ਦਿੱਲੀ ਦੇ ਸਕੂਲਾਂ ਵਿੱਚ ਹੁਣ ਸਿਖਾਈ ਜਾਵੇਗੀ 'ਦੇਸ਼ਭਗਤੀ', ਕੇਜਰੀਵਾਲ ਨੇ ਕੀਤਾ ਸਿਲੇਬਸ ਜਾਰੀ - ਪ੍ਰੈੱਸ ਰਿਵੀਊ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ

ਭਾਰਤੀ ਸੈਨਾ ਦਾ ਇੱਕ ਜਹਾਜ਼ ਕਰੈਸ਼ ਹੋਣ ਤੋਂ 56 ਦਿਨਾਂ ਬਾਅਦ ਵੀ ਪਾਇਲਟ ਦੀ ਕੁਝ ਪਤਾ ਨਹੀਂ ਲੱਗ ਸਕਿਆ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਹਾਦਸੇ ਵਾਲੀ ਥਾਂ 'ਤੇ ਜਾਂਚ ਕਰ ਰਹੀਆਂ ਟੀਮਾਂ ਤੋਂ ਆਪਣੇ ਲਾਪਤਾ ਬੇਟੇ ਬਾਰੇ ਕੋਈ ਖ਼ਬਰ ਸੁਣਨ ਲਈ ਉਸ ਦੇ ਮਾਤਾ-ਪਿਤਾ 56 ਦਿਨਾਂ ਤੋਂ ਮਾਮੂਨ ਕੈਂਟ ਵਿੱਚ ਰੁਕੇ ਹੋਏ ਹਨ।

ਲਾਪਤਾ ਪਾਇਲਟ ਜੈਯੰਤ ਜੋਸ਼ੀ ਦੇ ਪਿਤਾ ਹਰੀਸ਼ ਜੋਸ਼ੀ ਨੇ ਬਾਅਦ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਬੇਟੇ ਦੀ ਤਲਾਸ਼ ਦੇ ਯਤਨਾਂ ਨੂੰ ਵਧਾਉਣ ਅਤੇ ਮਦਦ ਲਈ ਆਧੁਨਿਕ ਉਪਕਰਨ ਖਰੀਦਣ ਲਈ ਅਪੀਲ ਕੀਤੀ ਹੈ।

ਰੁਦਰ ਡਬਲਿਊਐੱਸਆਈ ਹੈਲੀਕਾਪਟਰ 3 ਅਗਸਤ ਨੂੰ ਰੰਜੀਤ ਸਾਗਰ ਝੀਲ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।

ਲੈਫੀਨੈਂਟ ਕਰਨਲ ਏਐੱਸ ਬਾਠ ਅਤੇ ਕੈਪਟਨ ਜੋਸ਼ੀ ਚੋਪਰ ਨੂੰ ਮਾਮੂਨ ਕੈਂਟ ਤੋਂ ਲੈ ਕੇ ਉੱਡੇ ਸਨ ਅਤੇ ਹਾਦਸੇ ਦਾ ਸ਼ਿਕਾਰ ਹੋ ਗਏ।

ਇਹ ਵੀ ਪੜ੍ਹੋ-

ਦਿੱਲੀ˸ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ 'ਦੇਸ਼ਭਗਤੀ ਸਿਲੇਬਸ' ਜਾਰੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 'ਦੇਸ਼ਭਗਤੀ ਸਿਲੇਬਸ' ਦੀ ਸ਼ੁਰੂਆਤ ਕੀਤੀ ਹੈ।

ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ, ਉਨ੍ਹਾਂ ਨੇ ਕਿਹਾ ਦਿੱਲੀ ਵਿੱਚ ਹਰ ਬੱਚਾ ਹੁਣ ਸਹੀ ਮਾਅਨੇ ਵਿੱਚ ਦੇਸ਼ਭਗਤ ਹੋਵੇਗਾ।

ਭਗਤ ਸਿੰਘ ਦੇ ਜਨਮ ਦਿਵਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਕੱਲ੍ਹ ਲੋਕ ਕੇਵਲ ਤਿਰੰਗਾ ਲਹਿਰਾਉਣ ਅਤੇ ਰਾਸ਼ਟਰ ਗਾਣ ਗਾਉਣ ਵਿੱਚ ਹੀ ਦੇਸ਼ ਭਗਤੀ ਮਹਿਸੂਸ ਕਰਦੇ ਹਨ।

ਉਨ੍ਹਾਂ ਨੇ ਕਿਹਾ ਪਰ ਦੇਸ਼ਭਗਤੀ ਹਰ ਕਿਸੇ ਅੰਦਰ ਲਗਾਤਾਰ ਵਿਕਸਿਤ ਹੋਣ ਵਾਲੀ ਭਾਵਨਾ ਹੋਣੀ ਚਾਹੀਦੀ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਕਨ੍ਹਈਆ ਕੁਮਾਰ ਕਾਂਗਰਸ 'ਚ ਹੋਏ ਸ਼ਾਮਿਲ, ਜਿਗਨੇਸ਼ ਮਿਵਾਨੀ ਨੇ ਦਿੱਤਾ ਸਮਰਥਨ

ਭਾਰਤ ਦੇ ਨੌਜਵਾਨ ਆਗੂਆਂ ਵਿੱਚੋਂ ਇੱਕ ਕਨ੍ਹਈਆ ਕੁਮਾਰ ਨੇ ਕਮਿਊਨਿਸਟ ਪਾਰਟੀ ਛੱਡ ਕਾਂਗਰਸ ਦਾ ਪੱਲਾ ਫੜ੍ਹ ਲਿਆ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਉਨ੍ਹਾਂ ਦੀ ਸ਼ਮੂਲੀਅਤ ਨੇ 2024 ਦੀਆਂ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੂੰ ਟੱਕਰ ਦੇਣ ਲਈ ਸਿਆਸੀ ਅਤੇ ਵੱਖ-ਵੱਖ ਖੇਤਰਾਂ ਵਿੱਚੋਂ ਤਾਕਤਾਂ ਨੂੰ ਇਕੱਠਾ ਕਰਨ ਦੇ ਕਾਂਗਰਸ ਦੀਆਂ ਕੋਸ਼ਿਸ਼ਾਂ ਵਿੱਚ ਨਵਾਂ ਅਧਿਆਇ ਚਿਨ੍ਹਿਤ ਕੀਤਾ ਹੈ।

ਗੁਜਰਾਤ ਦੇ ਅਜ਼ਾਦ ਵਿਧਾਇਕ ਜਿਗਨੇਸ਼ ਮਿਵਾਨੀ ਨੇ ਵੀ ਪ੍ਰੋਗਰਾਮ ਵਿੱਚ ਕੁਮਾਰ ਦੇ ਨੇੜੇ ਬੇਠਿਆਂ ਕਾਂਗਰਸ ਨੂੰ ਸਮਰਥਨ ਦੇਣ ਦਾ ਵਾਅਦਾ ਕੀਤਾ।

ਹਾਲਾਂਕਿ, ਉਹ ਅਧਿਕਾਰਤ ਤੌਰ 'ਤੇ ਪਾਰਟੀ ਵਿੱਚ ਸ਼ਾਮਿਲ ਨਹੀਂ ਹੋਏ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਆਪਣੀ ਵਿਧਾਨ ਸਭਾ ਮੈਂਬਰਸ਼ਿਪ ਗੁਆਉਣੀ ਪਈ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)