ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਹੋਰ ਮੌਤਾਂ - 5 ਅਹਿਮ ਖ਼ਬਰਾਂ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਮੰਗਲਵਾਰ ਰਾਤ ਜ਼ਹਰਿਲੀ ਸ਼ਰਾਬ ਪੀ ਲੈਣ ਕਾਰਨ ਬੁੱਧਵਾਰ ਨੂੰ ਤਰਨ ਤਾਰਨ ਵਿੱਚ ਦੋ ਹੋਰ ਜਣਿਆਂ ਦੀ ਮੌਤ ਹੋ ਗਈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਮਰਨ ਵਾਲਿਆਂ ਦੀ ਪਛਾਣ ਜ਼ਿਲ੍ਹੇ ਦੇ ਪੰਡੋਰੀ ਘੋਲਾਂ ਪਿੰਡ ਦੇ ਰਹਿਣ ਵਾਲੇ ਦਿਲਬਾਗ ਸਿੰਘ (33) ਅਤੇ ਹੀਰਾ ਸਿੰਘ (30) ਵਜੋਂ ਹੋਈ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵੀ ਤਰਨ ਤਾਰਨ ਵਿੱਚ ਜ਼ਹਿਰਲੀ ਸ਼ਰਾਬ ਪੀਣ ਕਾਰਨ ਲਗਭਗ 40 ਮੌਤਾਂ ਹੋਈਆਂ ਸਨ।

ਅਖ਼ਬਾਰ ਨੇ ਐਸਐਸਪੀ ਧਰੁਮਨ ਐਚ ਨਿੰਬਲੇ ਦੇ ਹਵਾਲੇ ਨਾਲ ਲਿਖਿਆ ਹੈ ਕਿ ਇਸ ਮਾਮਲੇ ਵਿੱਚ ਜੋਗਾ ਸਿੰਘ ਅਤੇ ਕਰਨਬੀਰ ਸਿੰਘ ਖ਼ਿਲਾਫ਼ ਜਿਨ੍ਹਾਂ ਤੋਂ ਕਿ ਦੋਵਾਂ ਮ੍ਰਿਤਕਾਂ ਨੇ ਸ਼ਰਾਬ ਖ਼ਰੀਦੀ ਸੀ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਸੈਨੇਟਾਈਜ਼ਰ ਲਈ ਕਹਿ ਕੇ ਸਪਿਰਟ ਖ਼ੀਰਦ ਕੇ ਲਿਆਏ ਸਨ।

ਮਰਹੂਮ ਹੀਰਾ ਸਿੰਘ ਦੇ ਭਰਾ ਧੀਰਾ ਸਿੰਘ ਅਤੇ ਉਸ ਦਾ ਦੋਸਤ ਰਾਮਪਾਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

ਪੰਜਾਬ ਵਿੱਚ ਨਕਲੀ ਸ਼ਰਾਬ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਲਈ ਆਬਕਾਰੀ ਵਿਭਾਗ ਨੇ ਅਗਾਮੀ 5 ਸੰਤਬਰ ਤੋਂ ਸਪਿਰਟ ਅਤੇ ਇਤੇਨੌਲ ਲਿਜਾ ਰਹੀਆਂ ਗੱਡੀਆਂ ਉੱਪਰ ਟੈਂਪਰ ਪਰੂਫ਼ ਸੀਲ ਅਤੇ ਜੀਪੀਐੱਸ ਲੱਗਿਆ ਹੋਣਾ ਲਾਜ਼ਮੀ ਕਰ ਦਿੱਤਾ ਹੈ।

ਸੁਮੇਧ ਸੈਣੀ : ਮੁਲਤਾਨੀ ਮਾਮਲੇ 'ਚ ਵਾਅਦਾ ਮੁਆਫ਼ ਗਵਾਹ ਬਣੇ ਸੈਣੀ ਦੇ ਸਾਥੀ ਨੇ ਕੀ ਕੀ ਪਰਤਾਂ ਖੋਲ੍ਹੀਆਂ

ਚੰਡੀਗੜ੍ਹ ਦੇ ਸਾਬਕਾ ਇੰਸਪੈਕਟਰ ਜਗੀਰ ਸਿੰਘ ਨੇ ਅਦਾਲਤ ਵਿੱਚ ਬਿਆਨ ਦਿੱਤਾ ਹੈ ਕਿ ਉਸ ਵੇਲੇ ਦੇ ਐੱਸਐੱਸਪੀ (ਜੋ ਕਿ ਬਾਅਦ ਵਿੱਚ ਪੰਜਾਬ ਦੇ ਪੁਲਿਸ ਮੁਖੀ ਰਹੇ) ਸੁਮੇਧ ਸਿੰਘ ਸੈਣੀ ਨੇ ਉਨ੍ਹਾਂ ਨੂੰ ਖੁਦ ਦੱਸਿਆ ਸੀ ਕਿ ਬਲਵੰਤ ਸਿੰਘ ਮੁਲਤਾਨੀ ਦੀ ਮੌਤ ਹੋ ਚੁੱਕੀ ਹੈ।

ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਸੈਣੀ ਨੇ ਉਨ੍ਹਾਂ ਦੀ ਮੌਜੂਦਗੀ ਵਿੱਚ ਇੱਕ ਹੋਰ ਇੰਸਪੈਕਟਰ ਨੂੰ ਮੁਲਤਾਨੀ ਨੂੰ ਟਾਰਚਰ ਕਰਨ ਲਈ ਕਿਹਾ ਸੀ।

ਬੀਬੀਸੀ ਪੰਜਾਬੀ ਕੋਲ ਜਗੀਰ ਸਿੰਘ ਦੇ ਬਿਆਨ ਦੀ ਕਾਪੀ ਮੌਜੂਦ ਹੈ, ਜਿਸ ਵਿੱਚ ਕਥਿਤ ਤੌਰ 'ਤੇ ਕੀਤੇ ਗਏ ਤਸ਼ਦੱਦ ਦਾ ਵੇਰਵਾ ਵੀ ਦਿੱਤਾ ਗਿਆ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:

ਕੋਰੋਨਾਵਾਇਰਸ: ਕੀ ਭਾਰਤ 'ਚ ਮੌਤਾਂ ਦੀ ਗਿਣਤੀ ਘਟਾ ਕੇ ਦੱਸੀ ਜਾ ਰਹੀ ਹੈ

ਭਾਰਤ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਕਾਰਨ 50 ਹਜ਼ਾਰ ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ ਅਤੇ ਮੌਤਾਂ ਦੇ ਮਾਮਲੇ ਵਿੱਚ ਇਹ ਬ੍ਰਿਟੇਨ ਤੋਂ ਅੱਗੇ ਲੰਘ ਗਿਆ ਹੈ।

ਜਦਕਿ ਪ੍ਰਤੀ ਦਸ ਲੱਖ ਪਿੱਛੇ ਮਰਨ ਵਾਲਿਆਂ ਦੀ ਗਿਣਤੀ 34 ਹੈ। ਜੋ ਕਿ ਯੂਰਪ ਅਤੇ ਉੱਤਰੀ ਅਮਰੀਕਾ ਵਿੱਚ ਹੋਈਆਂ ਮੌਤਾਂ ਤੋਂ ਘੱਟ ਹਨ।

ਕੋਰੋਨਾ ਮਾਮਲਿਆਂ ਵਿੱਚ ਮੌਤ ਦਰ ਮਹਿਜ਼ 2% ਹੈ। ਦੇਸ਼ ਵਿੱਚ ਕੋਰੋਨਾਵਾਇਰਸ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸੂਬੇ ਮਹਾਰਾਸ਼ਟਰ ਵਿੱਚ ਵੀ ਮੌਤਾਂ ਦੀ ਗਿਣਤੀ 40 ਦਿਨਾਂ 'ਤੇ ਦੁੱਗਣੀ ਹੋ ਰਹੀ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਅਮਰੀਕਾ ਚੋਣਾਂ: ਡੌਨਲਡ ਟਰੰਪ ਦੇ ਸਿਆਸੀ ਭਵਿੱਖ ਬਾਰੇ ਕੀ ਕਹਿ ਰਹੇ ਨੇ ਚੋਣ ਸਰਵੇਖਣ

ਅਮਰੀਕੀ ਵੋਟਰਾਂ ਵੱਲੋਂ 3 ਨਵੰਬਰ 2020 ਨੂੰ ਫ਼ੈਸਲਾ ਲਿਆ ਜਾਵੇਗਾ ਕਿ ਕੀ ਡੌਨਲਡ ਟਰੰਪ ਅਗਲੇ ਚਾਰ ਸਾਲਾਂ ਲਈ ਵ੍ਹਾਈਟ ਹਾਊਸ 'ਚ ਬਣੇ ਰਹਿਣਗੇ।

ਰਿਪਬਲੀਕਨ ਪਾਰਟੀ ਦੇ ਰਾਸ਼ਟਰਪਤੀ ਨੂੰ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਇਡਨ ਵੱਲੋਂ ਸਖ਼ਤ ਟੱਕਰ ਦਿੱਤੀ ਜਾ ਰਹੀ ਹੈ।

ਬਾਇਡਨ, ਬਰਾਕ ਉਬਾਮਾ ਦੇ ਕਾਰਜਕਾਲ ਦੌਰਾਨ ਉਪ ਰਾਸ਼ਟਰਪਤੀ ਵੱਜੋਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ 1970 ਦੇ ਦਹਾਕੇ ਤੋਂ ਉਹ ਅਮਰੀਕੀ ਸਿਆਸਤ 'ਚ ਸ਼ਾਮਲ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਜਾਂਚ ਸੁਪਰੀਮ ਕੋਰਟ ਨੇ CBI ਹਵਾਲੇ ਕੀਤੀ

ਸੁਪਰੀਮ ਕੋਰਟ ਨੇ ਸੀਬੀਆਈ ਨੂੰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਜਾਂਚ ਦੇ ਹੁਕਮ ਦਿੱਤੇ ਹਨ।

ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਰਿਆ ਚੱਕਰਵਰਤੀ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਕਿਹਾ ਕਿ ਬਿਹਾਰ ਸਰਕਾਰ ਦੁਆਰਾ ਸੀਬੀਆਈ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਹਿਣਾ ਸਹੀ ਸੀ।

ਮਾਮਲੇ ਦੀ ਸੁਣਵਾਈ ਜਸਟਿਸ ਹਰਿਸ਼ਕੇਸ਼ ਰੌਏ ਦੀ ਅਦਾਲਤ ਵਿੱਚ ਚੱਲ ਰਹੀ ਸੀ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਦੇਖੋ :