ਉੱਤਰਾਖੰਡ ਵਿਚ ਸਿੱਖ ਸੰਗਠਨ ਨੇ ਹੀ ਕਿਉਂ ਦਿੱਤਾ ਕੁਝ ਸਿੱਖਾਂ ਦੇ ਬਾਈਕਾਟ ਦਾ ਸੱਦਾ - ਪ੍ਰੈੱਸ ਰਿਵੀਊ

ਕਿਸਾਨ ਅੰਦੋਲਨ

ਤਸਵੀਰ ਸਰੋਤ, DANISH SIDDIQUI/REUTERS

ਤਸਵੀਰ ਕੈਪਸ਼ਨ, ਕਿਸਾਨ ਅੰਦੋਲਨ ਦੀ ਸੰਕੇਤਕ ਤਸਵੀਰ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਉੱਤਰਾਖੰਡ ਦੇ ਕਈ ਸਿੱਖ ਸੰਗਠਨਾਂ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਦੀ ਹਮਾਇਤ ਕਰ ਰਹੇ ਸਿੱਖਾਂ ਦੇ ਸਮਾਜਿਕ ਬਾਈਕਾਟ ਦਾ ਸੱਦਾ ਦਿੱਤਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ 'ਤੇ ਧਰਨਾ ਦੇ ਰਹੇ ਕਿਸਾਨਾਂ ਦੀ ਹਮਾਇਤ ਵਿੱਚ ਦਿੱਲੀ ਪਹੁੰਚਣ ਦੀ ਅਪੀਲ ਵੀ ਕੀਤੀ ਹੈ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਉੱਤਰਾਖੰਡ ਅਤੇ ਯੂਪੀ ਦੇ ਸਿੱਖਾਂ ਦੇ ਸੰਗਠਨ ਦੇ ਪ੍ਰਧਾਨ ਜਸਵੀਰ ਸਿੰਘ ਨੇ ਦੱਸਿਆ ਕਿ ਉੱਤਰਾਖੰਡ ਦੇ ਮੁੱਠੀ-ਕੁ ਸਿੱਖ ਸੂਬੇ ਦੇ ਸਿੱਖਿਆ ਮੰਤਰੀ ਨਾਲ ਅਰਵਿੰਦ ਪਾਂਡੇ ਨਾਲ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਕੋਲ ਖੇਤੀ ਕਾਨੂੰਨਾਂ ਦੀ ਹਮਾਇਤ ਕਰਨ ਗਏ ਸਨ।

ਉਨ੍ਹਾਂ ਨੇ ਦਾਅਵਾ ਕੀਤਾ- "ਉਨ੍ਹਾਂ ਵਿੱਚੋਂ ਕਈਆਂ ਨੇ ਸਿੱਖ ਲੱਗਣ ਲਈ ਪੱਗਾਂ ਬੰਨ੍ਹੀਆਂ ਹੋਈਆਂ ਸਨ, ਬਹੁਤੇ ਤਾਂ ਕਿਸਾਨ ਵੀ ਨਹੀਂ ਸਨ ਸਗੋ ਰੇਤੇ- ਬਜੱਰੀ ਦੇ ਕਾਰੋਬਾਰ ਵਿੱਚ ਹਨ।"

ਇਹ ਵੀ ਪੜ੍ਹੋ:

ਉਨ੍ਹਾਂ ਨੇ ਕਿਹਾ ਕਿ ਕਾਨੂੰਨ-ਪੱਖੀ "ਸਿੱਖਾਂ ਦਾ ਇੱਕ ਵਫ਼ਦ ਜਿਲ੍ਹਾ ਮੈਜਿਸਟਰੇਟ ਨੂੰ ਕਾਨੂੰਨਾਂ ਦੀ ਹਮਾਇਤ ਦਾ ਪੱਤਰ ਵੀ ਦੇਣ ਗਿਆ ਸੀ ਜਦਕਿ ਵੱਡੀ ਗਿਣਤੀ ਵਿੱਚ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ ਦਾ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ ਗਿਆ ਸੀ।"

ਅਗਲੀ ਸਰਕਾਰ ਪੰਜਾਬ ਵਿੱਚ ਭਾਜਪਾਬਣਾਏਗੀ' ਚੁੱਘ ਦਾ ਦਾਅਵਾ

ਤਰੁਣ ਚੁੱਘ

ਤਸਵੀਰ ਸਰੋਤ, TARUN CHUGH/FB

ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਦੁਹਰਾਇਆ ਹੈ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਸਾਰੀਆਂ 117 ਸੀਟਾਂ ਉੱਪਰ ਚੋਣ ਲੜੇਗੀ।

ਦਿ ਟ੍ਰਿਬਿਊਨ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਕਿ ਇਸ ਲਈ "ਤਿਆਰੀਆਂ ਜੰਗੀ ਪੱਧਰ ਤੇ ਸ਼ੁਰੂ ਹੋ ਚੁੱਕੀਆਂ ਹਨ"।

ਖੇਤੀ ਕਾਨੂੰਨਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਕਾਸ਼ ਕਿਸਾਨਾਂ ਨੇ ਬਿਲ ਆਪ ਪੜ੍ਹੇ ਹੁੰਦੇ ਅਤੇ ਵਿਰੋਧੀ ਪਾਰਟੀਆਂ ਅਤੇ ਨਿੱਜੀ ਮੁਫ਼ਾਦ ਵਾਲੇ ਹੋਰ ਲੋਕਾਂ ਮਗਰ ਨਾ ਲੱਗੇ ਹੁੰਦੇ।

ਸੋਨੀਆ ਦੀ ਬਾਗ਼ੀਆਂਨਾਲ ਮੁਲਾਕਾਤ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਦੇ 19 ਸੀਨੀਅਰ ਆਗੂਆਂ ਨਾਲ 5 ਘੰਟੇ ਮੌਜੂਦਾ ਹਾਲਾਤ ਉੱਤੇ ਮੰਥਨ ਕੀਤਾ। ਇਨ੍ਹਾਂ ਵਿਚ 7 ਉਹ ਲੀਡਰ ਵੀ ਸ਼ਾਮਲ ਸਨ ਜਿਨ੍ਹਾਂ ਪਿਛਲੀ ਕਾਰਜਕਾਰਨੀ ਤੋਂ ਪਹਿਲਾਂ ਸਾਂਝਾ ਪੱਤਰ ਲਿਖ ਕੇ ਬਾਗੀ ਤੇਵਰ ਦਿਖਾਏ ਸਨ।

ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ

ਤਸਵੀਰ ਸਰੋਤ, IndiaToday group

ਤਸਵੀਰ ਕੈਪਸ਼ਨ, ਫਾਈਲ ਫ਼ੋਟੋ

ਸੋਨੀਆਂ ਗਾਂਧੀ ਨੇ ਕਿਹਾ ਕਿ ਅਸੀਂ ਇੱਕ ਵੱਡੇ ਪਰਿਵਾਰ ਦੇ ਮੈਂਬਰ ਹਾਂ ਅਤੇ ਪਾਰਟੀ ਦੀ ਮਜ਼ਬੂਤੀ ਲਈ ਵਾਰ ਵਾਰ ਮਿਲ ਬੈਠ ਕੇ ਵਿਚਾਰਾਂ ਕਰਾਂਗੇ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਬੈਠਕ ਦੌਰਾਨ ਕਾਂਗਰਸ ਆਗੂਆਂ ਦੀ ਅਪੀਲ ਮੰਨ ਲਈ ਕਿ ਉਹ ਪਾਰਟੀ ਨੂੰ ਲੀਡ ਕਰਨ ਲਈ ਅੱਗੇ ਆਉਣ।

ਖ਼ਬਰ ਮੁਤਾਬਕ ਰਾਹੁਲ ਗਾਂਧੀ ਕਿਸੇ ਵੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਹਨ ਅਤੇ ਉਨ੍ਹਾਂ ਨੇ ਗੈਰ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਾਉਣ ਦਾ ਸਟੈਂਡ ਵੀ ਛੱਡ ਦਿੱਤਾ।

ਸੋਨੀਆ ਗਾਂਧੀ ਨੂੰ ਮਿਲਣ ਵਾਲਿਆਂ ਵਿੱਚ- ਅਸ਼ੋਕ ਗਹਿਲੋਤ, ਏਕੇ ਐਂਟਨੀ, ਹਰੀਸ਼ ਰਾਵਤ, ਅਜੇ ਮਾਕਨ ਸ਼ਾਮਲ ਸਨ।

ਫਾਰੂਕ ਅਬਦੁੱਲਾ ਦੀ ਲਗਭਘਗ 12 ਕਰੋੜ ਦੀ ਜਾਇਦਾਦ ਜਬਤ

ਫਾਰੂਕ ਅਬਦੁੱਲਾ

ਤਸਵੀਰ ਸਰੋਤ, Getty Images

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੀ 11.86 ਕਰੋੜ ਤੋਂ ਵਧੇਰੇ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਉਨ੍ਹਾਂ ਖ਼ਿਲਾਫ਼ ਈਡੀ ਇਹ ਕਾਰਵਾਈ ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਵਿੱਚ ਫੰਡਾਂ ਦੀ ਕਥਿਤ ਗੜਬੜੀ ਨਾਲ ਜੁੜੀ ਆਪਣੀ ਜਾਂਚ ਦੇ ਸੰਬੰਧ ਵਿੱਚ ਕੀਤੀ ਹੈ।

ਜਬਤ ਕੀਤੀ ਗਈ ਜਾਇਦਾਦ ਵਿੱਚ ਉਨ੍ਹਾਂ ਦੀ ਗੁਪਕਰ ਵਿਚਲੀ ਰਿਹਾਇਸ਼ ਸਮੇਤ ਤਿੰਨ ਰਿਹਾਇਸ਼ਾਂ, ਕਾਰੋਬਾਰੀ ਇਮਾਰਤਾਂ, ਸੂਬੇ ਵਿੱਚ ਚਾਰ ਵੱਖੋ-ਵੱਖ ਥਾਵਾਂ ਉੱਪਰ ਜ਼ਮੀਨ ਸ਼ਾਮਲ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)