ਦਿੱਲੀ ਤੋਂ ਚੇੱਨਈ
ਭਾਰਤੀ ਸ਼ਹਿਰ ਗਰਮ ਹੁੰਦੇ ਜਾ ਰਹੇ ਹਨ
ਭਾਰਤੀ ਸ਼ਹਿਰਾਂ ਵਿੱਚ ਗਰਮੀ ਵਧ ਰਹੀ ਹੈ, ਪਰ ਇਨ੍ਹਾਂ ਸ਼ਹਿਰਾਂ ਵਿੱਚ ਰਹਿਣ ਵਾਲੇ ਹਰ ਇਨਸਾਨ ਨੂੰ ਗਰਮੀ ਇੱਕੋ ਜਿਹੀ ਨਹੀਂ ਲੱਗਦੀ।
ਯੂਐੱਸ ਜੀਓਲੌਜੀਕਲ ਸਰਵੇ (ਯੂਐੱਸਜੀਐੱਸ) ਤੋਂ ਮਿਲੀਆਂ ਲੈਂਡਸੈਟ ਸੈਟੇਲਾਈਟ ਤਸਵੀਰਾਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਇੱਕ ਹੀ ਸ਼ਹਿਰ ਦੇ ਅਲੱਗ-ਅਲੱਗ ਇਲਾਕਿਆਂ ਵਿੱਚ ਜ਼ਮੀਨ ਦੀ ਸਤ੍ਹਾ ਦੀ ਗਰਮੀ ਵਿੱਚ ਕਾਫ਼ੀ ਫਰਕ ਹੈ। ਲੈਂਡਸੈਟ ਨਾਸਾ ਅਤੇ ਯੂਐੱਸਜੀਐੱਸ ਦਾ ਇੱਕ ਸਾਂਝਾ ਮਿਸ਼ਨ ਹੈ ਜੋ ਧਰਤੀ ਦੀ ਜ਼ਮੀਨ ਦੀ ਸਤ੍ਹਾ ਦੀਆਂ ਤਸਵੀਰਾਂ ਦਿੰਦਾ ਹੈ।
ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਜਿਨ੍ਹਾਂ ਇਲਾਕਿਆਂ ਵਿੱਚ ਸੰਘਣੀਆਂ ਇਮਾਰਤਾਂ ਅਤੇ ਕੰਕਰੀਟ ਜ਼ਿਆਦਾ ਹੈ, ਉੱਥੇ ਜ਼ਮੀਨ ਦੀ ਸਤ੍ਹਾ, ਪਾਰਕਾਂ, ਰੁੱਖਾਂ ਜਾਂ ਜਲ ਸਰੋਤਾਂ ਦੇ ਨੇੜੇ ਵਾਲੀਆਂ ਥਾਵਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਗਰਮ ਸੀ।
ਇਹ ਗੱਲ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਵਿਸ਼ਵ ਬੈਂਕ ਅਤੇ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੀ ਇੱਕ ਰਿਪੋਰਟ ਮੁਤਾਬਿਕ, ਭਾਰਤ ਦੀ ਸ਼ਹਿਰੀ ਆਬਾਦੀ 2020 ਦੇ 480 ਮਿਲੀਅਨ ਤੋਂ ਵਧ ਕੇ 2050 ਤੱਕ ਲਗਭਗ ਦੁੱਗਣੀ ਯਾਨੀ 951 ਮਿਲੀਅਨ ਹੋਣ ਵਾਲੀ ਹੈ। ਇਸ ਤੋਂ ਇਲਾਵਾ ਕਈ ਲੋਕਾਂ ਲਈ ਕੂਲਿੰਗ ਦੀ ਸੁਵਿਧਾ ਪਹੁੰਚ ਤੋਂ ਬਾਹਰ ਹੈ; ਸਿਰਫ਼ 12.6% ਸ਼ਹਿਰੀ ਪਰਿਵਾਰਾਂ ਕੋਲ ਏਅਰ ਕੰਡੀਸ਼ਨਰ ਹੈ, ਜਦੋਂ ਕਿ 22% ਕੋਲ ਏਅਰ ਕੂਲਰ ਹਨ।
ਸ਼ਹਿਰ ਕਿਵੇਂ ਗਰਮ ਹੋ ਰਹੇ ਹਨ
ਦਿੱਲੀ
ਮੁੰਬਈ
ਅਹਿਮਦਾਬਾਦ
ਚੇੱਨਈ
ਹੈਦਰਾਬਾਦ
ਕੋਈ ਸ਼ਹਿਰ ਚੁਣੋ
ਨਕਸ਼ਾ ਲੋਡ ਹੋ ਰਿਹਾ ਹੈ...
ਪਿਛਲੇ ਦੋ ਦਹਾਕਿਆਂ ਵਿੱਚ ਭਾਰਤੀ ਸ਼ਹਿਰਾਂ ਦਾ ਤੇਜ਼ੀ ਨਾਲ ਵਿਸਥਾਰ ਹੋਇਆ ਹੈ। ਨਿਰਮਾਣ ਖੇਤਰ ਵਧੇ ਹਨ, ਜਦੋਂ ਕਿ ਕਈ ਥਾਵਾਂ ’ਤੇ ਹਰਿਆਲੀ, ਖੇਤਾਂ ਦੀ ਜ਼ਮੀਨ ਅਤੇ ਖੁੱਲ੍ਹੀਆਂ ਥਾਵਾਂ ਘੱਟ ਹੋ ਗਈਆਂ ਹਨ।
ਸੜਕਾਂ, ਇਮਾਰਤਾਂ ਅਤੇ ਹੋਰ ਬੁਨਿਆਦੀ ਢਾਂਚੇ, ਜੰਗਲਾਂ, ਖੇਤਾਂ ਜਾਂ ਜਲ ਸਰੋਤਾਂ ਦੀ ਤੁਲਨਾ ਵਿੱਚ ਜ਼ਿਆਦਾ ਗਰਮੀ ਸੋਖਦੇ ਅਤੇ ਛੱਡਦੇ ਹਨ। ਇਹੀ ਕਾਰਨ ਹੈ ਕਿ ਸ਼ਹਿਰ ਅਕਸਰ ਆਪਣੇ ਆਲੇ-ਦੁਆਲੇ ਦੇ ਇਲਾਕਿਆਂ ਦੀ ਤੁਲਨਾ ਵਿੱਚ ਜ਼ਿਆਦਾ ਗਰਮ ਹੋ ਜਾਂਦੇ ਹਨ, ਇਸ ਪੈਟਰਨ ਨੂੰ ‘ਅਰਬਨ ਹੀਟ ਆਈਲੈਂਡ ਇਫੈਕਟ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
2024 ਦੇ ‘ਨੇਚਰ ਸਿਟੀਜ਼’ ਅਧਿਐਨ ਵਿੱਚ ਪਾਇਆ ਗਿਆ ਕਿ 2003 ਤੋਂ 2020 ਦੇ ਵਿਚਕਾਰ ਭਾਰਤੀ ਸ਼ਹਿਰਾਂ ਦਾ ਤਾਪਮਾਨ ਦੇਸ਼ ਦੇ ਬਾਕੀ ਹਿੱਸਿਆਂ ਦੀ ਤੁਲਨਾ ਵਿੱਚ ਲਗਭਗ ਦੁੱਗਣੀ ਤੇਜ਼ੀ ਨਾਲ ਵਧਿਆ ਅਤੇ ਇਸ ਤਾਪਮਾਨ ਵਾਧੇ ਵਿੱਚ ਸ਼ਹਿਰੀਕਰਨ ਦਾ ਯੋਗਦਾਨ ਲਗਭਗ 38% ਰਿਹਾ ਹੈ।
ਪਿਛਲੇੇ ਦੋ ਦਹਾਕਿਆਂ ਵਿੱਚ ਸ਼ਹਿਰ ਦਾ ਵਿਸਥਾਰ ਕਿਵੇਂ ਹੋਇਆ
ਇਹ ਨਕਸ਼ੇ 2000 ਅਤੇ 2020 ਦੇ ਵਿਚਕਾਰ {{city-name}} ਦੇ ਨਿਰਮਤ ਖੇਤਰ ਵਿੱਚ ਹੋਏ ਵਿਸਥਾਰ ਨੂੰ ਦਰਸਾਉਂਦੇ ਹਨ। ਨਿਰਮਤ ਖੇਤਰਾਂ ਵਿੱਚ ਮਨੁੱਖ ਨਿਰਮਤ ਢਾਂਚੇ ਸ਼ਾਮਲ ਹੁੰਦੇ ਹਨ ਜਿਵੇਂ ਕਿ ਘਰ, ਵਪਾਰਕ ਇਮਾਰਤਾਂ, ਉਦਯੋਗਿਕ ਸਥਾਨ ਅਤੇ ਪੱਕੀਆਂ ਸੜਕਾਂ।

ਸਮੇਂ ਦੇ ਨਾਲ ਤਾਪਮਾਨ ਵਿੱਚ ਕਿਵੇਂ ਵਾਧਾ ਹੋਇਆ
ਮਈ 2026 ( ਦਿਨ ਦਾ ਵੱਧ ਤੋਂ ਵੱਧ ਤਾਪਮਾਨ)
ਮਈ 2026 ( ਦਿਨ ਦਾ ਵੱਧ ਤੋਂ ਵੱਧ ਤਾਪਮਾਨ)
ਮਈ 2026 ( ਦਿਨ ਦਾ ਵੱਧ ਤੋਂ ਵੱਧ ਤਾਪਮਾਨ)
ਮਈ 2026 ( ਰਾਤ ਦਾ ਘੱਟੋ-ਘੱਟ ਤਾਪਮਾਨ)
ਮਈ 2026 ( ਰਾਤ ਦਾ ਘੱਟੋ-ਘੱਟ ਤਾਪਮਾਨ)
ਮਈ 2026 ( ਦਿਨ ਦਾ ਵੱਧ ਤੋਂ ਵੱਧ ਤਾਪਮਾਨ)
ਸਰੋਤ ਅਤੇ ਵਿਧੀ
ਜ਼ਮੀਨ ਦੀ ਸਤ੍ਹਾ ਦੇ ਤਾਪਮਾਨ ਦੇ ਨਕਸ਼ੇ, ਯੂਐੱਸ. ਭੂ-ਵਿਗਿਆਨਕ ਸਰਵੇਖਣ (ਯੂਐੱਸਜੀਐੱਸ) ਤੋਂ ਪ੍ਰਾਪਤ ਲੈਂਡਸੈਟ ਸੈਟੇਲਾਈਟ ਤਸਵੀਰਾਂ ਦੀ ਵਰਤੋਂ ਕਰਕੇ ਬਣਾਏ ਗਏ ਸਨ। ਤਸਵੀਰਾਂ ਨੂੰ ਉਨ੍ਹਾਂ ਦੀ ਹਾਲੀਆ ਸਥਿਤੀ, ਬੱਦਲਾਂ ਦੀ ਮੌਜੂਦਗੀ ਅਤੇ ਜਿਸ ਦਿਨ ਤਸਵੀਰ ਲਈ ਗਈ ਸੀ, ਉਸ ਦਿਨ ਹਰ ਸ਼ਹਿਰ ਦੇ ਤਾਪਮਾਨ ਦੇ ਆਧਾਰ ’ਤੇ ਚੁਣਿਆ ਗਿਆ ਸੀ। ਸ਼ਹਿਰੀ ਵਿਸਥਾਰ ਦਾ ਵਿਸ਼ਲੇਸ਼ਣ, ਮੈਰੀਲੈਂਡ ਯੂਨੀਵਰਸਿਟੀ ਦੀ ਗਲੋਬਲ ਲੈਂਡ ਵਿਸ਼ਲੇਸ਼ਣ ਅਤੇ ਖੋਜ ਪ੍ਰਯੋਗਸ਼ਾਲਾ ਤੋਂ ਮਿਲੇ ਜ਼ਮੀਨ ਦੀ ਵਰਤੋਂ ਅਤੇ ਜ਼ਮੀਨ ਦੀ ਬਣਾਵਟ ਨਾਲ ਜੁੜੇ ਡੇਟਾ ਦਾ ਇਸਤੇਮਾਲ ਕਰਕੇ ਕੀਤਾ ਗਿਆ ਸੀ। ਸ਼ਹਿਰਾਂ ਦੇ ਰੋਜ਼ਾਨਾ ਦੇ ਤਾਪਮਾਨ ਦਾ ਡੇਟਾ ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਗਰਿੱਡ ਵਾਲੇ ਡੇਟਾਸੈੱਟ ਤੋਂ ਪ੍ਰਾਪਤ ਕੀਤਾ ਗਿਆ ਸੀ। ਹਰੇਕ ਸ਼ਹਿਰ ਲਈ, ਸਭ ਤੋਂ ਪਹਿਲਾਂ 1991-2020 ਲਈ ਮਹੀਨੇ ਦੇ ਔਸਤ ਤਾਪਮਾਨ ਦੀ ਗਣਨਾ ਕੀਤੀ ਗਈ ਸੀ। ਆਈਐੱਮਡੀ ਇਸੇ ਸਮਾਂ ਸੀਮਾ ਨੂੰ ਆਪਣੇ ਲੰਬੇ ਸਮੇਂ ਦੇ ਔਸਤ ਲਈ ਸੰਦਰਭ ਸਮੇਂ ਵਜੋਂ ਇਸਤੇਮਾਲ ਕਰਦਾ ਹੈ। ਇਸਤੋਂ ਬਾਅਦ ਹਾਲੀਆ ਤਾਪਮਾਨ ਦੀ ਤੁਲਨਾ ਆਮ ਤਾਪਮਾਨ ਨਾਲ ਕਰਨ ਲਈ 2024, 2025 ਅਤੇ 2026 ਲਈ ਵੀ ਇਹੀ ਗਣਨਾ ਦੁਹਰਾਈ ਗਈ ਸੀ।
ਕ੍ਰੈਡਿਟ
‘‘ਨਕਸ਼ੇ, ਡੇਟਾ ਅਤੇ ਸ਼ਬਦ: ਜੈਸਮੀਨ ਨਿਹਲਾਨੀ
ਡਿਜ਼ਾਈਨ: ਵਾਸਿਫ ਖਾਨ, ਯੂਜੀਨ ਚੌਹਾਨ ਅਤੇ ਚੇਤਨ ਸਿੰਘ
ਐਨੀਮੇਸ਼ਨ: ਵਾਸਿਫ ਖਾਨ
ਡਿਵਲੈਪਮੈਂਟ: ਕਾਵੇਰੀ ਬਿਸਵਾਸ ਅਤੇ ਪ੍ਰੀਤੀ ਵਾਘੇਲਾ
ਇਸ ਰਿਪੋਰਟ ਬਾਰੇ ਹੋਰ ਜਾਣਕਾਰੀ
-
ਸੂਰਜ ਦੀਆਂ ਕਿਹੜੀਆਂ ਕਿਰਨਾਂ ਚਮੜੀ ਦੇ ਕੈਂਸਰ ਦਾ ਖ਼ਤਰਾ ਵਧਾਉਂਦੀਆਂ ਹਨ, ਜਾਣੋ ਇਨ੍ਹਾਂ ਤੋਂ ਕਿਵੇਂ ਬਚੀਏ
-
ਰਾਤ ਦੀ ਨੀਂਦ ਅਤੇ ਦਿਨ ਦੀ ਗਰਮੀ ਦੇ ਤਣਾਅ ਵਿਚਕਾਰ ਇੱਕ ਡੂੰਘਾ ਰਿਸ਼ਤਾ ਹੈ; ਸੂਰਜ ਡੁੱਬਣ ਤੋਂ ਬਾਅਦ ਵੀ ਲੂਅ ਦਾ ਪ੍ਰਕੋਪ ਜਾਰੀ
-
ਸਨਸਕ੍ਰੀਨ : ਗਰਮੀ ਤੇ ਤੇਜ਼ ਧੁੱਪ ਤੋਂ ਚਮੜੀ ਨੂੰ ਬਚਾਉਣ ਦਾ ਕੀ ਹੈ ਸਭ ਤੋਂ ਵਧੀਆ ਤਰੀਕਾ, ਕਦੋਂ ਤੇ ਕਿਵੇਂ ਕਰੀਏ ਕਰੀਮ ਦੀ ਵਰਤੋਂ