ਸੰਦੀਪ ਸਿੰਘ ਕੈਲਾ: ਮੋਗੇ ਦਾ ਮੁੰਡਾ, ਜਿਸ ਬਾਰੇ ਅਮਰੀਕਾ ਵਿੱਚ ਪੜ੍ਹਾਇਆ ਜਾਵੇਗਾ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, SANDEEP SINGH KAILA
ਕੈਨੇਡਾ ਰਹਿੰਦੇ ਸੰਦੀਪ ਸਿੰਘ ਕੈਲਾ ਨੇ ਚਾਰ ਗਿਨੀਜ਼ ਵਿਸ਼ਵ ਰਿਕਾਰਡ ਆਪਣੇ ਨਾਮ ਕੀਤੇ ਹਨ। ਉਨ੍ਹਾਂ ਦੀਆਂ ਉਪਲਬਧੀਆਂ ਅਮਰੀਕਾ ਦੇ 'ਲਿਟਰੇਸੀ ਅਚੀਵ 3000 ਪ੍ਰੋਗਰਾਮ' ਦੇ ਸਿਲੇਬਸ 'ਚ ਸ਼ਾਮਲ ਹੋਣਗੀਆਂ।
ਸੰਦੀਪ ਸਿੰਘ ਕੈਲਾ ਮੋਗਾ ਦੇ ਪਿੰਡ ਬੱਡੂਵਾਲ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਬਾਸਕੇਟਬਾਲ ਸਪਿਨਿੰਗ ਵਿੱਚ ਕਈ ਰਿਕਾਰਡ ਆਪਣੇ ਨਾਮ ਕੀਤੇ ਹਨ।
ਉਨ੍ਹਾਂ ਬਾਰੇ ਕੈਨੇਡਾ ਦੇ ਐਲਬਰਟਾ ਸੂਬੇ ਦੇ ਲੇਕਲੈਂਡ ਕਾਲਜ ਵਿੱਚ ਇੱਕ ਪਾਠ ਪਹਿਲਾਂ ਹੀ ਪੜ੍ਹਾਇਆ ਜਾ ਚੁੱਕਿਆ ਹੈ।
ਮਿਲੋ ਸੰਦੀਪ ਸਿੰਘ ਨੂੰ ਅਤੇ ਸੁਣੋ ਕਹਾਣੀ ਉਨ੍ਹਾਂ ਦੀ ਆਪਣੀ ਜ਼ੁਬਾਨੀ, ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਸਪਰਮ ਵ੍ਹੇਲ ਦੀ ਉਲਟੀ ਸੋਨੇ ਤੋਂ ਵੀ ਮਹਿੰਗੀ!

ਤਸਵੀਰ ਸਰੋਤ, ANDIA
ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕਿਸੇ ਜਾਨਵਰ ਦੀਆਂ ਉਲਟੀਆਂ ਸੋਨੇ ਤੋਂ ਵੀ ਕੀਮਤੀ ਹੋ ਸਕਦੀਆਂ ਹਨ। ਇਹ ਇੱਕ ਕਰੋੜ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੀ ਵਿਕ ਸਕਦੀ ਹੈ?
ਜੀ ਹਾਂ, ਅਜਿਹਾ ਹੋ ਸਕਦਾ ਹੈ, ਜੇਕਰ ਇਹ ਉਲਟੀ ਸਪਰਮ ਵ੍ਹੇਲ ਦੀ ਹੋਵੇ। ਅਹਿਮਦਾਬਾਦ ਦੀ ਪੁਲਿਸ ਨੇ ਹਾਲ ਹੀ ਵਿੱਚ ਸਪਰਮ ਵ੍ਹੇਲ ਦੀ ਸਾਢੇ ਪੰਜ ਕਿਲੋ ਉਲਟੀ (ਐਮਬਗਰਿਸ) ਨਾਲ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸ ਦੀ ਅਨੁਮਾਨਤ ਕੀਮਤ ਲਗਭਗ ਸੱਤ ਕਰੋੜ ਰੁਪਏ ਹੈ।
ਇੱਥੇ ਕਲਿੱਕ ਕਰ ਕੇ ਜਾਣੋ ਕੀ ਹੈ ਸਪਰਮ ਵ੍ਹੇਲ ਦੀ ਉਲਟੀ ਦੇ ਸੋਨੇ ਤੋਂ ਵੀ ਮਹਿੰਗੀ ਵਿਕਣ ਦਾ ਰਹੱਸ।
ਜੂਹੀ ਚਾਵਲਾ ਨੂੰ 20 ਲੱਖ ਰੁਪਏ ਦਾ ਜੁਰਮਾਨਾ ਕਿਉਂ ਹੋਇਆ?

ਤਸਵੀਰ ਸਰੋਤ, Getty Images
ਦਿੱਲੀ ਹਾਈ ਕੋਰਟ ਨੇ ਅਦਾਕਾਰਾ ਤੋਂ ਵਾਤਾਵਰਣ ਕਾਰਕੁਨ ਬਣੀ ਜੂਹੀ ਚਾਵਲਾ ਵੱਲੋਂ ਦਾਇਰ ਪਟੀਸ਼ਨ ਖਾਰਜ ਕਰ ਦਿੱਤੀ ਹੈ। ਜੂਹੀ ਚਾਵਲਾ ਨੇ ਦੇਸ਼ ਵਿੱਚ 5G ਟਾਵਰ ਲਗਾਉਣ 'ਤੇ ਰੋਕ ਲਗਵਾਉਣ ਲਈ ਇਹ ਪਟੀਸ਼ਨ ਪਾਈ ਸੀ।
ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਪਟੀਸ਼ਨਰ ਨੇ ਅਦਾਲਤ ਦਾ ਸਮਾਂ ਖ਼ਰਾਬ ਕੀਤਾ ਹੈ ਅਤੇ 20 ਲੱਖ ਰੁਪਏ ਦਾ ਜੁਰਮਾਨਾ ਵੀ ਜੂਹੀ ਨੂੰ ਕੀਤਾ ਹੈ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਅਦਾਲਤ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਪ੍ਰਤੀਤ ਹੁੰਦਾ ਹੈ ਕਿ ਪਟੀਸ਼ਨ ਨਾਮਣਾ ਖੱਟਣ ਲਈ ਕੀਤੀ ਗਈ ਹੈ।
ਜੂਹੀ ਚਾਵਲਾ ਨੇ ਸੁਣਵਾਈ ਦਾ ਲਿੰਕ ਸੋਸ਼ਲ ਮੀਡੀਆ ਉੱਪਰ ਸਾਂਝਾ ਕਰ ਦਿੱਤਾ, ਜਿਸ ਦੀ ਵਜ੍ਹਾ ਨਾਲ ਸੁਣਵਾਈ ਵਿੱਚ ਤਿੰਨ ਵਾਰ ਵਿਘਨ ਪਿਆ।
ਇਹ ਅਤੇ ਸ਼ੁੱਕਰਵਾਰ ਦੀਆਂ ਹੋਰ ਅਹਿਮ ਖ਼ਬਰਾਂ ਤਫ਼ਸੀਲ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਡਰੱਗ ਮਾਫੀਆ ਅਲ ਚੈਪੋ ਦੀ ਪਤਨੀ ਦਾ ਅਰਸ਼ ਤੋਂ ਫਰਸ਼ ਤੱਕ ਦਾ ਸਫ਼ਰ

ਤਸਵੀਰ ਸਰੋਤ, AFP/getty images
ਐਮਾ ਕੋਰੋਨੇਲ ਏਸਪੂਰੋ ਨਿਊਯਾਰਕ 'ਚ ਪੂਰੀ ਐਸ਼ੋ-ਅਰਾਮ ਵਾਲੀ ਜ਼ਿੰਦਗੀ ਬਤੀਤ ਕਰ ਰਹੀ ਸੀ। ਉਸ ਨੂੰ ਇਹ ਸੁੱਖ ਡਰੱਗ ਸਰਗਨਾ ਖਵਾਕਿਨ ਗੁਜ਼ਮੈਨ ਲੋਏਰਾ ਉਰਫ਼ ਅਲ ਚੈਪੋ ਨਾਲ ਵਿਆਹ ਕਰਨ ਤੋਂ ਬਾਅਦ ਹਾਸਲ ਹੋਏ ਸਨ।
ਫਿਰ ਉਹ ਗ੍ਰਿਫ਼ਤਾਰ ਹੋ ਗਈ ਅਤੇ ਉਸ ਨੂੰ ਵਰਜੀਨਿਆ ਦੀ ਇੱਕ ਜੇਲ੍ਹ 'ਚ ਭੇਜ ਦਿੱਤਾ ਗਿਆ ਸੀ।
ਉਸ ਦੀ ਵਕੀਲ ਮੈਰੀਅਲ ਕੋਲੋਨ ਮੀਰੋ ਨੇ ਦੱਸਿਆ ਕਿ ਇਸ ਸੈੱਲ 'ਚ ਆਪਣਾ ਸਮਾਂ ਬਿਤਾਉਣ ਲਈ ਐਮਾ 'ਰੋਮਾਂਟਿਕ' ਨਾਵਲ ਪੜ੍ਹਦੀ ਹੈ।
ਇਸ ਜੇਲ੍ਹ 'ਚ ਐਮਾ ਦੀ ਜ਼ਿੰਦਗੀ ਅਤੇ ਹਾਲਾਤ ਉਸ ਦੀ ਪਿਛਲੀ ਜ਼ਿੰਦਗੀ ਤੋਂ ਬਿਲਕੁਲ ਉਲਟ ਹਨ।
ਆਖਰ ਨਸ਼ਿਆ ਦਾ ਕਾਰੋਬਾਰ ਕਰਨ ਵਾਲੇ ਗਿਰੋਹਾਂ ਦੀ ਇਸ ਰਾਣੀ ਦਾ ਕੀ ਹਸ਼ਰ ਹੋਇਆ? ਪੜ੍ਹਨ ਲਈ ਇੱਥੇ ਕਲਿੱਕ ਕਰੋ।
ਔਰਤਾਂ ਅਤੇ ਬਾਂਸ ਵਾਤਾਵਰਨ ਕਿਵੇਂ ਨੂੰ ਬਚਾ ਸਕਦੇ ਹਨ

ਤਸਵੀਰ ਸਰੋਤ, AMELIA FLOWER @AMELIAFLOWER
ਜਦੋਂ ਕੁੜੀਆਂ ਪੜ੍ਹਾਈ ਲਈ ਵਧੇਰੇ ਸਮਾਂ ਸਕੂਲਾਂ 'ਚ ਰਹਿਣਗੀਆਂ ਤਾਂ ਉਹ ਜਲਦੀ ਮਾਂ ਨਹੀਂ ਬਣਨਗੀਆਂ।
ਜੇਕਰ ਸਾਰੀਆਂ ਹੀ ਕੁੜੀਆਂ ਆਪਣੀ ਮੁੱਢਲੀ ਸਕੂਲੀ ਪੜ੍ਹਾਈ ਮੁਕੰਮਲ ਕਰਨ ਤਾਂ ਸਾਲ 2050 ਤੱਕ ਜਿੰਨੀ ਆਬਾਦੀ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ, ਉਸ ਦੀ ਤੁਲਨਾ 'ਚ ਦੁਨੀਆਂ ਭਰ 'ਚ 84 ਕਰੋੜ ਲੋਕ ਘੱਟ ਹੋਣਗੇ।
ਬਾਂਸ ਦੁਨੀਆਂ ਭਰ 'ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਬੂਟਾ ਹੈ। ਇਹ ਇੱਕ ਦਿਨ 'ਚ ਇੱਕ ਮੀਟਰ ਤੱਕ ਵੱਧ ਸਕਦਾ ਹੈ ਅਤੇ ਦੂਜੇ ਰੁੱਖਾਂ ਦੇ ਮੁਕਾਬਲੇ ਇਹ ਕਾਰਬਨ ਵੀ ਵਧੇਰੇ ਤੇਜ਼ੀ ਨਾਲ ਖਿੱਚਦਾ ਹੈ।
ਇੰਜੀਨੀਅਰਡ ਬਾਂਸ ਤਾਂ ਸਟੀਲ ਨਾਲੋਂ ਵੀ ਵਧੇਰੇ ਮਜ਼ਬੂਤ ਹੋ ਸਕਦੇ ਹਨ।
ਬਾਂਸ ਦੇ ਉਤਪਾਦ ਸਟੀਲ, ਪੀਵੀਸੀ, ਐਲਮੀਨੀਅਮ ਅਤੇ ਕੰਕਰੀਟ ਦੇ ਬਦਲ ਵਜੋਂ ਸਾਹਮਣੇ ਆ ਰਹੇ ਹਨ।
ਧਰਤੀ ਨੂੰ ਬਚਾਉਣ ਲਈ ਤੁਸੀਂ ਕੀ ਕਰ ਸਕਦੇ ਹੋ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












