ਕੋਰੋਨਾਵਾਇਰਸ ਤੋਂ ਬਚਾਅ ਲਈ ਵਿਟਾਮਿਨ-ਡੀ ਖਾਣ ਦੀ ਸਲਾਹ ਅਤੇ ਧੁੱਪ ਸੇਕਣਾ ਕਿੰਨਾ ਲਾਹੇਵੰਦ-5 ਅਹਿਮ ਖ਼ਬਰਾਂ

ਸੂਰਜ ਦੀ ਧੁੱਪ ਦੀ ਮੌਜੂਦਗੀ ਵਿੱਚ ਸਾਡਾ ਸਰੀਰ ਵਿਟਾਮਿਨ-ਡੀ ਆਪਣੇ-ਆਪ ਹੀ ਬਣਾ ਲੈਂਦਾ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੂਰਜ ਦੀ ਧੁੱਪ ਦੀ ਮੌਜੂਦਗੀ ਵਿੱਚ ਸਾਡਾ ਸਰੀਰ ਵਿਟਾਮਿਨ-ਡੀ ਆਪਣੇ-ਆਪ ਹੀ ਬਣਾ ਲੈਂਦਾ ਹੈ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਲੌਕਡਾਊਨ ਕਾਰਨ ਲੋਕ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ। ਜਿਸ ਕਾਰਨ ਉਨ੍ਹਾਂ ਨੂੰ ਤਾਜ਼ੀ ਹਵਾ ਤੇ ਧੁੱਪ ਢੁਕਵੀਂ ਮਾਤਰਾਂ ਵਿੱਚ ਨਹੀਂ ਮਿਲ ਰਹੀ।

ਬ੍ਰਿਟੇਨ ਵਿੱਚ ਡਾਕਟਰ ਲੋਕਾਂ ਨੂੰ ਆ ਰਹੀ ਬਸੰਤ ਅਤੇ ਗਰਮੀਆਂ ਵਿੱਚ ਵਿਟਾਮਿਨ-ਡੀ ਦੀਆਂ ਗੋਲੀਆਂ ਖਾਣ ਦੀ ਸਲਾਹ ਦੇ ਰਹੇ ਹਨ।

ਵਿਟਾਮਿਨ-ਡੀ ਨੂੰ ਸਾਡਾ ਸਰੀਰ ਸੂਰਜ ਦੀ ਧੁੱਪ ਵਿੱਚ ਆਪਣੇ ਆਪ ਤਿਆਰ ਕਰ ਲੈਂਦਾ ਹੈ। ਵਿਟਾਮਿਨ-ਡੀ ਵੀ ਬਾਕੀ ਵਿਟਾਮਿਨਾਂ ਵਾਂਗ ਹੀ ਸਾਨੂੰ ਤੰਦਰੁਸਤ ਰੱਖਣ ਅਤੇ ਬੀਮਾਰੀਆਂ ਅਤੇ ਲਾਗ ਤੋਂ ਬਚਾਉਣ ਵਿੱਚ ਸਹਾਈ ਹੁੰਦਾ ਹੈ। ਖ਼ਾਸ ਕਰ ਕੇ ਮਹਾਂਮਾਰੀ ਦੌਰਾਨ। ਪੜ੍ਹੋ ਪੂਰੀ ਖ਼ਬਰ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਅੱਲ੍ਹੜਾਂ ਦੀ 'ਲੱਚਰ ਚੈਟ' ਉਨ੍ਹਾਂ ਨੂੰ ਕਿਸ ਪਾਸੇ ਲੈ ਕੇ ਜਾ ਸਕਦੀ ਹੈ?

ਸਾਈਬਰ ਮਾਹਰਾਂ ਮੁਤਾਬਕ ਸੋਸ਼ਲ ਮੀਡੀਆ ਕੰਪਨੀਆਂ ਬਾਰੇ ਭਾਰਤ ਦਾ ਕਾਨੂੰਨੀ ਰਵਈਆ ਮੁਸਤੈਦੀ ਵਾਲਾ ਨਹੀਂ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਈਬਰ ਮਾਹਰਾਂ ਮੁਤਾਬਕ ਸੋਸ਼ਲ ਮੀਡੀਆ ਕੰਪਨੀਆਂ ਬਾਰੇ ਭਾਰਤ ਦਾ ਕਾਨੂੰਨੀ ਰਵਈਆ ਮੁਸਤੈਦੀ ਵਾਲਾ ਨਹੀਂ ਹੈ

ਦਿੱਲੀ ਪੁਲਿਸ ਨੇ ਇੱਕ 15 ਸਾਲਾ ਮੁੰਡੇ ਨੂੰ ਇੰਸਟਾਗ੍ਰਾਮ 'ਤੇ ਇੱਕ ਅਜਿਹੇ ਚੈਟ-ਗਰੁੱਪ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਤਹਿਤ ਹਿਰਾਸਤ ਵਿੱਚ ਲਿਆ ਹੈ ਜਿਸ ਵਿੱਚ ਨਾਬਾਲਗ ਕੁੜੀਆਂ ਦੀਆਂ ਤਸਵੀਰਾਂ ਭੱਦੀਆਂ ਟਿੱਪਣੀਆਂ ਦੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਸਨ।

"ਬੌਇਜ਼ ਲੋਕਰ ਰੂਮ" (Bois Locker Room) ਨਾਮੀ ਇਸ ਚੈਟ ਗਰੁੱਪ ਵਿੱਚ ਦਿੱਲੀ ਦੇ ਅਲੱੜ੍ਹ ਮੁੰਡੇ ਸ਼ਾਮਲ ਸਨ। ਚੈਟ ਗਰੁੱਪ ਵਿੱਚ ਲਿਖਤੀ ਗੱਲਾਂ ਦੇ ਸਕਰੀਨਸ਼ੌਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।

ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਬੱਚਿਆਂ ਦੀ ਲੰਬੇ ਸਮੇਂ ਤੱਕ ਸਲਾਹਕਾਰੀ ਕਰ ਕੇ ਸਿੱਧੇ ਰਸਤੇ ਪਾਇਆ ਜਾਣਾ ਚਾਹੀਦਾ ਹੈ। ਪੜ੍ਹੋ ਪੂਰੀ ਖ਼ਬਰ

ਲੌਕਡਾਊਨ ਤੋਂ ਬਾਅਦ ਮਹਿੰਗਾ ਹੋਵੇਗਾ ਹਵਾਈ ਸਫ਼ਰ

ਮਾਹਰਾਂ ਦਾ ਕਹਿਣਾ ਹੈ ਕਿ ਏਅਰਲਾਈਨ ਕੰਪਨੀਆਂ ਕੋਲ ਕਿਰਾਇਆ ਵਧਾਉਣ ਤੋਂ ਬਿਨਾਂ ਚਾਰਾ ਹੀ ਕੋਈ ਨਹੀਂ ਰਹਿਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਦਾ ਕਹਿਣਾ ਹੈ ਕਿ ਏਅਰਲਾਈਨ ਕੰਪਨੀਆਂ ਕੋਲ ਕਿਰਾਇਆ ਵਧਾਉਣ ਤੋਂ ਬਿਨਾਂ ਚਾਰਾ ਹੀ ਕੋਈ ਨਹੀਂ ਰਹਿਣਾ

ਵਿਸ਼ਵ ਉਡਾਣ ਸਨਅਤ ਦੀ ਕੌਮਾਂਤਰੀ ਐਸੋਸੀਏਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਲੌਕਡਾਊਨ ਤੋਂ ਬਾਅਦ ਉਡਾਣਾਂ ਮੁੜ ਸ਼ੁਰੂ ਹੋਣਗੀਆਂ ਤਾਂ ਕੀਮਤਾਂ ਡਿੱਗਣਗੀਆਂ ਪਰ ਬਾਅਦ ਵਿੱਚ ਇਹ 50 ਫ਼ੀਸਦੀ ਤੱਕ ਵਧ ਜਾਣਗੀਆਂ।

ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਏਅਰਲਾਈਨਜ਼ ਕੰਪਨੀਆਂ ਆਪਣੀਆਂ ਉਡਾਣਾਂ ਮੁੜ ਤੋਂ ਸ਼ੁਰੂ ਕਰਨ ਲਈ ਉਤਾਵਲੀਆਂ ਹਨ ਜਿਸ ਦਾ ਇੱਕ ਸਿੱਟਾ, ਓਵਰ-ਕਪੈਸਟੀ ਵਜੋਂ ਨਿਕਲ ਸਕਦਾ ਹੈ।

ਇਸ ਤੋਂ ਇਲਾਵਾ ਜੇ ਜ਼ਹਾਜ਼ ਕੰਪਨੀਆਂ ਨੂੰ ਸਰੀਰਕ ਦੂਰੀ ਕਾਰਨ ਜਹਾਜ਼ ਅੰਦਰ ਸੀਟਾਂ ਖਾਲੀ ਰੱਖਣ ਲਈ ਕਿਹਾ ਜਾਵੇਗਾ ਤਾਂ ਕਿਰਾਏ ਵਿੱਚ ਵੱਡਾ ਵਾਧਾ ਕਰਨਾ ਪਵੇਗਾ। ਪੜ੍ਹੋ ਪੂਰੀ ਖ਼ਬਰ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਚੀਨ ਵਿੱਚ ਮੁੜ ਤੋਂ ਸ਼ੁਰੂ ਹੋਈ ਆਮ ਜ਼ਿੰਦਗੀ ਕਿਹੋ-ਜਿਹੀ ਹੈ?

ਚੀਨ ਵਿੱਚ ਲੋਕਾਂ ਨੇ ਲੌਕਡਾਊਨ ਖੁੱਲ੍ਹਣ ਮਗਰੋਂ ਵਾਪਸ ਕੰਮ 'ਤੇ ਜਾਣਾ ਸ਼ੁਰੂ ਕਰ ਦਿੱਤਾ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੀਨ ਵਿੱਚ ਲੋਕਾਂ ਨੇ ਲੌਕਡਾਊਨ ਖੁੱਲ੍ਹਣ ਮਗਰੋਂ ਵਾਪਸ ਕੰਮ 'ਤੇ ਜਾਣਾ ਸ਼ੁਰੂ ਕਰ ਦਿੱਤਾ ਹੈ।

ਇਸ ਸਮੇਂ ਜ਼ਿਆਦਾਤਰ ਦੇਸਾਂ ਦੇ ਲੋਕ ਕੋਰੋਨਾਵਾਇਰਸ ਕਰਕੇ ਇਕਾਂਤਵਾਸ ਵਿੱਚ ਰਹਿ ਰਹੇ ਹਨ। ਪਰ ਚੀਨ ਵਿੱਚ ਲੋਕਾਂ ਨੇ ਲੌਕਡਾਊਨ ਖੁੱਲ੍ਹਣ ਮਗਰੋਂ ਵਾਪਸ ਕੰਮ 'ਤੇ ਜਾਣਾ ਸ਼ੁਰੂ ਕਰ ਦਿੱਤਾ ਹੈ।

ਕਿਵੇਂ ਲੱਗ ਰਹੀ ਹੈ ਇੱਥੇ ਮੁੜ ਤੋਂ ਸ਼ੁਰੂ ਹੋਈ ਆਮ ਜ਼ਿੰਦਗੀ? ਲਗਭਗ ਦੋ ਮਹੀਨੇ ਘਰਾਂ ਦੇ ਅੰਦਰ ਰਹਿਣ ਤੋਂ ਬਾਅਦ ਲੋਕ ਕਿਵੇਂ ਕੰਮਾਂ-ਕਾਰਾਂ ਤੇ ਜਾ ਰਹੇ ਹਨ ਅਤੇ ਟਰਾਂਸਪੋਰਟ ਦਾ ਕੀ ਹੈ ਮਾਹੌਲ ਕਿੰਨੀ ਬਦਲੀ ਹੈ ਦਫ਼ਤਰਾਂ ਦੀ ਜ਼ਿੰਦਗੀ? ਪੜ੍ਹੋ ਪੂਰੀ ਖ਼ਬਰ।

Sorry, your browser cannot display this map

ਕੀ ਆਰੋਗਿਆ ਸੇਤੂ ਐਪ ਹਰੇਕ ਲਈ ਡਾਊਨਲੋਡ ਕਰਨਾ ਲਾਜ਼ਮੀ ਹੈ

ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਦੇਸ ਵਿੱਚ ਬੀਤੀ 25 ਮਾਰਚ ਤੋਂ ਹੀ ਲੌਕਡਾਊਨ ਹੈ, ਪਰ ਸਰਕਾਰ ਸੋਸ਼ਲ ਡਿਸਟੈਂਸਿੰਗ ਦੇ ਨਾਲ-ਨਾਲ ਲਾਗ ਨੂੰ ਰੋਕਣ ਲਈ ਤਕਨੀਕ ਦਾ ਸਹਾਰਾ ਲੈ ਰਹੀ ਹੈ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਇਸੇ ਤਹਿਤ ਭਾਰਤ ਸਰਕਾਰ ਨੇ 2 ਅਪ੍ਰੈਲ ਨੂੰ ਆਰੋਗਿਆ ਸੇਤੂ ਐਪ ਲਾਂਚ ਕੀਤਾ ਸੀ। ਜਿਸ ਦੀ ਮਦਦ ਨਾਲ ਆਲੇ-ਦੁਆਲੇ ਦੇ ਕੋਵਿਡ-19 ਮਰੀਜ਼ਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

ਪਰ ਕੀ ਇਹ ਕੋਈ ਲਾਜ਼ਮੀ ਐਪ ਹੈ, ਜੋ ਦੇਸ ਦੇ ਹਰੇਕ ਨਾਗਰਿਕ ਦੇ ਮੋਬਾਈਲ ਵਿੱਚ ਹੋਣਾ ਚਾਹੀਦੀ ਹੈ? ਪੜ੍ਹੋ ਪੂਰੀ ਖ਼ਬਰ।

ਹੈਲਪਲਾਈਨ ਨੰਬਰ
ਕੋਰੋਨਾਵਾਇਰਸ
ਕੋਰੋਨਾਵਾਇਰਸ

ਇਹ ਵੀ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)