You’re viewing a text-only version of this website that uses less data. View the main version of the website including all images and videos.
ਮੋਗਾ ਧਮਾਕਾ: ਬਾਘਾ ਪੁਰਾਣਾ ਦੇ ਪਾਰਸਲ ਬੰਬ ਧਮਾਕਾ ਮਾਮਲੇ 'ਚ ਨਵਾਂ ਮੋੜ
- ਲੇਖਕ, ਸੁਰਿੰਦਰ ਮਾਨ
- ਰੋਲ, ਬੀਬੀਸੀ ਪੰਜਾਬੀ ਲਈ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 3 ਮਿੰਟ
ਜ਼ਿਲ੍ਹਾ ਮੋਗਾ ਅਧੀਨ ਪੈਂਦੇ ਕਸਬਾ ਬਾਘਾ ਪੁਰਾਣਾ 'ਚ ਮੰਗਲਵਾਰ ਸ਼ਾਮ ਨੂੰ ਹੋਏ ਧਮਾਕੇ ਸਬੰਧੀ 'ਚ ਨਵਾਂ ਖੁਲਾਸਾ ਸਾਹਮਣੇ ਆਇਆ ਹੈ।
ਮੁਢਲੀ ਪੜਤਾਲ ਤੋਂ ਮਗਰੋਂ ਪੁਲਿਸ ਨੇ ਕਿਹਾ ਹੈ ਕਿ ਇਹ ਧਮਾਕਾ ਕੋਰੀਅਰ ਵਿੱਚ ਨਹੀਂ ਹੋਇਆ ਸਗੋਂ ਇਹ ਧਮਾਕਾ ਉਸ ਪੱਥਰ ਦੇ ਹੇਠਾਂ ਹੋਇਆ, ਜਿਸ ਉੱਪਰ ਕੋਰੀਅਰ ਵੰਡਣ ਵਾਲਾ ਛੋਟੂ ਰਾਮ ਕੁੱਝ ਸਮੇਂ ਲਈ ਅਰਾਮ ਕਰਨ ਲਈ ਬੈਠਾ ਸੀ।
ਦੂਜੇ ਪਾਸੇ, ਬੁੱਧਵਾਰ ਨੂੰ ਚੰਡੀਗੜ ਤੋਂ ਆਈ ਇੱਕ ਵਿਸ਼ੇਸ਼ ਫੋਰੈਂਸਿਕ ਟੀਮ ਅਤੇ ਜਲੰਧਰ ਤੋਂ ਆਈ ਬੰਬ ਡਿਸਪੋਜ਼ਲ ਸਕੁਐਡ ਦੇ 6 ਮੈਂਬਰਾਂ ਨੇ ਘਟਨਾ ਵਾਲੀ ਥਾਂ ਤੋਂ ਨਮੂਨੇ ਇਕੱਠੇ ਕੀਤੇ।
ਜ਼ਿਲਾ ਮੋਗਾ ਦੇ ਸੀਨੀਅਰ ਕਪਤਾਨ ਪੁਲਿਸ ਹਰਮਨਬੀਰ ਸਿੰਘ ਗਿੱਲ ਨੇ ਕਿਹਾ ਹੈ ਕਿ ਬਾਘਾਪੁਰਾਣਾ 'ਚ ਹੋਇਆ ਧਮਾਕੇ ਦਾ ਕਾਰਲ ਪਾਰਸਲ ਬੰਬ ਨਹੀਂ ਸੀ, ਜਿਵੇਂ ਕਿ ਘਟਨਾ ਤੋਂ ਬਾਅਦ ਕਿਹਾ ਜਾ ਰਿਹਾ ਸੀ।
''ਅਸੀਂ ਕੋਰੀਅਰ ਕੰਪਨੀ ਵੱਲੋਂ ਇਸ ਖੇਤਰ ਵਿਚ ਵੰਡੇ ਜਾਣ ਵਾਲੇ ਸਮੁੱਚੇ ਪਾਰਸਲਾਂ ਦੀ ਜਾਂਚ ਕਰਵਾ ਲਈ ਹੈ। ਪਾਰਸਲ ਭੇਜਣ ਵਾਲਿਆਂ ਵੱਲੋਂ ਕੋਰੀਅਰ ਕੰਪਨੀ ਨੂੰ ਦਿੱਤੇ ਗਏ ਪਾਰਸਲਾਂ ਦੇ ਭਾਰ ਦੀ ਪੜਤਾਲ ਕੀਤੀ ਗਈ ਹੈ, ਜਿਸ ਤੋਂ ਪਤਾ ਲੱਗਾ ਹੈ ਕਿ ਇਹ ਪਾਰਸਲ ਬੰਬ ਨਹੀਂ ਸੀ।''
ਇਹ ਵੀ ਪੜ੍ਹੋ :
ਐਸਐਸਪੀ ਨੇ ਕਿਹਾ ਕਿ ਇਹ ਧਮਾਕਾ ਕਿਸੇ ਦੇਸੀ ਢੰਗ ਨਾਲ ਬਣਾਈ ਹੋਈ ਬੰਬਨੁਮਾ ਚੀਜ਼ ਨਾਲ ਕੀਤਾ ਹੋ ਸਕਦਾ ਹੈ।
''ਖ਼ੈਰ, ਜਾਂਚ ਦਾ ਕੰਮ ਜਾਰੀ ਹੈ। ਇਹ ਪਤਾ ਲਾਇਆ ਜਾ ਰਿਹਾ ਹੈ ਕਿ ਆਖ਼ਰਕਾਰ ਪੱਥਰ ਦੇ ਹੇਠਾਂ ਧਮਕਾਖੇਜ਼ ਸਮੱਗਰੀ ਕਿਵੇਂ ਤੇ ਕਿਸ ਨੇ ਰੱਖੀ ਸੀ। ਅਸਲ ਵਿੱਚ ਜਿਵੇਂ ਹੀ ਇਸ ਸਬੰਧ 'ਚ ਕੋਈ ਗ੍ਰਿਫ਼ਤਾਰੀ ਹੁੰਦੀ ਹੈ।
ਮੋਗਾ ਦੇ ਬਾਘਾਪੁਰਾਣਾ ਕਸਬੇ ਵਿਚ ਪਾਰਸਲ ਦਾ ਬੰਬ ਵਰਗਾ ਧਮਾਕਾ ਹੋਣ ਦੀ ਖ਼ਬਰ ਹੈ। ਇਹ ਘਟਨਾ ਮੰਗਲਵਾਲ ਨੂੰ ਸ਼ਾਮੀ ਕਰੀਬ ਸਾਢੇ ਪੰਜ ਵਜੇ ਵਾਪਰੀ।
ਸਥਾਨਕ ਪੁਲਿਸ ਥਾਣੇ ਦੇ ਇੰਚਾਰਜ ਕੁਲਵਿੰਦਰ ਸਿੰਘ ਧਾਲੀਵਾਲ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਬੀਬੀਸੀ ਨਾਲ ਫੋਨ ਉੱਤੇ ਗੱਲ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਵਾਰਦਾਤ ਦੌਰਾਨ ਇੱਕ ਵਿਅਕਤੀ ਜ਼ਖ਼ਮੀ ਹੋਇਆ ਹੈ।
ਧਾਲੀਵਾਲ ਦਾ ਕਹਿਣਾ ਸੀ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਾਂਚ ਅਜੇ ਸ਼ੁਰੂਆਤੀ ਦੌਰ ਵਿਚ ਹੈ, ਇਸ ਲਈ ਇਸ ਬਾਰੇ ਹੋ ਅਜੇ ਕੁਝ ਨਹੀਂ ਕਿਹਾ ਜਾ ਸਕਦਾ।
ਕੀ ਕੁਝ ਵਾਪਰਿਆ ਸੀ
ਨਿਹਾਲ ਸਿੰਘ ਵਾਲਾ ਵਿਚ ਕੋਰੀਅਰ ਦਾ ਕੰਮ ਕਰਨ ਵਾਲੇ ਗੁਰਦੀਪ ਸਿੰਘ ਸੋਨੂੰ ਨੇ ਦੱਸਿਆ ਕਿ ਉਹ ਰੋਜ਼ਾਨਾਂ ਵਾਂਗ ਮੋਗਾ ਤੋਂ ਕੋਰੀਅਰ ਦੇ ਪਾਰਸਲ ਲੈਕੇ ਆਇਆ ਸੀ।
ਸੋਨੂੰ ਨੇ ਦੱਸਿਆ ਕਿ ਉਸ ਦੇ ਬੈਗ ਵਿਚ ਤਿੰਨ ਪਾਰਸਲ ਸਨ। ਉਹ ਬਾਘਾ ਪੁਰਾਣਾ ਦੀ ਇੱਕ ਦੁਕਾਨ ਵਿਚ ਫੋਟੋ ਸਟੇਟ ਕਰਵਾਉਣ ਲਈ ਰੁਕ ਗਏ।
ਸੋਨੂੰ ਦੁਕਾਨ ਦੇ ਅੰਦਰ ਚਲਾ ਗਿਆ ਅਤੇ ਪਾਰਸਲ ਵਾਲਾ ਬੈਗ ਲੈਕੇ ਉਸ ਦਾ ਚਾਚਾ ਬਾਹਰ ਘੜਾ ਸੀ। ਸੋਨੂੰ ਜਦੋਂ ਅੰਦਰ ਸੀ ਤਾਂ ਉਸ ਨੂੰ ਧਮਾਕੇ ਵਰਗੀ ਅਵਾਜ਼ ਸੁਣਾਈ ਦਿੱਤੀ।
ਉਹ ਭੱਜ ਕੇ ਬਾਹਰ ਆਇਆ ਤਾਂ ਉਸ ਨੇ ਦੇਖਿਆ ਕਿ ਪਾਰਸਲ ਵਾਲਾ ਬੈਗ ਫਟ ਗਿਆ ਸੀ ਅਤੇ ਉਸ ਦਾ ਸਾਥੀ ਜਖ਼ਮੀ ਹੋ ਗਿਆ ਸੀ।
ਸੋਨੂੰ ਦਾ ਕਹਿਣਾ ਸੀ ਕਿ ਸਾਰੇ ਪਾਰਸਲਾਂ ਉੱਤੇ ਬਕਾਇਦਾ ਐਡਰੈਸ ਲਿਖੇ ਹੋਏ ਸਨ ਅਤੇ ਉਸ ਨੂੰ ਸਮਝ ਨਹੀਂ ਆ ਰਿਹਾ ਕਿ ਇਸ ਵਾਰਦਾਤ ਪਿੱਛੇ ਕੀ ਹੈ।
ਇਹ ਵੀਡੀਓ ਵੀ ਦੇਖੋ: