You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਆਲੀਸ਼ਾਨ ਤਰੀਕੇ ਨਾਲ ਵਿਆਹ ਕਰਵਾਉਣ ਦੀ ਤਾਂਘ ਰੱਖਣ ਵਾਲੇ ਜ਼ਰਾ ਧਿਆਨ ਦੇਣ- 5 ਅਹਿਮ ਖ਼ਬਰਾਂ
ਕੋਰੋਨਾਵਾਇਰਸ ਕਾਰਨ ਹੋਏ ਲੌਕਡਾਊਨ ਕਰਕੇ ਪੂਰੇ ਭਾਰਤ ਵਿੱਚ ਵਿਆਹ ਸਮਾਗਮਾਂ ਨੂੰ ਰੋਕ ਦਿੱਤਾ ਗਿਆ। ਪਰ ਕੁਝ ਜੋੜਿਆਂ ਨੇ ਵੱਡੇ ਵਿਆਹ ਸਮਾਗਮਾਂ ਦੀ ਥਾਂ ਛੋਟੇ ਪਰਿਵਾਰਕ ਵਿਆਹ ਵਿੱਚ ਤਬਦੀਲ ਕਰਨ ਦੇ ਬਦਲ ਨੂੰ ਚੁਣਿਆ।
ਤਾਂ ਕੀ ਇਹ ਹੁਣ ਆਮ ਹੋ ਜਾਵੇਗਾ? ਨਿਤਿਨ ਅਰੋੜਾ ਅਤੇ ਚੈਤਾਲੀ ਪੁਰੀ ਛੇ ਸਾਲ ਪਹਿਲਾਂ ਕਾਲਜ ਵਿੱਚ ਮਿਲੇ ਸਨ ਅਤੇ ਇੱਕ ਸਾਲ ਬਾਅਦ ਡੇਟ ਕਰਨਾ ਸ਼ੁਰੂ ਕੀਤਾ।
ਉਨ੍ਹਾਂ ਨੇ ਮਈ ਦੀ ਸ਼ੁਰੂਆਤ ਵਿੱਚ ਆਪਣੇ ਵਿਆਹ ਦੀ ਤਾਰੀਕ ਤੈਅ ਕੀਤੀ ਜੋ ਕਿ ਇੱਕ ਵੱਡਾ ਸਮਾਗਮ ਹੋਣ ਵਾਲਾ ਸੀ। ਪੂਰੀ ਖ਼ਬਰ ਇੱਥੇ ਪੜ੍ਹੋ।
ਬਿਨਾਂ ਲੱਛਣਾਂ ਵਾਲੇ ਮਰੀਜਾਂ ਦੇ ਲਾਗ ਫੈਲਾਉਣ ਦੀ ਗੁੱਥੀ ਅਜੇ ਵੀ ਅਣਸੁਲਝੀ
ਵਿਸ਼ਵ ਸਿਹਤ ਸੰਗਠਨ ਦੇ ਵਿਗਿਆਨੀਆਂ ਨੇ ਸਪੱਸ਼ਟ ਕੀਤਾ ਹੈ ਕਿ ਬਿਨਾਂ ਲੱਛਣਾਂ ਵਾਲੇ ਲੋਕਾਂ ਤੋਂ ਕੋਰੋਨਾ ਫੈਲਣ ਦਾ ਕਿੰਨਾ ਕੁ ਡਰ ਹੈ, ਇਹ ਗੁੱਥੀ ’ਅਜੇ ਵੀ ਅਣਸੁਲਝੀ’ ਹੈ।
ਡਾ. ਮਾਰੀਆ ਵੈਨ ਕਰਖੋਵੇ ਨੇ ਸੋਮਵਾਰ ਨੂੰ ਕਿਹਾ ਸੀ ਬਿਮਾਰੀ ਨੂੰ ਫੈਲਾਉਣ ਲਈ ਬਿਨਾਂ ਲੱਛਣਾਂ ਵਾਲੇ ਲੋਕਾਂ ਤੋਂ "ਹੈ।
ਪਰ ਹੁਣ ਉਨ੍ਹਾਂ ਨੇ ਕਿਹਾ ਹੈ ਕਿ ਇਹ ਸਿੱਟਾ ਛੋਟੇ ਅਧਿਐਨਾਂ ’ਤੇ ਆਧਾਰਿਤ ਸੀ।
ਸਬੂਤਾਂ ਮੁਤਾਬਕ ਲੱਛਣਾਂ ਵਾਲੇ ਲੋਕ ਵਧੇਰੇ ਰੋਗ ਨੂੰ ਫੈਲਾ ਸਕਦੇ ਹਨ, ਪਰ ਉਹ ਬਿਮਾਰੀ ਵਧਣ ਤੋਂ ਪਹਿਲਾਂ ਹੀ ਇਸ ਨੂੰ ਫੈਲਾ ਸਕਦੇ ਹਨ।
ਜ਼ਰਾ ਤਫ਼ਸੀਲ ਵਿੱਚ ਜਾਣੋ ਪੂਰਾ ਮਸਲਾ ਹੈ ਕੀ, ਇੱਥੇ ਕਲਿੱਕ ਕਰੋ।
ਪਾਰਲੇ-ਜੀ ਨੇ ਬਿਸਕੁਟਾਂ ਸਬੰਧੀ ਕਿਹੜਾ ਰਿਕਾਰਡ ਬਣਾਇਆ?
ਕਈ ਤਰ੍ਹਾਂ ਦੇ ਬਿਸਕੁਟ ਤੇ ਹੋਰ ਸਾਮਾਨ ਬਣਾਉਣ ਵਾਲੀ ਨਾਮੀ ਕੰਪਨੀ ਪਾਰਲੇ ਨੇ ਪਿਛਲੇ 4 ਦਹਾਕਿਆਂ ਵਿੱਚ ਸਭ ਤੋਂ ਵੱਧ ਬਿਸਕੁਟ ਵੇਚਣ ਦਾ ਰਿਕਾਰਡ ਕਾਇਮ ਕੀਤਾ ਹੈ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਕੰਪਨੀ ਦੇ ਸੀਨੀਅਰ ਅਧਿਕਾਰੀ ਮਯੰਕ ਸ਼ਾਹ ਨੇ ਕਿਹਾ ਹੈ ਕਿ ਲੌਕਡਾਊਨ ਦੌਰਾਨ ਅਪ੍ਰੈਲ ਅਤੇ ਮਈ ਮਹੀਨੇ 'ਚ ਪਾਰਲੇ-ਜੀ ਬਿਸਕੁਟ ਦੀ ਖ਼ਪਤ ਵਿਆਪਕ ਪੱਧਰ ਉੱਤੇ ਰਹੀ।
ਮੁਕਾਬਲੇ ਵਾਲੇ ਬਿਸਕੁਟ ਸੈਗਮੈਂਟ ਵਿੱਚ ਕੰਪਨੀ ਨੂੰ ਲਗਭਗ 5 ਫ਼ੀਸਦੀ ਮਾਰਕਿਟ ਸ਼ੇਅਰ ਦਾ ਵਾਧਾ ਮਿਲਿਆ ਹੈ।
ਪਾਰਲੇ ਕੰਪਨੀ ਸ਼ੁਰੂ ਕਦੋਂ ਹੋਈ ਤੇ ਕੀ-ਕੀ ਬਣਾਉਂਦੀ ਹੈ? – ਇੱਥੇ ਕਲਿੱਕ ਕਰੋ
ਕੋਰੋਨਾਵਾਇਰਸ: ਪੰਜਾਬ ਦੇ ਖੇਤਾਂ ’ਚ ਲੇਜ਼ਰ ਕਰਾਹ ਦੀ ਵਰਤੋਂ ਵਧੀ
"ਸਾਡਾ ਲੇਜ਼ਰ ਕਰਾਹ ਇਸ ਸਾਲ ਡੇਢ ਸੌ ਤੋਂ ਦੋ ਸੌ ਘੰਟੇ ਜ਼ਿਆਦਾ ਚੱਲੇਗਾ।"
"ਸਿੱਧੀ ਬਿਜਾਈ ਕਰਨ ਲਈ ਲੇਜ਼ਰ ਕਰਾਹ ਲਗਵਾਉਣਾ ਸਾਡੀ ਮਜਬੂਰੀ ਹੈ।"
ਮੋਹਾਲੀ ਜ਼ਿਲ੍ਹੇ ਦੇ ਪਿੰਡ ਮੀਆਂਪੁਰ ਚੰਗਰ ਦੇ ਖੇਤਾਂ ਵਿੱਚ ਕੰਮ ਕਰ ਰਹੇ ਅਮਨਿੰਦਰ ਸਿੰਘ ਟਿੰਕੂ ਅਤੇ ਪਰਮਜੀਤ ਸਿੰਘ ਮਾਵੀ ਇਹ ਫ਼ਿਰਕੇ ਆਪਣੀ ਗੱਲਬਾਤ ਦੌਰਾਨ ਬੋਲਦੇ ਹਨ।
ਇਨ੍ਹਾਂ ਫ਼ਿਕਰਿਆਂ ਦੇ ਵਿਚਕਾਰ ਕੋਰੋਨਾਵਾਇਰਸ ਕਾਰਨ ਬਣੇ ਹਾਲਾਤ ਅਤੇ ਪੰਜਾਬ ਦੇ ਖੇਤਾਂ ਵਿੱਚ ਝੋਨੇ ਦੀ ਚਲਦੀ ਫ਼ਸਲ ਦੀ ਤਿਆਰੀ ਦਾ ਜ਼ਿਕਰ ਹੁੰਦਾ ਹੈ।
ਕੰਡੀ ਇਲਾਕੇ ਦੇ ਪਿੰਡ ਵਿੱਚ ਖੇਤਾਂ ਦੀਆਂ ਵੱਟਾਂ ਜ਼ਿਆਦਾ ਚੌੜੀਆਂ ਹਨ ਅਤੇ ਇੱਕ ਖੇਤ ਦਾ ਦੂਜੇ ਖੇਤ ਨਾਲੋਂ ਪੱਧਰ ਉੱਚਾ-ਨੀਵਾਂ ਹੈ।
ਇਨ੍ਹਾਂ ਖੇਤਾਂ ਵਿੱਚ ਲੇਜ਼ਰ ਕਰਾਹ ਚੱਲ ਰਿਹਾ ਹੈ ਜੋ ਹਰ ਖੇਤ ਦਾ ਪੱਧਰ ਇੱਕਸਾਰ ਕਰ ਰਿਹਾ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕੋਰੋਨਾਵਾਇਰਸ ਨਾਲ ਜੰਗ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਕਿੰਨੀ ਕਾਰਗਰ ਹੋਵੇਗੀ?
ਭਾਰਤ ਸਮੇਤ ਪੂਰੀ ਦੁਨੀਆਂ ਵਿੱਚ ਹੀ ਕੋਰੋਨਾਵਾਇਰਸ ਦੀ ਵੈਕਸੀਨ ਤਲਾਸ਼ਣ ਦੀ ਦੌੜ ਲੱਗੀ ਹੋਈ ਹੈ। ਸਾਇੰਸਦਾਨ ਇਸ ਕੰਮ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਮਸ਼ੀਨੀ ਲਰਨਿੰਗ (ਐੱਮਐੱਲ) ਦੇ ਮਾਹਰਾਂ ਨਾਲ ਵੀ ਮਿਲ ਕੇ ਕੰਮ ਕਰ ਰਹੇ ਹਨ।
ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਪਹਿਲਾਂ ਕਿਸੇ ਦਵਾਈ ਦੇ ਵਿਕਾਸ ਵਿੱਚ ਕਈ ਸਾਲ ਲੱਗ ਜਾਂਦੇ ਸਨ। ਨਿਊਯਾਰਕ ਵਿੱਚ ਰਹਿ ਰਹੇ ਯੋਗੇਸ਼ ਸ਼ਰਮਾ ਏਆਈ ਅਤੇ ਐੱਮਐੱਲ ਦੇ ਸਿਹਤ ਖੇਤਰ ਵਿੱਚ ਪ੍ਰੋਡਕਟ ਮੈਨੇਜਰ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਕਿਸੇ ਦਵਾਈ ਦੇ ਜਾਨਵਰਾਂ ਉੱਪਰ ਟਰਾਇਲ ਤੱਕ ਪਹੁੰਚਣ ਤੋਂ ਪਹਿਲਾਂ ਰਸਾਇਣਕ ਤਿਆਰੀ ਵਿੱਚ ਕਈ ਸਾਲ ਲੱਗ ਜਾਂਦੇ ਸਨ।
ਜਦ ਕਿ ਹੁਣ ਏਆਈ ਅਤੇ ਐੱਮਐੱਲ ਦੀ ਮਦਦ ਨਾਲ ਇਹ ਸਮਾਂ ਘਟਾ ਕੇ ਕੁਝ ਦਿਨਾਂ ਦਾ ਕੀਤਾ ਜਾ ਸਕਦਾ ਹੈ।
ਇਸ ਬਾਰੇ ਹੋਰ ਤਫ਼ਸੀਲ ਵਿੱਚ ਜਾਣੋ, ਇੱਥੇ ਕਲਿੱਕ ਕਰੋ।
ਇਹ ਵੀਡੀਓਜ਼ ਵੀ ਦੇਖੋ