ਕੋਰੋਨਾਵਾਇਰਸ ਦੇ ਟੀਕੇ ਦਾ ਟ੍ਰਾਇਲ ਜਿਸ ਸ਼ਖ਼ਸ 'ਤੇ ਹੋਇਆ ਉਸ ਦਾ ਤਜਰਬਾ ਜਾਣੋ - 5 ਅਹਿਮ ਖ਼ਬਰਾਂ

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਕੋਰੋਨਾਵਾਇਰਸ ਦੀ ਕੋਵੈਕਸਿਨ ਦਾ ਹਰਿਆਣਾ ਦੇ ਇੱਕ ਸ਼ਖ਼ਸ ਉੱਤੇ ਟ੍ਰਾਇਲ ਹੋਇਆ ਹੈ। ਇਸ ਨੌਜਵਾਨ ਨੇ ਬਤੌਰ ਵਲੰਟੀਅਰ ਹਿਊਮਨ ਟ੍ਰਾਇਲ ਦੀ ਪੇਸ਼ਕਸ਼ ਕੀਤੀ ਸੀ।

ਰੋਹਤਕ ਦੇ ਪੀਜੀਆਈ ਹਸਪਤਾਲ ਵਿੱਚ ਇਸ ਨੌਜਵਾਨ ਉੱਤੇ ਕੋਰੋਨਾ ਦੀ ਕੋਵੈਕਸਿਨ ਦਾ ਟ੍ਰਾਇਲ ਹੋ ਗਿਆ ਹੈ ਅਤੇ ਹੁਣ ਨੌਜਵਾਨ ਆਪਣਾ ਤਜਰਬਾ ਸਾਂਝਾ ਕਰ ਰਿਹਾ ਹੈ।

ਉਸ ਨੇ ਦੱਸਿਆ ਕਿ ਬਲੱਡ ਤੇ ਯੂਰਿਨ ਸੈਂਪਲ ਲਿਆ ਗਿਆ ਸੀ ਅਤੇ ਇਸ ਦੇ ਨਾਲ ਹੀ ਕੋਰੋਨਾ ਦਾ ਟੈਸਟ ਵੀ ਹੋਇਆ ਸੀ।

ਟ੍ਰਾਇਲ ਕਿਵੇਂ ਹੋਇਆ ਅਤੇ ਸਰੀਰ ਵਿੱਚ ਕੀ ਬਦਲਾਅ ਆਏ? ਇਹ ਸਭ ਜਾਣਨ ਲਈ ਇਸ ਲਿੰਕ ਨੂੰ ਕਲਿੱਕ ਕਰੋ ਅਤੇ ਨੌਜਵਾਨ ਦਾ ਇੰਟਰਵਿਊ ਦੇਖੇ।

ਲਾਈਨ

ਲਾਹੌਰ ਗੁਰਦੁਆਰਾ ਮਸਜਿਦ ਵਿਵਾਦ ਕੀ ਹੈ?

ਪਾਕਿਸਤਾਨ ਦੇ ਲਾਹੌਰ ਦੇ ਨੌਲੱਖਾ ਬਾਜ਼ਾਰ ਦੇ ਗੁਰਦੁਆਰਾ ਸ਼ਹੀਦ ਭਾਈ ਤਾਰੂ ਜੀ ਨਾਲ ਸਬੰਧਿਤ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਭਾਰਤ ਵਿੱਚ ਕਾਫੀ ਚੱਲ ਰਿਹਾ ਹੈ।

ਲਾਹੌਰ

ਇਸ ਵੀਡੀਓ ਵਿੱਚ ਸਥਾਨਕ ਵਿਅਕਤੀ ਸੋਹੇਲ ਭੱਟ ਪਾਕਿਸਤਾਨ ਦੇ ਸਿੱਖ ਭਾਈਚਾਰੇ ਅਤੇ ਉਸ ਦੇ ਆਗੂਆਂ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰ ਰਿਹਾ ਹੈ।

ਵੀਡੀਓ ਵਿੱਚ ਇੱਕ ਅਣਜਾਣ ਵਿਅਕਤੀ ਸਵਾਲ ਪੁੱਛ ਰਿਹਾ ਹੈ ਜਿਸ ਦੇ ਜਵਾਬ ਵਿੱਚ ਸੋਹੇਲ ਭੱਟ ਨਾਮ ਦਾ ਵਿਅਕਤੀ ਇਲਜ਼ਾਮ ਲਗਾ ਰਿਹਾ ਹੈ ਕਿ ਸਿੱਖ ਭਾਈਚਾਰਾ ਇੱਕ ਮਸਜਿਦ ਦੀ ਜ਼ਮੀਨ 'ਤੇ ਨਜ਼ਰ ਰੱਖੀ ਬੈਠਾ ਹੈ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਸੋਹੇਲ ਭੱਟ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਲੋੜੀਂਦੇ ਸਬੂਤ ਨਹੀਂ, ਜਿਸ ਨਾਲ ਸਾਬਤ ਹੋ ਸਕੇ ਕਿ ਜ਼ਮੀਨ ਉਨ੍ਹਾਂ ਦੀ ਹੈ।

ਪੂਰਾ ਮਾਮਲਾ ਜਾਣਨ ਲਈ ਇੱਥੇ ਕਲਿੱਕ ਕਰੋ

ਲਾਈਨ

ਰਾਮ ਮੰਦਰ ਲਈ ਭਾਰੀ ਉਤਸ਼ਾਹ, ਮਸਜਿਦ ਬਾਰੇ ਰਵੱਈਆ ਕੀ?

5 ਅਗਸਤ ਨੂੰ ਅਯੁੱਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਲਈ ਭੂਮੀ ਪੂਜਨ ਦੀਆਂ ਤਿਆਰੀਆਂ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਹਨ।

ਮਸਜਿਦ

ਤਸਵੀਰ ਸਰੋਤ, Balbeer

ਇਹ ਮੰਨਿਆ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਤਕਰੀਬਨ 200 ਮਹਿਮਾਨ ਇੱਥੇ ਪਹੁੰਚਣਗੇ ਅਤੇ ਕੋਰੋਨਾ ਸੰਕਟ ਦੇ ਬਾਵਜੂਦ, ਇਸ ਮੌਕੇ ਨੂੰ ਸ਼ਾਨਦਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਆਪਣੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਹੈ।

ਇਸ ਦੇ ਨਾਲ ਹੀ ਅਯੁੱਧਿਆ ਕਸਬੇ ਤੋਂ 25 ਕਿਲੋਮੀਟਰ ਦੂਰ ਰੌਨਾਹੀ ਥਾਣੇ ਦੇ ਪਿੱਛੇ ਪਿੰਡ ਧੰਨੀਪੁਰ ਦੀ ਹਾਲਤ ਉਵੇਂ ਹੀ ਹੈ ਜਿਵੇਂ ਉੱਤਰ ਪ੍ਰਦੇਸ਼ ਦੇ ਹੋਰਨਾਂ ਪਿੰਡਾਂ ਦੀ ਹੈ, ਜੋ ਕੋਰੋਨਾ ਸੰਕਟ ਦਾ ਸਾਹਮਣਾ ਕਰ ਰਹੇ ਹਨ।

ਪੂਰੀ ਖ਼ਬਰ ਨੂੰ ਹੋਰ ਤਫ਼ਸੀਲ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ

ਲਾਈਨ

ਭਾਰਤੀ ਮੀਡੀਆ ਮੋਦੀ ਸਰਕਾਰ ਸਾਹਮਣੇ ਝੁੱਕ ਰਿਹੈ ਤੇ ਲੋਕਤੰਤਰ ਕਮਜ਼ੋਰ ਹੋ ਰਿਹੈ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਦੀ ਆਰਥਿਕ ਅਤੇ ਸਮਾਜਿਕ ਕੌਂਸਲ 'ਚ ਆਪਣਾ ਵਰਚੂਅਲ ਭਾਸ਼ਣ ਪੇਸ਼ ਕੀਤਾ।

ਉਨ੍ਹਾਂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਭਾਰਤ ਨੇ ਕੋਵਿਡ-19 ਵਿਰੁੱਧ ਜੰਗ ਨੂੰ ਇੱਕ ਜਨ-ਅੰਦੋਲਨ ਬਣਾ ਦਿੱਤਾ ਹੈ।

ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਪੀਐਮ ਮੋਦੀ ਵੱਲੋਂ ਦਿੱਤੇ ਗਏ ਇਸ ਬਿਆਨ ਨੂੰ ਮੀਡੀਆ ਵੱਲੋਂ ਕਾਫ਼ੀ ਕਵਰੇਜ ਦਿੱਤੀ ਗਈ, ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਕਿਸੇ ਨੇ ਵੀ ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਦਾਅਵਿਆਂ ਨੂੰ ਚੁਣੌਤੀ ਨਾ ਦਿੱਤੀ।

ਇਹ ਵੱਖਰੀ ਗੱਲ ਹੈ ਕਿ ਉਸੇ ਦਿਨ ਹੀ ਕੋਵਿਡ-19 ਦੇ ਲਾਗ ਦੇ ਮਾਮਲਿਆਂ ਦਾ ਅੰਕੜਾ 10 ਲੱਖ ਨੂੰ ਪਾਰ ਕਰ ਗਿਆ ਸੀ। ਰੋਜ਼ਾਨਾ ਲਾਗ ਦੇ ਮਾਮਲਿਆਂ ਦੇ ਨਵੇਂ ਰਿਕਾਰਡ ਦਰਜ ਹੋ ਰਹੇ ਹਨ।

ਭਾਰਤੀ ਮੀਡੀਆ ਨੇ 'ਕੋਰੋਨਾ ਵਿਰੁੱਧ ਜੰਗ ਦਾ ਇੱਕ ਲੋਕ ਲਹਿਰ ਬਣਨ' ਦਾ ਸਬੂਤ ਕਿਸੇ ਨੇ ਨਾ ਮੰਗਿਆ।

ਲਾਈਨ

ਅਮਰੀਕਾ ਨੂੰ ਹਿਲਾ ਦੇਣ ਵਾਲਾ ਚੀਨੀ ਜਾਸੂਸ!

ਅਭਿਲਾਸ਼ੀ ਅਤੇ ਹਾਲ ਹੀ ਵਿੱਚ ਪੀਐੱਚਡੀ ਵਿੱਚ ਦਾਖ਼ਲਾ ਲੈਣ ਵਾਲੇ ਸਿੰਗਾਪੁਰ ਦੇ ਵਿਦਿਆਰਥੀ ਜੁਨ ਵੇਈ ਯੇਓ ਇਸ ਵੇਲੇ ਬੇਹੱਦ ਖੁਸ਼ ਹੋ ਗਏ ਜਦੋਂ ਉਨ੍ਹਾਂ ਨੂੰ 2015 ਵਿੱਚ ਬੀਜਿੰਗ ਵਿੱਚ ਚੀਨ ਵਿੱਚ ਪ੍ਰੇਜੈਂਨਟੇਸ਼ਨ ਦੇਣ ਲਈ ਬੁਲਾਇਆ ਗਿਆ।

ਚੀਨੀ ਜਾਸੂਸ

ਤਸਵੀਰ ਸਰੋਤ, DICKSON YEO/FB

ਡਾਕਟਰੇਟ 'ਚ ਉਨ੍ਹਾਂ ਦੀ ਰਿਸਰਚ ਚੀਨ ਦੀ ਵਿਦੇਸ਼ ਨੀਤੀ ਨਾਲ ਜੁੜੀ ਹੋਈ ਸੀ। ਉਨ੍ਹਾਂ ਨੂੰ ਉਭਰਦੇ ਹੋਏ ਸੁਪਰਵਾਪਰ ਮੁਲਕ ਬਾਰੇ ਸਿੱਧੇ ਤੌਰ 'ਤੇ ਜਾਣਨ ਦਾ ਮੌਕਾ ਮਿਲ ਰਿਹਾ ਸੀ।

ਆਪਣੀ ਪ੍ਰੇਜੈਂਟੇਸ਼ਨ ਤੋਂ ਬਾਅਦ ਜੁਨ ਵੇਈ, ਜਿਨ੍ਹਾਂ ਨੂੰ ਅਮਰੀਕੀ ਕੋਰਟ ਦੇ ਦਸਤਾਵੇਜ਼ਾਂ ਮੁਤਾਬਕ ਡਿਕਸਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਦੇ ਕੋਲ ਕਈ ਲੋਕ ਆਏ ਜਿਨ੍ਹਾਂ ਨੇ ਦੱਸਿਆ ਕਿ ਉਹ ਚੀਨੀ ਥਿੰਕ ਟੈਂਕ ਲਈ ਕੰਮ ਕਰਦੇ ਹਨ।

ਕੀ ਕਹਿੰਦੇ ਨੇ ਇਸ ਦੇ ਪੁਰਾਣੇ ਸਾਥੀ, ਇੱਥੇ ਕਲਿੱਕ ਕਰੋ

ਲਾਈਨ
ਕੋਰੋਨਾਵਾਇਰਸ
ਕੋਰੋਨਾਵਾਇਰਸ
ਹੈਲਪਲਾਈਨ ਨੰਬਰ
ਕੋਰੋਨਾਵਾਇਰਸ

ਇਹ ਵੀਡੀਓ ਵੀ ਦੇਖੋ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)