You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਉਹ ਲੋਕਾਂ ਤੋਂ ਮਦਦ ਮੰਗਦਾ -ਮੰਗਦਾ ਸੜਕ 'ਤੇ ਹੀ ਦਮ ਤੋੜ ਗਿਆ -5 ਅਹਿਮ ਖ਼ਬਰਾਂ
"ਕਿਰਪਾ ਕਰਕੇ ਮੇਰੀ ਮਦਦ ਕਰੋ। ਕਿਰਪਾ ਕਰਕੇ ਮੈਨੂੰ ਹਸਪਤਾਲ ਲੈ ਜਾਓ, ਮੈਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਹੈ।'' ਇਹ 60 ਸਾਲਾ ਆਰ ਸ੍ਰੀਨਿਵਾਸ ਦੇ ਆਖਰੀ ਸ਼ਬਦ ਸਨ।
ਸੋਸ਼ਲ ਮੀਡੀਆ ਉੱਤੇ ਸ੍ਰੀਨਿਵਾਸ ਦਾ ਲੋਕਾਂ ਤੋਂ ਮਦਦ ਮੰਗਣ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇੱਕ ਔਰਤ ਦੀ ਅਵਾਜ਼ ਵੀ ਸੁਣਾਈ ਦੇ ਰਹੀ ਹੈ ਜੋ ਉਸ ਤੋਂ ਕਈ ਸਵਾਲ ਪੁੱਛ ਰਹੀ ਹੈ। ਵੀਡੀਓ ਵਿੱਚ ਸ੍ਰੀਨਿਵਾਸ ਸਾਹ ਲੈਣ ਵਿੱਚ ਸੰਘਰਸ਼ ਕਰਦਾ ਨਜ਼ਰ ਆ ਰਿਹਾ ਹੈ ਤੇ ਵਾਰ-ਵਾਰ ਹਸਪਤਾਲ ਲੈ ਜਾਣ ਦੀ ਗੁਹਾਰ ਕਰ ਰਿਹਾ ਹੈ।
ਤੇਲੰਗਾਨਾ ਦੇ ਮੈਡਕ ਜ਼ਿਲ੍ਹੇ ਵਿੱਚ ਇਹ ਘਟਨਾ ਬੁੱਧਵਾਰ ਨੂੰ ਹੋਈ। ਇਹ ਹੈਦਰਾਬਾਦ ਤੋਂ 70 ਕਿਲੋਮੀਟਰ ਦੂਰ ਹੈ। ਸਥਾਨਕ ਲੋਕਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਤਾਂ ਪੁਲਿਸ ਪਹੁੰਚੀ।ਪੂਰਾ ਪੜ੍ਹਨ ਲਈ ਕਲਿਕ ਕਰੋ।
ਕੋਰੋਨਾਵਾਇਰਸ : ਪੰਜਾਬ 2.8 ਕਰੋੜ ਦੀ ਆਬਾਦੀ ਲਈ ਕੀ 1900 ICU ਬੈੱਡ ਕਾਫੀ ਹਨ
2 ਕਰੋੜ 80 ਲੱਖ ਦੀ ਆਬਾਦੀ ਲਈ ਕੁਲ 1916 ਬੈੱਡ ਅਤੇ 197 ਵੈਂਟੀਲੇਟਰ, ਇਹ ਹਨ ਪੰਜਾਬ ਦੇ ਹਾਲਾਤ।
ਕੀ ਪੰਜਾਬ ਵਿਚ ਰਹਿਣ ਵਾਲੇ ਲੋਕ ਕੋਰੋਨਾ ਮਹਾਮਾਰੀ ਦੇ ਦੌਰ ਵਿਚ ਸਿਹਤ ਸਹੂਲਤਾਂ ਪੱਖੋਂ ਮਹਿਫ਼ੂਜ਼ ਹਨ?
ਇਸ ਸਵਾਲ 'ਤੇ ਆਉਣ ਤੋਂ ਪਹਿਲਾਂ ਕੁਝ ਅਹਿਮ ਅੰਕੜੇ ਵੇਖ ਲੈਂਦੇ ਹਾਂ।
ਇੱਥੇ ਜਿਹੜੇ 1916 ਬੈੱਡਾਂ ਦੀ ਅਸੀਂ ਗੱਲ ਕਰ ਰਹੇ ਹਾਂ, ਇਹ ਉਨ੍ਹਾਂ ਹਸਪਤਾਲਾਂ ਵਿਚ ਹਨ, ਜਿੱਥੇ ਕੋਵਿਡ-19 ਜਾਂ ਕੋਰੋਨਾਵਾਇਰਸ ਦੇ ਗੰਭੀਰ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ,
ਯਾਨਿ ਆਈਸੀਯੂ ਬੈੱਡ, ਦਰਅਸਲ ਸੂਬਾ ਸਰਕਾਰ ਨੇ ਕੋਰੋਨਾਵਾਇਰਸ ਨਾਲ ਨਜਿੱਠਣ ਵਾਸਤੇ ਹਸਪਤਾਲਾਂ ਤੇ ਕੇਂਦਰਾਂ ਨੂੰ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਹੈ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।
ਕੋਰੋਨਾਵਾਇਰਸ: 17 ਲੋਕਾਂ ਦਾ ਟੱਬਰ ਜਦੋਂ ਅਚਾਨਕ ਕੋਰੋਨਾ ਕਲੱਸਟਰ ਬਣ ਗਿਆ
ਬੀਤੀ 24 ਅਪ੍ਰੈਲ ਨੂੰ ਜਦੋਂ ਮੁਕੁਲ ਗਰਗ ਦੇ 57 ਸਾਲਾ ਚਾਚੇ ਨੂੰ ਬੁਖਾਰ ਹੋਇਆ ਤਾਂ ਉਨ੍ਹਾਂ ਨੂੰ ਕੋਈ ਖਾਸ ਚਿੰਤਾ ਨਹੀਂ ਹੋਈ।
ਇਸ ਦੇ 48 ਘੰਟਿਆਂ ਅੰਦਰ 17 ਲੋਕਾਂ ਵਾਲੇ ਇਸ ਪਰਿਵਾਰ ਵਿੱਚ ਦੋ ਹੋਰ ਲੋਕ ਵੀ ਬਿਮਾਰ ਪੈ ਗਏ।
ਕੁਝ ਸਮੇਂ ਬਾਅਦ ਬਿਮਾਰ ਲੋਕਾਂ ਦੇ ਸਰੀਰ ਦਾ ਤਾਪਮਾਨ ਵਧਣ ਲੱਗਾ ਤੇ ਗਲੇ ਵਿੱਚ ਖਰਾਸ਼ ਵਰਗੇ ਲੱਛਣ ਸਾਹਮਣੇ ਆਉਣ ਲੱਗੇ।
ਮੁਕੁਲ ਗਰਗ ਨੇ ਸ਼ੁਰੂਆਤ ਵਿੱਚ ਸੋਚਿਆ ਕਿ ਇਹ ਮੌਸਮੀ ਬੁਖਾਰ ਹੋ ਸਕਦਾ ਹੈ ਕਿਉਂਕਿ ਉਹ ਇਹ ਮੰਨਣ ਨੂੰ ਤਿਆਰ ਨਹੀਂ ਸਨ ਕਿ ਇਹ ਕੋਰੋਨਾਵਾਇਰਸ ਹੋ ਸਕਦਾ ਹੈ। ਪੂਰਾ ਪੜ੍ਹਨ ਲਈ ਕਲਿਕ ਕਰੋ।
ਨਵਜੰਮੇ ਬੱਚੇ ਨੂੰ ਦੁੱਧ ਚੁੰਘਾਉਣ ਬਾਰੇ WHO ਕੀ ਕਹਿੰਦਾ
ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾ. ਟੈਡਰੋਸ ਐਡਹਾਨੋਮ ਗਿਬਰਿਏਸੋਸ ਅਦਾਨੋਮ ਨੇ ਕੋਰੋਨਾ ਪੌਜ਼ਿਟੀਵ ਮਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨਵਜੰਮੇ ਬੱਚਿਆਂ ਨੂੰ ਦੁੱਧ ਚੁੰਘਾਉਣਾ ਜਾਰੀ ਰੱਖਣ।
ਜਿਨੇਵਾ ਵਿੱਚ ਪ੍ਰੈੱਸ ਕਾਨਫ਼ਰੰਸ ਵਿੱਚ ਉਨ੍ਹਾਂ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਨੇ ਇਸ ਮਾਮਲੇ ਦਾ ਅਧਿਐਨ ਕੀਤਾ ਹੈ ਅਤੇ ਪਾਇਆ ਹੈ ਕਿ ਵਾਇਰਸ ਦੀ ਲਾਗ ਦੇ ਖ਼ਤਰੇ ਦੀ ਤੁਲਨਾ ਵਿੱਚ ਬੱਚੇ ਲਈ ਮਾਂ ਦੇ ਦੁੱਧ ਦੇ ਫ਼ਾਇਦੇ ਜ਼ਿਆਦਾ ਹਨ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।
ਕੋਰੋਨਾਵਾਇਰਸ ਮਗਰੋਂ ਕਿਹੋ ਜਿਹਾ ਹੋਵੇਗਾ ਧਰਮ ਦਾ ਭਵਿੱਖ
ਜਦੋਂ ਕੋਰੋਨਾਵਾਇਰਸ ਮਹਾਮਾਰੀ ਕਾਰਨ ਭਾਰਤ ਵਿੱਚ ਮੰਦਰ, ਮਸਜਿਦ, ਗੁਰਦੁਆਰੇ ਅਤੇ ਹੋਰ ਧਾਰਮਿਕ ਅਸਥਾਨ ਬੰਦ ਹੋਏ ਸਨ ਤਾਂ ਟੈਲੀਵਿਜ਼ਨ 'ਤੇ 'ਰਾਮਾਇਣ' ਸਭ ਤੋਂ ਜ਼ਿਆਦਾ ਦੇਖਿਆ ਜਾਣ ਵਾਲਾ ਸ਼ੋਅ ਸੀ।
'ਰਾਮਾਇਣ' ਵਿੱਚ ਸੀਤਾ ਦੀ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਦੀਪਿਕਾ ਚਿਕਲਿਆ ਟੋਪੀਵਾਲਾ ਦਾ ਮੰਨਣਾ ਹੈ ਕਿ ਕੋਰੋਨਾ ਤੋਂ ਬਾਅਦ ਦੁਨੀਆਂ ਵਿੱਚ ਅਧਿਆਤਮਕਤਾ ਜ਼ਿਆਦਾ ਪ੍ਰਭਾਵੀ ਸ਼ਕਤੀ ਹੋਵੇਗੀ।
ਉਨ੍ਹਾਂ ਦਾ ਮੰਨਣਾ ਹੈ ਕਿ ਮਹਾਮਾਰੀ ਦੇ ਸਿੱਟੇ ਵਜੋਂ ਭਾਰਤੀ ਜਨਸੰਖਿਆ ਦਾ ਇੱਕ ਵੱਡਾ ਹਿੱਸਾ 'ਕੁਦਰਤ ਅਤੇ ਅਧਿਆਤਮਕਤਾ' ਵੱਲ ਮੁੜ ਸਕਦਾ ਹੈ। ਪੂਰਾ ਪੜ੍ਹਨ ਲਈ ਕਲਿਕ ਕਰੋ।
ਇਹ ਵੀਡੀਓ ਵੀ ਦੇਖੋ