You’re viewing a text-only version of this website that uses less data. View the main version of the website including all images and videos.
ਅਮਰੀਕਾ 'ਚ ਗੋਲੀਬਾਰੀ ਦੌਰਾਨ 10 ਮੌਤਾਂ, ਚਸ਼ਮਦੀਦ ਹਮਲੇ ਨੂੰ ਦਿਖਾ ਰਹੇ ਸਨ ਯੂ ਟਿਊਬ ਉੱਤੇ ਲਾਈਵ
ਅਮਰੀਕਾ ਦੇ ਸੂਬੇ ਕੋਲੋਰਾਡੋ ਦੇ ਬੋਲਡਰ ਸ਼ਹਿਰ ਵਿੱਚ ਇੱਕ ਹਮਲੇ ਦੌਰਾਨ ਪੁਲਿਸਕਰਮੀ ਸਣੇ 10 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਪੁਲਿਸ ਮੁਤਾਬਕ ਕੋਲੋਰਾਡੋ ਦੀ ਮਾਰਕੀਟ ਵਿੱਚ ਇੱਕ ਗ੍ਰੋਸਰੀ ਸਟੋਰ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਚਸ਼ਮਦੀਦਾਂ ਵੱਲੋਂ ਇਸ ਹਮਲੇ ਦਾ ਲਾਈਵ ਪ੍ਰਸਾਰਨ ਯੂਟਿਊਬ 'ਤੇ ਕੀਤਾ ਗਿਆ।
ਇਹ ਵੀ ਪੜ੍ਹੋ-
ਇਹ ਘਟਨਾ ਸਥਾਨਕ ਸਮੇਂ ਮੁਤਾਬਕ ਦੁਪਹਿਰੇ 2.30 ਵਜੇ ਸ਼ੁਰੂ ਹੋਈ। ਸ਼ੱਕੀ ਵਿਅਕਤੀ ਨੇ ਗ੍ਰੋਸਰੀ ਸਟੋਰ ਵਿੱਚ ਦਾਖ਼ਲ ਹੋ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਬੋਲਡਰ ਪੁਲਿਸ ਨੇ ਕਰੀਬ 20 ਮਿੰਟਾਂ ਬਾਅਦ ਟਵੀਟ ਕੀਤਾ ਅਤੇ ਜਾਣਕਾਰੀ ਦਿੱਤੀ ਕਿ ਟੇਬਲ ਮੇਸੇ ਸਟ੍ਰੀਟ 'ਤੇ ਕਿੰਗ ਸੂਪਰ ਵਿੱਚ ਕੋਈ ਗੋਲੀਆਂ ਚਲਾ ਰਿਹਾ ਹੈ।
ਦੋ ਘੰਟੇ ਬਾਅਦ, ਪੁਲਿਸ ਨੇ ਫਿਰ ਉਸ ਇਲਾਕੇ 'ਚ ਜਾਣ ਤੋਂ ਮਨ੍ਹਾਂ ਕੀਤਾ ਅਤੇ ਨਾਲ ਹੀ ਟਵੀਟ ਕੀਤਾ, "ਤੁਸੀਂ ਜੋ ਵੀ ਕਾਰਵਾਈ ਦੇਖ ਕੇ ਰਹੋ, ਉਸ ਨੂੰ ਸੋਸ਼ਲ ਮੀਡੀਆ 'ਤੇ ਨਾ ਪਾਇਆ ਜਾਵੇ।"
ਹਾਲਾਂਕਿ, ਫਿਰ ਵੀ ਕਈ ਰਾਹਗੀਰਾਂ ਨੇ ਆਪਣੇ ਕੈਮਰੇ ਵਿੱਚ ਸਟੋਰ ਨੇੜੇ ਪੀੜਤਾਂ ਨੂੰ ਕੈਦ ਕਰ ਲਿਆ।
ਇੱਕ ਕੈਮਰਾਮੈਨ ਚੀਕ ਕੇ ਕਹਿ ਰਿਹਾ ਹੈ, "ਮੈਨੂੰ ਨਹੀਂ ਪਤਾ ਕੀ ਹੋ ਰਿਹਾ ਹੈ...ਗੋਲੀਆਂ ਦੀ ਆਵਾਜ਼ ਆ ਰਹੀ ਹੈ, ਕੋਈ ਗੋਲੀਆਂ ਚਲਾ ਰਿਹਾ ਹੈ, ਇਥੋਂ ਚਲੇ ਜਾਓ।"
ਕੋਲੋਰਾਡੋ ਦੇ ਗਵਰਨਰ ਜੇਰਡ ਪੋਲਿਸ ਨੇ ਕਿਹਾ, "ਇਸ ਦੁੱਖ ਦੀ ਘੜੀ ਵਿੱਚ ਮੇਰੀਆਂ ਅਰਦਾਸਾਂ ਕੋਲੋਰਾਡੋ ਦੇ ਵਾਸੀਆਂ ਨਾਲ ਹਨ।"
ਰਾਸ਼ਟਰਪਤੀ ਜੋ ਬਾਈਡਨ ਨੇ ਬੀਤੇ ਮਹੀਨੇ ਸੰਸਦ ਵਿੱਚ ਬੰਦੂਕ ਕਾਨੂੰਨ ਵਿੱਚ ਸੁਧਾਰ ਬਾਰੇ ਵੀ ਕਿਹਾ ਸੀ।
ਇਹ ਵੀ ਪੜ੍ਹੋ: