Facebook ਤੇ WhatsApp ਜ਼ਰੀਏ BJP-RSS ਵੋਟਰਾਂ ਨੂੰ ਪ੍ਰਭਾਵਿਤ ਕਰ ਰਹੀ: ਰਾਹੁਲ ਗਾਂਧੀ-5 ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
ਰਾਹੁਲ ਗਾਂਧੀ ਨੇ ਇਲਜ਼ਾਮ ਲਗਾਇਆ ਹੈ ਕਿ ਭਾਜਪਾ ਫੇਸਬੁੱਕ ਤੇ ਵਟਸਐਪ ਨੂੰ ਕੰਟਰੋਲ ਕਰਦੀ ਹੈ ਤੇ ਨਫ਼ਰਤ ਫੈਲਾਉਂਦੀ ਹੈ।
ਇਸ ਇਲਜ਼ਾਮ ਦਾ ਜਵਾਬ ਦਿੰਦਿਆਂ ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਹਾਰੇ ਹੋਏ ਲੋਕ ਇਹ ਕਹਿੰਦੇ ਹਨ ਕਿ ਪੂਰੀ ਦੁਨੀਆਂ ਨੂੰ ਭਾਜਪਾ ਤੇ ਆਰਐੱਸਐੱਸ ਕੰਟਰੋਲ ਕਰ ਰਹੀ ਹੈ।
ਰਵੀ ਸ਼ੰਕਰ ਨੇ ਟਵੀਟ ਕਰਦੇ ਹੋਏ ਕਿਹਾ, "ਆਪਣੀ ਖੁਦ ਦੀ ਪਾਰਟੀ ਵਿੱਚ ਹੀ ਲੋਕਾਂ ਨੂੰ ਨਾ ਪ੍ਰਭਾਵਿਤ ਕਰਨ ਵਾਲੇ ਹਾਰ ਚੁੱਕੇ ਲੋਕ ਅਜਿਹਾ ਹਵਾਲਾ ਦਿੰਦੇ ਰਹਿੰਦੇ ਹਨ ਕਿ ਪੂਰੀ ਦੁਨੀਆਂ ਨੂੰ BJP ਤੇ RSS ਵੱਲੋਂ ਕੰਟਰੋਲ ਕੀਤਾ ਜਾਂਦਾ ਹੈ।"
ਰਵੀ ਸ਼ੰਕਰ ਪ੍ਰਸਾਦ ਨੇ ਅੱਗੇ ਇਲਜ਼ਾਮ ਲਗਾਉਂਦਿਆਂ ਕਿਹਾ, "ਚੋਣਾਂ ਤੋਂ ਪਹਿਲਾਂ ਡੇਟਾ ਨੂੰ ਹਥਿਆਰ ਬਣਾਉਣ ਲਈ ਕੈਂਬਰੀਜ ਐਨਾਲਿਟੀਕਾ ਤੇ ਫੇਸਬੁੱਕ ਨਾਲ ਤੁਹਾਡੇ ਗਠਜੋੜ ਨੂੰ ਰੰਗੇ-ਹੱਥੀਂ ਫੜ੍ਹਿਆ ਗਿਆ ਸੀ ਤੇ ਹੁਣ ਸਾਨੂੰ ਸਵਾਲ ਪੁੱਛੇ ਜਾ ਰਹੇ ਹਨ।"
ਖ਼ਬਰ ਨੂੰ ਤਫ਼ਸੀਲ ਵਿੱਚ ਇੱਥੇ ਪੜ੍ਹੋ

ਸੀਵਰੇਜ 'ਚ ਡਿੱਗੇ ਨੌਜਵਾਨ ਨੂੰ ਬਚਾਉਣ ਵਾਲਾ ਆਪਰੇਸ਼ਨ ਆਖਰੀ ਪਲਾਂ 'ਚ
ਸਿਰਸਾ ਦੇ ਪਿੰਡ ਨਟਾਰ ਵਿੱਚ ਦੋ ਨੌਜਵਾਨ 12 ਅਗਸਤ ਨੂੰ ਉਸ ਵੇਲੇ ਸੀਵਰੇਜ ਵਿੱਚ ਡਿੱਗ ਗਏ ਜਦੋਂ ਉਹ ਖੇਤ ਨੂੰ ਪਾਣੀ ਲਗਾ ਰਹੇ ਸਨ। ਪਿੰਡ ਵਾਸੀਆਂ ਮੁਤਾਬਕ ਦੋਵੇਂ ਨੌਜਵਾਨ ਉਸ ਸੀਵਰ ਵਿੱਚ ਜਾ ਡਿੱਗੇ ਸਨ
ਇੱਕ ਨੌਜਵਾਨ ਜਿਸ ਨੂੰ ਕੱਢ ਲਿਆ ਗਿਆ ਸੀ, ਉਸ ਦੀ ਮੌਤ ਹੋ ਗਈ ਹੈ। ਇਹ ਨੌਜਵਾਨ ਪੂਰਨ ਚੰਦ ਹਸਪਤਾਲ ਵਿੱਚ ਦਾਖਲ ਸੀ।
ਪਰ 90 ਘੰਟਿਆਂ ਤੋਂ ਜ਼ਿਆਦਾ ਚੱਲੇ ਬਚਾਅ ਕਾਰਜ ਦੇ ਬਾਅਦ ਵੀ ਦੂਜੇ ਨੌਜਵਾਨ ਦਾ ਕੋਈ ਪਤਾ ਨਹੀਂ ਲੱਗਿਆ ਹੈ।
ਹਾਲਾਂਕਿ ਫ਼ੌਜ ਤੋਂ ਬਾਅਦ NDRF ਨੇ ਬਚਾਅ ਕਾਰਜ ਦਾ ਜਿੰਮਾਂ ਸਾਂਭ ਲਿਆ ਹੈ ਅਤੇ ਆਪਰੇਸ਼ਨ ਨੂੰ ਆਖਰੀ ਪਲਾਂ ਵਿੱਚ ਦੱਸਿਆ ਜਾ ਰਿਹਾ ਹੈ।
12 ਅਗਸਤ ਤੋਂ ਲੈ ਕੇ ਇਸ ਮਾਮਲੇ ਵਿੱਚ ਕੀ ਕੁਝ ਹੋਇਆ, ਜਾਣਨ ਲਈ ਇੱਥੇ ਕਲਿੱਕ ਕਰੋ

ਯੂਰਪ ਦੀਆਂ ਸੰਸਦਾਂ ਚੱਲ ਸਕਦੀਆਂ, ਤਾਂ ਭਾਰਤੀ ਸੰਸਦ ਕਿਉਂ ਨਹੀਂ - ‘ਜਨਤਾ ਦੀ ਸੰਸਦ’ ਦਾ ਸਵਾਲ
"ਜੇ ਕੋਰਨਾ ਕਾਲ ਦੌਰਾਨ ਯੂਰਪੀ ਦੇਸਾਂ ਦੀਆਂ ਸੰਸਦਾਂ ਆਪਣਾ ਕੰਮ ਕਰ ਰਹੀਆਂ ਹਨ ਤਾਂ ਭਾਰਤੀ ਸੰਸਦ ਕਿਉਂ ਬੰਦ ਪਈ ਹੈ।"

ਤਸਵੀਰ ਸਰੋਤ, Reuters
ਇਹ ਸਵਾਲ ਚੁੱਕੇ ਹਨ ਦਿੱਲੀ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਏਪੀ ਸ਼ਾਹ ਨੇ।
ਅਸਲ ਵਿੱਚ ਭਾਰਤ ਦੀ ਸੰਸਦੀ ਕਾਰਵਾਈ ਪਿਛਲੇ ਕੁਝ ਮਹੀਨਿਆਂ ਤੋਂ ਬੰਦ ਪਈ ਹੈ। ਕੋਰੋਨਾਵਾਇਰਸ ਕਰਕੇ ਬਜਟ ਸੈਸ਼ਨ ਬਹੁਤ ਘਟਾ ਦਿੱਤਾ ਗਿਆ ਸੀ, ਸੰਸਦ ਦਾ ਮਾਨਸੂਨ ਸੈਸ਼ਲ ਜੁਲਾਈ ਅੱਧ ਤੋਂ ਸ਼ੁਰੂ ਹੋ ਜਾਣਾ ਚਾਹੀਦਾ ਸੀ ਜੋ ਅਜੇ ਤੱਕ ਸ਼ੁਰੂ ਨਹੀਂ ਹੋਇਆ ਹੈ।
ਸੰਸਦ ਨਾ ਚੱਲਣ ਕਾਰਨ ਸਰਕਾਰ ਕੋਲੋਂ ਜ਼ਿੰਮੇਵਾਰੀਆਂ ਦਾ ਜਵਾਬ ਮੰਗਣਾ ਔਖਾ ਹੋ ਗਿਆ, ਇਸੇ ਨੂੰ ਧਿਆਨ ਵਿੱਚ ਰੱਖਦਿਆਂ ਜਨਤਾ ਸੰਸਦ ਦਾ ਪ੍ਰਬੰਧਨ ਕੀਤਾ ਗਿਆ, ਜਿਸ ਵਿੱਚ ਕੋਵਿਡ-19 ਸਬੰਧੀ ਨੀਤੀਆਂ ਦੀ ਚਰਚਾ ਕੀਤੀ ਗਈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ

ਭਾਰਤ-ਪਾਕ ਵੰਡ ਵੇਲੇ ਜਦੋਂ ਵਿਛੜੇ ਪ੍ਰੇਮੀਆਂ ਦਾ ਸ਼ਰਨਾਰਥੀਆਂ ਦੀ ਕਤਾਰ 'ਚ ਮੇਲ ਹੋਇਆ
1947 ਵਿੱਚ ਦੇਸ ਵੰਡ ਵੇਲੇ ਭਾਰਤ ਅਤੇ ਪਾਕਿਸਤਾਨ ਦੋਹਾਂ ਪਾਸੇ ਹੀ ਹਿੰਸਾ ਭੜਕੀ ਸੀ ਤਾਂ ਭਗਵਾਨ ਸਿੰਘ ਤੇ ਪ੍ਰੀਤਮ ਕੌਰ ਦੀ ਮੰਗਣੀ ਹੋ ਚੁੱਕੀ ਸੀ।
ਵੰਡ ਦੌਰਾਨ ਤਕਰੀਬਨ 10 ਲੱਖ ਲੋਕ ਮਾਰੇ ਗਏ ਅਤੇ ਲੱਖਾਂ ਲੋਕ ਬੇਘਰ ਹੋਏ ਸਨ। ਹਿੰਦੂ ਅਤੇ ਮੁਸਲਮਾਨ ਦੋਵੇਂ ਇੱਕ-ਦੂਜੇ ਦੇ ਖ਼ੂਨ ਦੇ ਪਿਆਸੇ ਹੋ ਗਏ ਸਨ।

ਤਸਵੀਰ ਸਰੋਤ, Courtesy: Cookie Maini
ਭਗਵਾਨ ਸਿੰਘ ਮੈਨੀ ਦੇ ਤਿੰਨ ਭਰਾ ਪਹਿਲਾਂ ਹੀ ਇਸ ਹਿੰਸਾ ਦਾ ਸ਼ਿਕਾਰ ਹੋ ਚੁੱਕੇ ਸਨ ਇਸ ਲਈ ਭਗਵਾਨ ਸਿੰਘ ਨੇ ਆਪਣੇ ਸਾਰੇ ਸਰਟੀਫਿਕੇਟ ਅਤੇ ਜ਼ਮੀਨ ਦੇ ਕਾਗਜ਼ ਇਸ ਬ੍ਰੀਫ਼ਕੇਸ ਵਿੱਚ ਰੱਖੇ ਅਤੇ ਆਪਣਾ ਘਰ ਮੀਆਂਵਾਲੀ ਤੋਂ ਨਿਕਲ ਪਏ।
ਇੱਥੋਂ 250 ਕਿਲੋਮੀਟਰ ਤੋਂ ਵੀ ਜ਼ਿਆਦਾ ਦੀ ਦੂਰੀ 'ਤੇ ਗੁਜਰਾਂਵਾਲਾ ਵਿਖੇ 22 ਸਾਲਾ ਪ੍ਰੀਤਮ ਕੌਰ ਆਪਣੇ ਪਰਿਵਾਰ ਨੂੰ ਛੱਡ ਕੇ ਅੰਮ੍ਰਿਤਸਰ ਜਾਣ ਵਾਲੀ ਇੱਕ ਟਰੇਨ ਵਿੱਚ ਸਵਾਰ ਹੋ ਗਈ ਸੀ।
ਇਹ ਇਤਫ਼ਾਕ ਹੀ ਕਹਾਂਗੇ ਕਿ ਅੰਮ੍ਰਿਤਸਰ ਵਿੱਚ ਲੱਗੇ ਰਫਿਊਜੀ ਕੈਂਪਾਂ ਵਿੱਚ ਇੱਕ ਵਾਰ ਫਿਰ ਭਗਵਾਨ ਸਿੰਘ ਅਤੇ ਪ੍ਰੀਤਮ ਕੌਰ ਦੀ ਮੁਲਾਕਾਤ ਹੋਈ।
ਅੱਗੇ ਕੀ ਰਹੀ ਭਗਵਾਨ ਤੇ ਪ੍ਰੀਤਮ ਦੀ ਕਹਾਣੀ, ਜਾਣਨ ਲਈ ਇੱਥੇ ਕਲਿੱਕ ਕਰੋ

ਕੁੜੀਆਂ ਦੇ ਵਿਆਹ ਦੀ ਉਮਰ 21 ਸਾਲ ਕਰਨ ਨਾਲ ਉਨ੍ਹਾਂ ਦੇ ਹਾਲਾਤ ਸੁਧਰ ਜਾਣਗੇ?
ਸਰਕਾਰ ਕੁੜੀਆਂ ਦੇ ਲਈ ਵਿਆਹ ਦੀ ਉਮਰ 18 ਸਾਲ ਤੋਂ ਵਧਾ ਕੇ 21 ਸਾਲ ਕਰਨ ਉੱਤੇ ਵਿਚਾਰ ਕਰ ਰਹੀ ਹੈ। ਸੰਸਦ ਮੈਂਬਰ ਜਯਾ ਜੇਟਲੀ ਦੀ ਪ੍ਰਧਾਨਗੀ ਵਿੱਚ 10 ਮੈਂਬਰਾਂ ਦੇ ਟਾਸਕ ਫ਼ੋਰਸ ਦਾ ਗਠਨ ਕੀਤਾ ਗਿਆ ਹੈ, ਜੋ ਇਸ ਬਾਰੇ ਆਪਣੇ ਸੁਝਾਅ ਛੇਤੀ ਹੀ ਨੀਤੀ ਆਯੋਗ ਨੂੰ ਦੇਵੇਗਾ।

ਤਸਵੀਰ ਸਰੋਤ, Getty Images
ਭਾਰਤ ਦੇ ਵੱਡੇ ਸ਼ਹਿਰਾਂ 'ਚ ਕੁੜੀਆਂ ਦੀ ਪੜ੍ਹਾਈ ਅਤੇ ਕਰੀਅਰ ਪ੍ਰਤੀ ਬਦਲਦੀ ਸੋਚ ਦੀ ਬਦੌਲਤ ਉਨ੍ਹਾਂ ਦਾ ਵਿਆਹ ਆਮ ਤੌਰ 'ਤੇ 21 ਸਾਲ ਦੀ ਉਮਰ ਤੋਂ ਬਾਅਦ ਹੀ ਹੁੰਦਾ ਹੈ।
ਭਾਵ ਇਹ ਕਿ ਇਸ ਫ਼ੈਸਲੇ ਦਾ ਸਭ ਤੋਂ ਵੱਧ ਅਸਰ ਛੋਟੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਹੋਵੇਗਾ, ਜਿੱਥੇ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਨੂੰ ਪੜ੍ਹਾਉਣ ਅਤੇ ਨੌਕਰੀ ਕਰਵਾਉਣ ਉੱਤੇ ਜ਼ੋਰ ਘੱਟ ਹੈ।
ਪਰ ਕੁਝ ਕੁੜੀਆਂ ਇਸ ਬਦਲਾਅ ਦੇ ਹੱਕ ਵਿੱਚ ਨਜ਼ਰ ਨਹੀਂ ਆ ਰਹੀਆਂ ਹਨ। ਕੀ ਹੈ ਉਨ੍ਹਾਂ ਦੀ ਰਾਇ ਜਾਣਨ ਲਈ ਕਲਿੱਕ ਕਰਕੇ ਪੜ੍ਹੋ













