ਕੋਰੋਨਾਵਾਇਰਸ: ਬ੍ਰਿਟੇਨ ਵਿੱਚ ਕੋਵਿਡ ਦਾ ਟੀਕਾ ਲਗਵਾਉਣ ਵਾਲਿਆਂ ਨੂੰ ਸਸਤੇ ਖਾਣਾ ਸਣੇ ਹੋਰ ਕੀ ਛੋਟਾਂ ਮਿਲ ਰਹੀਆਂ

ਬ੍ਰਿਟੇਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ ਸਕੀਮ ਦੇ ਲਾਭਪਾਤਰੀਆਂ ਦੀ ਸਿਹਤ ਨਾਲ ਜੁੜਿਆ ਕਿਸੇ ਕਿਸਮ ਦਾ ਡੇਟਾ ਸਾਂਭਿਆ ਨਹੀਂ ਜਾਵੇਗਾ।
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ

ਬ੍ਰਿਟੇਨ ਦੀ ਸਰਕਾਰ ਨੇ ਨੌਜਵਾਨਾਂ ਨੂੰ ਕੋਵਿਡ ਵੈਕਸੀਨ ਲਗਵਾਉਣ ਲਈ ਹੱਲਾਸ਼ੇਰੀ ਦੇਣ ਲਈ ਕੁਝ ਛੋਟਾਂ ਦਾ ਐਲਾਨ ਕੀਤਾ ਹੈ।

ਇਸ ਸਕੀਮ ਤਹਿਤ ਖਾਣਾ ਪਹੁੰਚਾਉਣ ਵਾਲੀਆਂ ਕੰਪਨੀਆਂ ਜਿਵੇਂ- ਡਿਲਵਰੂ ਅਤੇ ਪੀਜ਼ਾ ਪਿਲਗਰਿਮਸ ਤੋਂ ਇਲਾਵਾ ਊਬਰ ਅਤੇ ਬੋਲਟ ਕੰਪਨੀਆਂ ਵੀ ਲੋਕਾਂ ਨੂੰ ਟੀਕਾ ਲਗਵਾਉਣ ਬਦਲੇ ਛੋਟਾਂ ਦੇਣਗੇ।

ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਹੋਰ ਕੰਪਨੀਆਂ ਨਾਲ ਕੀਤੇ ਕਰਾਰਾਂ ਦੀ ਜਾਣਕਾਰੀ ਆਉਣ ਵਾਲੇ ਸਮੇਂ ਵਿੱਚ ਜਾਰੀ ਕੀਤੀ ਜਾਵੇਗੀ।

ਬ੍ਰਿਟੇਨ ਵਿੱਚ 18-29 ਸਾਲ ਉਮਰ ਵਰਗ ਦੇ 68% ਤੋਂ ਜ਼ਿਆਦਾ ਲੋਕਾਂ ਨੇ ਹਾਲੇ ਤਾਈਂ ਕੋਵਿਡ ਦੀ ਪਹਿਲੀ ਖ਼ੁਰਾਕ ਹੀ ਲਗਵਾਈ ਹੈ।

ਬ੍ਰਿਟੇਨ ਦੀ ਕੁੱਲ ਬਾਲਗ ਵਸੋਂ ਵਿੱਚੋਂ 72% ਨੇ ਦੋਵੇਂ ਖ਼ੁਰਾਕਾਂ ਲਗਵਾ ਲਈਆਂ ਹਨ। ਜਦਕਿ 88.5% ਲੋਕਾਂ ਨੇ ਅਜੇ ਤੱਕ ਇੱਕ ਵੀ ਖ਼ੁਰਾਕ ਨਹੀਂ ਲਗਵਾਈ ਹੈ।

ਇਹ ਵੀ ਪੜ੍ਹੋ:

ਊਬਰ ਵੱਲੋਂ ਨੌਜਵਾਨਾਂ ਨੂੰ ਟੀਕਾ ਲਗਵਾਉਣ ਲਈ ਸੁਨੇਹੇ ਭੇਜੇ ਜਾਣਗੇ ਅਤੇ ਊਬਰ ਤੋਂ ਰਿਆਇਤੀ ਸਫ਼ਰ ਤੋਂ ਇਲਾਵਾ ਊਬਰ ਈਟ ਜ਼ਰੀਏ ਰਿਆਇਤੀ ਖਾਣਾ ਡਲਿਵਰ ਕੀਤਾ ਜਾਵੇਗਾ।

ਬੋਲਟ ਜੋ ਕਿ ਬ੍ਰਿਟੇਨ ਦੀ ਇੱਕ ਹੋਰ ਟੈਕਸੀ ਸੇਵਾ ਹੈ ਵੱਲੋਂ ਲੋਕਾਂ ਨੂੰ ਟੀਕਾਕਰਨ ਕੇਂਦਰ ਤੱਕ ਰਿਆਇਤੀ ਸਵਾਰੀ ਮਿਲੇਗੀ।

ਇਸਤੋਂ ਇਲਾਵਾ ਡਿਲਿਵਰੂ ਵੱਲੋਂ ਟੀਕਾ ਲਗਵਾਉਣ ਵਾਲੇ ਨੌਜਵਾਨਾਂ ਨੂੰ ਖਾਣਾ ਮੰਗਵਾਉਣ 'ਤੇ ਛੋਟ ਦੇ ਕੂਪਨ ਦਿੱਤੇ ਜਾਣਗੇ।

ਬ੍ਰਿਟੇਨ ਦੇ ਸਿਹਤ ਵਿਭਾਗ ਮੁਤਾਬਕ ਟੀਕਾਕਰਨ ਕੈਂਪਾਂ ਵਿੱਚ ਟੀਕਾ ਲਗਵਾਉਣ ਲਈ ਐੱਨਐੱਚਐੱਸ ਰਾਹੀਂ ਬੁਕਿੰਗ ਕਰਵਾਉਣ ਵਾਲਿਆਂ ਨੂੰ ਵੀ ਡਿਸਕਾਊਂਟ ਕੂਪਨ ਮਿਲਣਗੇ ਜਿਨ੍ਹਾਂ ਰਾਹੀਂ ਲੋਕ ਸੋਸ਼ਲ ਮੀਡੀਆ ਮੁਕਾਬਲਿਆਂ ਅਤੇ ਰੈਸੋਰੈਂਟਾਂ ਵੱਲੋਂ ਲਿਆਂਦੀਆਂ ਜਾ ਰਹੀਆਂ ਪ੍ਰਚਾਰਕ ਆਫ਼ਰਾਂ ਦਾ ਲਾਹਾ ਲੈ ਸਕਣਗੇ।

ਇਸ ਸਕੀਮ ਦੇ ਲਾਭਪਾਤਰੀਆਂ ਦੀ ਸਿਹਤ ਨਾਲ ਜੁੜਿਆ ਕਿਸੇ ਕਿਸਮ ਦਾ ਡੇਟਾ ਸਾਂਭਿਆ ਨਹੀਂ ਜਾਵੇਗਾ।

ਬ੍ਰਿਟੇਨ ਦੇ ਸਿਹਤ ਮੰਤਰੀ ਸਾਜਿਦ ਜਾਵਿਦ ਨੇ ਟੀਕਾਕਰਨ ਵਿੱਚ ਮਦਦ ਲਈ ਅੱਗੇ ਆਉਣ ਲਈ ਕੰਪਨੀਆਂ ਦਾ ਧੰਨਵਾਦ ਕੀਤਾ।

ਊਬਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟੈਕਸੀ ਕੰਪਨੀ ਊਬਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਟੀਕਾਕਰਨ ਕੇਂਦਰ ਜਾਣ ਵਾਲਿਆਂ ਨੂੰ ਛੋਟ ਦਿੱਤੀ ਜਾਵੇਗੀ

ਕੋਵਿਡ ਟੀਕਾ ਲਗਵਾਉਣ ਬਦਲੇ ਭਾਰਤ ਵਿੱਚ ਕੀ ਮਿਲ ਰਿਹਾ?

ਅਜਿਹਾ ਨਹੀਂ ਹੈ ਕਿ ਭਾਰਤ ਵਿੱਚ ਟੀਕਾਕਰਨ ਨੂੰ ਉਤਸ਼ਾਹਿਕਤ ਕਰਨ ਲਈ ਅਜਿਹੀਆਂ ਸਕੀਮਾਂ ਨਹੀਂ ਜਾਰੀ ਕੀਤੀਆਂ ਗਈਆਂ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ 21 ਜੂਨ 2021 ਤੱਕ ਭਾਰਤ ਵਿੱਚ ਟੀਕਾ ਲਗਵਾਉਣ ਵਾਲਿਆਂ ਲਈ ਹੇਠ ਲਿਖੀਆਂ ਸਕੀਮਾਂ ਅਮਲ ਵਿੱਚ ਸਨ-

  • ਮੈਕਡੌਨਲਡ ਇੰਡੀਆ ਵੱਲੋਂ ਆਪਣੀ ਐਪ ਰਾਹੀਂ ਗਾਹਕਾਂ ਨੂੰ 500 ਰੁਪਏ ਦੇ ਆਰਡਰ ਪਿਛੇ 20% ਦੀ ਛੋਟ ਦਿੱਤੀ ਜਾ ਰਹੀ ਸੀ।
  • ਦਿੱਲੀ ਅਤੇ ਗੁੜਗਾਵਾਂ ਵਿੱਚ ਹੋਰ ਵੀ ਕਈ ਰੈਸਟਰਾਂ ਵੱਲੋਂ ਟੀਕਾ ਲਵਗਾਉਣ ਵਾਲਿਆਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਰਿਆਇਤਾਂ ਦਿੱਤੀਆਂ ਜਾ ਰਹੀਆਂ ਸਨ।
  • ਆਨਲਾਈਨ ਕਰਿਆਨਾ ਸਟੋਰ ਗਰੋਫ਼ਰ ਵੱਲੋਂ ਯੂਨੀਸੈਫ਼ ਨਾਲ ਕਰਾਰ ਕੀਤਾ ਗਿਆ।
  • ਡੀਟੀਐੱਚ ਪਲੇਟਫਾਰਮ ਡਿਸ਼ ਟੀਵੀ ਨੇ ਟੀਕਾ ਲਗਵਾਉਣ ਵਾਲਿਆਂ ਨੂੰ ਇੱਕ ਦਿਨ ਦਾ ਮੁਫ਼ਤ ਮਨੋਰੰਜਨ ਦੇਣ ਦਾ ਵਾਅਦਾ ਕੀਤਾ ਸੀ।
  • ਡਿਸ਼ ਟੀਵੀ ਵੱਲੋਂ ਕਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਹਸਪਤਾਲਾਂ ਅਤੇ ਨਰਿਸੰਗ ਹੋਮਜ਼ ਨੂੰ ਵੀ ਇੱਕ ਮਹੀਨੇ ਦੀ ਮੁਫ਼ਤ ਸਬਸਕ੍ਰਿਪਸ਼ਨ ਦੇਣ ਦਾ ਵਾਅਦਾ ਕੀਤਾ ਗਿਆ ਸੀ।
  • ਸੈਂਟਰਲ ਬੈਂਕ ਆਫ਼ ਇੰਡੀਆ ਵੱਲੋਂ ਘੱਟੋ-ਘੱਟ ਇੱਕ ਖ਼ੁਰਾਕ ਲਗਵਾਉਣ ਵਾਲਿਆਂ ਨੂੰ ਮਿਆਦੀ ਜਮਾਂ ਉੱਪਰ ਜ਼ਿਆਦਾ ਵਿਆਜ਼ ਦੇਣ ਦੀ ਗੱਲ ਕੀਤੀ ਗਈ। ਬੈਂਕ ਵੱਲੋਂ ਕਿਹਾ ਗਿਆ ਸੀ ਕਿ ਸਕੀਮ 31 ਦਸੰਬਰ ਤੱਕ ਅਮਲ ਵਿੱਚ ਰਹੇਗੀ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)