ਡੈਰੇਨ ਸੈਮੀ ਦੇ ‘ਗੁੱਸੇ’ ਨੇ ਭਾਰਤੀ ਸਮਾਜ ਦੀ ਸੱਚਾਈ ਉਘਾੜ ਕੇ ਰੱਖ ਦਿੱਤੀ

ਵੀਡੀਓ ਕੈਪਸ਼ਨ, ਕ੍ਰਿਕਟਰ ਸੈਮੀ ਦੇ ਵੀਡੀਓ ਨੇ ਭਾਰਤੀ ਸਮਾਜ ਸਾਹਮਣੇ ਰੱਖਿਆ ਸ਼ੀਸ਼ਾ
    • ਲੇਖਕ, ਵੰਦਨਾ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 5 ਮਿੰਟ

ਸਾਡੇ ਵਿੱਚੋਂ ਕਈਆਂ ਨੇ ਖੇਡ ਦੇ ਮੈਦਾਨ 'ਤੇ ਆਪਣੇ ਕਿਸੇ ਨਾ ਕਿਸੇ ਸਾਥੀ ਨੂੰ, ਉਸ ਦੇ ਰੰਗ, ਜਾਤ ਜਾਂ ਫਿਰਕੇ ਨਾਲ ਉਸ ਦਾ ਨਾਂ ਜੋੜ ਕੇ ਵਿਗਾੜਿਆ ਹੋਣਾ ਹੈ। ਬਚਪਨ ਵਿੱਚ ਤਾਂ ਇਹ ਮਜ਼ਾਕ ਲਗਦਾ ਹੁੰਦਾ ਸੀ।

ਸ਼ਾਇਦ ਉਸ ਵੇਲੇ ਤਾਂ ਇਹ ਨਹੀਂ ਸੋਚਿਆ ਹੋਣਾ ਕਿ ਜਿਸ ਦਾ ਨਾਂ ਵਿਗਾੜ ਰਹੇ ਹਾਂ ਉਸ ਨੂੰ ਕਿਵੇਂ ਲਗਿਆ ਹੋਵੇਗਾ। ਹਾਲਾਂਕਿ ਅਜਿਹਾ ਕਰ ਕੇ ਜਾਣੇ-ਅਣਜਾਣੇ ਅਸੀਂ ਨਸਲਵਾਦੀਆਂ ਦੀ ਭੀੜ ਵਿੱਚ ਸ਼ਾਮਿਲ ਹੋ ਗਏ ਸੀ।

ਅਫ਼ਰੀਕੀ-ਅਮਰੀਕੀ ਜੌਰਜ ਫਲਾਇਡ ਦੀ ਪੁਲਿਸ ਹਿਰਾਸਤ ਦੌਰਾਨ ਮੌਤ ਤੋਂ ਬਾਅਦ ਦੁਨੀਆਂ ਭਰ ਵਿੱਚ ਅਵਾਜ਼ ਪੂਰੀ ਦੁਨੀਆਂ ਵਿੱਚ ਬੁਲੰਦ ਹੋ ਰਹੀ ਹੈ।

ਹਾਲਾਂਕਿ ਭਾਰਤ ਇਸ ਸਮੁੱਚੇ ਘਟਨਾਕ੍ਰਮ ਵਿੱਚ ਮੂਕ ਦਰਸ਼ਕ ਹੀ ਬਣਿਆ, ਨਜ਼ਰ ਆ ਰਿਹਾ ਹੈ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਨਸਲਵਾਦ ਖਿਲਾਫ ਦੁਨੀਆਂ ਭਰ ਵਿੱਚ ਇਸ ਰੋਸ ਦਰਮਿਆਨ ਉਂਗਲ ਭਾਰਤ ਵੱਲ ਵੀ ਉਠੀ ਹੈ। ਉਹ ਵੀ ਕ੍ਰਿਕਟ ਦੇ ਮੈਦਾਨ ਤੋਂ।

ਹਾਲਾਂਕਿ ਭਾਰਤ ਵਿੱਚ ਇਸ ਤਰ੍ਹਾਂ ਦਾ ਵਿਹਾਰ ਕੋਈ ਜਾਂ ਕ੍ਰਿਕਟ ਵਿੱਚ ਕੋਈ ਨਵੀਂ ਗੱਲ ਨਹੀਂ ਹੈ।

ਵੈਸਟ ਇੰਡੀਜ਼ ਦੇ ਹਰਫ਼ਨਮੌਲਾ ਖਿਡਾਰੀ ਡੈਰੇਨ ਸੈਮੀ, ਜੋ ਕਦੇ IPL ਵਿੱਚ ਹੈਦਰਾਬਾਦ ਵੱਲੋਂ ਖੇਡਦੇ ਸਨ। ਉਨ੍ਹਾਂ ਨੇ ਇੰਸਟਾਗਰਾਮ ਰਾਹੀਂ ਆਪਣਾ ਤਜਰਬਾ ਕੁਝ ਇਸ ਤਰ੍ਹਾਂ ਸਾਂਝਾ ਕੀਤਾ—

"ਜਦੋਂ ਮੈਨੂੰ ਕਾਲੂ ਨਾਂਅ ਕਹਿ ਕੇ ਸੱਦਿਆ ਜਾਂਦਾ ਸੀ ਤਾਂ ਮੈਨੂੰ ਲਗਦਾ ਸੀ ਕਿ ਸ਼ਾਇਦ ਇਸ ਦਾ ਮਤਲਬ ਤਾਕਤਵਰ ਘੋੜਾ ਹੋਵੇਗਾ। ਇਹ ਸ਼ਬਦ ਕਹਿ ਕੇ ਸਾਰੀ ਸਾਰੀ ਟੀਮ ਹੱਸ ਪੈਂਦੀ ਸੀ। ਮੈਨੂੰ ਲਗਦਾ ਸੀ ਕਿ ਮੇਰੀ ਟੀਮ ਵਾਲੇ ਹੱਸ ਰਹੇ ਹਨ ਤਾਂ ਜ਼ਰੂਰ ਹੀ ਕੋਈ ਹਾਸੇ ਵਾਲੀ ਗੱਲ ਹੋਵੇਗੀ। ਤੁਸੀਂ ਜਾਣਦੇ ਹੋ ਤੁਸੀਂ ਕੌਣ ਹੋ? ਮੈਂ ਤੁਹਾਨੂੰ ਭਰਾ ਸਮਝਦਾ ਸੀ।"

ਜਦੋਂ ਡੈਰੇਨ ਸੈਮੀ ਦੇ ਇਸ ਪੋਸਟ ਦੇ ਨਾਲ ਹੀ ਤਤਕਾਲੀ ਭਾਰਤੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦਾ ਵੀ ਇੱਕ 2014 ਦਾ ਇੰਸਟਾਗ੍ਰਾਮ ਦਾ ਪੋਸਟ ਵਾਇਰਲ ਹੋਇਆ …. ਇਸ਼ਾਂਤ ਨੇ ਵੀ ਡੈਰੇਨ ਸੈਮੀ ਦੀ ਤਸਵੀਰ ਨਾਲ ਕਾਲੂ ਸ਼ਬਦ ਦੀ ਵਰਤੋਂ ਕੀਤੀ ਹੋਈ ਸੀ।

ਫੁੱਟਬਾਲ ਵਿੱਚ ਤਾਂ ਇਹ ਇੱਕ ਆਮ ਵਰਤਾਰਾ ਹੈ ਪਰ ਕ੍ਰਿਕਟ ਵਿੱਚ ਇਸ ਬਾਰੇ ਕਦੇ ਖੁੱਲ੍ਹ ਕੇ ਚਰਚਾ ਨਹੀਂ ਹੋਈ। ਵੈਸਟ ਇੰਡੀਜ਼ ਦੇ ਇੱਕ ਸਾਬਕਾ ਖਿਡਾਰੀ ਕ੍ਰਿਸ ਗੇਲ ਨੇ ਵੀ ਆਪਣੀ ਇੰਸਟਾਗ੍ਰਾਮ ਪੋਸਟ ਵਿੱਤ ਲਿਖਿਆ ਹੈ।

ਭਾਰਤ ਵਿੱਚ ਰਹਿਣ ਵਾਲੇ ਕਾਲੇ ਲੋਕ ਖੁੱਲ੍ਹੇ ਆਮ ਨਸਲਵਾਦ ਦਾ ਇਲਜ਼ਾਮ ਲਗਾਉਂਦੇ ਰਹੇ ਹਨ। ਨਸਲਵਾਦ ਤੋਂ ਕੋਈ ਵੀ ਦੇਸ਼ ਕੋਰਾ ਨਹੀਂ ਹੈ ਭਾਰਤ ਵੀ ਨਹੀਂ ਅਤੇ ਕ੍ਰਿਕਟ ਵੀ ਨਹੀਂ ਹੈ।

ਜੇ ਲਿਸਟ ਬਣਾਉਣ ਲੱਗੀਏ ਤਾਂ ਬਹੁਤ ਲੰਬੀ ਬਣ ਜਾਵੇਗੀ। ਕਹਿੰਦੇ ਹਨ ਨਾ—ਬਾਤ ਨਿਕਲੇਗੀ ਤੋ ਦੂਰ ਤਲਕ ਜਾਏਗੀ

ਸਾਲ 2019 ਦੇ ਇੱਕ ਕ੍ਰਿਕਟ ਮੈਚ ਦੀ ਕਮੈਂਟਰੀ ਇੰਟਰਨੈੱਟ ਉੱਪਰ ਮਿਲ ਜਾਵੇਗੀ। ਪਾਕਿਸਤਾਨ ਦਾ ਦੱਖਣੀ ਅਫ਼ਰੀਕਾ ਦੇ ਖਿਲਾਫ਼ ਮੈਚ ਚੱਲ ਰਿਹਾ ਸੀ। ਪਾਕਿਸਤਾਨੀ ਟੀਮ ਦੇ ਕਪਤਾਨ ਸਰਫ਼ਰਾਜ਼ ਖ਼ਾਨ ਵਿਕਟ ਕੀਪਿੰਗ ਕਰ ਰਹੇ ਸਨ।

ਉਨ੍ਹਾਂ ਦੇ ਮਾਈਕ ਦੀ ਅਵਾਜ਼ ਤੋਂ ਪਤਾ ਲਗਦਾ ਹੈ ਕਿ ਉਹ ਦੱਖਣ ਅਫ਼ਰੀਕੀ ਖਿਡਾਰੀ ਲਈ ਗਲਤ ਸ਼ਬਦ ਵਰਤ ਰਹੇ ਸਨ।

ਬਿਲਕੁਲ ਉਹੀ ਸ਼ਬਦ ਜਿਸ ਨੇ ਸੈਮੀ ਦਾ ਦਿਲ ਤੋੜਿਆ ਹੈ। ਹੈਰਾਨੀ ਦੀ ਗੱਲ ਹੈ ਕਿ ਜਦੋਂ ਦੂਜੇ ਕਮੈਂਟੇਟਰ ਨੇ ਨਾਲ ਬੈਠੇ ਰਮੀਜ਼ ਰਾਜਾ ਨੂੰ ਇਸ ਬਾਰੇ ਪੁੱਛਿਆਂ ਤਾਂ ਉਨ੍ਹਾਂ ਨੇ ਗੱਲ ਠੱਠੇ ਪਾ ਦਿੱਤੀ।

ਸਰਫ਼ਰਾਜ਼ ਅਤੇ ਡੈਰੇਨ ਸੈਮੀ

ਤਸਵੀਰ ਸਰੋਤ, RIZWAN TABASSUM

ਤਸਵੀਰ ਕੈਪਸ਼ਨ, ਸਰਫ਼ਰਾਜ਼ ਅਤੇ ਡੈਰੇਨ ਸੈਮੀ

ਹਾਲਾਂਕਿ ਸਰਫ਼ਰਾਜ਼ ਉੱਪਰ ਪਾਬੰਦੀ ਵੀ ਲੱਗੀ ਪਰ ਸਵਾਲ ਮਾਨਸਿਕਤਾ ਦਾ ਹੈ। ਖੇਡ ਭਾਵਾਨਾ ਬਰਾਬਰੀ ਸਿਖਾਉਂਦੀ ਹੈ। ਭੱਦੀਆਂ ਟਿੱਪਣੀਆਂ ਕਰਨੀਆਂ ਨਹੀਂ।

ਆਖ਼ਰ ਖਿਡਾਰੀ ਅਜਿਹਾ ਕਰ ਕਿਵੇਂ ਜਾਂਦੇ ਹਨ? ਇਸ ਸਵਾਲ ਦਾ ਜਵਾਬ ਸਮਾਜਿਕ ਢਾਂਚੇ ਵਿੱਚ ਪਿਆ ਹੈ। ਜਿੱਥੋਂ ਨਸਲਵਾਦ ਨੂੰ ਪਲਰਨ ਦਾ ਮੌਕਾ ਮਿਲਦਾ ਹੈ। ਜਿੱਥੇ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਇਸ ਨੂੰ ਪਰਵਾਨਗੀ ਮਿਲਦੀ ਹੈ।

ਇਸ ਨੂੰ ਨੌਰਮਲ ਅਤੇ ਸਧਾਰਣ ਬਣਾ ਦਿੱਤਾ ਜਾਂਦਾ ਹੈ। ਭਾਰਤ ਵਿੱਚ ਇਸ ਦੀ ਝਲਕ ਫ਼ਿਲਮਾਂ ਵਿੱਚ, ਆਮ ਬੋਲਚਾਲ ਵਿੱਚ ਸੌਖਿਆਂ ਹੀ ਮਿਲ ਜਾਂਦੀ ਹੈ— ਜਿੱਥੇ 'ਦੁੱਧ ਚਿੱਟੀ' ਅਤੇ 'ਕਣਕਵੰਨੀ' ਵਰਗੇ ਵਿਸ਼ੇਸ਼ਣ ਸੁਣੇ ਜਾ ਸਕਦੇ ਹਨ।

ਜਦੋਂ ਭਾਰਤੀ ਜਾਂ ਪਾਕਿਸਤਾਨੀਆਂ ਉੱਪਰ ਨਸਲਵਾਦ ਦਾ ਇਲਜ਼ਾਮ ਲਗਦਾ ਹੈ ਤਾਂ ਇਹ ਇਸੇ ਤਰ੍ਹਾਂ ਹੈ ਜਿਵੇਂ ਭੂਰਾ ਰੰਗ ਆਪਣੇ ਆਪ ਨੂੰ ਕਾਲੇ ਤੋਂ ਵਧੀਆ ਦੱਸਣ ਦੀ ਵਾਹ ਲਾ ਰਿਹਾ ਹੋਵੇ।

ਜਦਕਿ ਜਦੋਂ ਇਹੀ ਇਲਜ਼ਾਮ ਗੋਰਿਆਂ ਉੱਪਰ ਲਗਦਾ ਹੈ ਤਾਂ ਅਜਿਹਾ ਲਗਦਾ ਹੈ ਜਿਵੇਂ ਉਹ ਆਪਣੇ ਆਪ ਨੂੰ ਸਿਆਹ ਲੋਕਾਂ ਤੋਂ ਸਰੇਸ਼ਟ ਸਾਬਤ ਕਰ ਰਹੇ ਹੋਣ।

ਤਿਆਰ ਨਕਸ਼ਾ

ਦੁਨੀਆਂ ਭਰ 'ਚ ਪੌਜ਼ੀਟਿਵ ਕੇਸ

Group 4

ਇੰਟਰੈਕਟਿਵ ਪੂਰਾ ਦੇਖਣ ਲਈ ਬਰਾਊਜ਼ਰ ਅਪਡੇਟ ਕਰੋ

Source: Johns Hopkins University, national public health agencies

ਅੰਕੜੇ-ਆਖ਼ਰੀ ਅਪਡੇਟ 5 ਜੁਲਾਈ 2022, 1:29 ਬਾ.ਦੁ. IST

ਜਦਕਿ ਖੇਡ ਇੱਕ ਅਜਿਹੀ ਖ਼ੂਬਸੂਰਤ ਵਿਧਾ ਹੈ ਜਿੱਥੇ ਦੋ ਹੁਨਰਮੰਦ ਲੋਕਾਂ ਦਾ ਮੁਕਾਬਲਾ ਆਹਮੋ-ਸਾਹਮਣੇ ਅਤੇ ਮਿੱਥੇ ਨਿਯਮਾਂ ਮੁਤਾਬਕ ਹੀ ਹੁੰਦਾ ਹੈ। ਕੋਣ ਤਕੜਾ ਹੈ ਤੇ ਕੌਣ ਊਣਾ ਇਸ ਦਾ ਫ਼ੈਸਲਾ ਕਾਬਲੀਅਤ ਨਾਲ ਹੋਣਾ ਚਾਹੀਦਾ ਹੈ। ਨਾ ਕਿ ਚਮੜੀ ਦੇ ਰੰਗ ਨਾਲ।

ਸਾਬਕਾ ਭਾਰਤੀ ਕ੍ਰਿਕਟਰ ਇਰਫਾਨ ਪਠਾਨ ਨੇ ਨਸਲਵਾਦ ਦੇ ਇਸ ਮੁੱਦੇ ਨੂੰ ਹੋਰ ਸਪਸ਼ਟ ਕੀਤਾ ਹੈ। ਉਨ੍ਹਾਂ ਨੇ ਕਿਹਾ ਨਸਲਵਾਦ ਸਿਰਫ਼ ਚਮੜੀ ਦੇ ਰੰਗ ਤੱਕ ਹੀ ਸੀਮਿਤ ਨਹੀਂ ਹੈ। ਜੇਤੁਹਾਡੇ ਧਰਮ ਕਾਰਨ ਤੁਹਾਨੂੰ ਕਿਸੇ ਕਲੌਨੀ ਵਿੱਚ ਨਾ ਰਹਿਣ ਦਿੱਤਾ ਜਾਵੇ ਤਾਂ ਉਹ ਵੀ ਨਸਲਵਾਦ ਹੈ।

ਨਸਲਵਾਦ ਦੀ ਇਹ ਸਮੱਸਿਆ ਕ੍ਰਿਕਟ ਵਿੱਚ ਘਰ ਕਰ ਗਈ ਹੈ। ਇਹ ਹੁਣ ਖਿਡਾਰੀਆਂ ਦੀ ਆਮ ਬੋਲਚਾਲ ਤੇ ਰਹਿਣ-ਸਹਿਣ ਦਾ ਹਿੱਸਾ ਬਣਦੀ ਜਾਪ ਰਹੀ ਹੈ।

ਯੁਵਰਾਜ ਸਿੰਘ ਨੇ ਹਾਲ ਹੀ ਵਿੱਚ ਇੱਕ ਰੋਹਿਤ ਸ਼ਰਮਾ ਨਾਲ ਇੱਕ ਇੰਸਟਾਗ੍ਰਾਮ ਲਾਈਵ ਵਿੱਚ ਖਿਡਾਰੀ ਯੁਜਵਿੰਦਰ ਚਾਹਲ ਬਾਰੇ ਜਾਤੀਸੂਚਕ ਸ਼ਬਦ ਦੀ ਵਰਤੋਂ ਕੀਤੀ ਸੀ…।

ਭਾਵੇਂ ਯੁਵਰਾਜ ਨੇ ਇਸ ਬਾਰੇ ਮਾਫੀ ਮੰਗੀ ਪਰ ਭਾਰਤੀ ਕ੍ਰਿਕਟ ਵਿੱਚ ਨਸਲੀ ਟਿੱਪਣੀ ਦੀ ਇਹ ਇੱਕ ਤਾਜ਼ਾ ਮਿਸਾਲ ਹੈ।

2008 ਦਾ ਮੰਕੀ ਗੇਟ ਵਿਵਾਦ ਵੀ ਤਾਂ ਨਸਲਵਾਦ ਨਾਲ ਜੁੜਿਆ ਸੀ। ਜਦੋਂ ਆਸਟਰੇਲੀਆ ਦੇ ਸਾਬਕਾ ਕ੍ਰਿਕਟ ਖਿਡਾਰੀ ਐਂਡਰਿਊ ਸਾਈਮੰਡਸ ਨੇ ਭਾਰਤੀ ਫਿਰਕੀ ਗੇਂਦਬਾਜ਼ ਹਰਭਜਨ ਸਿੰਘ ਉੱਤੇ ਨਸਲੀ ਟਿੱਪਣੀ ਦਾ ਇਲਜ਼ਾਮ ਲਗਾਇਆ ਸੀ।

ਭਾਰਤੀ ਟੀਮ ਨੇ ਟੂਰਨਾਮੈਂਟ ਤੋਂ ਬਾਹਰ ਹੋ ਜਾਣ ਦੀ ਧਮਕੀ ਦਿੱਤੀ ਅਤੇ ਬਾਅਦ ਵਿੱਚ ਹਰਭਜਨ ਸਿੰਘ 'ਤੇ ਲੱਗੇ ਇਲਜ਼ਾਮ ਵੀ ਵਾਪਸ ਲੈ ਲਏ ਗਏ ਹਨ।

ਨਸਲਵਾਦੀ ਟਿੱਪਣੀਆਂ ਵਿੱਚ ਨਿਸ਼ਾਨਾ ਜ਼ਿਆਦਾਤਰ ਸਿਆਹ ਰੰਗ ਦੇ ਖਿਡਾਰੀ ਹੀ ਰਹਿੰਦੇ ਹਨ।

ਸਾਬਕਾ ਕ੍ਰਿਕਟਰ ਡੀਨ ਜੋਨਜ਼ ਨੇ ਵੀ ਸਾਲ 2006 ਵਿੱਚ ਕਮੈਂਟਰੀ ਦੌਰਾਨ ਦੱਖਣੀ ਅਫਰੀਕਾ ਦੇ ਸਾਬਕਾ ਖਿਡਾਰੀ ਹਾਸ਼ਿਮ ਅਮਲਾ ਲਈ 'ਟੈਰਰਿਸਟ'ਸ਼ਬਦ ਦੀ ਵਰਤੋਂ ਕੀਤੀ ਸੀ। ਇਸ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਕਮੈਂਟਰੀ ਤੋਂ ਹਟਾ ਦਿੱਤਾ ਗਿਆ ਸੀ।

ਇੰਗਲੈਂਡ ਦੇ ਨੌਜਵਾਨ ਤੇਜ਼ ਗੇਂਦਬਾਜ਼ ਜੌਫਰਾ ਆਰਚਰ

ਤਸਵੀਰ ਸਰੋਤ, STU FORSTER

ਤਸਵੀਰ ਕੈਪਸ਼ਨ, ਇੰਗਲੈਂਡ ਦੇ ਨੌਜਵਾਨ ਤੇਜ਼ ਗੇਂਦਬਾਜ਼ ਜੌਫਰਾ ਆਰਚਰ

ਗੱਲ ਖਿਡਾਰੀਆਂ ਦੀ ਹੀ ਨਹੀਂ ਦਰਸ਼ਕਾਂ ਵੀ ਕਰਨੀ ਬਣਦੀ ਹੈ।

ਇੰਗਲੈਂਡ ਦੇ ਨੌਜਵਾਨ ਤੇਜ਼ ਗੇਂਦਬਾਜ਼ ਜੌਫਰਾ ਆਰਚਰ ਅਫਰੀਕੀ ਮੂਲ ਦੇ ਹਨ। 2019 ਵਿੱਚ ਉਨ੍ਹਾਂ ਨੂੰ ਨਿਊਜ਼ੀਲੈਂਡ ਵਿੱਚ ਇੱਕ ਦਰਸ਼ਕ ਵੱਲੋਂ ਬਹੁਤ ਹੀ ਭੱਦੀ ਨਸਲੀ ਟਿੱਪਣੀ ਸਹਿਣੀ ਪਈ ਸੀ।

ਮੈਚ ਮਗਰੋਂ ਉਨ੍ਹਾਂ ਨੇ ਕਿਹਾ ਸੀ, ਤੁਸੀਂ ਮੇਰੀ ਗੇਂਦਬਾਜ਼ੀ ਨੂੰ ਬੁਰਾ ਕਹਿ ਸਕਦੇ ਹੋ।ਮੈਂ ਸੁਣਾਂਗਾ ਪਰ ਨਸਲੀ ਟਿੱਪਣੀ ਸ਼ਰਮਨਾਕ ਹੈ।

ਹੁਣ ਜਾਣਦੇ ਹਾਂ ਆਈਸੀਸੀ ਦੇ ਨਿਯਮ ਨਸਲਵਾਦ ਖਿਲਾਫ਼ ਕੀ ਕਹਿੰਦੇ ਹਨ। ਇਹ ਨਿਯਮ ਖਿਡਾਰੀਆਂ ਦੇ ਦਰਸ਼ਕਾਂ ਦੋਵਾਂ ਵਾਸਤੇ ਹਨ।

ਨਿਯਮਾਂ ਅਨੁਸਾਰ ਕੋਈ ਵੀ ਖਿਡਾਰੀ, ਨਸਲ, ਧਰਮ, ਸੱਭਿਆਚਾਰ ਲਿੰਗ ਜਾਂ ਕੌਮੀਅਤ ਦੇ ਆਧਾਰ 'ਤੇ ਕਿਸੇ ਦਾ ਵੀ ਅਪਮਾਨ ਨਹੀਂ ਕਰ ਸਕਦਾ, ਕਿਸੇ ਨਾਲ ਵਿਤਕਰਾ ਨਹੀਂ ਕਰ ਸਕਦਾ ਤੇ ਨਾ ਹੀ ਕਿਸੇ ਨੂੰ ਧਮਕਾ ਸਕਦਾ ਹੈ।

ਜੇ ਕੋਈ ਦਰਸ਼ਕ ਵੀ ਨਸਲੀ ਟਿੱਪਣੀ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਸਟੇਡੀਅਮ ਤੋਂ ਬਾਹਰ ਕੱਢਿਆ ਜਾ ਸਕਦਾ ਹੈ ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ।

ਕਿਤਾਬਾਂ ਵਿੱਚ ਨਿਯਮ ਲਿਖੇ ਹਨ। ਖਿਡਾਰੀਆਂ ਨੇ ਪੜ੍ਹੇ ਵੀ ਹੋਣੇ ਹਨ ਪਰ ਘਟਨਾਵਾਂ ਨਹੀਂ ਰੁਕ ਰਹੀਆਂ। ਕਦੇ ਨਾ ਕਦੇ ਅਜਿਹਾ ਮਾਮਲਾ ਸਾਹਮਣੇ ਆ ਹੀ ਜਾਂਦਾ ਹੈ ਜਿਸ ਨਾਲ ਵੱਖ-ਵੱਖ ਨਸਲਾਂ ਨੂੰ ਇੱਕੋ ਮੈਦਾਨ 'ਤੇ ਲਿਆਉਣ ਵਾਲੀ ਖੇਡ ਸ਼ਰਮਸਾਰ ਹੋ ਜਾਂਦੀ ਹੈ।

(ਪੰਜਾਬ ਨਾਲ ਜੁੜੇ ਖਿਡਾਰੀਆਂ ਬਾਰੇ ਜਾਣਕਾਰੀ ਬੀਬੀਸੀ ਪੰਜਾਬੀ ਪੱਤਰਕਾਰ ਜਸਪਾਲ ਸਿੰਘ ਵੱਲੋਂ ਮੁਹਈਆ ਕਰਵਾਈ ਗਈ ਹੈ।)

ਹੈਲਪਲਾਈਨ ਨੰਬਰ
ਕੋਰੋਨਾਵਾਇਰਸ
ਕੋਰੋਨਾਵਾਇਰਸ

ਇਹ ਵੀਡੀਓ ਵੀ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)