ਕੋਰੋਨਾਵਾਇਰਸ: ਪੰਜਾਬ ਬਾਰੇ ਕੌਮਾਂਤਰੀ ਸੰਸਥਾਵਾਂ ਦੀ ਕੀ ਆਈ ਨਵੀਂ ਚੇਤਾਵਨੀ, ਕੇਰਲ : ਟੀਕੇ ਲੁਆ ਚੁੱਕੇ 40 ਹਜ਼ਾਰ ਲੋਕਾਂ ਨੂੰ ਹੋਇਆ ਕੋਰੋਨਾ- ਪ੍ਰੈੱਸ ਰਿਵੀਊ

ਤਸਵੀਰ ਸਰੋਤ, Getty Images
ਭਾਰਤ ਵਿਚ ਨੇ ਹੈਲਥ ਸਿਸਟਮਜ਼ ਟਰਾਂਸਫਾਰਮੇਸ਼ਨ ਪਲੇਟਫਾਰਮ ਨਾਲ ਮਿਲਕੇ ਕੰਮ ਕਰਨ ਵਾਲੀਆਂ ਦੋ ਕੌਮਾਂਤਰੀ ਸੰਸਥਾਨਾਵਾਂ ਨੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਬਾਰੇ ਦੋ ਨਵੇਂ ਖੁਲਾਸੇ ਕੀਤੇ ਹਨ।
ਕੈਂਬਰਿਜ ਜੱਜ ਬਿਜਨੈਸ ਸਕੂਲ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਇਕਨਾਮਿਕ ਐਂਡ ਸੋਸ਼ਲ ਸਾਇੰਸ ਰਿਸਰਚ ਵੱਲੋਂ ਕੀਤੀਆਂ ਗਈਆਂ ਪੇਸ਼ੇਨਗੋਈਆਂ ਮੁਤਾਬਕ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਕੋਵਿਡ ਕੇਸ ਇੱਕੋਲਖ਼ਤ ਵਧ ਸਕਦੇ ਹਨ।
ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ ਦੋਵੇਂ ਸੂਬੇ ਉਨ੍ਹਾਂ 10 ਸੂਬਿਆਂ ਵਿੱਚ ਸ਼ਾਮਲ ਹਨ, ਜਿੱਥੇ ਆਉਣ ਵਾਲੇ ਹਫ਼ਤਿਆਂ ਦੌਰਾਨ ਕੋਵਿਡ ਕੇਸਾਂ ਵਿੱਚ ਵੱਡਾ ਵਾਧਾ ਦੇਖਿਆ ਜਾ ਸਕਦਾ ਹੈ।
ਦੋਵਾਂ ਸੂਬਿਆਂ ਵਿੱਚ ਜਿੱਥੇ ਰੋਜ਼ਾਨਾ ਸਾਹਮਣੇ ਆਉਣ ਵਾਲੇ ਕੇਸਾਂ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ ਉੱਥੇ ਹੀ ਆਰ-ਵੈਲਿਊ 1.3 ਤੱਕ ਪਹੰਚ ਗਈ ਹੈ, ਜੋ ਕਿ ਇੱਕ ਦੀ ਕੌਮੀ ਆਰ-ਵੈਲਿਊ ਤੋਂ ਜ਼ਿਆਦਾ ਹੈ।
ਕੇਰਲ ਵਿੱਚ ਮੁਕੰਮਲ ਟੀਕਾਕਰਨ ਦੇ ਬਾਵਜੂਦ 40 ਹਜ਼ਾਰ ਲੋਕਾਂ ਨੂੰ ਕੋਵਿਡ ਦੀ ਲਾਗ ਲੱਗ ਗਈ ਹੈ।
ਇਹ ਵੀ ਪੜ੍ਹੋ:
ਖ਼ਬਰ ਵੈਬਾਈਟ ਐੱਨਡੀਟੀਵੀ ਨੇ ਗ੍ਰਹਿ ਮੰਤਰਾਲੇ ਦੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਮੁਕੰਮਲ ਟੀਕਾਕਰਨ ਦੇ ਬਾਵਜੂਦ ਲਾਗ ਦੇ ਮਾਮਲੇ (ਬ੍ਰੇਕਥਰੂ ਇਨਫੈਕਸ਼ਨ) ਦੇਸ਼ ਦੇ ਕਿਸੇ ਹੋਰ ਹਿੱਸੇ ਜਾਂ ਵਿਦੇਸ਼ ਵਿੱਚ ਵੀ ਬਹੁਤ ਦੁਰਲਭ ਰਹੇ ਹਨ।
ਇਸ ਲਾਗ ਨਾਲ ਸੂਬੇ ਦੇ ਕੋਵਿਡ ਕੇਸਾਂ ਵਿੱਚ ਹੋਏ ਵਾਧੇ ਨੇ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਟੀਕੇ ਤੋਂ ਹਾਸਲ ਸੁਰੱਖਿਆ ਵਿੱਚ ਸੰਨ੍ਹ ਕਿਵੇਂ ਲੱਗੀ।
ਕਿਸੇ ਸੰਭਾਵੀ ਮਿਊਟੇਸ਼ਨ ਦਾ ਪਤਾ ਲਗਾਉਣ ਲਈ ਕੇਰਲ ਤੋਂ ਲਾਗ ਦੇ ਸੈਂਪਲ ਮੰਗਵਾਏ ਗਏ ਹਨ।
ਗੁਰਨਾਮ ਸਿੰਘ ਚਢੂਨੀ ਨੇ ਚੋਣਾਂ ਲੜਨ ਬਾਰੇ ਕੀ ਕਿਹਾ

ਤਸਵੀਰ ਸਰੋਤ, Gurnam singh Charuni/FB
ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਕਿਸੇ ਸਿਆਸੀ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਨੂੰ ਰੱਦ ਕੀਤਾ ਹੈ ਤੇ ਕਿਹਾ ਕਿ ਉਨ੍ਹਾਂ ਨੇ ਕਦੇ ਅਜਿਹਾ ਐਲਾਨ ਨਹੀਂ ਕੀਤਾ ਕਿ ਉਹ ਪੰਜਾਬ ਵਿਧਾਨ ਸਭਾ ਚੋਣਾਂ ਲੜਨਗੇ।
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਇਸ ਬਾਰੇ ਇੱਕ ਵੀਡੀਓ ਵੀ ਜਾਰੀ ਕੀਤਾ ਤੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ।
ਕਰਨਨਾਲ ਵਿੱਚ ਬੀਕੇਯੂ ਚਢੂਨੀ ਦੇ ਕਾਰੁਕਨਾਂ ਨਾਲ ਗੱਲਬਾਤ ਕਰਦਿਆਂ ਚਢੂਨੀ ਨੇ ਕਿਹਾ,"ਪੰਜਾਬ ਦੇ ਸਨਅਤਕਾਰਾਂ ਵੱਲੋਂ ਬਣਾਏ ਕਿਸੇ ਸਿਆਸੀ ਮੁਹਾਜ ਵਿੱਚ ਮੇਰੇ ਸ਼ਾਮਲ ਹੋਣ ਦੀਆਂ ਮੀਡੀਆ ਰਿਪੋਰਟਾਂ ਬੇਬੁਨਿਆਦ ਹਨ।"
"ਮੈਂ ਕਦੇ ਨਹੀਂ ਕਿਹਾ ਕਿ ਮੈਂ ਚੋਣਾਂ ਲੜਾਂਗਾ ਜਾਂ ਮੁੱਖ ਮੰਤਰੀ ਬਣਾਂਗਾ। ਮੈਨੂੰ ਪੰਜਾਬ ਸਿਰਫ਼ ਇੱਕ ਸੈਮੀਨਾਰ ਲਈ ਸੱਦਿਆ ਗਿਆ ਸੀ ਤੇ ਉਨ੍ਹਾਂ (ਭਾਰਤੀਆ ਆਰਥਿਕ ਪਾਰਟੀ) ਨੇ ਮੈਨੂੰ ਕਿਹਾ ਕਿ ਉਹ ਮੋਰਚੇ ਨੂੰ ਆਪਣਾ ਸਹਿਯੋਗ ਦੇਣਗੇ।"
ਮੈਂ ਨਾ ਤਾਂ ਪੰਜਾਬ ਵਿੱਚ ਮੁੱਖ ਮੰਤਰੀ ਦਾ ਚਿਹਰਾ ਹਾਂ ਅਤੇ ਨਾ ਹੀ ਚੋਣਾਂ ਲੜਾਂਗਾ। ਮਿਸ਼ਨ ਪੰਜਾਬ ਪਿੱਛੇ ਮੇਰੀ ਰਾਇ ਸੀ ਕਿ ਉੱਥੇ ਪੰਚਾਇਤ ਚੋਣਾਂ ਲਈ ਨਵੇਂ ਚਿਹਰਿਆਂ ਦੀ ਲੋੜ ਹੈ। ਅਸੀਂ ਪ੍ਰਦਰਸ਼ਨਕਾਰੀ ਹਾਂ ਅਤੇ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ, ਅਸੀਂ ਲੜਦੇ ਰਹਾਂਗੇ।"
ਪਿਨਾਰੀ ਵਿਜੇਅਨ ਬਾਰੇ ਕਸਟਮ ਦੇ ਦਾਅਵੇ

ਤਸਵੀਰ ਸਰੋਤ, PINARAYI VIJAYAN, FACEBOOK
ਭਾਰਤੀ ਕਸਟਮ ਨੇ ਦਾਅਵਾ ਕੀਤਾ ਹੈ ਕਿ ਯੂਏਈ ਕਾਊਂਸਲੇਟ ਦੇ ਸਾਬਕਾ ਅਧਿਕਾਰੀ ਪੀ.ਐੱਸ ਸਾਰੀਥ (ਸੋਨੇ ਦੀ ਤਸਕਰੀ ਦੇ ਇੱਕ ਮੁਲਜ਼ਮ) ਨੇ ਅਕਤੂਬਰ ਵਿੱਚ ਬਿਆਨ ਦਿੱਤਾ ਸੀ ਕਿ ਕੇਰਲ ਦੇ ਮੁੱਖ ਮੰਤਰੀ ਪਿਨਾਰੀ ਵਿਜੇਅਨ ਸਾਲ 2017 ਦੇ ਇੱਕ ਯੂਏਈ ਦੇ ਇੱਕ ਦੌਰੇ ਦੌਰਾਨ ਆਪਣੇ ਨਾਲ ਨਗਦੀ ਦਾ ਇੱਕ ਬੰਡਲ ਦਾ ਪੈਕਟ ਲੈ ਕੇ ਗਏ ਸਨ।
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਕਸਟਮ ਦਾ ਦਾਅਵਾ ਹੈ ਕਿ ਇਹ ਬਿਆਨ ਸਾਲ ਪਿਛਲੇ ਅਕਤੂਬਰ ਵਿੱਚ ਇੱਕ ਸੋਨੇ ਦੀ ਤਸਕਰੀ ਦੇ ਕੇਸ ਬਾਰੇ ਪੁੱਛਗਿੱਛ ਦੌਰਾਨ ਦਿੱਤਾ ਸੀ।
ਸਾਲ 2019 ਦੇ ਅਗਸਤ ਮਹੀਨੇ ਵਿੱਚ ਕਾਊਂਸਲੇਟ ਦੇ ਸਾਬਕਾ ਵਿੱਤ ਮੁਖੀ ਖ਼ਾਲਿਦ ਮੁਹੰਮਦ ਅਲ ਸ਼ੌਕਰੀ ਵੱਲੋਂ 1,90,000 ਅਮਰੀਰੀ ਡਾਲਰ ਦੀ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਸੀ।
ਕਸਟਮ ਨੇ ਵਿਜੇਅਨ ਦਾ ਨਾਂ ਦਾ ਜ਼ਿਕਰ ਡਾਲਰਾਂ ਦੇ ਗੈਰਕਾਨੂੰਨੀ ਬਰਾਮਦ ਦੇ ਮਾਮਲੇ ਵਿੱਚ ਛੇ ਜਣਿਆਂ ਨੂੰ ਭੇਜੇ ਕਾਰਨ ਦੱਸੋ ਨੋਟਿਸਾਂ ਵਿੱਚ ਕੀਤਾ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












