ਕਿਸਾਨ ਅੰਦੋਲਨ: ਭਾਰਤ ਦੇ ਖੇਤੀ ਕਾਨੂੰਨਾਂ ਬਾਰੇ ਜਸਟਿਨ ਟਰੂਡੋ ਦੇ ਬਿਆਨ 'ਤੇ ਬ੍ਰਿਟਿਸ਼ ਸਾਂਸਦ ਕੀ ਕਹਿੰਦੇ -5 ਅਹਿਮ ਖ਼ਬਰਾਂ

ਤਸਵੀਰ ਸਰੋਤ, Reuters/BBC
ਦਿੱਲੀ ਵਿੱਚ ਚੱਲ ਰਿਹਾ ਕਿਸਾਨ ਅੰਦੋਲਨ ਨਾ ਸਿਰਫ਼ ਭਾਰਤ ਸਗੋਂ ਕੌਮਾਂਤਰੀ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ।
ਭਾਰਤ 'ਚ ਕਿਸਾਨ ਅੰਦੋਲਨ ਸਬੰਧੀ ਯੂਕੇ ਦੇ ਸਾਂਸਦਾਂ ਨੇ ਉੱਥੋਂ ਦੇ ਵਿਦੇਸ਼ ਮੰਤਰੀ ਨੂੰ ਚਿੱਠੀ ਲਿਖੀ ਸੀ। ਕਿਸਾਨਾਂ ਦੇ ਹੱਕ ਵਿੱਚ ਯੂਕੇ 'ਚ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ। ਬੀਬੀਸੀ ਨੇ ਇਸ ਬਾਰੇ ਸਾਂਸਦ ਵੀਰੇਂਦਰ ਸ਼ਰਮਾ ਨਾਲ ਖਾਸ ਗੱਲਬਾਤ ਕੀਤੀ।
ਸਾਂਸਦ ਵੀਰੇਂਦਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ 'ਆਪਣੇ ਵਿਦੇਸ਼ ਮੰਤਰੀ ਨੂੰ ਚਿੱਠੀ ਲਿਖੀ ਹੈ ਨਾ ਕਿ ਭਾਰਤ ਦੇ ਅੰਦਰੂਨੀ ਮਸਲੇ ਵਿੱਚ ਦਖ਼ਲ ਦਿੱਤਾ ਹੈ।
ਜਦਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਿੱਧੇ ਤੌਰ 'ਤੇ ਕਿਹਾ ਕਿ ਭਾਰਤ ਸਰਕਾਰ ਜੋ ਕਰ ਰਹੀ ਹੈ ਉਹ ਗਲਤ ਹੈ ਅਤੇ ਮਨੁੱਖੀ ਹੱਕਾਂ ਦਾ ਮਸਲਾ ਇਸ ਵਿੱਚ ਲੈ ਕੇ ਆਏ ਜੋ ਕਿ ਇੱਕ ਸੁਲਝੇ ਹੋਏ ਸਿਆਸਤਦਾਨ ਵਾਲੀ ਗੱਲ ਨਹੀਂ ਹੈ।
ਪੂਰੀ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਗ੍ਰਹਿ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੇ ਕੀ ਦੱਸਿਆ
ਮੰਗਲਵਾਰ ਨੂੰ ਕਿਸਾਨ ਆਗੂਆਂ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਬੇਸਿੱਟਾ ਰਹਿਣ ਮਗਰੋਂ ਕਿਸਾਨਾਂ ਨੇ ਕਿਹਾ ਕਿ ਹੁਣ ਬੁੱਧਵਾਰ ਨੂੰ ਹੋਣ ਵਾਲੀ ਕਿਸਾਨਾਂ ਦੀ ਸਰਕਾਰ ਨਾਲ ਮੀਟਿੰਗ ਟਲ ਗਈ ਹੈ।

ਮੀਟਿੰਗ ਵਿੱਚ ਸ਼ਾਮਲ ਰਹੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਬੀਬੀਸੀ ਨੂੰ ਦੱਸਿਆ ਕਿ ਅਮਿਤ ਸ਼ਾਹ ਨੇ ਮੀਟਿੰਗ ਵਿੱਚ ਮੁੜ ਖੇਤੀ ਕਾਨੂੰਨਾਂ ਵਿੱਚ ਸੋਧਾਂ ਕਰਨ ਬਾਰੇ ਹੀ ਗੱਲਬਾਤ ਕੀਤੀ।
ਰਾਜੇਵਾਲ ਨੇ ਕਿਹਾ ਕਿ ਉਗਰਾਹਾਂ ਨਾਲ ਮੀਟਿੰਗ ਤੋਂ ਪਹਿਲਾਂ ਉਨ੍ਹਾਂ ਦੀ ਕੋਈ ਗੱਲ ਨਹੀਂ ਹੋ ਸਕੀ ਸੀ ਤੇ ਉਹ ਨਹੀਂ ਜਾਣਦੇ ਕਿ ਉਨ੍ਹਾਂ ਨੂੰ ਮੀਟਿੰਗ ਦਾ ਸੱਦਾ ਕਿਉਂ ਨਹੀਂ ਭੇਜਿਆ ਗਿਆ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਫ਼ੋਨ ਵਿੱਚ ਇੰਝ ਲਿਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਨਿੱਜੀਕਰਨ ਦੇ ਪੱਖੀ ਅਰਥਸ਼ਾਸਤਰੀ ਦੇ ਖੇਤੀ ਕਾਨੂੰਨਾਂ ਦੇ ਪੱਖ ਵੱਚ ਇਹ ਹਨ ਤਰਕ
ਅਰਥ ਸ਼ਾਸਤਰੀ ਅਤੇ ਲੇਖਕ ਗੁਰਚਰਨ ਦਾਸ ਖੇਤੀ ਬਾਰੇ ਸੁਧਾਰ ਦੇ ਵੱਡੇ ਪੈਰੋਕਾਰ ਹਨ ਅਤੇ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਨਵੇਂ ਖ਼ੇਤੀ ਕਾਨੂੰਨਾਂ ਨੂੰ ਕਾਫ਼ੀ ਹੱਦ ਤੱਕ ਸਹੀ ਮੰਨਦੇ ਹਨ।
ਪਰ 'ਇੰਡੀਆ ਅਨਬਾਉਂਡ' ਨਾਮ ਦੀ ਪ੍ਰਸਿੱਧ ਕਿਤਾਬ ਦੇ ਲੇਖਕ ਗੁਰਚਰਨ ਮੁਤਾਬਕ ਪ੍ਰਧਾਨ ਮੰਤਰੀ ਕਿਸਾਨਾਂ ਤੱਕ ਸਹੀ ਪੈਗਾਮ ਦੇਣ ਵਿੱਚ ਨਾਕਾਮ ਰਹੇ ਹਨ।
ਉਹ ਕਹਿੰਦੇ ਹਨ ਕਿ ਨਰਿੰਦਰ ਮੋਦੀ ਦੁਨੀਆਂ ਵਿੱਚ ਚੰਗੇ ਬੋਲਣ ਵਾਲੇ ਹੋਣ ਦੇ ਬਾਵਜੂਦ ਕਿਸਾਨਾਂ ਤੱਕ ਆਪਣੀ ਗੱਲ ਪਹੁੰਚਾਉਣ ਵਿੱਚ ਸਫ਼ਲ ਨਹੀਂ ਰਹੇ।
ਬੀਬੀਸੀ ਨਾਲ ਇੱਕ ਖ਼ਾਸ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ, ''ਮੋਦੀ ਜੀ ਦੀ ਗ਼ਲਤੀ ਇਹ ਸੀ ਕਿ ਉਨ੍ਹਾਂ ਨੇ ਰਿਫ਼ਾਰਮ (ਸੁਧਾਰ) ਦਾ ਠੀਕ ਤਰ੍ਹਾਂ ਪ੍ਰਚਾਰ ਨਹੀਂ ਕੀਤਾ। ਹੁਣ ਤੁਹਾਨੂੰ ਇਸ ਨੂੰ ਨਾ ਪ੍ਰਚਾਰ ਕਰਨ ਦਾ ਖ਼ਾਮਿਆਜ਼ਾ ਤਾਂ ਭੁਗਤਣਾ ਪਵੇਗਾ। ਲੋਕਾਂ ਨੇ ਪੋਜ਼ੀਸ਼ਨ ਲੈ ਲਈ ਹੈ, ਹੁਣ ਜ਼ਿਆਦਾ ਮੁਸ਼ਕਿਲ ਹੈ।''
ਪੂਰਾ ਨਜ਼ਰੀਆ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕੋਵਿਡ 19 ਵੈਕਸੀਨ: ਯੂਕੇ 'ਚ ਪਹਿਲੀ ਬਜ਼ੁਰਗ ਔਰਤ 'ਤੇ ਟੀਕਾਕਰਣ ਸ਼ੁਰੂ

ਤਸਵੀਰ ਸਰੋਤ, Reuters
ਉੱਤਰੀ ਆਇਰਲੈਂਡ ਦੀ 90 ਸਾਲਾ ਔਰਤ ਨੂੰ ਫਾਈਜ਼ਰ ਯਾਨੀ ਬਾਓ-ਏਨ-ਟੈੱਕ ਦੀ ਕੋਵਿਡ ਵੈਕਸੀਨ ਦਿੱਤੀ ਗਈ ਹੈ।
ਉਹ ਦੁਨੀਆਂ ਦੀ ਪਹਿਲੀ ਅਜਿਹੀ ਸ਼ਖ਼ਸ ਹੈ ਜਿਸ ਨੂੰ ਇਹ ਵੈਕਸੀਨ ਦਿੱਤੀ ਗਈ ਹੈ।
ਮੱਧ ਬ੍ਰਿਟੇਨ ਦੇ ਕੋਵੇਂਟ੍ਰੀ ਵਿੱਚ ਸਥਿਤ ਯੂਨੀਵਰਸਿਟੀ ਹਸਪਤਾਲ 'ਚ ਮਾਰਗ੍ਰੇਟ ਕੀਨਾਨ ਨਾਮ ਦੀ ਇਸ ਔਰਤ ਨੂੰ ਟੀਕਾ ਲਾਇਆ ਗਿਆ।
ਉਸ ਨੇ ਕਿਹਾ, "ਮੈਨੂੰ ਸਭ ਤੋਂ ਪਹਿਲਾਂ ਵੈਕਸੀਨ ਦੇਣ ਲਈ ਚੁਣਿਆ ਗਿਆ, ਇਸ ਲਈ ਮੈਂ ਕਾਫ਼ੀ ਮਾਨ ਮਹਿਸੂਸ ਕਰ ਰਹੀ ਹਾਂ। ਇਹ ਮੇਰੇ ਜਨਮਦਿਨ ਤੋਂ ਕੁਝ ਦਿਨਾਂ ਪਹਿਲਾਂ ਮਿਲਿਆ ਇੱਕ ਬੇਹਤਰੀਨ ਤੋਹਫ਼ਾ ਹੈ।"
"ਮੈਨੂੰ ਉਮੀਦ ਹੈ ਕਿ ਮੈਂ ਹੁਣ ਆਮ ਜੀਵਨ ਵੱਲ ਪਰਤ ਪਾਵਾਂਗੀ। ਨਵੇਂ ਸਾਲ 'ਤੇ ਆਪਣੇ ਪਰਿਵਾਰ ਨੂੰ ਮਿਲ ਸਕਾਂਗੀ।"
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕਿਸਾਨਾਂ ਤੇ ਸਰਕਾਰ ਵਿਚਾਲੇ ਸੁਲਾਹ ਕਰਵਾਉਣ ਦੇ ਇਹ ਹਨ 'ਮਾਹਿਰਾਂ ਦੇ ਫਾਰਮੂਲੇ'
ਇੱਕ ਪਾਸੇ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਫ਼ੈਸਲੇ 'ਤੇ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਤੋਂ 'ਹਾਂ' ਜਾਂ 'ਨਾ' ਵਿੱਚ ਜੁਆਬ ਮੰਗਿਆ ਹੈ।
ਕਿਸਾਨ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ 'ਤੇ ਅੜੇ ਹੋਏ ਹਨ। ਉਸ ਤੋਂ ਘੱਟ 'ਤੇ ਉਹ ਸਮਝੌਤਾ ਕਰਨ ਨੂੰ ਤਿਆਰ ਨਹੀਂ ਹਨ।
ਦੂਸਰੇ ਪਾਸੇ ਕੇਂਦਰ ਸਰਕਾਰ ਦੇ ਮੰਤਰੀ ਘੱਟੋ-ਘੱਟ ਸਮਰਥਨ ਮੁੱਲ ਯਾਨੀ ਐਮਐਸਪੀ 'ਤੇ ਕਿਸਾਨਾਂ ਨੂੰ ਲਿਖਤੀ ਰੂਪ ਵਿੱਚ ਭਰੋਸਾ ਦਿਵਾਉਣ ਦੇ ਨਾਲ-ਨਾਲ ਕਈ ਹੋਰ ਮੰਗਾਂ ਮੰਨਣ ਨੂੰ ਤਿਆਰ ਹਨ।
ਜਦਕਿ ਕੇਂਦਰ ਸਰਕਾਰ ਹਾਲੇ ਵੀ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਮੂਡ 'ਚ ਨਜ਼ਰ ਨਹੀਂ ਆ ਰਹੀ ਹੈ।
ਅਜਿਹੇ ਵਿੱਚ ਕਿਸਾਨਾਂ ਅਤੇ ਸਰਕਾਰ ਦਰਮਿਆਨ ਦਾ ਇਹ ਵਕਫ਼ਾ ਕਿਵੇਂ ਦੂਰ ਹੋਵੇ? ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕੇਜਰੀਵਾਲ ਨੇ ਨਜ਼ਰਬੰਦੀ ਬਾਰੇ ਇਹ ਦਾਅਵਾ ਕੀਤਾ

ਤਸਵੀਰ ਸਰੋਤ, ANI
ਮੰਗਲਵਾਰ ਸ਼ਾਮ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਾਹਰ ਆ ਕੇ ਕਿਹਾ, "ਮੈਂ ਵੀ ਭਾਰਤ ਬੰਦ ਦੌਰਾਨ ਕਿਸਾਨਾਂ ਦੇ ਨਾਲ ਇੱਕ ਆਮ ਨਾਗਰਿਕ ਬਣ ਕੇ ਬੈਠਣਾ ਚਾਹੁੰਦਾ ਸੀ, ਪਰ ਮੈਨੂੰ ਜਾਣ ਨਹੀਂ ਦਿੱਤਾ ਗਿਆ। ਮੈਂ ਘਰ ਬੈਠਿਆਂ ਕਿਸਾਨਾਂ ਲਈ ਪ੍ਰਾਰਥਨਾ ਕੀਤੀ।"
ਮੰਗਲਵਾਰ ਸਵੇਰ ਤੋਂ ਆਮ ਆਦਮੀ ਪਾਰਟੀ ਇਲਜ਼ਾਮ ਲਗਾ ਰਹੀ ਸੀ ਕਿ ਦਿੱਲੀ ਪੁਲਿਸ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਜ਼ਰਬੰਦ ਕੀਤਾ ਗਿਆ ਹੈ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤਾਂ ਕੇਜਰੀਵਾਲ ਦੇ ਘਰ ਦੇ ਬਾਹਰ ਧਰਨੇ 'ਤੇ ਹੀ ਬੈਠ ਗਏ ਸਨ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












