You’re viewing a text-only version of this website that uses less data. View the main version of the website including all images and videos.
CBSE: ਧਰਮ ਨਿਰਪੱਖਤਾ, ਰਾਸ਼ਟਰਵਾਦ ਤੇ ਨਾਗਰਿਕਤਾ ਵਰਗੇ ਚੈਪਟਰ ਇਸ ਸਾਲ ਦੇ ਸਿਲੇਬਸ ਚੋਂ ਹਟਾਏ
ਕੋਰੋਨਾਵਾਇਰਸ ਮਹਾਂਮਾਰੀ ਕਰਕੇ ਸਕੂਲਾਂ-ਕਾਲਜ ਸਾਰੇ ਬੰਦ ਪਏ ਹੋਏ ਹਨ ਅਤੇ ਇਸੇ ਹਾਲਾਤ ਨੂੰ ਮੱਦੇਨਜ਼ਰ ਰੱਖਦਿਆਂ ਹੁਣ ਕੇਂਦਰੀ ਸਕੂਲ ਸਿੱਖਿਆ ਬੋਰਡ ਯਾਨਿ ਸੀਬੀਐੱਸਈ ਨੇ ਸਿਲੇਬਸ ਵਿੱਚ ਕਟੌਤੀ ਕਰਨ ਦਾ ਫ਼ੈਸਲਾ ਲਿਆ ਹੈ।
ਕੇਂਦਰੀ ਮਨੁੱਖੀ ਸੰਸਾਧਨ ਮੰਤਰੀ ਡਾ. ਰਮੇਸ਼ ਪੋਖਰੀਆਲ ਨਿਸ਼ੰਕ ਨੇ ਟਵੀਟ ਕਰਦਿਆਂ ਲਿਖਿਆ ਕਿ ਸਿੱਖਣ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਤੇ ਮੂਲ ਧਾਰਨਾਵਾਂ ਨੂੰ ਬਰਕਰਾਰ ਰੱਖਦਿਆਂ ਸਿਲੇਬਸ ਨੂੰ 30 ਫੀਸਦ ਤਰਕਸ਼ੀਲ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ।
ਬੋਰਡ ਨੇ ਬੰਦ ਪਏ ਸਕੂਲਾਂ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਅਕਾਦਮਿਕ ਸਾਲ 2020-21 ਵਿੱਚ ਕਲਾਸ 9ਵੀਂ ਤੋਂ ਲੈ ਕੇ 12ਵੀਂ ਤੱਕ ਸਿਲੇਬਸ ਵਿਚੋਂ ਕੁਝ ਅਧਿਆਇ ਹਟਾ ਦਿੱਤੇ ਹਨ। ਇਸ ਦੇ ਨਾਲ ਹੀ ਬੋਰਡ ਨੇ ਕਿਹਾ ਹੈ ਕਿ ਸਕੂਲ ਅਤੇ ਅਧਿਆਪਕ ਹਟਾਏ ਗਏ ਅਧਿਆਇ ਪੜਾ ਸਕਦੇ ਹਨ ਪਰ ਇਹ ਇਨਟਰਨਲ ਅਸੈਸਮੈਂਟ ਅਤੇ ਸਾਲਾਨਾ ਪ੍ਰੀਖਿਆ ਵਿੱਚ ਸ਼ਾਮਲ ਨਹੀਂ ਹੋਣਗੇ।
ਕੀ-ਕੀ ਹਟਾਇਆ ਗਿਆ?
9ਵੀਂ ਤੋਂ 12ਵੀਂ ਤੱਕ ਦੇ ਵਿਸ਼ਿਆਂ ਵਿਚੋਂ ਕਈ ਅਧਿਆਇ ਪੂਰੀ ਤਰ੍ਹਾਂ ਹਟਾ ਦਿੱਤੇ ਗਏ ਹਨ ਅਤੇ ਕਈ ਆਂਸ਼ਿਕ ਤੌਰ 'ਤੇ।
ਕਲਾਸ 9ਵੀਂ ਦੇ ਇਤਿਹਾਸ ਵਿਸ਼ੇ 'ਚੋਂ ਰੋਜ਼ਾਨਾ ਜ਼ਿੰਦਗੀ, ਸੱਭਿਆਚਾਰ ਅਤੇ ਸੁਸਾਇਟੀ (Livelihoods, Economies and Societies), ਜੰਗਲਾਤ ਸੁਸਾਇਟੀ ਤੇ ਬਸਤੀਵਾਦ (Forest Society and Colonialism ) ਅਤੇ ਆਧੁਨਿਕ ਦੁਨੀਆਂ 'ਚ ਪਸ਼ੁਪਾਲਨ (Pastoralists in the Modern World).
ਭੂਗੋਲ ਵਿਸ਼ੇ ਵਿਚੋਂ ਜਿਲ ਨਿਕਾਸ (Drainage) ਅਤੇ ਆਬਾਦੀ (Population).
ਰਾਜਨੀਤਕ ਸਾਇੰਸ ਵਿੱਚੋਂ ਸੰਵੈਧਾਨਿਕ ਢਾਂਚਾ (Constitutional Design), ਲੋਕਤਾਂਤਰਿਕ ਅਧਿਕਾਰ (Democratic Rights).
ਅਰਥਚਾਰਾ ਵਿੱਚੋਂ ਭਾਰਤ ਵਿੱਚ ਖਾਦ ਸੁਰੱਖਿਆ (Food Security in India).
ਦਸਵੀਂ ਦੇ ਸਿਲੇਬਸ ਵਿੱਚੋਂ ਹਟਾਏ ਚੈਪਟਰ :-
ਇਤਿਹਾਸ ਵਿੱਚੋਂ ਰੋਜ਼ੀ-ਰੋਟੀ, ਅਰਥਚਾਰਾ ਅਤੇ ਸੁਸਾਇਟੀ (Livelihoods, Economies and Societies) ਆਂਸ਼ਿਕ ਤੌਰ 'ਤੇ, ਰੋਜ਼ਾਨਾ ਜ਼ਿੰਦਗੀ, ਸੱਭਿਆਚਾਰ ਅਤੇ ਰਾਜਨੀਤੀ (Everyday Life, Culture and Politics), ਪ੍ਰਿੰਟ ਕਲਚਰ ਅਤੇ ਆਧੁਨਿਕ ਵਿਸ਼ਵ (Print Culture and the Modern World).
ਭੂਗੋਲ ਵਿਸ਼ੇ ਵਿੱਚੋਂ ਜੰਗਲ ਅਤੇ ਜੰਗਲੀ ਜੀਵਨ, ਪਾਣੀ ਦੇ ਸਰੋਤ (Forest and Wildlife) ਅਤੇ ਖਣਿਜ (Water Resources) ਅਤੇ ਊਰਜਾ ਸੰਸਾਧਨ (Mineral and Energy Resources)
ਰਾਜਨੀਤਕ ਵਿਗਿਆਨ ਵਿਸ਼ੇ ਵਿੱਚੋਂ ਲੋਕਤਾਂਤਰਿਤ ਅਤੇ ਵਿਭਿੰਨਤਾ (Democracy and Diversity), ਲਿੰਗ, ਧਰਮ ਤੇ ਜਾਤ (Gender, Religion and Caste), ਪ੍ਰਸਿੱਧ ਸੰਘਰਸ਼ ਅਤੇ ਅੰਦੋਲਨ (Popular Struggles and Movements) ਅਤੇ ਲੋਕਤਾਂਤਰਿਕ ਚੁਣੌਤੀਆਂ (Challenges to Democracy).
11ਵੀਂ ਕਲਾਸ ਵਿਚੋਂ ਹਟਾਏ ਗਏ ਵਿਸ਼ੇ
ਰਾਜਨੀਤੀ ਸਾਇੰਸ ਵਿੱਚੋਂ ਸੰਘਵਾਦ (Federalism), ਸਥਾਨਕ ਸਰਕਾਰ (Local Governments) ਦਾ ਆਂਸ਼ਿਕ ਹਿੱਸਾ, ਨਾਗਰਿਕਤਾ (Citizenship), ਰਾਸ਼ਟਰਵਾਦ (Nationalism) ਅਤੇ ਧਰਮ ਨਿਰਪੱਖਤਾ (Secularism).
ਇਤਿਹਾਸ ਵਿਸ਼ੇ ਵਿੱਚੋਂ ਹਟਾਏ ਗਏ ਅਧਿਆਇ ਆਰੰਭਿਕ ਸਮਾਜ (Early Societies), ਖ਼ਾਨਾਬਦੋਸ਼ ਸਾਮਰਾਜ (Nomadic Empire), ਸੱਭਿਆਚਾਰ ਦਾ ਟਕਰਾਅ (Confrontation of Cultures)
12ਵੀਂ ਕਲਾਸ ਵਿਚੋਂ ਹਟਾਏ ਗਏ ਵਿਸ਼ੇ
ਰਾਜਨੀਤੀ ਸਾਇੰਸ ਵਿੱਚੋਂ ਸਮਕਾਲੀ ਸੰਸਾਰ ਵਿੱਚ ਸੁਰੱਖਿਆ (Security in the Contemporary World), ਵਾਤਾਵਰਨ ਤੇ ਕੁਦਰਤੀ ਸਰੋਤ (Environment and Natural Resources), ਯੋਜਨਾਬੱਧ ਵਿਕਾਸ (Planned Development) ਆਂਸ਼ਿਕ ਹਿੱਸਾ, ਭਾਰਤੀ ਵਿਦੇਸ਼ ਨੀਤੀ (India's Foreign Policy) ਭਾਰਤ ਵਿੱਚ ਸਮਾਜਿਕ ਤੇ ਨਵੀਆਂ ਸਮਾਜਿਕ ਲਹਿਰਾਂ (Social and New Social Movements in India) ਅਤੇ ਖੇਤਰੀ ਅਕਾਂਖਿਆ(Regional Aspirations).
ਇਤਿਹਾਸ ਵਿਸ਼ੇ ਵਿੱਚੋਂ ਹਟਾਏ ਗਏ ਚੈਪਟਰ ਯਾਤਰੀਆਂ ਦੀ ਅੱਖਾਂ ਰਾਹੀਂ (Through the Eyes of Travellers), ਕਿਸਾਨ, ਜ਼ਿਮੀਂਦਾਰ ਅਤੇ ਤੇ ਸੂਬਾ (Peasants, Zamindars And the State), ਬਸਤੀਵਾਦ ਅਤੇ ਪੇਂਡੂ ਖੇਤਰ (Colonialism and The Countryside) ਆਂਸ਼ਿਕ ਹਿੱਸਾ, ਬਸਤੀਵਾਦੀ ਸ਼ਹਿਰ (Colonial Cities) ਅਤੇ ਵੰਢ ਨੂੰ ਸਮਝਣਾ (Understanding Partition).
ਇਹ ਵੀਡੀਓਜ਼ ਵੀ ਦੇਖੋ: