You’re viewing a text-only version of this website that uses less data. View the main version of the website including all images and videos.
ਜੰਮੂ-ਕਸ਼ਮੀਰ ਵਿੱਚ ਪੰਜਾਬੀਆਂ ਦਾ ਸਵਾਲ ‘ਸਾਨੂੰ ਹੀ ਮਾਂ ਬੋਲੀ ਲਈ ਸੰਘਰਸ਼ ਕਿਉਂ ਕਰਨਾ ਪੈਂਦਾ ਹੈ’- 5 ਅਹਿਮ ਖ਼ਬਰਾਂ
ਜੰਮੂ-ਕਸ਼ਮੀਰ ਦੇ ਪੰਜਾਬੀ ਲੇਖਕਾਂ ਅਤੇ ਵਿਦਵਾਨਾਂ ਨੇ ਜੰਮੂ-ਕਸ਼ਮੀਰ ਦੇ ਅਧਿਕਾਰਤ ਭਾਸ਼ਾ ਬਿੱਲ 'ਚ ਪੰਜਾਬੀ ਨੂੰ ਸ਼ਾਮਲ ਨਾ ਕਰਨ 'ਤੇ ਵਿਰੋਧ ਪ੍ਰਦਰਸ਼ਨ ਕੀਤਾ।
ਜੰਮੂ ਤੋਂ ਪੰਜਾਬੀ ਭਾਸ਼ਾ ਦੇ ਮਾਹਰ ਡਾ਼ ਬਲਜੀਤ ਸਿੰਘ ਰੈਣਾ ਨੇ ਬੀਬੀਸੀ ਪੰਜਾਬੀ ਦੇ ਸਹਿਯੋਗੀ ਮੋਹਿਤ ਕੰਧਾਰੀ ਨੂੰ ਦੱਸਿਆ ਕਿ ਅਧਿਕਾਰਤਿ ਭਾਸ਼ਾਵਾਂ ਇੱਥੇ ਕਈ ਸਨ।ਹਾਲਾਂਕਿ ਵਰਤੋਂ ਵਿੱਚ ਇੱਕ ਹੀ ਹੁੰਦੀ ਹੈ- ਉਹ ਇੱਥੇ ਉਰਦੂ ਸੀ ਪਰ ਨਾਂਅ ਦੀਆਂ ਕਈ ਸਨ ਜਿਨ੍ਹਾਂ ਵਿੱਚ ਡੋਗਰੀ ਸੀ, ਪਹਾੜੀ ਸੀ, ਪੰਜਾਬੀ ਸੀ।"
ਉਨ੍ਹਾਂ ਨੇ ਕਿਹਾ,"ਕਿਸੇ ਸਮੇਂ ਇਹ ਇਲਾਕਾ ਮਹਾਰਾਜਾ ਰਣਜੀਤ ਸਿੰਘ ਦੇ ਅੰਦਰ ਸੀ ਪਰ ਉਸ ਸਮੇਂ ਹਾਲਾਂ ਕਿ ਸਰਕਾਰੀ ਭਾਸ਼ਾ ਫ਼ਾਰਸੀ ਸੀ ਪਰ ਪੰਜਾਬੀ ਦਾ ਦਬਦਬਾ ਸੀ। ਫਿਰ ਡੋਗਰਿਆਂ ਦੇ ਰਾਜ ਵਿੱਚ ਮਹਾਰਾਜਾ ਪ੍ਰਤਾਪ ਸਿੰਘ ਨੇ ਵੀ ਪੰਜਾਬੀ ਨੂੰ ਉਤਸ਼ਾਹਿਤ ਕੀਤਾ। ਇਸ ਤਰ੍ਹਾਂ ਲੰਬੇ ਸਮੇਂ ਤੋਂ ਚਲਦੀ ਆ ਰਹੀ ਭਾਸ਼ਾ ਨੂੰ ਇੱਕਦਮ ਖ਼ਤਮ ਕਰ ਦੇਣ ਦੇ ਪਿੱਛੇ ਦੀ ਵਜ੍ਹਾ ਸਮਝ ਨਹੀਂ ਆਈ।"
ਇਹ ਵੀ ਪੜ੍ਹੋ:
ਇਸ ਬਿਲ ਮੁਤਾਬਕ ਕੇਂਦਰ-ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ ਵਰਤਮਾਨ ਉਰਦੂ ਅਤੇ ਅੰਗਰੇਜ਼ੀ ਤੋਂ ਇਲਾਵਾ ਕਸ਼ਮੀਰੀ, ਡੋਗਰੀ ਅਤੇ ਹਿੰਦੀ ਨੂੰ ਵੀ ਸਰਕਾਰੀ ਭਾਸ਼ਾਵਾਂ ਵਜੋਂ ਮਾਨਤਾ ਦਿੱਤੀ ਗਈ ਹੈ।
ਵੀਡੀਓ ਦੇਖਣ ਲਈ ਇੱਥੇ ਕਲਿਕ ਕਰੋ
ਕੋਰੋਨਾਵਾਇਰਸ ਬਾਰੇ ਪੰਜਾਬ ਦੇ ਦੁਸ਼ਮਣ ਅਫ਼ਵਾਹਾਂ ਫੈਲਾ ਰਹੇ ਹਨ-ਕੈਪਟਨ ਅਮਰਿੰਦਰ
ਸੂਬੇ ਵਿੱਚ ਕੋਰੋਨਾਵਾਇਰਸ ਨੂੰ ਲੈ ਕੇ ਫੈਲ ਰਹੀਆਂ ਅਫ਼ਵਾਹਾਂ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਉਨ੍ਹਾਂ 'ਤੇ ਕਾਨੂੰਨੀ ਕਾਰਵਾਈ ਕਰ ਰਹੀ ਹੈ।
ਨਾਲ ਹੀ ਆਪਣੇ ਇਸ ਸੰਬੋਧਨ 'ਚ ਮੁੱਖ ਮੰਤਰੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪੰਜਾਬ 'ਚ ਦਖ਼ਲਅੰਦਾਜ਼ੀ 'ਤੇ ਸਵਾਲ ਚੁੱਕੇ। ਉਨ੍ਹਾਂ ਨੇ ਇਹ ਗੱਲਾਂ ਆਪਣੇ ਹਫ਼ਤਾਵਾਰੀ ਸੰਬੋਧਨ ਵਿੱਚ ਕੀਤੀਆਂ ਹਨ।
ਵੀਡੀਓ ਦੇਖਣ ਲਈ ਇੱਥੇ ਕਲਿਕ ਕਰੋ
ਦਹਾਕਿਆਂ ਪਹਿਲਾਂ ਜਦੋਂ ਇੱਕ ਔਰਤ ਨੇ ਕਿਹਾ, 'ਔਰਤਾਂ ਦਾ ਕੰਮ ਕਰਨਾ ਮਰਦਾਂ ਲਈ ਸ਼ਰਮਿੰਦਗੀ ਨਹੀਂ ਹੈ'
ਸਾਲ 1928 ਸੀ, ਤਰਾਵਣਕੋਰ ਸੂਬੇ ਵਿੱਚ ਇਸ ਗੱਲ ਨੂੰ ਲੈ ਕੇ ਬਹਿਸ ਜ਼ੋਰਾਂ 'ਤੇ ਸੀ ਕਿ ਔਰਤਾਂ ਨੂੰ ਸਰਕਾਰੀ ਨੌਕਰੀ ਵਿੱਚ ਰਾਂਖਵਾਂਕਰਨ ਮਿਲਣਾ ਚਾਹੀਦਾ ਹੈ ਜਾਂ ਨਹੀਂ। ਇਸ ਮੁੱਦੇ 'ਤੇ ਸਭ ਦੇ ਆਪਣੇ ਆਪਣੇ ਤਰਕ ਸਨ।
ਇਸੇ ਮੁੱਦੇ 'ਤੇ ਤ੍ਰਿਵੇਂਦਰਮ ਵਿੱਚ ਇੱਕ ਸਭਾ 'ਚ ਚਰਚਾ ਹੋ ਰਹੀ ਸੀ। ਇਸ ਸਭਾ ਵਿੱਚ ਸੂਬੇ ਦੇ ਪ੍ਰਸਿੱਧ ਵਿਦਵਾਨ ਟੀ.ਕੇ. ਵੇਲੁ ਪਿਲੱਈ ਵਿਆਹੀਆਂ ਔਰਤਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਵਿਰੋਧ ਵਿੱਚ ਭਾਸ਼ਣ ਦੇ ਰਹੇ ਸਨ।
ਉਸੇ ਵੇਲੇ 24 ਸਾਲਾ ਅੰਨਾ ਚਾਂਡੀ ਮੰਚ ਉੱਤੇ ਚੜੀ ਅਤੇ ਸਰਕਾਰੀ ਨੌਕਰੀਆਂ ਵਿੱਚ ਔਰਤਾਂ ਦੇ ਲਈ ਰਾਂਖਵੇਕਰਨ ਦੇ ਪੱਖ ਵਿੱਚ ਇੱਕ-ਇੱਕ ਕਰਕੇ ਦਲੀਲਾਂ ਦੇਣ ਲੱਗੀ।
ਅੰਨਾ ਚਾਂਡੀ ਕਈ ਦਹਾਕਿਆਂ ਪਹਿਲਾਂ ਔਰਤਾਂ ਦੀਆਂ ਰਵਾਇਤੀ ਜ਼ਿੰਮੇਵਾਰੀਆਂ ਤੋਂ ਪਰੇ ਦੀ ਗੱਲ ਕੀਤੀ ਤੇ ਕਿਹਾ ਕਿ ਔਰਤਾਂ ਕੇਵਲ ਪਰਿਵਾਰ ਦੇ ਸੁੱਖ ਦਾ ਸਾਧਨ ਨਹੀਂ ਹਨ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸਲਾਮਿਕ ਸਟੇਟ: ਪ੍ਰੋਪੇਗੈਂਡਾ ਲਈ ਬਣਾਏ ਆਨਲਾਈਨ ਕੰਟੈਂਟ ਦੇ ਵਿਸ਼ਾਲ ਭੰਡਾਰ ਵਿੱਚ ਕੀ ਹੈ
ਖ਼ੁਦ ਨੂੰ 'ਇਸਲਾਮਿਕ ਸਟੇਟ' ਕਹਿਣ ਵਾਲੀ ਕੱਟੜਪੰਥੀ ਜਥੇਬੰਦੀ ਦੇ ਆਨਲਾਈਨ ਸਮੱਗਰੀ ਦੇ ਵੱਡੇ ਭੰਡਾਰ ਦਾ ਪਤਾ ਲੱਗ ਗਿਆ ਹੈ।
ਇੰਸ ਭੰਡਾਰ ਦਾ ਪਤਾ ਇੰਸਟੀਚਿਊਟ ਆਫ਼ ਸਟ੍ਰੈਟੇਜਿਕ ਡਾਇਲਗ (ਆਈਐੱਸਡੀ) ਦੇ ਰਿਸਰਚਰਜ਼ ਨੇ ਲਗਾਇਆ ਹੈ।
ਇਸ ਆਨਲਾਈਨ ਲਾਇਬ੍ਰੇਰੀ ਵਿੱਚ 90 ਹਜ਼ਾਰ ਤੋਂ ਵੱਧ ਆਈਟਮਾਂ ਹਨ ਅਤੇ ਹਰੇਕ ਮਹੀਨੇ ਇਸ ਪਲੈਟਫਾਰਮ 'ਤੇ ਲਗਭਗ 10 ਹਜ਼ਾਰ ਯੂਨੀਕ ਵਿਜ਼ੀਟਰਸ (ਨਵੇਂ ਲੋਕ) ਵੀ ਪਹੁੰਚਦੇ ਹਨ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਨਵੀਂ 'ਬਾਬਰੀ ਮਸਜਿਦ' 'ਚ ਗੁੰਬਦ ਨਹੀਂ ਹੋਣਾ ਤੇ ਇਹ ਖਾਸੀਅਤਾਂ ਹੋਣੀਆਂ
ਆਯੁਧਿਆ ਵਿੱਚ ਰਾਮ ਮੰਦਿਰ 36 ਤੋਂ 40 ਮਹੀਨੇ ਦੇ ਅੰਦਰ ਮੰਦਿਰ ਦਾ ਨਿਰਮਾਣ ਕਾਰਜ ਪੂਰਾ ਕਰ ਲਿਆ ਜਾਵੇਗਾ।
ਦੂਜੇ ਪਾਸੇ ਮਸਜਿਦ ਬਣਾਉਣ ਦਾ ਕੰਮ ਵਿੱਚ ਵੀ ਤੇਜ਼ੀ ਆਈ ਹੈ। ਸੁੰਨੀ ਵਕਫ਼ ਬੋਰਡ ਨੇ ਪੰਜ ਏਕੜ ਜ਼ਮੀਨ 'ਤੇ ਕੀ ਕੰਮ ਹੋਣਾ ਹੈ, ਇਸ ਲਈ ਇੰਡੋ ਇਸਲਾਮਿਕ ਕਲਚਰਲ ਫਾਊਂਡੇਸ਼ਨ ਬਣਾਇਆ ਸੀ।
ਇਸੇ ਫਾਊਂਡੇਸ਼ਨ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਕਿ ਇਸ ਪੰਜ ਏਕੜ ਜ਼ਮੀਨ ਦਾ ਕਿਵੇਂ ਇਸਤੇਮਾਲ ਹੋਣਾ ਹੈ।
ਸੁਪਰੀਮ ਕੋਰਟ ਦੇ ਆਦੇਸ਼ ਅਯੁੱਧਿਆ ਕੋਲ ਧੰਨੀਪੁਰ ਪਿੰਡ ਵਿੱਚ ਹੀ ਯੂਪੀ ਸਰਕਾਰ ਨੇ ਸੁੰਨੀ ਵਕਫ਼ ਬੋਰਡ ਨੂੰ ਮਸਜਿਦ ਬਣਾਉਣ ਲਈ ਪੰਜ ਏਕੜ ਜ਼ਮੀਨ ਦਿੱਤੀ ਹੈ।
ਨਵੀਂ ਮਸਜਿਦ ਦੇ ਡਿਜ਼ਾਈਨ ਲਈ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਐੱਸਐੱਮ ਅਖ਼ਤਰ ਨੂੰ ਚੁਣਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਨਵੀਂ ਮਸਜਿਦ ਹਿੰਦੁਸਤਾਨੀ ਸ਼ੈਲੀ ਦੀ ਹੋਵੇਗੀ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਇਹ ਵੀ ਪੜ੍ਹੋ:
ਵੀਡੀਓ: ਡਾ਼ ਕਫ਼ੀਲ ਕੌਣ ਹਨ ਜਿਨ੍ਹਾਂ ਨੂੰ ਹਾਈ ਕੋਰਟ ਨੇ ਕਿਹਾ ਤੁਰੰਤ ਰਿਹਾਅ ਕੀਤਾ ਜਾਵੇ
ਵੀਡੀਓ: ਪੱਕੀ ਨੌਕਰੀ ਮੰਗ ਰਹੇ ਮੁਲਾਜ਼ਮਾਂ 'ਤੇ ਪੁਲਿਸ ਨੇ ਡੰਡੇ ਚਲਾਏ, ਥੱਪੜ ਮਾਰੇ
ਵੀਡੀਓ: ਕਿਵੇਂ ਪਹੁੰਚੇਗੀ ਦਿੱਲੀ ਤੋਂ ਲੰਡਨ ਇਹ ਬੱਸ