26 ਮਈ ਕਿਸਾਨ ਅੰਦੋਲਨ: ਕਿਸਾਨ ਅੰਦੋਲਨ ਦੇ 6 ਮਹੀਨੇ ਪੂਰੇ, ਲਾਲ ਕਿਲੇ ’ਤੇ ਹਿੰਸਾ ਸਣੇ ਅੰਦੋਲਨ ਨਾਲ ਜੁੜੀਆਂ 6 ਘਟਨਾਵਾਂ -5 ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਘਰਸ਼ ਨੂੰ ਦਿੱਲੀ ਬਾਰਡਰਾਂ 'ਤੇ ਚੱਲਦੇ ਹੋਏ 26 ਮਈ ਨੂੰ 6 ਮਹੀਨੇ ਪੂਰੇ ਹੋ ਰਹੇ ਹਨ। ਪੰਜਾਬ 'ਚ ਇਹ ਅੰਦੋਲਨ ਦਿੱਲੀ ਆਉਣ ਤੋਂ ਦੋ-ਢਾਈ ਮਹੀਨੇ ਪਹਿਲਾਂ ਸ਼ੁਰੂ ਹੋ ਗਿਆ ਸੀ।
ਕਿਸਾਨ ਅੰਦੋਲਨ ਦੇ ਹਰ ਦਿਨ ਦੀ ਆਪਣੀ ਕਹਾਣੀ ਹੈ ਅਤੇ ਘਟਨਾਵਾਂ ਇੰਨੀ ਤੇਜ਼ੀ ਨਾਲ ਵਾਪਰੀਆਂ ਹਨ ਕਿ ਇਕੱਲੀ-ਇਕੱਲੀ ਦਾ ਵੇਰਵਾ ਇੱਕ ਰਿਪੋਰਟ 'ਚ ਇਕੱਠਾ ਕਰਨਾ ਸੰਭਵ ਨਹੀਂ ਹੈ।
26 ਮਈ ਨੂੰ ਜਦੋਂ ਕਿਸਾਨ ਦਿੱਲੀ ਬਾਰਡਰਾਂ ਉੱਤੇ ਚੱਲ ਰਹੇ ਸੰਘਰਸ਼ ਦੇ 6 ਮਹੀਨੇ ਪੂਰੇ ਹੋਣ ਉੱਤੇ 'ਕਾਲਾ ਦਿਵਸ' ਮਨਾ ਰਹੇ ਹਨ, ਤਾਂ ਅਸੀਂ ਤੁਹਾਡੇ ਲਈ ਪੰਜਾਬ ਤੋਂ ਸ਼ੁਰੂ ਹੋ ਕੇ ਦਿੱਲੀ ਤੱਕ ਦੇ ਕਿਸਾਨ ਅੰਦੋਲਨ ਦੀਆਂ 6 ਵੱਡੀਆਂ ਘਟਨਾਵਾਂ ਸਾਂਝੀਆਂ ਕਰ ਰਹੇ ਹਾਂ ਜਿਨ੍ਹਾਂ ਬਾਰੇ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਮੋਦੀ ਦੇ ਫੋ਼ਨ ਦੀ ਉਡੀਕ 'ਚ ਕਿਸਾਨਾਂ ਦੇ 4 ਮਹੀਨੇ ਲੰਘੇ, ਖੇਤੀ ਕਾਨੂੰਨਾਂ ਦਾ ਕੀ ਹੋਵੇਗਾ

ਤਸਵੀਰ ਸਰੋਤ, ANI
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 30 ਜਨਵਰੀ 2021 ਨੂੰ ਕਿਸਾਨ ਜਥੇਬੰਦੀਆਂ ਨੂੰ ਕਿਹਾ ਸੀ, ''ਕੇਂਦਰ ਸਰਕਾਰ ਦੀ ਆਫ਼ਰ ਉੱਤੇ ਜੇ ਕਿਸਾਨ ਆਗੂ ਚਰਚਾ ਕਰਨਾ ਚਾਹੁੰਦੇ ਹਨ ਤਾਂ ਮੈਂ ਸਿਰਫ਼ ਇੱਕ ਫ਼ੋਨ ਕਾਲ ਦੂਰ ਹਾਂ।''
ਇਸ ਗੱਲ ਨੂੰ ਚਾਰ ਮਹੀਨੇ ਲੰਘ ਗਏ ਹਨ। ਕੋਰੋਨਾ ਮਹਾਂਮਾਰੀ ਵਿਚਾਲੇ ਸਰਦੀਆਂ ਦੇ ਮੌਸਮ ਵਿੱਚ ਸ਼ੁਰੂ ਹੋਏ ਅੰਦੋਲਨ ਨੂੰ ਲੈ ਕੇ ਡੈੱਡਲੌਕ ਉਸੇ ਤਰ੍ਹਾਂ ਕਾਇਮ ਹੈ ਜਦਕਿ ਦੇਸ਼ ਵਿੱਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਅਤੇ ਤੱਤੀਆਂ ਹਵਾਵਾਂ ਜਾਰੀ ਹਨ।
ਸਵਾਲ ਇਹੀ ਹੈ ਕਿ ਪਹਿਲਾਂ ਫ਼ੋਨ ਚੱਕ ਕੇ ਕਾਲ ਕੌਣ ਕਰੇਗਾ? ਪਹਿਲਾਂ ਤੁਸੀਂ, ਪਹਿਲਾਂ ਤੁਸੀਂ ਦੇ ਚੱਕਰ ਵਿੱਚ ਕਿਸਾਨ ਅੰਦੋਲਨ ਨੂੰ ਸ਼ੁਰੂ ਹੋਏ ਛੇ ਮਹੀਨੇ ਲੰਘ ਗਏ ਹਨ।
ਇਸ ਅੰਦੋਲਨ ਦਾ ਭਵਿੱਖ ਕੀ ਹੋਵੇਗਾ, ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇੱਕ ਪ੍ਰੋਟੀਨ ਨਾਲ ਇੱਕ ਵਿਅਕਤੀ ਦੀ ਨਜ਼ਰ ਹੋਈ ਅੰਸ਼ਿਕ ਤੌਰ 'ਤੇ ਬਹਾਲ

ਤਸਵੀਰ ਸਰੋਤ, Getty Images
ਪਹਿਲੀ ਵਾਰ ਐਲਗੀ 'ਚ ਪਾਏ ਗਏ ਚਾਣਨ-ਸੰਵੇਦਕ ਪ੍ਰੋਟੀਨ ਦੀ ਵਰਤੋਂ ਕਰਕੇ ਪੂਰੀ ਤਰ੍ਹਾਂ ਨਾਲ ਅੰਨ੍ਹੇ ਵਿਅਕਤੀ ਦੀ ਨਜ਼ਰ ਨੂੰ ਮੁੜ ਬਹਾਲ ਕੀਤਾ ਗਿਆ ਹੈ।
ਉਸ ਵਿਅਕਤੀ ਦਾ ਇਲਾਜ ਓਪਟੋਜੈਨੇਟਿਕਸ ਨਾਮੀ ਥੈਰੇਪੀ ਦੀ ਮਦਦ ਨਾਲ ਕੀਤਾ ਗਿਆ ਹੈ, ਜਿਸ 'ਚ ਪ੍ਰੋਟੀਨ ਦੀ ਵਰਤੋਂ ਕਰਕੇ ਉਸ ਆਦਮੀ ਦੀ ਅੱਖ ਦੇ ਪਿਛਲੇ ਹਿੱਸੇ ਦੇ ਸੈੱਲਾਂ ਨੂੰ ਕੰਟਰੋਲ 'ਚ ਕੀਤਾ ਗਿਆ।
ਨੇਚਰ ਮੈਡੀਸਨ ਦੀਆਂ ਰਿਪੋਰਟਾਂ ਅਨੁਸਾਰ ਉਸ ਨੂੰ ਉਸ ਸਮੇਂ ਅਹਿਸਾਸ ਹੋਇਆ ਕਿ ਉਹ ਵੇਖ ਸਕਦਾ ਹੈ ਜਦੋਂ ਉਸ ਨੇ ਸੜਕ 'ਤੇ ਪੈਦਲ ਯਾਤਰੀਆਂ ਲਈ ਬਣੀਆਂ ਧਾਰੀਆਂ ਨੂੰ ਵੇਖਿਆ ਸੀ। ਹੁਣ ਉਹ ਵਿਅਕਤੀ ਮੇਜ 'ਤੇ ਪਈਆਂ ਚੀਜ਼ਾਂ ਨੂੰ ਫੜ੍ਹ ਅਤੇ ਗਿਣ ਵੀ ਸਕਦਾ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕੋਰੋਨਾਵਾਇਰਸ ਤੇ ਮੈਡੀਕਲ ਵਿਗਿਆਨ ਬਾਰੇ ਰਾਮਦੇਵ ਦੇ ਵਿਵਾਦਿਤ ਬਿਆਨ

ਤਸਵੀਰ ਸਰੋਤ, Getty Images
ਰਾਮਦੇਵ ਨੇ ਐਲੋਪੈਥੀ 'ਤੇ ਦਿੱਤਾ ਆਪਣਾ ਵਿਵਾਦਿਤ ਬਿਆਨ ਵਾਪਸ ਤਾਂ ਲੈ ਲਿਆ ਪਰ ਉਸ ਮਗਰੋਂ ਸਵਾਲਾਂ ਦੀ ਲੰਬੀ ਲਿਸਟ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਅਤੇ ਫਾਰਮਾ ਕੰਪਨੀਆਂ ਤੋਂ ਭੇਜੀ ਹੈ।
ਇਸ ਲਿਸਟ ਵਿੱਚ ਕੁੱਲ੍ਹ 25 ਸਵਾਲ ਹਨ। ਇਨ੍ਹਾਂ ਸਵਾਲਾਂ ਵਿੱਚੋਂ ਕੁਝ ਤਾਂ ਕਾਫੀ ਅਜੀਬੋਗਰੀਬ ਵੀ ਹਨ। ਜਿਵੇਂ ਆਦਮੀ ਬਹੁਤ ਹਿੰਸਕ, ਕਰੂਰ ਅਤੇ ਹੈਵਾਨੀਅਤ ਕਰ ਰਿਹਾ ਹੈ, ਉਸ ਨੂੰ ਇਨਸਾਨ ਬਣਾਉਣ ਵਾਲੀ ਕੋਈ ਦਵਾਈ ਐਲੋਪੈਥੀ ਵਿੱਚ ਦੱਸੋ, ਆਦਮੀ ਦੇ ਸਾਰੇ ਨਸ਼ੇ ਖ਼ਤਮ ਕਰਨ ਦੀ ਦਵਾਈ ਦੱਸੋ।
ਇਸੇ ਤਰ੍ਹਾਂ ਇੱਕ ਹੋਰਨਾਂ ਸਵਾਲ ਹੈ: ਐਲੋਪੈਥੀ ਸਰਬਸ਼ਕਤੀਮਾਨ ਅਤੇ ਸਰਬਗੁਣ ਸੰਪੰਨ ਹੈ ਤਾਂ ਫਿਰ ਐਲੋਪੈਥੀ ਦੇ ਡਾਕਟਰ ਤਾਂ ਬਿਮਾਰ ਹੋਣ ਹੀ ਨਹੀਂ ਚਾਹੀਦੇ?
ਰਾਮਦੇਵ ਦੇ ਇਨ੍ਹਾਂ ਸਵਾਲਾਂ ਦੀ ਸੋਸ਼ਲ ਮੀਡੀਆ 'ਤੇ ਖ਼ੂਬ ਚਰਚਾ ਹੋ ਰਹੀ ਹੈ। ਰਾਮਦੇਵ ਦੇ ਕੋਰੋਨਾ ਤੇ ਮੈਡੀਕਲ ਵਿਗਿਆਨ ਬਾਰੇ ਦਿੱਤੇ ਬਿਆਨਾਂ ਤੇ ਉਨ੍ਹਾਂ ’ਤੇ ਹੋਈ ਪ੍ਰਤੀਕਿਰਿਆ ਬਾਰੇ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਭਾਰਤ 'ਚ ਕੋਰੋਨਾ ਵੈਕਸੀਨ ਨਾਲ ਜੁੜੇ ਤੁਹਾਡੇ ਹਰ ਸਵਾਲ ਦਾ ਜਵਾਬ

ਤਸਵੀਰ ਸਰੋਤ, Getty Images
ਭਾਰਤ ਵਿੱਚ ਕੋਵਿਡ-19 ਟੀਕਾਕਰਨ ਅਭਿਆਨ ਆਪਣੇ ਤੀਜੇ ਪੜਾਅ ਵਿੱਚ ਹੈ। ਇਸ ਵਿਚਕਾਰ ਦੇਸ਼ ਮਹਾਂਮਾਰੀ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ।
ਕੋਵਿਡ ਟੀਕਾਕਰਨ ਅਭਿਆਨ ਦੇ ਪਹਿਲੇ ਪੜਾਅ ਦੀ ਸ਼ੁਰੂਆਤ 16 ਜਨਵਰੀ, 2011 ਤੋਂ ਸ਼ੁਰੂ ਹੋਈ ਸੀ ਜਿਸ ਵਿੱਚ ਹੈਲਥ ਕੇਅਰ ਵਰਕਰਜ਼ ਅਤੇ ਫਰੰਟ ਲਾਈਨ ਵਰਕਰਜ਼ ਨੂੰ ਵੈਕਸੀਨ ਦੇਣ ਵਿੱਚ ਤਰਜੀਹ ਦਿੱਤੀ ਗਈ
ਅਜਿਹੇ ਵਿੱਚ ਤੁਹਾਡੇ ਮਨ ਵਿੱਚ ਵੈਕਸੀਨ ਨੂੰ ਲੈ ਕੇ ਕਈ ਸਵਾਲ ਹੋਣਗੇ।
ਉਨ੍ਹਾਂ ਦੇ ਜਵਾਬ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












