You’re viewing a text-only version of this website that uses less data. View the main version of the website including all images and videos.
ਮਨਮੋਹਨ ਸਿੰਘ ਦੀ ਕੇਂਦਰੀ ਵਿੱਤ ਮੰਤਰੀ ਵਜੋਂ ਨਰਸਿਮ੍ਹਾ ਰਾਓ ਨੇ ਚੋਣ ਕਿਵੇਂ ਕੀਤੀ ਸੀ - 5 ਅਹਿਮ ਖਬਰਾਂ
ਅਗਸਤ 1991 ਤੱਕ ਮਹਿੰਗਾਈ ਵੀ ਵੱਧ ਕੇ 16.7% ਹੋ ਗਈ ਸੀ ਕਿਉਂਕਿ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ 'ਚ ਪ੍ਰਣਬ ਮੁਖਰਜੀ ਨੇ ਨਰਸਿਮ੍ਹਾ ਰਾਓ ਦੀ ਹਮਾਇਤ ਕੀਤੀ ਸੀ, ਇਸ ਲਈ ਉਹ ਉਮੀਦ ਕਰ ਰਹੇ ਸਨ ਕਿ ਉਨ੍ਹਾਂ ਨੂੰ ਇਕ ਵਾਰ ਫਿਰ ਵਿੱਤ ਮੰਤਰੀ ਬਣਾਇਆ ਜਾਵੇਗਾ।
ਉਨ੍ਹਾਂ ਨੇ ਜੈਰਾਮ ਰਮੇਸ਼ ਨਾਲ ਗੱਲਬਾਤ ਕਰਦਿਆਂ ਕਿਹਾ ਸੀ, "ਜੈਰਾਮ ਜਾਂ ਤਾਂ ਤੁਸੀਂ ਮੇਰੇ ਨਾਲ ਨੌਰਥ ਬਲਾਕ 'ਚ ਕੰਮ ਕਰੋਗੇ ਜਾਂ ਫਿਰ ਪੀਵੀ ਦੇ ਨਾਲ ਸਾਊਥ ਬਲਾਕ 'ਚ।"
ਪਰ ਨਰਸਿਮ੍ਹਾ ਰਾਓ ਦੇ ਤਾਂ ਇਰਾਦੇ ਕੁਝ ਹੋਰ ਹੀ ਸਨ।
ਇਹ ਵੀ ਪੜ੍ਹੋ-
ਉਨ੍ਹਾਂ ਨੇ ਆਪਣੇ ਦੋਸਤ ਅਤੇ ਇੰਦਰਾ ਗਾਂਧੀ ਦੇ ਪ੍ਰਮੁੱਖ ਸਕੱਤਰ ਰਹੇ ਪੀਸੀ ਐਲਗਜ਼ੈਂਡਰ ਨੂੰ ਇਸ਼ਾਰਾ ਕੀਤਾ ਸੀ ਕਿ ਉਹ ਆਪਣੇ ਮੰਤਰੀ ਮੰਡਲ 'ਚ ਇੱਕ ਪੇਸ਼ੇਵਰ ਅਰਥ ਸ਼ਾਸਤਰੀ ਨੂੰ ਬਤੌਰ ਵਿੱਤ ਮੰਤਰੀ ਲੈਣਾ ਚਾਹੁੰਦੇ ਹਨ।
ਉਨ੍ਹਾਂ ਨੇ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਆਈਜੀ ਪਟੇਲ ਅਤੇ ਮਨਮੋਹਨ ਸਿੰਘ ਦਾ ਨਾਮ ਲਿਆ ਸੀ।
ਐਲਗਜ਼ੈਂਡਰ ਮਨਮੋਹਨ ਸਿੰਘ ਦੇ ਹੱਕ 'ਚ ਸਨ, ਇਸ ਲਈ ਉਨ੍ਹਾਂ ਨੂੰ ਮਨਮੋਹਨ ਸਿੰਘ ਨੂੰ ਇਸ ਅਹੁਦੇ ਦਾ ਕਾਰਜਭਾਰ ਸੰਭਾਲਣ ਲਈ ਮਨਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਯੂਰਪੀ ਯੂਨੀਅਨ ਵਲੋਂ ਭਾਰਤੀ ਵੈਕਸੀਨ ਨੂੰ 'ਮਨਜ਼ੂਰੀ ਨਹੀਂ'
ਕਈ ਰਿਪੋਰਟਾਂ ਮੁਤਾਬਕ ਭਾਰਤ ਦੀ ਕੋਵੀਸ਼ੀਲਡ ਵੈਕਸੀਨ ਯੂਰਪੀ ਦੇਸ਼ਾਂ ਵਿੱਚ ਸੈਲਾਨੀਆਂ ਦੇ ਟ੍ਰੈਵਲ ਪਾਸ ਲਈ ਮਨਜ਼ੂਰਸ਼ੁਦਾ ਨਹੀਂ ਮੰਨੀ ਜਾਵੇਗੀ।
ਕਹਿਣ ਤੋਂ ਭਾਵ ਇਹ ਹੈ ਕਿ ਜੇ ਤੁਸੀਂ ਕੋਵੀਸ਼ੀਲਡ ਲਗਵਾਈ ਹੈ ਅਤੇ ਯੂਰਪੀ ਮੁਲਕਾਂ ਵਿੱਚ ਜਾਣਾ ਚਾਹੁੰਦੇ ਹੋ ਤਾਂ ਨਹੀਂ ਜਾ ਸਕੋਗੇ।
ਕੋਵੀਸ਼ੀਲਡ ਐਸਟ੍ਰਾਜ਼ੇਨੇਕਾ ਦਾ ਹੀ ਭਾਰਤੀ ਵਰਜ਼ਨ ਹੈ ਜੋ 1 ਜੁਲਾਈ ਨੂੰ ਲੌਂਚ ਹੋਣ ਵਾਲੇ ਯੂਰਪੀ ਸੰਘ ਦੇ ਪਾਸ ਜਾਂ ਡਿਜੀਟਲ ਸਰਟੀਫ਼ਿਕੇਟ ਲਈ ਯੋਗ ਹੈ।
ਐਸਟ੍ਰਾਜ਼ੇਨੇਕਾ ਨੂੰ ਯੂਰੀਪੀਅਨ ਮੈਡੀਸੀਨਜ਼ ਏਜੰਸੀ (EMA) ਵੱਲੋਂ ਮਨਜ਼ੂਰੀ ਦਿੱਤੀ ਗਈ ਹੈ, ਪਰ ਅਜੇ ਕਿਸੇ ਸਮੀਖਿਆ ਅਧੀਨ ਨਹੀਂ ਜਾਪਦਾ।
ਭਾਰਤ ਵਿੱਚ ਹੁਣ ਤੱਕ ਵੱਡੇ ਪੱਧਰ ਉੱਤੇ ਕੋਵੀਸ਼ੀਲਡ ਵੈਕਸੀਨ ਲਗਾਈ ਜਾ ਰਹੀ ਹੈ। ਤਫ਼ਸੀਲ 'ਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।
ਕੋਰੋਨਾਵਾਇਰਸ: ਕੀ ਸਰਕਾਰ ਟੀਕਾ ਲਗਵਾਉਣਾ ਲਾਜ਼ਮੀ ਕਰ ਸਕਦੀ ਹੈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਆਈਲੈੱਟਸ ਸੈਂਟਰ ਅਤੇ ਕੌਸ਼ਲ ਵਿਕਾਸ ਕੇਂਦਰ ਹੁਣ ਕੰਮ-ਕਾਜ ਕਰ ਸਕਣਗੇ।
ਬਾਸ਼ਰਤੇ ਉਨ੍ਹਾਂ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਕੋਰੋਨਾਵਾਇਰਸ ਵੈਕਸੀਨ ਦੀ ਘੱਟੋ-ਘੱਟ ਇੱਕ ਖ਼ੁਰਾਕ ਜ਼ਰੂਰ ਲਗਵਾਈ ਹੋਵੇ।
ਇਸੇ ਤਰ੍ਹਾਂ ਉੱਤਰ ਪੂਰਬੀ ਸੂਬੇ ਮੇਘਾਲਿਆ ਦੀ ਸਰਕਾਰ ਨੇ ਕਈ ਜ਼ਿਲ੍ਹਿਆਂ 'ਚ ਦੁਕਾਨਦਾਰਾਂ, ਟੈਕਸੀ ਅਤੇ ਆਟੋ ਰਿਕਸ਼ਾ ਚਾਲਕਾਂ ਦੇ ਨਾਲ-ਨਾਲ ਰੇਹੜੀ 'ਤੇ ਸਮਾਨ ਵੇਚਣ ਵਾਲਿਆਂ ਲਈ ਸ਼ਰਤ ਰੱਖੀ ਹੈ।
ਜਿਸ ਦੇ ਤਹਿਤ ਉਹ ਵੈਕਸੀਨ ਲਗਵਾਏ ਬਿਨ੍ਹਾਂ ਉਹ ਆਪਣਾ ਕੰਮ ਮੁੜ ਸ਼ੂਰੂ ਨਹੀਂ ਕਰ ਸਕਦੇ ਹਨ।
ਗੁਜਰਾਤ ਵਿੱਚ ਅਜਿਹਾ ਹੀ ਕਿਹਾ ਗਿਆ ਹੈ।
ਅਜਿਹੀ ਸਥਿਤੀ ਵਿੱਚ ਸਵਾਲ ਉੱਠਦਾ ਹੈ ਕਿ ਕੀ ਭਾਰਤ ਵਿੱਚ ਵੈਕਸੀਨ ਲਗਵਾਉਣਾ ਲਾਜ਼ਮੀ ਕੀਤਾ ਜਾ ਰਿਹਾ ਹੈ?
ਖ਼ਾਸ ਕਰਕੇ ਉਸ ਸਮੇਂ ਜਦੋਂ ਕੇਂਦਰੀ ਪਰਿਵਾਰ ਭਲਾਈ ਅਤੇ ਸਿਹਤ ਮੰਤਰਾਲੇ ਨੇ ਵੈਕਸੀਨ ਲਗਵਾਉਣ ਦਾ ਫ਼ੈਸਲਾ ਲੋਕਾਂ ਉੱਤੇ ਛੱਡ ਦਿੱਤਾ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਕੁੜੀ ਨੇ ਲਾੜਾ ਲੱਭਣ ਲਈ ਅਜਿਹਾ ਇਸ਼ਤਿਹਾਰ ਲਿਖਿਆ ਕਿ ਛਪਦੇ ਹੀ ਵਾਇਰਲ ਹੋ ਗਿਆ
ਪਿਛਲੇ ਹਫ਼ਤੇ "ਨਾਰੀਵਾਦੀ ਵਿਚਾਰਾਂ ਨਾਲ ਭਰੀ ਹੋਈ, 30 ਸਾਲਾਂ ਦੀ, ਛੋਟੇ ਵਾਲਾ ਵਾਲੀ ਅਤੇ ਵਿੰਨੇ ਹੋਏ ਅੰਗਾਂ ਵਾਲੀ ਕੁੜੀ" ਲਈ ਮੁੰਡੇ ਦੀ ਭਾਲ ਇੱਕ ਇਸ਼ਤਿਹਾਰ ਨਜ਼ਰ ਆਇਆ।
ਮੁੰਡੇ ਬਾਰੇ ਜੋ ਸ਼ਰਤਾਂ ਸਨ, ਉਹ ਬਹੁਤ ਸਾਰੇ ਲੋਕਾਂ ਦੇ ਗਲੇ ਤੋਂ ਥੱਲੇ ਨਹੀਂ ਉੱਤਰੀਆਂ।
ਜਿਵੇਂ- ਸੋਹਣਾ ਸੁਨੱਖਾ ਹੋਵੇ, ਚੰਗੇ ਜੁੱਸੇ ਵਾਲਾ ਹੋਵੇ, 25-28 ਸਾਲ ਦੇ ਦਰਮਿਆਨ ਹੀ ਹੋਵੇ, ਇਕਲੌਤਾ ਪੁੱਤਰ ਹੋਵੇ, ਚੰਗਾ ਕਾਰੋਬਾਰ ਹੋਵੇ, ਬੰਗਲਾ ਹੋਵੇ/ ਘੱਟੋ-ਘੱਟ 20 ਏਕੜ ਵਿੱਚ ਬਣਿਆ ਫਾਰਮ ਹਾਊਸ ਹੋਵੇ।
ਖਾਣਾ ਬਣਾਉਣਾ ਜਾਣਦਾ ਹੋਵੇ। ਪੱਦ ਅਤੇ ਡਕਾਰ ਮਾਰਨ ਵਾਲੇ ਮਾਫ਼ ਕਰਨ। ਇਹ ਇਸ਼ਤਿਹਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਿਆ। ਇਸ ਬਾਰੇ ਵਿਸਥਾਰ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਫਲਾਂ ਦਾ ਸੁਆਦ ਬਦਲਣ ਲਈ ਕੀ ਕੰਮ ਹੋ ਰਿਹਾ
ਫ਼ਲ ਅਤੇ ਸਬਜ਼ੀਆਂ ਦੇ ਸਪਲਾਇਰ ਨਟੂਰਾ ਦੇ ਸੰਸਥਾਪਕ ਫ੍ਰੈਂਕੋ ਫੁਬੀਨੀ ਦਾ ਕਹਿਣਾ ਹੈ, "ਸੁਆਦ ਇੱਕ ਫਿਰ ਤੋਂ ਉਭਰ ਰਿਹਾ ਰੁਝਾਨ ਹੈ ਅਤੇ ਇਸ 'ਚ ਕੋਈ ਸ਼ੱਕ ਨਹੀਂ ਹੈ।"
ਫ੍ਰੈਂਕੋ ਕਹਿੰਦੇ ਹਨ ਕਿ ਤੁਸੀਂ ਇਹ ਜਾਣ ਕੇ ਹੈਰਾਨ ਹੋਵੇਗੇ ਹੋ ਕਿ ਸੁਆਦ ਕਦੇ ਵੀ ਫੈਸ਼ਨ ਤੋਂ ਬਾਹਰ ਜਾਂਦਾ ਹੈ। ਖਾਸ ਕਰਕੇ ਸੁਪਰ ਮਾਰਕੀਟਾਂ ਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ ਸੁਆਦਲੇ ਫਲ ਅਤੇ ਸਬਜ਼ੀਆਂ ਦੀਆਂ ਕਿਸਮਾਂ ਦਾ ਪਤਾ ਲਾਉਣਾ ਮੁਸ਼ਕਲ ਹੋ ਸਕਦਾ ਹੈ ।
ਸੁਪਰ ਮਾਰਕੀਟਾਂ ਨੇ ਲੰਬੀ ਸ਼ੈਲਫ਼ ਲਾਈਫ ਵਾਲੀਆਂ ਕਿਸਮਾਂ ਦੀ ਮੰਗ ਕਰਨੀ ਸ਼ੂਰੂ ਕੀਤੀ, ਜਿਵੇਂ ਕਿ ਟਮਾਟਰ ਦੀ ਪਰਤ ਮੋਟੀ ਹੁੰਦੀ ਹੈ।
ਇਸ ਕਰਕੇ ਉਹ ਆਸਾਨੀ ਨਾਲ ਵੱਖ ਨਹੀਂ ਹੁੰਦੀ ਹੈ, ਇੱਕ ਟਮਾਟਰ ਜਲਦੀ ਪੱਕ ਜਾਂਦਾ ਹੈ ਅਤੇ ਵਧੇਰੇ ਪਾਣੀ ਜਜ਼ਬ ਕਰਦਾ ਹੈ।
ਇਸ ਲਈ ਸਮੇਂ ਦੇ ਨਾਲ-ਨਾਲ ਤੁਸੀਂ ਆਪਣੀਆਂ ਕਿਸਮਾਂ ਨੂੰ ਲਜ਼ੀਜ਼, ਸੁਆਦੀ ਹੋਣ ਤੋਂ ਇਲਾਵਾ ਹੋਰ ਦੂਜੇ ਗੁਣਾਂ ਲਈ ਵੀ ਤਿਆਰ ਕਰਦੇ ਹੋ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ: