ਭਾਰਤ ਬੰਦ: ਤਸਵੀਰਾਂ ਰਾਹੀਂ ਜਾਣੋ ਬੰਦ ਦੌਰਾਨ ਕਿੱਥੇ ਕੀ ਹੋ ਰਿਹਾ

ਭਾਰਤ ਬੰਦ
ਤਸਵੀਰ ਕੈਪਸ਼ਨ, ਭਾਰਤ ਬੰਦ ਦੌਰਾਨ ਨਿਊ ਚੰਡੀਗੜ੍ਹ ਬੈਠੇ ਕੁਝ ਕਿਸਾਨ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 5 ਮਿੰਟ

ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਯਾਨਿ ਕਿ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਮੋਰਚੇ ਵੱਲੋਂ ਸੂਬਾ ਸਰਕਾਰਾਂ ਨੂੰ ਭਾਰਤ ਬੰਦ ਕਰਨ ਦਾ ਸਮਰਥਨ ਕਰਨ ਦੀ ਅਪੀਲ ਵੀ ਕੀਤੀ ਗਈ ਹੈ।

ਸੰਯੁਕਤ ਕਿਸਾਨ ਮੋਰਚਾ ਵੱਲੋਂ ਜਾਰੀ ਪ੍ਰੈੱਸ ਨੋਟ ਮੁਤਾਬਕ, ਸਾਰੇ ਦੇਸ਼-ਵਾਸੀਆਂ ਨੂੰ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਵਿਰੁੱਧ ਇਤਿਹਾਸਕ ਭਾਰਤ ਬੰਦ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।

ਸਵੇਰੇ 6 ਵਜੇ ਤੋਂ ਬੰਦ ਸ਼ੁਰੂ ਹੋਇਆ ਹੈ ਜੋ ਸ਼ਾਮ 4 ਵਜੇ ਤੱਕ ਰਹੇਗਾ।

ਕਿਸਾਨ ਅੰਦੋਲਨ

ਤਸਵੀਰ ਸਰੋਤ, Gurpreet chawla/bbc

ਸੰਯੁਕਤ ਕਿਸਾਨ ਮੋਰਚਾ ਨੇ ਵਿਸ਼ੇਸ਼ ਤੌਰ 'ਤੇ ਮਜ਼ਦੂਰਾਂ, ਵਪਾਰੀਆਂ, ਟਰਾਂਸਪੋਰਟਰਾਂ, ਕਾਰੋਬਾਰੀਆਂ, ਵਿਦਿਆਰਥੀਆਂ, ਨੌਜਵਾਨਾਂ ਅਤੇ ਔਰਤਾਂ ਦੀਆਂ ਸਾਰੀਆਂ ਸੰਸਥਾਵਾਂ ਅਤੇ ਸਮਾਜਿਕ ਜਥੇਬੰਦੀਆਂ ਨੂੰ ਬੰਦ ਦੇ ਦਿਨ ਕਿਸਾਨਾਂ ਨਾਲ ਏਕਤਾ ਵਧਾਉਣ ਦੀ ਅਪੀਲ ਕੀਤੀ ਹੈ।

ਕਿਸਾਨਾਂ ਵੱਲੋਂ ਲਗਾਏ ਗਏ ਇਸ ਜਾਮ ਕਾਰਨ ਦਿੱਲੀ- ਗੁੜਗਾਂਓ ਬਾਰਡਰ 'ਤੇ ਕਾਫ਼ੀ ਵੱਡੇ ਪੱਧਰ 'ਤੇ ਜਾਮ ਵੇਖਣ ਨੂੰ ਮਿਲਿਆ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਤਸਵੀਰਾਂ ਰਾਹੀਂ ਜਾਣੋ ਕਿੱਥੇ ਹੋ ਰਿਹਾ

ਭਾਰਤ ਬੰਦ

ਤਸਵੀਰ ਸਰੋਤ, Sukhcharan preet/bbc

ਤਸਵੀਰ ਕੈਪਸ਼ਨ, ਪੰਜਾਬ ਵਿਚ ਬਠਿੰਡਾ ਨੇੜੇ ਰੇਲ ਵਿਚ ਯਾਤਰੀਆਂ ਨੂੰ ਪਾਣੀ ਪਿਲਾਉਂਦਾ ਹੋਇਆ ਕਿਸਾਨ
ਭਾਰਤ ਬੰਦ
ਤਸਵੀਰ ਕੈਪਸ਼ਨ, ਗਾਜੀਪੁਰ ਬਾਰਡਰ ਉੱਤੇ ਰਾਹਗੀਰਾਂ ਲਈ ਮਿੱਠਾ ਪਕਵਾਨ ਵਰਤਾਅ ਰਿਹਾ ਬਜ਼ੁਰਗ ਕਿਸਾਨ
ਕਿਸਾਨ ਅੰਦੋਲਨ

ਤਸਵੀਰ ਸਰੋਤ, Gurpreet chawla/bbc

ਕਿਸਾਨ ਅੰਦੋਲਨ

ਤਸਵੀਰ ਸਰੋਤ, Surinder Maan/bbc

ਕਿਸਾਨ ਅੰਦੋਲਨ

ਤਸਵੀਰ ਸਰੋਤ, SKM

ਤਸਵੀਰ ਕੈਪਸ਼ਨ, ਭਾਰਤ ਬੰਦ ਦੌਰਾਨ ਬਿਹਾਰ ਵਿੱਚ ਪ੍ਰਦਰਸ਼ਨ ਕਰਦੇ ਨੌਜਵਾਨ
ਭਾਰਤ ਬੰਦ
ਤਸਵੀਰ ਕੈਪਸ਼ਨ, ਨਿਊ ਚੰਡੀਗੜ੍ਹ ਵਿੱਚ ਗੱਡੀਆਂ ਨੂੰ ਰੋਕਦੇ ਕਿਸਾਨ
ਕਿਸਾਨ ਅੰਦੋਲਨ

ਤਸਵੀਰ ਸਰੋਤ, SKM

ਤਸਵੀਰ ਕੈਪਸ਼ਨ, ਭਾਰਤ ਬੰਦ ਦੌਰਾਨ ਤੇਲੰਗਾਨਾ ਬੱਸ ਸਟੈਂਡ ਉੱਤੇ ਧਰਨੇ ਉੱਤੇ ਬੈਠੇ ਕਿਸਾਨ
ਦਿੱਲੀ ਮੇਰਠ ਹਾਈਵੇ ਉੱਤੇ ਬੈਠੇ ਕਿਸਾਨ

ਤਸਵੀਰ ਸਰੋਤ, SKM

ਤਸਵੀਰ ਕੈਪਸ਼ਨ, ਦਿੱਲੀ-ਮੇਰਠ ਹਾਈਵੇ ਉੱਤੇ ਬੈਠੇ ਕਿਸਾਨ
ਕਰਨਾਟਕਾ ਦੇ ਮੈਸੂਰ ਵਿੱਚ ਭਾਰਤ ਬੰਦ ਵਿੱਚ ਹਿੱਸਾ ਲੈਂਦੇ ਕਿਸਾਨ

ਤਸਵੀਰ ਸਰੋਤ, SKM

ਤਸਵੀਰ ਕੈਪਸ਼ਨ, ਕਰਨਾਟਕਾ ਦੇ ਮੈਸੂਰ ਵਿੱਚ ਭਾਰਤ ਬੰਦ ਵਿੱਚ ਹਿੱਸਾ ਲੈਂਦੇ ਕਿਸਾਨ
ਚਰਖੀ ਦਾਦਰੀ ਵਿੱਚ ਇਕੱਠੇ ਹੋਏ ਕਿਸਾਨ

ਤਸਵੀਰ ਸਰੋਤ, SKM

ਤਸਵੀਰ ਕੈਪਸ਼ਨ, ਚਰਖੀ ਦਾਦਰੀ ਵਿੱਚ ਇਕੱਠੇ ਹੋਏ ਕਿਸਾਨ
ਜੰਮੂ ਹਾਈਵੇ ਦਸੂਆ ਵਿੱਚ ਕਿਸਾਨ ਉੱਤਰ ਸੜਕਾਂ ਉੱਤੇ

ਤਸਵੀਰ ਸਰੋਤ, SKM

ਤਸਵੀਰ ਕੈਪਸ਼ਨ, ਜੰਮੂ ਹਾਈਵੇ ਦਸੂਆ ਵਿੱਚ ਕਿਸਾਨ ਉੱਤਰ ਸੜਕਾਂ ਉੱਤੇ
ਕਿਸਾਨ ਅੰਦੋਲਨ

ਤਸਵੀਰ ਸਰੋਤ, SKM

ਤਸਵੀਰ ਕੈਪਸ਼ਨ, ਪੱਛਮੀ ਬੰਗਾਲ ਦੇ ਪਰਗਨਾ ਵਿੱਚ ਔਰਤਾਂ ਵੀ ਨਿਕਲੀਆਂ ਘਰੋਂ ਬਾਹਰ
ਕਿਸਾਨ ਅੰਦੋਲਨ

ਤਸਵੀਰ ਸਰੋਤ, SKM

ਤਸਵੀਰ ਕੈਪਸ਼ਨ, ਓਡੀਸ਼ਾ ਵਿੱਚ ਬੰਦ ਦੌਰਾਨ ਨਜ਼ਾਰਾ
ਕਿਸਾਨ ਅੰਦੋਲਨ

ਤਸਵੀਰ ਸਰੋਤ, Prabhu dyal/bbc

ਤਸਵੀਰ ਕੈਪਸ਼ਨ, ਸਿਰਸਾ ਵਿੱਚ ਨੈਸ਼ਨਲ ਹਾਈਵੇਅ 9 'ਤੇ ਧਰਨਾ ਦਿੰਦੇ ਕਿਸਾਨ ਅਤੇ ਰੋਡਵੇਜ਼ ਕਰਮਚਾਰੀ
ਕਿਸਾਨ ਅੰਦੋਲਨ
ਤਸਵੀਰ ਕੈਪਸ਼ਨ, ਚੰਡੀਗੜ੍ਹ ਵਿੱਚ ਬੰਦ ਦੌਰਾਨ ਸੜਕਾਂ ਕੀਤੀਆਂ ਜਾਮ

ਖ਼ਬਰ ਏਜੰਸੀ ਮੁਤਾਬਕ, ਕਿਸਾਨਾਂ ਦੇ ਭਾਰਤ ਬੰਦ ਦੌਰਾਨ ਦਿੱਲੀ ਦੇ ਸਿੰਘੂ ਬਾਰਡਰ ਦਾ ਨਜ਼ਾਰਾ

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਇਹ ਵੀ ਪੜ੍ਹੋ-

ਟਿਕੈਤ ਦੀ ਲੋਕਾਂ ਨੂੰ ਅਪੀਲ

ਖ਼ਬਰ ਏਜੰਸੀ ਮੁਤਾਬਕ, ਕਿਸਾਨਾਂ ਦੇ ਭਾਰਤ ਬੰਦ ਦੌਰਾਨ ਦਿੱਲੀ ਦੇ ਸਿੰਘੂ ਬਾਰਡਰ ਦਾ ਨਜ਼ਾਰਾ

ਭਾਰਤੀ ਕਿਸਾਨ ਯੂਨੀਅਨ ਆਗੂ ਰਾਕੇਸ਼ ਟਿਕੈਟ ਨੇ ਦੱਸਿਆ ਕਿ ਐਂਬੂਲੈਂਸ, ਡਾਕਟਰ ਜਾਂ ਜਿਹੜੇ ਐਮਰਜੈਂਸੀ ਲਈ ਜਾ ਰਹੇ ਉਹ ਲੰਘ ਸਕਦੇ ਹਨ।

ਉਨ੍ਹਾਂ ਨੇ ਕਿਹਾ, "ਅਸੀਂ ਕੁਝ ਵੀ ਸੀਲ ਨਹੀਂ ਕੀਤਾ, ਅਸੀਂ ਸਿਰਫ਼ ਸੰਦੇਸ਼ ਦੇਣਾ ਚਾਹੁੰਦੇ ਹਾਂ। ਅਸੀਂ ਦੁਕਾਨਦਾਰਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਦੁਕਾਨਾੰ ਸ਼ਾਮੀਂ 4 ਵਜੇ ਤੋਂ ਬਾਅਦ ਹੀ ਖੋਲ੍ਹਣ।"

"ਇੱਥੇ ਕੋਈ ਕਿਸਾਨ ਬਾਹਰੋਂ ਨਹੀਂ ਆ ਰਿਹਾ।"

Skip X post, 3
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 3

ਕਿਸਾਨ ਅੰਦੋਲਨ
ਕਿਸਾਨ ਅੰਦੋਲਨ

ਬੰਦ ਨੂੰ ਆੜ੍ਹਤੀਆਂ ਦਾ ਸਮਰਥਨ

ਗੁਰਦਾਸਪੁਰ ਤੋਂ ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਦੀ ਰਿਪੋਰਟ ਮੁਤਾਬਕ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਦੀ ਮੁੱਖ ਸਬਜ਼ੀ ਮੰਡੀ 'ਚ ਕੰਮਕਾਜ ਬਿਲਕੁਲ ਬੰਦ ਰਿਹਾ ਅਤੇ ਆੜ੍ਹਤੀਆ ਦਾ ਕਹਿਣਾ ਹੈ ਕਿ ਅੱਜ ਦੇ ਬੰਦ ਦਾ ਸਮਰਥਨ ਦੇਣ ਦਾ ਉਨ੍ਹਾਂ ਵਲੋਂ ਐਲਾਨ ਕੀਤਾ ਗਿਆ ਸੀ।

ਕਿਸਾਨ ਅੰਦੋਲਨ

ਤਸਵੀਰ ਸਰੋਤ, Gurpreet chawla/bbc

ਇਸ ਦੇ ਨਾਲ ਹੀ ਬੱਸਾਂ ਦੀ ਆਵਾਜਾਈ ਵੀ ਠੱਪ ਦੇਖਣ ਨੂੰ ਮਿਲ ਰਹੀ ਹੈ ਅਤੇ ਬਸ ਸਟੈਂਡ 'ਚ ਸਾਰੀਆਂ ਬੱਸਾਂ ਪਨਬਸ ਅਤੇ ਨਿਜੀ ਬੱਸਾਂ ਬੰਦ ਦੇਖਣ ਨੂੰ ਮਿਲ ਰਹੀਆਂ ਹਨ |

ਕਿਸਾਨ ਅੰਦੋਲਨ

ਤਸਵੀਰ ਸਰੋਤ, Gurpreet chawla/bbc

'ਅਜੇ ਕਿਸਾਨ ਰੁਕਿਆ ਨਹੀਂ ਹੈ'

ਜਲੰਧਰ ਤੋਂ ਬੀਬੀਸੀ ਸਹਿਯੋਗੀ ਪ੍ਰਦੀਪ ਪੰਡਿਤ ਦੀ ਰਿਪੋਰਟ ਮੁਤਾਬਕ, ਕਿਸਾਨਾਂ ਵਲੋਂ ਜਲੰਧਰ ਦਿੱਲੀ ਕੌਮੀ ਮਾਰਗ ਤੇ ਪੀਏਪੀ ਚੌਂਕ ਵਿਖੇ ਸਵੇਰੇ 6 ਵਜੇ ਬੰਦ ਕਰ ਦਿੱਤਾ ਗਿਆ, ਸੜਕ ਤੇ ਆਵਾਜਾਈ ਪੂਰੀ ਤਰਾਂ ਬੰਦ ਹੈ।

ਕਿਸਾਨ ਆਗੂ ਅਰਬਿੰਦਰ ਸਿੰਘ

ਤਸਵੀਰ ਸਰੋਤ, Pradeep Pandit/bbc

ਇਸ ਦੌਰਾਨ ਕਿਸਾਨ ਆਗੂ ਅਰਬਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਅਪੀਲ ਕਰਨ ਦੇ ਬਾਵਜੂਦ ਵੀ ਆਪਣੀਆਂ ਟਰੇਨਾਂ ਨੂੰ ਸਮੇਂ 'ਤੇ ਨਹੀਂ ਰੋਕੀਆਂ ਇਸ ਲਈ ਦਕੋਹਾ ਰੇਲਵੇ ਟਰੈਕ 'ਤੇ ਵੀ ਕਿਸਾਨ ਮੋਰਚਾ ਲਗਾ ਕੇ ਬੈਠ ਗਏ ਹਨ।

ਇਸ ਦੌਰਾਨ ਉਨ੍ਹਾਂ ਨੇ ਪਿੰਡ ਦਕੋਹਾ ਰੇਲ ਲਾਈਨ ਤੇ ਕਿਸਾਨਾਂ ਵਲੋਂ ਰੋਕੀ ਗਈ ਮਾਲ ਗੱਡੀ

ਕਿਸਾਨ ਅੰਦੋਲਨ

ਤਸਵੀਰ ਸਰੋਤ, Pradeep Pandit/bbc

ਉਨ੍ਹਾਂ ਨੇ ਕਿਹਾ, "ਕਿਸਾਨਾਂ ਵਿੱਚ ਰੋਸ ਹੈ ਕਿ ਇੱਕ ਪਾਸੇ ਸਾਨੂੰ ਦਿੱਲੀ ਬਾਰਡਰਾਂ ਦੇ ਬਿਠਾ ਕੇ ਸਾਡਾ ਅੰਤ ਦੇਖ ਦੇ ਹੋ, ਸਾਡੀ ਅਣਥੱਕ ਮਿਹਨਤ ਨੂੰ ਚੁਣੌਤੀ ਦਿੰਦੇ ਹੋ, ਇਸ ਸਭ ਨੂੰ ਦਰਕਿਨਾਰ ਕਰਦੇ ਹੋਏ ਅਸੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਹਾਲੇ ਕਿਸਾਨ ਕਿਤੇ ਵੀ ਰੁਕਿਆ ਨਹੀਂ ਹੈ।"

ਕਿਸਾਨ ਅੰਦੋਲਨ

ਤਸਵੀਰ ਸਰੋਤ, Sukhcharanpreet/bbc

"ਉਹ ਸਾਡੇ ਸਬਰ ਦੀ ਪਰਖ ਨਾਲ ਕਰੇ, ਅੱਜ ਅਸੀਂ ਟਰੇਨਾਂ ਰੋਕੀਆਂ ਹਨ ਜੇ ਅਜੇ ਵੀ ਮੋਦੀ ਸਾਬ੍ਹ ਨਹੀਂ ਜਾਗਦੇ ਤਾਂ ਸਾਨੂੰ ਕੱਲ੍ਹ ਨੂੰ ਹੋਰ ਵੱਡੇ ਫ਼ੈਸਲੇ ਲੈਣੇ ਪੈਣਗੇ।"

ਬੀਬੀਸੀ ਸਹਿਯੋਗੀ ਪ੍ਰਭੂ ਦਿਆਲ ਮੁਤਾਬਕ ਸਿਰਸਾ ਵਿੱਚ ਕਿਸਾਨ ਨੈਸ਼ਨਲ ਹਾਈਵੇਅ 9 'ਤੇ ਧਰਨਾ ਦੇ ਰਹੇ ਹਨ।

ਕਿਸਾਨ ਅੰਦੋਲਨ

ਤਸਵੀਰ ਸਰੋਤ, Prabhu syal/bbc

ਬੱਸਾਂ ਬੰਦ ਹੋਣ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰ ਨਾ ਪੈ ਰਿਹਾ ਹੈ ਹਾਲਾਂਕਿ ਇਸ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਰਾਹਤ ਦਿੱਤੀ ਗਈ ਹੈ।

ਕਿਸਾਨਾਂ ਵੱਲੋਂ ਰੋਡਵੇਜ਼ ਬੱਸਾਂ ਨੂੰ ਬੰਦ ਕਰਵਾਇਆ ਗਿਆ, ਜਿਸ ਵਿੱਚ ਰੋਡਵੇਜ਼ ਕਰਮਚਾਰੀਆਂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ।

ਕਿਸਾਨ ਅੰਦੋਲਨ

ਤਸਵੀਰ ਸਰੋਤ, kamal saini/bbc

ਬੀਬੀਸੀ ਸਹਿਯੋਗੀ ਕਮਲ ਸੈਣੀ ਦੀ ਰਿਪੋਰਟ ਮੁਤਾਬਕ, ਕੁਰੂਕਸ਼ੇਤਰ ਵਿੱਚ ਕਿਸਾਨਾਂ ਨੇ ਰੇਲ ਮਾਰਗ ਅਤੇ ਸੜਕਾਂ ਜਾਮ ਕਰ ਦਿੱਤੀਆਂ ਹਨ।

ਕੁਰੂਕਸ਼ੇਤਰ ਦੇ ਸ਼ਾਹਬਾਦ ਵਿੱਚ ਕਿਸਾਨਾਂ ਨੇ ਨੈਸ਼ਨਲ ਹਾਈਵੇ ਦਿੱਲੀ-ਅੰਮ੍ਰਿਤਸਰ ਬੰਦ ਕਰ ਦਿੱਤਾ ਹੈ।

ਆਵਾਜਾਈ ਵੀ ਪੂਰੀ ਤਰ੍ਹਾਂ ਠੱਪ

ਬਰਨਾਲਾ ਤੋਂ ਬੀਬੀਸੀ ਸਹਿਯੋਗੀ ਸੁਖਚਰਨਪ੍ਰੀਤ ਦੀ ਰਿਪੋਰਟ ਮੁਤਾਬਕ ਸਥਾਨਕ ਰੇਲਵੇ ਸਟੇਸ਼ਨ ਤੇ ਸੈਂਕੜਿਆ ਦੀ ਗਿਣਤੀ ਵਿੱਚ ਕਿਸਾਨ ਸਵੇਰੇ ਛੇ ਵਜੇ ਤੋਂ ਪਹਿਲਾਂ ਹੀ ਇਕੱਠੇ ਹੋ ਗਏ ਸਨ ਅਤੇ ਰੇਲਵੇ ਟਰੈਕ ਨੂੰ ਜਾਮ ਕਰ ਦਿੱਤਾ ਗਿਆ।

ਕਿਸਾਨ ਅੰਦੋਲਨ

ਤਸਵੀਰ ਸਰੋਤ, Sukhcharanpreet/bbc

ਸਾਰੇ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਹਨ ਤੇ ਆਵਾਜਾਈ ਵੀ ਪੂਰੀ ਤਰ੍ਹਾਂ ਠੱਪ ਹੈ।

ਰੇਲਵੇ ਟਰੈਕ ਤੋਂ ਇਲਾਵਾ ਨੈਸ਼ਨਲ ਹਾਈਵੇਅ ਸਟੇਟ ਹਾਈਵੇਅ ਵੀ ਪੂਰੀ ਤਰ੍ਹਾਂ ਜਾਮ ਹਨ।

ਕਿਸਾਨ ਅੰਦੋਲਨ

ਤਸਵੀਰ ਸਰੋਤ, Sukhcharnapreet/bbc

ਜਲੰਧਰ ਵਿੱਚ ਬੰਦ ਪਈ ਸਬਜ਼ੀ ਮੰਡੀ

ਜਲੰਧਰ ਤੋਂ ਬੀਬੀਸੀ ਸਹਿਯੋਗੀ ਪ੍ਰਦੀਪ ਪੰਡਿਤ ਦੀ ਰਿਪੋਰਟ ਮੁਤਾਬਕ ਜਲੰਧਰ ਦੀ ਸਬਜ਼ੀ ਮੰਡੀ ਵਿੱਚ ਸੁੰਨ ਪਈ ਹੈ। ਕਿਸਾਨਾਂ ਦੇ ਬੰਦ ਕਾਰਨ ਮੰਡੀ ਬੰਦ ਰੱਖੀ ਗਈ ਹੈ।

ਰੇਲਵੇ ਸਟੇਸ਼ਨ 'ਤੇ ਵੀ ਸਾਰੀ ਹਲਚਲ ਬੰਦ ਹੈ।

ਭਾਰਤ ਬੰਦ

ਤਸਵੀਰ ਸਰੋਤ, PARDEEP PANDIT/BBC

ਭਾਰਤ ਬੰਦ

ਤਸਵੀਰ ਸਰੋਤ, PARDEEP PANDIT/BBC

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)