ਕੋਰੋਨਾਵਾਇਰਸ : ਅਮਿਤ ਸ਼ਾਹ ਤੋਂ ਬਾਅਦ ਯੇਦੁਰੱਪਾ ਦੀ ਰਿੋਪਰਟ ਪੌਜ਼ਿਟਿਵ, UP ਦੀ ਮੰਤਰੀ ਦੀ ਮੌਤ - ਪ੍ਰੈੱਸ ਰਿਵੀਊ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਐਤਵਾਰ ਦਾ ਦਿਨ ਭਾਜਪਾ ਲਈ 'ਕਾਲੇ ਐਤਵਾਰ' ਵਾਂਗ ਰਿਹਾ। ਸ਼ੁਰੂਆਤ ਸਵੇਰ ਸਾਢੇ 9 ਵਜੇ ਹੀ ਗੋਈ।

ਉੱਤਰ ਪ੍ਰਦੇਸ਼ ਦੀ ਕੈਬਿਨਟ ਮੰਤਰੀ ਕਮਲ ਰਾਣਾ ਵਰੁਣ ਦੀ ਕੋਰੋਨਾ ਕਰਕੇ ਜਾਨ ਚਲੀ ਗਈ। ਕੋਰੋਨਾ ਹੋਣ ਤੋਂ ਬਾਅਦ 18 ਜੁਲਾਈ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਐਤਵਾਰ ਸਵੇਰ ਉਨ੍ਹਾਂ ਦੀ ਮੌਤ ਹੋ ਗਈ।

ਸ਼ਾਮ ਨੂੰ ਪੌਣੇ ਪੰਜ ਵਜੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਖ਼ੁਦ ਦੇ ਕੋਰੋਨਾ ਪੌਜ਼ਿਟਿਵ ਹੋਣ ਦੀ ਜਾਣਕਾਰੀ ਦਿੱਤੀ। ਅਮਿਤ ਸ਼ਾਹ ਦੇ ਕੋਰੋਨਾ ਪੌਜ਼ਿਟਿਵ ਹੋਣ ਦੀ ਖ਼ਬਰ ਸੋਸ਼ਲ ਮੀਡੀਆ ਉੱਤੇ ਫ਼ੈਲਦੀ ਗਈ ਅਤੇ ਅੰਤਰਰਾਸ਼ਟਰੀ ਮੀਡੀਆ ਨੇ ਵੀ ਇਸ ਨੂੰ ਕਵਰ ਕੀਤਾ।

ਇਸ ਤੋਂ ਇੱਕ ਘੰਟੇ ਬਾਅਦ ਉੱਤਰ ਪ੍ਰਦੇਸ਼ ਦੇ ਭਾਜਪਾ ਪ੍ਰਧਾਨ ਸਵਤੰਤਰ ਦੇਵ ਸਿੰਘ ਨੇ ਵੀ ਟਵੀਟ ਰਾਹੀਂ ਆਪਣੇ ਕੋਰੋਨਾਵਾਇਰਸ ਪੌਜ਼ਿਟਿਵ ਹੋਣ ਦੀ ਗੱਲ ਆਖੀ।

ਇਸ ਤੋਂ ਬਾਅਦ ਯੋਗੀ ਅਦਿਤਿਆਨਾਥ ਦੀ ਕੈਬਿਨਟ 'ਚ ਜਲ ਸ਼ਕਤੀ ਮੰਤਰੀ ਮਹੇਂਦਰ ਸਿੰਘ ਵੀ ਕੋਰੋਨਾ ਪੌਜ਼ਿਟਿਵ ਹੋ ਗਏ।

ਰਾਤ ਸਾਢੇ 11 ਵਜੇ ਕਰਨਾਟਕ 'ਚ ਭਾਜਪਾ ਸਰਕਾਰ ਦੇ ਮੁੱਖ ਮੰਤਰੀ ਬੀਐੱਸ ਯੇਦੁਰੱਪਾ ਨੇ ਟਵੀਟ ਰਾਹੀਂ ਖ਼ੁਦ ਨੂੰ ਕੋਰੋਨਾਵਾਇਰਸ ਹੋਣ ਦੀ ਪੁਸ਼ਟੀ ਕੀਤੀ।

ਅਯੁੱਧਿਆ ਦਾ ਰੇਲਵੇ ਸਟੇਸ਼ਨ ਰਾਮ ਮੰਦਰ ਦੇ ਮਾਡਲ ਵਾਂਗ ਬਣੇਗਾ

ਭਾਰਤ ਦੇ ਰੇਲ ਮੰਤਰਾਲੇ ਨੇ ਅਯੁੱਧਿਆ ਦੇ ਰੇਲਵੇ ਸਟੇਸ਼ਨ ਨੂੰ ਹੋਰ ਸੋਹਣਾ ਬਣਾਉਣ ਲਈ ਬਜਟ ਰਾਸ਼ੀ 80 ਕਰੋੜ ਤੋਂ ਵਧਾ ਕੇ 104 ਕਰੋੜ ਕਰ ਦਿੱਤੀ ਹੈ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਸ਼ਹਿਰ ਨੂੰ ਰਾਮ ਮੰਦਰ ਮਿਲਣ ਤੋਂ ਪਹਿਲਾਂ ਮੰਦਰ ਵਰਗੀ ਦਿਖ ਵਾਲਾ ਰੇਲਵੇ ਸਟੇਸ਼ਨ ਅਗਲੇ ਦੋ ਸਾਲਾਂ ਦੇ ਅੰਦਰ ਮਿਲ ਜਾਵੇਗਾ।

ਇਸ ਕੰਮ ਲਈ ਬਜਟ ਰਾਸ਼ੀ ਵਿੱਚ ਵੀ ਇਜ਼ਾਫ਼ਾ ਕਰ ਦਿੱਤਾ ਗਿਆ ਹੈ।

ਰੇਲ ਮੰਤਰੀ ਪਿਯੂਸ਼ ਗੋਇਲ ਨੇ ਆਪਣੇ ਟਵੀਟ ਵਿੱਚ ਲਿਖਿਆ, ''ਰਾਮ ਮੰਦਰ ਲਈ ਆਉਣ ਵਾਲੇ ਕਰੋੜਾਂ ਸ਼ਰਧਾਲੂਆਂ ਲਈ ਰੇਲਵੇ ਅਯੁੱਧਿਆ ਦੇ ਰੇਲਵੇ ਸਟੇਸ਼ਨ ਨੂੰ ਮੁੜ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਹੇਠਾਂ ਵਿਕਸਿਤ ਕਰ ਰਹੀ ਹੈ।''

ਅੰਤਰਰਾਸ਼ਟਰੀ ਟਰੈਵਲ ਕਰਨ ਵਾਲਿਆਂ ਨੂੰ ਸ਼ਾਇਦ ਕੁਅੰਰਟੀਨ ਤੋਂ ਰਾਹਤ ਮਿਲ ਜਾਵੇ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਭਾਰਤ ਦੇ ਸਿਵਲ ਏਵੀਏਸ਼ਨ ਮੰਤਰਾਲੇ ਮੁਤਾਬਕ ਵਿਦੇਸ਼ ਤੋਂ ਭਾਰਤ ਆਉਣ ਵਾਲੇ ਲੋਕ ਜੇ ਏਅਰਪੋਰਟ ਉੱਤੇ ਆਪਣੀ ਨੈਗੇਟਿਵ ਕੋਰੋਨਾ ਰਿਪੋਰਟ ਦਿਖਾਉਂਦੇ ਹਨ ਤਾਂ ਉਨ੍ਹਾਂ ਉੱਤੇ ਕੁਅੰਰਟੀਨ ਹੋਣ ਦੀ ਸ਼ਰਤ ਲਾਗੂ ਨਹੀਂ ਹੋਵੇਗੀ।

ਮੰਤਰਾਲੇ ਨੇ ਇਹ ਗੱਲ ਸਿਹਤ ਮੰਤਰਾਲੇ ਦੀਆਂ ਗਾਈਡਲਾਈਨਜ਼ ਦੇ ਹਵਾਲੇ ਨਾਲ ਆਖੀ ਹੈ ਜੋ 8 ਅਗਸਤ ਤੋਂ ਲਾਗੂ ਹੋਣਗੀਆਂ।

ਸਿਹਤ ਮੰਤਰਾਲੇ ਵੱਲੋਂ ਜਾਰੀ ਗਾਈਡਲਾਈਨਜ਼ 'ਚ ਕਿਹਾ ਗਿਆ ਹੈ ਕਿ, ''ਭਾਰਤ ਆਉਣ ਵਾਲੇ ਨੈਗੇਟਿਵ ਰਿਪੋਰਟ ਸਬਮਿਟ ਕਰਕੇ ਕੁਅਰੰਟੀਨ ਦੀ ਜ਼ਰੂਰੀ ਸ਼ਰਤ ਤੋਂ ਛੁਟਕਾਰਾ ਪਾ ਸਕਦੇ ਹਨ। ਇਹ ਟੈਸਟ ਸਫ਼ਰ ਸ਼ੁਰੂ ਕਰਨ ਤੋਂ 96 ਘੰਟੇ ਪਹਿਲਾਂ ਦਾ ਹੋਣਾ ਚਾਹੀਦਾ ਹੈ।''

ਇੱਕੋ ਹੁੱਕਾ ਪੀਂਦੇ 29 ਜਣੇ ਹੋਏ ਕੋਰੋਨਾ ਪੌਜ਼ਿਟਿਵ

ਹਰਿਆਣਾ ਦੇ ਜੀਂਦ ਅਧੀਨ ਆਉਂਦੇ ਪਿੰਡ ਸ਼ਾਦੀਪੁਰ ਵਿੱਚ ''ਹੁੱਕਾ ਬੈਠਕ'' ਲਾਈ ਬੈਠੇ ਲੋਕਾਂ ਦੇ ਇੱਕੋ ਹੁੱਕਾ ਪੀਣ ਕਰਕੇ 29 ਲੋਕਾਂ ਦੇ ਕੋਰੋਨਾਵਾਇਰਸ ਪੌਜ਼ਿਟਿਵ ਹੋਣ ਨਾਲ ਹਲਚਲ ਮਚ ਗਈ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਹ ''ਹੁੱਕਾ ਬੈਠਕ'' ਕੋਰੋਨਾਵਾਇਰਸ ਦੇ ''ਸੁਪਰ ਸਪ੍ਰੈਡਰ'' ਦੇ ਤੌਰ ਤੇ ਸਾਹਮਣੇ ਆਈ ਹੈ। ਪੰਚਾਇਤ ਨੇ ਦੋ ਜਾਂ ਇਸ ਤੋਂ ਵੱਧ ਲੋਕਾਂ ਦੇ ਹੁੱਕਾ ਸਾਂਝਾ ਕਰਨ ਉੱਤੇ ਪਾਬੰਦੀ ਲਗਾ ਦਿੱਤੀ ਹੈ।

ਪੌਜ਼ਿਟਿਵ ਆਏ ਲੋਕਾਂ ਵਿੱਚ ਇੱਕ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ:

ਇਟਲੀ 'ਚ ਕੋਰੋਨਾ ਦੇ ਘੱਟਦੇ ਕੇਸ

ਹਿੰਦੂਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਟਲੀ ਵਿਚ ਪਿਛਲੇ 24 ਘੰਟਿਆਂ ਵਿਚ ਕਾਰੋਨੋਵਾਇਰਸ ਦੇ ਪੁਸ਼ਟੀ ਕੀਤੇ ਗਏ ਨਵੇਂ ਕੇਸਾਂ ਦੀ ਗਿਣਤੀ ਘੱਟ ਕੇ 239 ਹੋ ਗਈ ਹੈ।

ਇਸ ਤੋਂ ਇਲਾਵਾ ਅੱਠ ਮੌਤਾਂ ਦੇਸ਼ ਦੇ ਮਹਾਂਮਾਰੀ ਕੇਂਦਰ, ਲੋਂਬਾਰਡੀ ਵਿਚ ਦਰਜ ਕੀਤੀਆਂ ਗਈਆਂ।

ਹੁਣ ਤੱਕ ਪੂਰੇ ਇਟਲੀ ਵਿੱਚ 248,070 ਕੋਰੋਨਾ ਕੇਸ ਹਨ ਅਤੇ 35,154 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ।

ਟਿਕ ਟੌਕ ਬਾਰੇ ਟਰੰਪ ਜਲਦੀ ਲੈਣਗੇ ਫ਼ੈਸਲਾ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਆਉਣ ਵਾਲੇ ਦਿਨਾਂ ਵਿੱਚ ਟਿਕ ਟੌਕ ਸਣੇ ਹੋਰ ਚੀਨੀ ਐਪਸ ਬਾਰੇ ਫ਼ੈਸਲੇ ਲੈਣਗੇ ਜੋ ਸੁਰੱਖਿਆ ਲਈ ਖ਼ਤਰਾ ਹਨ।

ਦਿ ਗਾਰਡੀਅਨ ਦੀ ਖ਼ਬਰ ਮੁਤਾਬਕ ਯੂਨਾਈਟਿਡ ਸਟੇਟਸ ਸੈਕਰੇਟਰੀ ਆਫ਼ ਸਟੇਟਸ ਮਾਈਕ ਪੋਂਪੀਓ ਨੇ ਕਿਹਾ ਕਿ ਰਾਸ਼ਟਰਪਤੀ ਨਾਲ ਗੱਲਬਾਤ ਤੋਂ ਬਾਅਦ ਮਾਈਕ੍ਰੋਸਾਫ਼ਟ ਡੀਲ ਉੱਤੇ ਕੰਮ ਕਰ ਰਹੀ ਹੈ।

ਮਾਈਕ੍ਰੋਸਾਫ਼ਟ ਨੇ ਆਖਿਆ ਕਿ ਟਰੰਪ ਨਾਲ ਮੁਲਾਕਾਤ ਤੋਂ ਬਾਅਦ ਟਿਕ ਟੌਕ ਦੀ ਪੇਰੇਂਟ ਕੰਪਨੀ ਬਾਈਟ ਡਾਂਸ ਨਾਲ ਗੱਲਬਾਤ ਕਰ ਰਹੇ ਹਾਂ ਅਤੇ 15 ਸਤੰਬਰ ਤੱਕ ਇਹ ਕੰਮ ਮੁਕੰਮਲ ਹੋ ਜਾਵੇਗਾ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)