ਕੀ ਕੋਰੋਨਾਵਾਇਰਸ ਖਾਣ-ਪੀਣ ਦੇ ਪੈਕਟ ਨਾਲ ਵੀ ਫ਼ੈਲ ਸਕਦਾ ਹੈ - 5 ਅਹਿਮ ਖ਼ਬਰਾਂ

ਸਿਧਾਂਤਕ ਤੌਰ 'ਤੇ ਇਹ ਸੰਭਵ ਹੈ ਕਿ ਸਮਾਨ ਦੀ ਪੈਕਿੰਗ ਤੋਂ ਕੋਵਿਡ-19 ਦੀ ਲਾਗ ਲਗ ਜਾਵੇ ।
ਤਸਵੀਰ ਕੈਪਸ਼ਨ, ਸਿਧਾਂਤਕ ਤੌਰ 'ਤੇ ਇਹ ਸੰਭਵ ਹੈ ਕਿ ਸਮਾਨ ਦੀ ਪੈਕਿੰਗ ਤੋਂ ਕੋਵਿਡ-19 ਦੀ ਲਾਗ ਲਗ ਜਾਵੇ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਖ਼ਬਰਾਂ ਹਨ ਕਿ ਹਾਲ ਹੀ ਵਿੱਚ ਚੀਨ ਵਿੱਚ ਦੱਖਣੀ ਅਮਰੀਕਾ ਤੋਂ ਆਈ ਫਰੋਜ਼ਨ ਝੀਂਗਾ ਅਤੇ ਮੁਰਗੇ ਦੇ ਖੰਭਾਂ (ਵਿੰਗਸ) ਦੀ ਆਈ ਖੇਪ 'ਤੇ ਕੋਰੋਨਾਵਾਇਰਸ ਦੇ ਕਣ ਮਿਲੇ ਹਨ।

ਇਸ ਨੇ ਦੁਬਾਰਾ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਕੀ ਕੋਰੋਨਾਵਾਇਰਸ ਖਾਣੇ ਦੀ ਪੈਕਿੰਗ ਜ਼ਰੀਏ ਵੀ ਫ਼ੈਲ ਸਕਦਾ ਹੈ। ਸਿਧਾਂਤਕ ਤੌਰ 'ਤੇ ਇਹ ਸੰਭਵ ਹੈ ਕਿ ਸਮਾਨ ਦੀ ਪੈਕਿੰਗ ਤੋਂ ਕੋਵਿਡ-19 ਦੀ ਲਾਗ ਲਗ ਜਾਵੇ ।

ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।

ਇਹ ਵੀ ਪੜ੍ਹੋ

ਸੋਨੀਆ-ਰਾਹੁਲ

ਤਸਵੀਰ ਸਰੋਤ, Getty Images

ਕਾਂਗਰਸ ’ਚ ਸਿਆਸੀ ਬਵਾਲ

ਕਾਂਗਰਸ ਵਿੱਚ ਕੌਮੀ ਲੀਡਰਸ਼ਿਪ ਬਾਰੇ ਕਰੀਬ ਦੋ ਦਰਜਨ ਸੀਨੀਅਰ ਕਾਂਗਰਸੀਆਂ ਵੱਲੋਂ ਲਿਖੀ ਚਿੱਠੀ ਮਗਰੋਂ ਹੁਣ ਰਾਹੁਲ ਤੇ ਸੋਨੀਆ ਗਾਂਧੀ ਦੀ ਹਮਾਇਤ ਵਿੱਚ ਲਿਖੀਆਂ ਚਿੱਠੀਆਂ ਦੀ ਭਰਮਾਰ ਲਗ ਗਈ ਹੈ।

ਐਤਵਾਰ ਰਾਤ ਤੱਕ ਕਈ ਸੀਨੀਅਰ ਕਾਂਗਰਸੀਆਂ, ਮੈਂਬਰ ਪਾਰਲੀਮੈਂਟਾਂ ਤੇ ਪਾਰਟੀ ਦੇ ਅਹਿਮ ਅਹੁਦੇਦਾਰਾਂ ਨੇ ਸੋਸ਼ਲ ਮੀਡੀਆ ਰਾਹੀਂ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦੀ ਹਮਾਇਤ ਵਿੱਚ ਚਿੱਠੀਆਂ ਜਾਰੀ ਕੀਤੀਆਂ ਹਨ।

ਅੱਜ ਕਾਂਗਰਸ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਣੀ ਹੈ। ਖ਼ਬਰ ਏਜੰਸੀ ਪੀਟੀਆਈ ਅਨੁਸਾਰ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਨੇ ਪਾਰਟੀ ਮੁਖੀ ਸੋਨੀਆ ਗਾਂਧੀ ਨੂੰ ਕਾਂਗਰਸ ਪਾਰਟੀ ਵਿਚ ਵੱਡੀਆਂ ਤਬਦੀਲੀਆਂ ਲਿਆਉਣ ਬਾਰੇ ਪੱਤਰ ਲਿਖਿਆ ਸੀ।

ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।

ਐਲਾਨਨਾਮੇ ਉੱਪਰ ਦਸਤਖ਼ਤ ਕਰਨ ਵਾਲਿਆਂ ਨੇ ਬਿਆਨ ਵਿੱਚ ਕਿਹਾ ਹੈ ਕਿ ਸਾਲ 2019 ਵਿੱਚ ਕੇਂਦਰ ਸਰਕਾਰ ਦੇ ਕਦਮ ਨੇ ਜੰਮੂ-ਕਸ਼ਮੀਰ ਅਤੇ ਨਵੀਂ ਦਿੱਲੀ ਦੇ ਰਿਸ਼ਤਿਆਂ ਨੂੰ ਬਦਲ ਦਿੱਤਾ ਹੈ

ਤਸਵੀਰ ਸਰੋਤ, TAUSEEF MUSTAFA

ਤਸਵੀਰ ਕੈਪਸ਼ਨ, ਐਲਾਨਨਾਮੇ ਉੱਪਰ ਦਸਤਖ਼ਤ ਕਰਨ ਵਾਲਿਆਂ ਨੇ ਬਿਆਨ ਵਿੱਚ ਕਿਹਾ ਹੈ ਕਿ ਸਾਲ 2019 ਵਿੱਚ ਕੇਂਦਰ ਸਰਕਾਰ ਦੇ ਕਦਮ ਨੇ ਜੰਮੂ-ਕਸ਼ਮੀਰ ਅਤੇ ਨਵੀਂ ਦਿੱਲੀ ਦੇ ਰਿਸ਼ਤਿਆਂ ਨੂੰ ਬਦਲ ਦਿੱਤਾ ਹੈ

'ਗੁਪਕਰ ਐਲਾਨਨਾਮਾ' ਕੀ ਹੈ ਜਿਸ 'ਤੇ ਭਾਜਪਾ ਤੋਂ ਬਿਨਾਂ J&K ਦੀਆਂ ਸਾਰੀਆਂ ਪਾਰਟੀਆ ਇੱਕਜੁਟ ਹੋਈਆਂ

ਜੰਮੂ-ਕਸ਼ਮੀਰ ਨੂੰ ਖੁੱਸਿਆ ਵਿਸ਼ੇਸ਼ ਦਰਜਾ ਵਾਪਸ ਦਵਾਉਣ ਲਈ ਭਾਜਪਾ ਨੂੰ ਛੱਡ ਕੇ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਸਾਰੀਆਂ ਪ੍ਰਮੁੱਖ ਸਿਆਸੀ ਧਿਰਾਂ ਇਕਜੁੱਟ ਹੋ ਗਈਆਂ ਅਤੇ ਧਾਰਾ-370 ਮੁੜ ਬਹਾਲ ਕਰਨ ਬਾਰੇ ਬਿਆਨ ਜਾਰੀ ਕੀਤਾ। ਬਿਆਨ ਵਿੱਚ ਇਸ ਕੰਮ ਲਈ ਸੰਘਰਸ਼ ਕਰਨ ਦੀ ਗੱਲ ਆਖੀ ਗਈ ਹੈ।

ਨੈਸ਼ਨਲ ਕਾਨਫ਼ਰੰਸ, ਪੀਪਲਜ਼ ਡੈਮੋਕਰੇਟਿਕ ਪਾਰਟੀ, ਪੀਪਲਜ਼ ਕਾਨਫ਼ਰੰਸ, ਸੀਪੀਆਈ-ਐੱਮ, ਕਾਂਗਰਸ ਅਤੇ ਅਵਾਮੀ ਨੈਸ਼ਲ ਕਾਨਫ਼ਰੰਸ ਨੇ ਮਿਲ ਕੇ 'ਗੁਪਕਰ ਐਲਾਨਨਾਮੇ' ਬਾਰੇ ਸ਼ਨੀਵਾਰ ਨੂੰ ਇੱਕ ਸਾਂਝਾ ਬਿਆਨ ਦਿੱਤਾ ਸੀ।

ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।

ਪ੍ਰਸ਼ਾਸਨ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵਿਚਾਰ-ਵਿਟਾਂਦਰਾ ਕਰਨ ਤੋਂ ਬਾਅਦ ਚਾਰ ਸਤੰਬਰ ਤੋਂ ਯਾਤਰਾ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ

ਤਸਵੀਰ ਸਰੋਤ, UTTRAKHAND TOURISM

ਤਸਵੀਰ ਕੈਪਸ਼ਨ, ਪ੍ਰਸ਼ਾਸਨ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵਿਚਾਰ-ਵਿਟਾਂਦਰਾ ਕਰਨ ਤੋਂ ਬਾਅਦ ਚਾਰ ਸਤੰਬਰ ਤੋਂ ਯਾਤਰਾ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ

ਕੋਰੋਨਾਵਾਇਰਸ ਮਹਾਮਾਰੀ ਦੌਰਾਨ ਹੇਮਕੁੰਟ ਸਾਹਿਬ ਜਾਣ ਦੇ ਕੀ ਹਨ ਨਵੇਂ ਨਿਯਮ

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਇਸ ਵਾਰ 4 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ। ਕੋਵਿਡ-19 ਮਹਾਮਾਂਰੀ ਕਾਰਨ ਇਹ ਯਾਤਰਾ ਪਹਿਲਾਂ ਨਾਲੋਂ ਤਿੰਨ ਮਹੀਨੇ ਦੇਰ ਨਾਲ ਸ਼ੁਰੂ ਹੋਈ ਹੈ। ਪਰ ਇਸ ਦੇ ਨਾਲ ਹੀ ਸ਼ਰਧਾਲੂਆਂ ਲਈ ਕੁਝ ਨਿਯਮ ਹਨ ਜੋ ਤੈਅ ਕਰ ਦਿੱਤੇ ਗਏ ਹਨ।

ਹੇਮਕੁੰਟ ਸਾਹਿਬ ਦੀ ਯਾਤਰਾ ’ਤੇ ਜਾਣ ਵੇਲੇ ਉੱਤਰਾਖੰਡ ਸਰਕਾਰ ਤੋਂ ਈ-ਪਾਸ ਲੈ ਕੇ ਵੀ ਜਾਣਾ ਪਵੇਗਾ। ਹੋਰ ਕਿਹੜੇ ਨਿਯਮਾਂ ਦੀ ਪਾਲਣਾ ਜ਼ਰੂਰੀ ਹੈ, ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।

ਰਖ਼ਮਾਬਾਈ ਰਾਉਤ ਨੇ 22 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਅਦਾਲਤ ਵਿੱਚ ਆਪਣੇ ਹੀ ਤਲਾਕ ਲਈ ਲੜਾਈ ਲੜੀ
ਤਸਵੀਰ ਕੈਪਸ਼ਨ, ਰਖ਼ਮਾਬਾਈ ਰਾਉਤ ਨੇ 22 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਅਦਾਲਤ ਵਿੱਚ ਆਪਣੇ ਹੀ ਤਲਾਕ ਲਈ ਲੜਾਈ ਲੜੀ

ਬਚਪਨ 'ਚ ਹੋਏ ਵਿਆਹ ਨੂੰ ਤੋੜਨ ਲਈ ਜਦੋਂ ਇਸ ਮਹਿਲਾ ਨੇ ਬ੍ਰਿਟੇਨ ਦੀ ਰਾਣੀ ਨੂੰ ਗੁਹਾਰ ਲਗਾਈ

ਡਾਕਟਰ ਰਖ਼ਮਾਬਾਈ ਰਾਉਤ ਡਾਕਟਰ ਵਜੋਂ ਪ੍ਰੈਕਟਿਸ ਕਰਨ ਵਾਲੀ ਭਾਰਤ ਦੀ ਸ਼ਾਇਦ ਪਹਿਲੀ ਔਰਤ ਡਾਕਟਰ ਸੀ।

ਇਹੀ ਨਹੀਂ , ਉਹ ਭਾਰਤ ਵਿਚ ਨਾਰੀਵਾਦੀ ਨਜ਼ਰੀਏ ਨਾਲ ਸਮਾਜ ਨੂੰ ਦੇਖਣ ਤੇ ਔਰਤਾਂ ਦੇ ਹੱਕਾਂ ਦੀ ਤਰਜ਼ਮਾਨੀ ਕਰਨ ਵਾਲੇ ਮੁੱਢਲੇ ਲੋਕਾਂ ਵਿਚੋਂ ਇੱਕ ਵੀ ਸੀ।

ਮਹਿਜ਼ 22 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਅਦਾਲਤ ਵਿੱਚ ਆਪਣੇ ਹੀ ਤਲਾਕ ਲਈ ਲੜਾਈ ਲੜੀ ਸੀ। ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।

ਇਹ ਵੀ ਪੜ੍ਹੋ

ਇਹ ਵੀਡੀਓ ਵੀ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)