You’re viewing a text-only version of this website that uses less data. View the main version of the website including all images and videos.
ਖੇਤੀ ਕਾਨੂੰਨਾਂ ਖ਼ਿਲਾਫ਼ ਕੇਰਲ 'ਚ ਮਤਾ ਪਾਸ, ਭਾਜਪਾ ਦੇ ਇਕਲੌਤੇ ਵਿਧਾਇਕ ਨੇ ਵੀ ਕੀਤੀ ਇਸ ਗੱਲੋਂ ਹਮਾਇਤ -ਪ੍ਰੈੱਸ ਰਿਵੀਊ
ਜਿੱਥੇ ਭਾਜਪਾ ਦੇਸ਼ ਭਰ ਵਿੱਚ ਨਵੇਂ ਖੇਤੀ ਕਾਨੂੰਨਾਂ ਦੀ ਵਕਾਲਤ ਕਰ ਰਹੀ ਹੈ। ਉੱਥੇ ਹੀ ਕੇਰਲ ਵਿੱਚ ਪਾਰਟੀ ਦੇ ਇੱਕੋ-ਇੱਕ ਵਿਧਾਇਕ ਓ ਰਾਜਗੋਪਾਲ ਨੇ ਵੀਰਵਾਰ ਨੂੰ ਕੇਰਲ ਸਰਕਾਰ ਵੱਲੋਂ ਇਨ੍ਹਾਂ ਕਾਨੂੰਨਾਂ ਦੇ ਖ਼ਿਲਾਫ਼ ਲਿਆਂਦੇ ਗਏ ਮਤੇ ਦੀ ਹਮਾਇਤ ਕੀਤੀ।
ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਇਸ ਤੋਂ ਕੁਝ ਘੰਟਿਆਂ ਬਾਅਦ ਰਾਜਗੋਪਾਲ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਨੇ ਮਤੇ ਦਾ ਪੂਰਾ ਵਿਰੋਧ ਕੀਤਾ ਸੀ।
ਉਨ੍ਹਾਂ ਨੇ ਸਪੀਕਰ ਪੀ ਸ੍ਰੀਰਾਮਾਕ੍ਰਿਸ਼ਨਨ ਉੱਪਰ ਇਲਜ਼ਾਮ ਲਾਇਆ ਕਿ ਉਨ੍ਹਾਂ ਨੇ ਇਸ ਬਾਰੇ ਕਾਊਂਟ ਨਹੀਂ ਕਰਵਾਇਆ।
ਇਹ ਵੀ ਪੜ੍ਹੋ:
ਇਸ ਤੋਂ ਪਹਿਲਾਂ ਅਸੈਂਬਲੀ ਵਿੱਚ ਰਾਜਗੋਪਾਲ ਤਿੰਨ ਖੇਤੀ ਕਾਨੂੰਨਾਂ ਦੇ ਪੱਖ ਵਿੱਚ ਬੋਲੇ ਪਰ ਜਦੋਂ ਇਨ੍ਹਾਂ ਦੇ ਵਿਰੋਧ ਵਿੱਚ ਮਤਾ ਵੁਆਇਸ ਵੋਟ ਲਈ ਰੱਖਿਆ ਗਿਆ ਤਾਂ ਉਨ੍ਹਾਂ ਨੇ ਇਸ ਦੀ ਹਮਾਇਤ ਕਰ ਦਿੱਤੀ ਸੀ।
ਰਾਜਗੋਪਾਲ ਨੇ ਇਜਲਾਸ ਤੋਂ ਬਾਅਦ ਦੱਸਿਆ ਕਿ ਉਨ੍ਹਾਂ ਨੇ ਲੋਕਤੰਤਰੀ ਭਾਵਨਾ ਦੇ ਤਹਿਤ ਆਮ ਸਹਿਮਤੀ ਦਾ ਸਾਥ ਦਿੰਦੇ ਹੋਏ ਇਸ ਮਤੇ ਦੀ ਹਮਾਇਤ ਕੀਤੀ ਹੈ।
ਪਿਛਲੇ ਦਿਸੰਬਰ ਵਿੱਚ ਵੀ ਜਦੋਂ ਵਿਧਾਨ ਸਭਾ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਮਤਾ ਲਿਆਂਦਾ ਗਿਆ ਸੀ ਰਾਜਗੋਪਾਲ ਨੇ ਉਸ ਦਾ ਵੀ ਵਿਰੋਧ ਨਹੀਂ ਕੀਤਾ ਸੀ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਬਲਵਿੰਦਰ ਸਿੰਘ ਸੰਧੂ ਦੇ ਕਤਲ ਦੇ ਇਲਜ਼ਾਮ ਵਿੱਚ ਗੈਂਗਸਟਰ ਗ੍ਰਿਫ਼ਤਾਰ
ਪੰਜਾਬ ਦੇ ਇੱਕ ਗੈਂਗਸਟਰ ਸੁਖਮੀਤਪਾਲ ਸਿੰਘ ਉਰਫ਼ ਸੁੱਖ ਭਿਖਾਰੀਵਾਲ ਨੂੰ ਸ਼ੌਰਿਆ ਚੱਕਰ ਜੇਤੂ ਮਰਹੂਮ ਬਲਵਿੰਦਰ ਸਿੰਘ ਸੰਧੂ ਦੇ ਕਤਲ ਦੇ ਇਲਜ਼ਾਮ ਵਿੱਚ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਸੰਧੂ ਦਾ 16 ਅਕਤੂਬਰ 2020 ਨੂੰ ਤਰਨਤਾਰਨ ਵਿੱਚ ਕਤਲ ਕਰ ਦਿੱਤਾ ਗਿਆ ਸੀ। ਪੰਜਾਬ ਪੁਲਿਸ ਨੇ ਦੱਸਿਆ ਕਿ ਭਿਖਾਰੀਵਾਲ ਨੂੰ ਦਿੱਲੀ ਪੁਲਿਸ ਨੇ ਹਵਾਈ ਅੱਡੇ 'ਤੇ ਪਹੁੰਚਦਿਆਂ ਹੀ ਗ੍ਰਿਫ਼ਤਾਰ ਕਰ ਲਿਆ। ਭਿਖਾਰੀਵਾਲ ਅੱਠ ਦਸੰਬਰ ਤੋਂ ਦੁਬਈ ਵਿੱਚ ਟਰੇਸ ਕੀਤਾ ਗਿਆ ਸੀ।
ਭਿਖਾਰੀਵਾਲ ਦਾ ਨਾਂ ਇੱਕ ਪੁਲਿਸ ਮੁਕਾਬਲੇ ਤੋਂ ਬਾਅਦ ਪੰਜ ਜਣਿਆਂ ਦੀ ਦਿੱਲੀ ਪੁਲਿਸ ਵੱਲੋਂ ਕੀਤੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਸੀ। ਦਿੱਲੀ ਪੁਲਿਸ ਨੇ ਦੁਬਈ ਪੁਲਿਸ ਦੀ ਮਦਦ ਨਾਲ ਉਸ ਨੂੰ ਡੀਪੋਰਟ ਕਰਵਾਇਆ ਅਤੇ ਪਹੁੰਚਦਿਆਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ।
ਚੀਨ ਵਿੱਚ ਕੋਰੋਨਾਵਾਇਰਸ ਦੇ ਨਵੇਂ ਰੂਪ ਦਾ ਪਹਿਲਾ ਕੇਸ ਆਇਆ
ਚੀਨ ਨੇ ਕੋਰੋਨਾਵਾਇਰਸ ਦੇ ਨਵੇਂ ਰੂਪ ਦਾ ਪਹਿਲਾ ਕੇਸ ਸਾਹਮਣੇ ਆਉਣ ਦੀ ਪੁਸ਼ਟੀ ਕੀਤੀ ਹੈ। ਚੀਨ ਦੀ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਦੀ ਇੱਕ ਪ੍ਰਕਾਸ਼ਨਾ ਮੁਤਾਬਕ ਇਹ ਵਾਇਰਸ ਬ੍ਰਿਟੇਨ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ।
ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਦੁਨੀਆਂ ਦੇ ਕਈ ਦੇਸ਼ਾਂ ਨੇ ਵਾਇਰਸ ਦੇ ਨਵੇਂ ਰੂਪ ਦੇ ਫੈਲਅ ਨੂੰ ਠੱਲ੍ਹ ਪਾਉਣ ਲਈ ਬ੍ਰਿਟੇਨ ਤੋਂ ਆਵਾਜਾਈ ਦੇ ਸਬੰਧ ਤੋੜ ਲਏ ਹਨ। ਸਾਇੰਸਦਾਨਾਂ ਦਾ ਮੰਨਣਾ ਹੈ ਕਿ ਕੋਰੋਨਾਵਾਇਰਸ ਦਾ ਇਹ ਰੂਪ ਪਹਿਲੇ ਕੋਰੋਨਾਵਾਇਰਸ ਨਾਲੋਂ 40-70% ਫ਼ੀਸਦੀ ਵਧੇਰੇ ਤੇਜ਼ੀ ਨਾਲ ਫ਼ੈਲਦਾ ਹੈ।
ਸੈਂਟਰ ਦੀ ਹਫ਼ਤਾਵਾਰੀ ਪ੍ਰਕਾਸ਼ਨਾ ਮੁਤਾਬਕ ਚੀਨ ਵਿੱਚ ਇਹ ਵਾਇਰਸ ਬ੍ਰਿਟੇਨ ਤੋਂ ਪਰਤੀ ਇੱਕ 23 ਸਾਲਾ ਵਿਦਿਆਰਥਣ ਜਿਸ ਦਾ 14 ਦਸੰਬਰ ਨੂੰ ਟੈਸਟ ਕੀਤਾ ਗਿਆ ਸੀ ਵਿੱਚ ਪਾਇਆ ਗਿਆ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: