You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਨਾਲ ਮਰਨ ਵਾਲੇ ਦੇ ਸਸਕਾਰ ਵੇਲੇ ਇਹ ਸਾਵਧਾਨੀਆਂ ਜ਼ਰੂਰੀ -5 ਅਹਿਮ ਖ਼ਬਰਾਂ
ਹਾਲ ਹੀ ਵਿੱਚ ਦਿੱਲੀ ਦੇ ਸ਼ਹੀਦ ਭਗਤ ਸਿੰਘ ਸੇਵਾ ਦਲ ਵਿੱਚ ਕੋਰੋਨਾ ਮਰੀਜ਼ਾਂ ਅਤੇ ਲਾਸ਼ਾਂ ਦੀ ਸੰਭਾਲ ਕਰਨ ਵਾਲੇ ਦਿੱਲੀ ਦੇ ਸਾਬਕਾ ਵਿਧਾਇਕ, ਉਨ੍ਹਾਂ ਦੇ ਪੁੱਤਰ ਅਤੇ ਉਨ੍ਹਾਂ ਦੀ ਮਾਂ ਦੇ ਕੋਰੋਨਾ ਮਰੀਜ਼ ਹੋਣ ਦੀ ਪੁਸ਼ਟੀ ਹੋਈ ਹੈ। ਪਰਿਵਾਰ ਇਕਾਂਤਵਾਸ ਵਿੱਚ ਹੈ।
ਕੋਰੋਨਾਵਾਇਰਸ ਕਰਕੇ ਹੋਈ ਮੌਤ ਮਗਰੋਂ ਜੀਵਾਣੂਆਂ ਦੇ ਬਰਕਰਾਰ ਹੋਣ ਬਾਰੇ ਕੋਈ ਪੁਸ਼ਟੀ ਨਾ ਹੋਣ ਕਰਕੇ, ਲਾਸ਼ ਦੇ ਅੰਤਮ ਸੰਸਕਾਰ ਲਈ ਦੁਨੀਆ ਭਰ ਵਿੱਚ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ।
ਵਿਸ਼ਵ ਸਿਹਤ ਸੰਗਠਨ ਦੁਆਰਾ ਵੀ ਲਾਸ਼ ਵਿੱਚੋਂ ਕਿਸੇ ਵੀ ਤਰ੍ਹਾਂ ਦੇ ਨਿਕਲੇ ਤਰਲ ਪਦਾਰਥ ਤੋਂ ਬਚਣ ਦਾ ਸੁਝਾਅ ਦਿੱਤਾ ਗਿਆ ਹੈ। ਲਾਸ਼ ਨੂੰ ਸ਼ਮਸ਼ਾਨ ਘਾਟ ਤੋਂ ਲਿਜਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਲਪੇਟਣ ਦਾ ਸੁਝਾਅ ਹੈ।
ਕੋਰੋਨਾ ਮਰੀਜ਼ਾਂ ਦੇ ਸਸਕਾਰ ਲਈ ਕੀ ਸਾਵਧਾਨੀਆਂ ਵਰਤੀਆਂ ਜਾਣੀਆਂ ਚਾਹੀਦੀਆਂ ਹਨ, ਜਾਣਨ ਲਈ ਇੱਥੇ ਕਲਿਕ ਕਰੋ।
ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਟੋਏ ’ਚ ਸੁੱਟੀਆਂ, ਵੀਡੀਓ ਵਾਇਰਲ ਹੋਣ ਮਗਰੋਂ ਮੰਗੀ ਮਾਫ਼ੀ
ਕਰਨਾਟਕ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀਆਂ ਲਾਸ਼ਾਂ ਸੁੱਟਣ ਦਾ ਵੀਡੀਓ ਵਾਇਰਲ ਹੋਣ ਮਗਰੋਂ ਪ੍ਰਸ਼ਾਸਨ ਨੇ ਮਾਫ਼ੀ ਮੰਗੀ ਹੈ।
ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕੁਝ ਲੋਕ ਪੀਪੀਈ ਕਿੱਟਾਂ ਪਾਏ ਹੋਏ ਹਨ ਅਤੇ ਉਹ ਟੋਇਆਂ ਵਿੱਚ ਲਾਸ਼ਾਂ ਨੂੰ ਸੁੱਟ ਰਹੇ ਹਨ।
ਇਹ ਘਟਨਾ ਕਰਨਾਟਕ ਦੇ ਬੇਲਾਰੀ ਜ਼ਿਲ੍ਹੇ ਦੀ ਹੈ। ਪ੍ਰਸ਼ਾਸਨਿਕ ਅਫ਼ਸਰਾਂ ਨੇ ਮੰਨਿਆ ਹੈ ਕਿ ਵੀਡੀਓ ਸਹੀ ਹੈ ਅਤੇ ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਤੋਂ ਮਾਫ਼ੀ ਮੰਗੀ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਇਹ ਵੀ ਪੜ੍ਹੋ:
ਸਕੂਲ ਫੀਸਾਂ ਬਾਰੇ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਮਾਪਿਆਂ ਕੋਲ ਕੀ ਬਚਿਆ ਰਾਹ
ਚੰਡੀਗੜ੍ਹ ਪੇਰੈਂਟਸ ਐਸੋਸੀਏਸ਼ਨ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਉਸ ਫ਼ੈਸਲੇ ਨੂੰ ਚੁਣੌਤੀ ਦੇਣ ਦਾ ਐਲਾਨ ਕੀਤਾ ਹੈ, ਜਿਸ ਵਿਚ ਪੰਜਾਬ ਦੇ ਨਿੱਜੀ ਸਕੂਲਾਂ ਨੂੰ ਲੌਕਡਾਊਨ ਦੌਰਾਨ ਦੀ ਟਿਊਸ਼ਨ ਤੇ ਦਾਖਲਾ ਫ਼ੀਸ ਲੈਣ ਦੀ ਖੁੱਲ ਦੇ ਦਿੱਤੀ ਹੈ।
ਅਦਾਲਤ ਨੇ ਸਕੂਲਾਂ ਨੂੰ ਇਹ ਵੀ ਕਿਹਾ ਹੈ ਕਿ ਉਹ ਸਲਾਨਾ ਫ਼ੀਸ ਵਿੱਚ ਉਹ ਖ਼ਰਚੇ ਨਹੀਂ ਵਸੂਲਣਗੇ ਜਿਹੜੇ ਹੋਏ ਹੀ ਨਹੀਂ।
ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਅਦਾਲਤ ਦੇ ਇਸ ਫੈਸਲੇ ਨੂੰ ਹਾਈ ਕੋਰਟ ਦੀ ਡਬਲ ਬੈਂਚ ਅੱਗੇ ਚੁਣੌਤੀ ਦੇਣ ਦੀ ਗੱਲ ਕਹੀ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਵਿਆਹ ਤੋਂ 2 ਦਿਨ ਬਾਅਦ ਲਾੜੇ ਦੀ ਮੌਤ, 111 ਜਣੇ ਕੋਰੋਨਾਸ ਪੌਜ਼ਿਟਿਵ
ਅਨਲੌਕ-1 ਤੋਂ ਬਾਅਦ 8 ਜੂਨ ਤੋਂ 50 ਮਹਿਮਾਨਾਂ ਨਾਲ ਵਿਆਹ ਸਮਾਗਮ ਕਰਨ ਦੀ ਆਗਿਆ ਦਿੱਤੀ ਗਈ ਹੈ। ਫਿਰ ਵੀ ਲੁਕ-ਛਿਪ ਕੇ ਹੀ ਵਿਆਹ ਪਹਿਲਾਂ ਵਾਂਗ ਹੋਣ ਲੱਗ ਪਏ ਹਨ।
ਪੁੱਛੇ ਜਾਣ ’ਤੇ ਪ੍ਰਬੰਧਕ ਇਹੀ ਕਹਿੰਦੇ ਹਨ ਕਿ ਉਨ੍ਹਾਂ ਨੇ 50 ਤੋਂ ਘੱਟ ਮਹਿਮਾਨਾਂ ਨੂੰ ਹੀ ਸੱਦਾ ਦਿੱਤਾ ਸੀ। ਪਟਨਾ ਵਿੱਚ ਹੋਏ ਅਜਿਹੇ ਹੀ ਇੱਕ ਵਿਆਹ ਦੇ ਚਰਚੇ ਹਨ।
ਪਟਨਾ ਦੇ ਪਾਲੀਗੰਜ ਵਿੱਚ ਹੋਏ ਇੱਕ ਵਿਆਹ ਸਮਾਗਮ ਨੇ ਇਨ੍ਹਾਂ ਪ੍ਰੋਗਰਾਮਾਂ ਬਾਰੇ ਇੱਕ ਸਵਾਲ ਖੜ੍ਹਾ ਕਰ ਦਿੱਤਾ ਹੈ।
ਸਥਾਨਕ ਅਖ਼ਬਾਰਾਂ ਮੁਤਾਬਕ ਇਹ ਵਿਆਹ ਮੰਗਲਵਾਰ ਨੂੰ ਹੋਇਆ ਅਤੇ ਇਸ ਵਿੱਚ ਸ਼ਾਮਲ 111 ਜਣਿਆਂ ਨੂੰ ਕੋਰੋਨਾਵਇਰਸ ਦੀ ਲਾਗ ਲੱਗ ਗਈ ਹੈ। ਜਦਕਿ ਲਾੜੇ ਦੀ ਦੋ ਦਿਨਾਂ ਬਾਅਦ ਹੀ ਮੌਤ ਹੋ ਗਈ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਖੁਦਕੁਸ਼ੀ ਕਰਨ ਵਾਲਿਆਂ ਨੂੰ ਸੋਸ਼ਲ ਮੀਡੀਆ 'ਤੇ ਵੇਚਿਆਂ ਜਾ ਰਿਹਾ ਜ਼ਹਿਰ
ਬੀਬੀਸੀ ਨੇ ਫੇਸਬੁੱਕ 'ਤੇ ਚੱਲਣ ਵਾਲੇ ਅਜਿਹੇ ਦਰਜਨਾਂ ਪੇਜ ਲੱਭੇ ਜਿਨ੍ਹਾਂ 'ਤੇ ਖੁਦਕੁਸ਼ੀ ਕਰਨ ਵਾਲਿਆਂ ਲਈ ਘਾਤਕ ਜ਼ਹਿਰ ਵੇਚਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਇਸ ਪਿਛੇ ਫੇਸਬੁੱਕ 'ਤੇ ਘੁਟਾਲੇ ਕਰਨ ਵਾਲਿਆਂ ਦਾ ਹੱਥ ਹੈ ਪਰ ਅਸਲ ਵਿੱਚ ਇਹ ਸਭ ਕੰਮ ਕਿਵੇਂ ਕਰਦੇ ਹਨ?
ਰਾਤ ਦਾ ਵੇਲਾ ਸੀ ਤੇ ਮੈਨੂੰ ਵਅਟਸਐਪ 'ਤੇ ਇੱਕ ਮੈਸੇਜ਼ ਆਇਆ। ਇਹ ਮੈਸੇਜ਼ ਇੱਕ ਦਵਾਈ ਵੇਚਣ ਵਾਲੇ ਦਾ ਸੀ ਤੇ ਉਹ ਦਾਅਵਾ ਕਰ ਰਿਹਾ ਸੀ ਕਿ ਉਹ ਮੈਨੂੰ ਘਾਤਕ ਗੋਲੀਆਂ ਵੇਚ ਸਕਦਾ ਹੈ।
ਮੈਸੇਜ਼ ਵਿੱਚ ਲਿਖਿਆ ਸੀ, "ਘੱਟੋ-ਘੱਟ 100 ਗ੍ਰਾਮ ਆਰਡਰ ਕਰਨਾ ਪਵੇਗਾ ਤੇ ਇਸ ਦੀ ਕੀਮਤ 150 ਪਾਊਂਡ ਮਤਲਬ (ਲਗਭਗ 14000 ਰੁਪਏ ਹੋਵੇਗੀ)।"
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਇਹ ਵੀਡੀਓ ਵੀ ਦੇਖੋ