕਿਹਾ ਹੈ ਕਿ ਜਦੋਂ ਉਹ ਕਮਰੇ ਵਿੱਚ ਆਈ ਤਾਂ ਉਸ ਨੇ ਮੁਲਜ਼ਮ ਨੂੰ ਮੇਰੇ ਬਿਸਤਰੇ 'ਤੇ ਦੇਖਿਆ ਸੀ।"
"ਅਗਲੇ ਦਿਨ ਔਰਤ ਸਹਿਕਰਮੀਆਂ ਨੇ ਬਿਸਤਰੇ 'ਤੇ ਸੀਮੇਨ ਦੇ ਦਾਗ਼ ਦੇਖੇ। ਮੈਂ ਮੁਲਜ਼ਮ ਨੂੰ ਪੁੱਛਿਆ ਤਾਂ ਉਸ ਨੇ ਮੁਆਫ਼ੀ ਮੰਗੀ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਮੁਲਜ਼ਮ ਦੀ ਗ੍ਰਿਫ਼ਤਾਰੀ
ਫਲਾਈਟ ਲੈਫਟੀਨੈਂਟ ਅਮਿਤੇਸ਼ ਹਰਮੁਖ ਨੂੰ ਕੋਇੰਬਟੂਰ ਵਿੱਚ 26 ਸਤੰਬਰ ਨੂੰ ਮਹਿਲਾ ਪੁਲਿਸਕਰਮੀਆਂ ਨੇ ਗ੍ਰਿਫ਼ਤਾਰ ਕੀਤਾ ਸੀ।
ਗ੍ਰਿਫ਼ਤਾਰੀ ਦੌਰਾਨ ਏਅਰਫੋਰਸ ਅਧਿਕਾਰੀਆਂ ਨੇ ਨਿਯਮਾਂ ਨੂੰ ਲੈ ਕੇ ਸਵਾਲ ਚੁੱਕੇ ਹਨ ਕਿ ਇਹ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਦਖ਼ਲ ਅੰਦਾਜ਼ੀ ਹੈ।
ਏਅਰਫੋਰਸ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਅਜਿਹੇ ਮਾਮਲਿਆਂ ਵਿੱਚ ਆਰਮਡ ਫੋਰਸੇਜ ਲਈ ਵੱਖ ਨਿਯਮ ਹੁੰਦੇ ਹਨ। ਪਰ ਪੁਲਿਸ ਆਪਣੇ ਰੁਖ਼ ਤੋਂ ਨਹੀਂ ਹਟੀ ਅਤੇ ਕਿਹਾ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ ਤਾਂ ਉਹ ਜ਼ਰੂਰੀ ਕਦਮ ਚੁੱਕੇਗੀ।"
ਬੀਬੀਸੀ ਹਿੰਦੀ ਨੂੰ ਫ਼ੌਜ ਦੇ ਇੱਕ ਬੁਲਾਰੇ ਨੇ ਕਿਹਾ ਹੈ ਮਾਮਲੇ ਦੀ ਜਾਂਚ ਚੱਲ ਰਹੀ ਹੈ, ਇਸ ਲਈ ਕੋਈ ਟਿੱਪਣੀ ਉਚਿਤ ਨਹੀਂ ਹੋਵੇਗੀ।
ਉਨ੍ਹਾਂ ਨੇ ਕਿਹਾ ਹੈ ਕਿ ਏਅਰਫੋਰਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਰਮੁਖ ਦੇ ਵਕੀਲ ਐੱਨ ਸੁੰਦਰਵਦਿਵੇਲ ਨੇ ਬੀਬੀਸੀ ਨੇ ਕਿਹਾ ਕਿ ਕੋਰਟ ਨੇ ਮੁਲਜ਼ਮ ਨੂੰ ਏਅਰਫੋਰਸ ਨੂੰ ਸੌਂਪਣ ਲਈ ਕਿਹਾ ਹੈ ਤਾਂ ਜੋ ਕੋਰਟ ਮਾਰਸ਼ਲ ਸ਼ੁਰੂ ਹੋ ਸਕੇ।
ਉਨ੍ਹਾਂ ਨੇ ਕਿਹਾ ਕਿ ਐਡੀਸ਼ਨਲ ਮਹਿਲਾ ਕੋਰਟ ਜੱਜ ਐੱਨ ਤਿਲਾਗੇਸ਼ਵਰੀ ਨੇ ਆਦੇਸ਼ ਦਿੱਤਾ ਹੈ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਨਹੀਂ ਕਰੇਗੀ।"
ਇਹ ਵੀ ਪੜ੍ਹੋ: