You’re viewing a text-only version of this website that uses less data. View the main version of the website including all images and videos.
ਰਵੀਚੰਦਰਨ ਅਸ਼ਵਿਨ: ਵਿਸ਼ਵ ਦੇ ਦੂਜੇ ਨੰਬਰ ਦੇ ਗੇਂਦਬਾਜ਼ ਦੇ ਟੀਮ ’ਚੋਂ ਬਾਹਰ ਰਹਿਣ ’ਤੇ ਇਹ ਸਵਾਲ ਚੁੱਕੇ ਜਾ ਰਹੇ ਹਨ
ਭਾਰਤ ਅਤੇ ਇੰਗਲੈਂਡ ਦੀ ਟੈਸਟ ਲੜੀ ਵਿੱਚ ਭਾਰਤ ਅਤੇ ਭਾਰਤੀ ਆਫ਼-ਸਪਿਨਰ ਰਵੀਚੰਦਰਨ ਅਸ਼ਵਿਨ ਨਾਲ ਕੀ ਹੋਈ ਜਾ ਰਿਹਾ ਹੈ?
ਰਵੀਚੰਦਰਨ ਟੈਸਟ ਕ੍ਰਿਕਟ ਵਿੱਚ ਦੂਜੇ ਨੰਬਰ ਦੇ ਅਤੇ ਭਾਰਤੀ ਇਤਿਹਾਸ ਦੇ ਚੌਥੇ ਸਭ ਤੋਂ ਸਫ਼ਲ ਗੇਂਦਬਾਜ਼ ਹਨ। ਫਿਰ ਵੀ ਉਨ੍ਹਾਂ ਨੂੰ ਇੰਗਲੈਂਡ ਨਾਲ਼ ਹੋਣ ਵਾਲ਼ੇ ਚੌਥੇ ਟੈਸਟ ਮੈਚ ਵਿੱਚੋਂ ਬਾਹਰ ਰੱਖਿਆ ਗਿਆ।
34 ਸਾਲਾ ਖਿਡਾਰੀ ਨੇ ਆਪਣੇ ਖੇਡ ਜੀਵਨ ਦੌਰਾਨ 413 ਵਿਕਟਾਂ ਲਈਆਂ ਹਨ। ਉਨ੍ਹਾਂ ਤੋਂ ਜ਼ਿਆਦਾ ਵਿਕਟਾਂ ਲੈਣ ਵਾਲ਼ੇ 14 ਖਿਡਾਰੀ ਹੋਰ ਹਨ ਪਰ ਇਸ ਲੜੀ ਵਿੱਚ ਉਨ੍ਹਾਂ ਨੂੰ ਇੱਕ ਹੀ ਮੈਚ ਖਿਡਾਇਆ ਗਿਆ ਹੈ।
ਇੰਗਲੈਂਡ ਦੇ ਸਾਬਕਾ ਫਿਰਕੀ ਗੇਂਦਬਾਜ਼ ਫਿਲ ਟਫਨਲ ਨੇ ਕਿਹਾ,"ਮੈਂ ਮੰਨ ਨਹੀਂ ਸਕਦਾ। ਤੁਸੀਂ ਦੁਨੀਆਂ ਦੇ ਦੂਜੇ ਨੰਬਰ ਦੇ ਗੇਂਦਬਾਜ਼ ਨੂੰ ਬਾਹਰ ਚਾਰ ਟੈਸਟ ਮੈਚਾਂ ਵਿੱਚ ਚਾਹ ਪੀਣ ਲਈ ਕਿਵੇਂ ਬਿਠਾ ਸਕਦੇ ਹੋ?"
ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕੇਲ ਵਾਊਨ ਨੇ ਬੀਬੀਸੀ ਨੂੰ ਦੱਸਿਆ,"ਇਹ ਹੁਣ ਤੱਕ ਸਾਡੇ ਵੱਲੋਂ ਦੇਖੀ ਗਈ ਚਾਰ ਟੈਸਟ ਮੈਂਚਾਂ ਦੌਰਾਨ ਸਭ ਤੋਂ ਮਹਾਨ ਨਾਨ-ਸਿਲੈਕਸ਼ਨ ਹੋਵੇਗੀ।"
ਸਾਬਕਾ ਵਿਕਟਕੀਪਰ ਦੀਪ ਦਾਸਗੁਪਤਾ ਨੇ ਕਿਹਾ,"ਓਵਲ ਫਿਰਕੀਬਾਜ਼ਾਂ ਲਈ ਮਦਦਗਾਰ ਹੈ- ਰਵੀਚੰਦਰਨ ਨੂੰ ਖੇਡਣਾ ਚਾਹੀਦਾ ਸੀ। ਕਿਸੇ ਵੀ ਤਰ੍ਹਾਂ ਅਸ਼ਵਿਨ ਨੂੰ ਖੇਡਣਾ ਚਾਹੀਦਾ ਸੀ?"
ਇਸ ਬਾਰੇ ਤਾਂ ਆਸਟਰੇਲੀਅਨ ਵੀ ਬੋਲ ਰਹੇ ਹਨ।
ਇਹ ਵੀ ਪੜ੍ਹੋ:
ਅਸ਼ਵਿਨ ਨੂੰ ਭਾਰਤ ਬਾਹਰ ਕਿਉਂ ਰੱਖ ਰਿਹਾ ਹੈ?
ਸ਼ਾਇਦ ਇਹ ਇਸ ਲਈ ਹੈ ਕਿਉਂਕਿ ਅਸ਼ਵਿਨ ਬੱਲੇਬਾਜ਼ੀ ਨਹੀਂ ਕਰ ਸਕਦੇ।
ਦੁਬਾਰਾ ਸੋਚੋ। ਉਨ੍ਹਾਂ ਦੇ ਨਾਂਅ ਪੰਜ ਟੈਸਟ ਸੈਂਕੜੇ ਹਨ ਜਿਨ੍ਹਾਂ ਵਿੱਚੋਂ ਇੱਕ ਇਸੇ ਸਾਲ ਇੰਗਲੈਂਡ ਦੇ ਖ਼ਿਲਾਫ਼ ਬਣਾਇਆ ਗਿਆ ਸੀ।
ਉਨ੍ਹਾਂ ਦੇ ਮੁਕਾਬਲੇ ਇੰਗਲੈਂਡ ਦੀ ਟੀਮ ਵਿੱਚੋਂ ਸਿਰਫ਼ ਚਾਰ ਖਿਡਾਰੀ ਹਨ ਜਿਨ੍ਹਾਂ ਨੇ ਅਸ਼ਵਿਨ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ।
ਇਹ ਸਹੀ ਹੈ ਕਿ ਅਸਲੀ ਫਿਰਕੀਬਾਜ਼ ਇੰਗਲੈਂਡ ਦੇ ਮੁਕਾਬਲੇ ਭਾਰਤ ਵਿੱਚ ਜ਼ਿਆਦਾ ਸਫ਼ਲ ਰਹਿੰਦੇ ਹਨ ਪਰ ਅਸ਼ਵਿਨ ਨੇ ਇੰਗਲੈਂਡ ਵਿੱਚ ਹੀ ਹੋਈ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਨਿਊਜ਼ੀਲੈਂਡ ਦੇ ਖ਼ਿਲਾਫ਼ 4-45 ਵਿਕਟਾਂ ਲਈਆਂ ਸਨ।
ਇਸ ਹਿਸਾਬ ਨਾਲ਼ ਉਨ੍ਹਾਂ ਦੀ ਔਸਤ 28.08 ਹੈ ਜੋ ਕਿ ਕਿਸੇ ਵੀ ਫਿਰਕੀ ਗੇਂਦਬਾਜ਼ ਦੀ 2016 ਤੋਂ ਲੈ ਕੇ ਪਹਿਲੀ ਸਭ ਤੋਂ ਵਧੀਆ ਖੇਡ ਹੈ।
ਓਵਲ ਸਟੇਡੀਅਮ ਫਿਰਕੀ ਗੇਂਦਬਾਜ਼ਾਂ ਲਈ ਖ਼ਾਸ ਤੌਰ ਤੇ ਮਦਦਗਾਰ ਹੈ। ਮਿਸਾਲ ਵਜੋਂ ਪਹਿਲਾਂ ਟਨਫਲ ਨੇ ਆਸਟਰੇਲੀਆ ਖ਼ਿਲਾਫ਼ 1997 ਵਿੱਚ ਜਿੱਤ ਪੱਕੀ ਕੀਤੀ ਸੀ ਤੇ ਫਿਰ ਸਾਲ 1998 ਵਿੱਚ ਸ੍ਰੀਲੰਕਾ ਦੇ ਮੁਥੱਈਆ ਮੁਰਲੀਧਰਨ ਨੇ ਇੰਗਲੈਂਡ ਦੀਆਂ 9-65 ਵਿਕਟਾਂ ਲਈਆਂ ਸਨ।
ਹਾਲ ਹੀ ਵਿੱਚ ਦੇਖਿਆ ਗਿਆ ਹੈ ਕਿ ਮਧਮ ਗਤੀ ਦੇ ਗੇਂਦਬਾਜ਼ ਹਾਲੇ ਵੀ ਇੱਥੇ ਵਧੀਆ ਪ੍ਰਦਰਸ਼ਨ ਕਰਦੇ ਹਨ।
ਕਿਤੇ ਕੁਝ ਹੋਰ ਵੀ ਹੋ ਰਿਹਾ ਹੈ?
ਵੌਨ ਦਾ ਕਹਿਣਾ ਹੈ ਕਿ ਜਦੋਂ ਕੋਈ ਇੰਨੇ ਤਜ਼ਰਬੇ ਵਾਲ਼ਾ ਅਤੇ ਜਾਣਕਾਰ ਖਿਡਾਰੀ ਚਾਰ ਮੈਚਾਂ ਵਿੱਚ ਨਾ ਖੇਡੇ ਤਾਂ ਤੁਸੀਂ ਸੋਚਣ ਲਗਦੇ ਹੋ ਕਿ ਕਿਤੇ ਕੁਝ ਹੋਰ ਚੱਲ ਰਿਹਾ ਹੋ ਸਕਦਾ ਹੈ ਜਿਵੇਂ ਟੀਮ ਵਿੱਚ ਅੰਦਰੂਨੀ ਟਕਰਾਅ।
"ਹੋ ਸਕਦਾ ਹੈ ਕਪਤਾਨ ਅਤੇ ਰਵੀਚੰਦਰਨ ਇੱਕ ਦੂਜੇ ਨੂੰ ਦੇਖਦੇ ਨਾ ਹੋਣ।"
ਟੌਸ ਮੌਕੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਇੰਗਲੈਂਡ ਦੀ ਟੀਮ ਦੇ ਚਾਰ ਖੱਬੂ ਬੱਲੇਬਾਜ਼ ਭਾਰਤ ਦੇ ਰਵਿੰਦਰ ਜਡੇਜਾ ਵਧੀਆ ਮੈਚ ਹਨ ਜਿਨ੍ਹਾਂ ਨੂੰ ਭਾਰਤ ਨੇ ਚੁਣਿਆ।
ਫਿਲਹਾਲ ਮੈਚ ਚੱਲ ਰਿਹਾ ਹੈ ਤੇ ਜਡੇਜਾ ਬੈਟਿੰਗ ਵਿੱਚ ਕੁਝ ਕਮਾਲ ਨਹੀਂ ਕਰ ਸਕ ਹਨ। ਇਸ ਦੇ ਨਾਲ ਹੀ ਇੰਗਲੈਂਡ ਦੀ ਪਾਰੀ ਦੇ ਪਹਿਲੇ 30 ਓਵਰਾਂ ਵਿੱਚ ਉਨ੍ਹਾਂ ਨੂੰ ਇੱਕ ਵੀ ਓਵਰ ਗੇਂਦਬਾਜ਼ੀ ਲਈ ਨਹੀਂ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: