ਕਸ਼ਮੀਰ: ਹਿਜ਼ਬੁਲ ਮੁਜਾਹੀਦੀਨ ਦਾ ਚੋਟੀ ਦਾ ਅੱਤਵਾਦੀ ‘ਮੁਕਾਬਲੇ ਵਿੱਚ ਮਾਰਿਆ ਗਿਆ’

    • ਲੇਖਕ, ਰਿਆਜ਼ ਮਸਰੂਰ
    • ਰੋਲ, ਸ੍ਰੀਨਗਰ ਤੋਂ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 5 ਮਿੰਟ

ਭਾਰਤ ਸ਼ਾਸਤ ਕਸ਼ਮੀਰ ਵਿੱਚ 6 ਮਈ ਨੂੰ ਸੁਰੱਖਿ ਬਲਾਂ ਨਾਲ ਮੁਠਭੇੜ ਵਿੱਚ ਹਿਜਬੁਲ ਮੁਜਾਹੀਦੀਨ ਦੇ ਮੋਹਰੀ ਅੱਤਵਾਦੀ ਰਿਆਜ਼ ਨਾਇਕੂ ਦੀ ਮੌਤ ਹੋ ਗਈ ਹੈ।

ਨਾਇਕੂ ਕਰੀਬ 8 ਸਾਲ ਪਹਿਲਾਂ ਅੱਤਵਾਦੀ ਸੰਗਠਨ ਨਾਲ ਜੁੜਿਆ ਸੀ। ਨਾਇਕੂ 'ਤੇ 12 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ।

ਅੱਤਵਾਦ ਦਾ ਰਸਤਾ

ਰਿਆਜ਼ ਨਾਇਕੂ ਦਾ ਪਰਿਵਾਰ ਸ਼੍ਰੀਨਗਰ ਤੋਂ ਦੱਖਣੀ ਵਿੱਚ 35 ਕਿਲੋਮੀਟਰ ਦੂਰ ਅਵੰਤੀਪੋਰਾ ਦਾ ਰਹਿਣ ਵਾਲਾ ਹੈ।

ਰਿਆਜ਼ ਨਾਇਕੂ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਬਚਪਨ ਵਿੱਚ ਨਾਇਕੂ ਨੂੰ ਪੇਂਟਿੰਗ ਕਰਨ ਦਾ ਸ਼ੌਕ ਸੀ, ਨਾਇਕੂ ਨੇ ਸਾਇੰਸ ਨਾਲ ਗ੍ਰੇਜੂਏਸ਼ਨ ਕੀਤੀ ਹੈ।

2008 ਵਿੱਚ ਅਮਰਨਾਥ ਤੀਰਥਯਾਤਰਾ ਬੋਰਡ ਨੂੰ ਸੂਬੇ ਦੀ ਜ਼ਮੀਨ ਦਿੱਤੇ ਜਾਣ ਦੇ ਵਿਰੋਧ ਵਿੱਚ ਪੂਰੇ ਕਸ਼ਮੀਰ ਦੀਆਂ ਸੜਕਾਂ 'ਤੇ ਵੱਡੇ ਪ੍ਰਦਰਸ਼ਨ ਹੋਏ ਸਨ। ਇਸ ਤੋਂ 2 ਸਾਲ ਬਾਅਦ ਨਾਇਕੂ ਨੂੰ ਕਾਨੂੰਨ-ਵਿਵਸਥਾ ਵਿਗਾੜਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

6 ਜੂਨ 2012 ਨੂੰ ਉਹ ਅਚਾਨਕ ਬੇਗਪੋਰਾ ਵਾਲੇ ਆਪਣੇ ਘਰੋਂ ਗਾਇਬ ਹੋ ਗਿਆ।

ਨਾਇਕੂ ਨੇ ਗਾਇਬ ਹੋਣ 'ਤੇ ਲੋਕਾਂ ਦਾ ਮੰਨਣਾ ਸੀ ਕਿ ਨਾਇਕੂ ਅੱਤਵਾਦੀ ਸੰਗਠਨਾਂ ਨਾਲ ਜੁੜਨ ਲਈ ਘਰੋਂ ਭੱਜਿਆ ਸੀ।

ਹਿਜ਼ਬੁਲ ਮੁਜਾਹੀਦੀਨ ਦੀ ਘੇਰਬੰਦੀ

ਹਿਜ਼ਬੁਲ ਮੁਜਾਹੀਦੀਨ ਘਾਟੀ ਵਿੱਚ ਸਰਗਰਮ ਸਭ ਤੋਂ ਵੱਡਾ ਅੱਤਵਾਗੀ ਸੰਗਠਨ ਹੈ।

ਹਿਜ਼ਬੁਲ ਮੁਜਾਹੀਦੀਨ ਦੀ ਅਗਵਾਈ ਪਾਕਿਸਤਾਨ ਸ਼ਾਸਤ ਕਸ਼ਮੀਰ ਵਿੱਚ ਬੈਠੇ 70 ਸਾਲ ਦੇ ਮੁਹੰਮਦ ਯੂਸੁਫ਼ ਉਰਫ਼ ਸਲਾਹੁਦੀਨ ਦੇ ਹੱਥ ਵਿੱਚ ਹੈ।

ਇਹ ਸੰਗਠਨ ਪਾਕਿਸਤਾ ਸਮਰਥਕ ਇਸਲਾਮੀ ਰਾਸ਼ਟਰਵਾਦੀ ਗੁਟ ਜਮਾਤ-ਏ-ਇਸਲਾਮੀ ਨਾਲ ਆਪਣੇ ਕੈਡਰਾਂ ਦੀ ਭਰਤੀ ਕਰਦਾ ਹੈ।

ਹਿਜ਼ਬੁਲ ਮੁਜਾਹੀਦੀਨ ਨੇ 1999 ਤੋਂ 2000 ਵਿਚਾਲੇ ਕਸ਼ਮੀਰ ਵਿੱਚ ਸੁਰੱਖਿਆ ਬਲਾਂ 'ਤੇ ਕਈ ਵਾਰ ਘਾਤਕ ਹਮਲੇ ਕੀਤੇ ਸਨ।

ਹਿਜ਼ਬੁਲ ਮੁਜਾਹੀਦੀਨ ਦਾ ਰਣਨੀਤੀਕਾਰ

ਕਸ਼ਮੀਰ ਵਿੱਚ ਪ੍ਰਦਰਸ਼ਨ ਦੌਰਾਨ ਰਿਆਜ਼ ਨਾਇਕੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਇਸ ਵੇਲੇ ਹਿਜ਼ਬੁਲ ਨੂੰ ਉਥੋਂ ਦੇ ਅੱਤਵਾਦੀ ਅੰਦੋਲਨ ਵਿੱਚ ਹਾਸ਼ੀਏ ਦੀ ਤਾਕਤ ਮੰਨਿਆ ਜਾਂਦਾ ਸੀ।

ਅੱਤਵਾਦੀਆਂ ਦੇ ਖ਼ਿਲਾਫ਼ ਆਪਰੇਸ਼ਨ ਦੀ ਅਗਵਾਈ ਕਰਨ ਵਾਲੇ ਇੱਕ ਮੋਹਰੀ ਅਧਿਆਕਰੀ ਨੇ ਕਿਹਾ, "ਇੱਕ ਤਰ੍ਹਾਂ ਉਹ ਹਿਜ਼ਬੁਲ ਦਾ ਰਣਨੀਤੀਕਾਰ ਸੀ। ਉਸ ਨੇ ਕਮਿਊਨੀਕੇਸ਼ਨ ਟੈਕਨੋਲਾਜੀ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਆਪਣੇ ਗੁਟ ਨੂੰ ਮੁਖ ਸੰਗਠਿਤ ਕੀਤਾ ਅਤੇ ਇਸ ਵਿੱਚ ਨੌਜਵਾਨਾਂ ਨੂੰ ਭਰਤੀ ਕੀਤਾ।"

"ਕਸ਼ਮੀਰ ਵਿੱਚ ਜਦੋਂ ਬੁਰਹਾਨ ਵਾਨੀ ਅੱਤਾਵਦੀ ਪੋਸਟਰ ਬੁਆਏ ਵਜੋਂ ਉਭਰਿਆ ਤਾਂ ਉਸ ਵੇਲੇ ਨਾਇਕੂ ਵੀ ਫੀਲਡ ਵਿੱਚ ਸੀ ਪਰ ਉਸ ਨੇ ਕਮਾਨ ਵਾਨੀ ਦੇ ਹੱਥ ਵਿੱਚ ਫੜਾਈ ਹੋਈ ਸੀ ਅਤੇ ਖ਼ੁਦ ਪਰਦੇ ਦੇ ਪਿੱਛਿਓਂ ਰਣਨੀਤੀ ਤੈਅ ਕਰਦਾ ਰਿਹਾ ਸੀ।"

2016 ਵਿੱਚ ਬੁਰਹਾਨ ਵਾਨੀ ਦੀ ਮੁਠਭੇੜ ਵਿੱਚ ਮੌਤ ਤੋਂ ਬਾਅਦ ਰਿਆਜ਼ ਨੇ ਸਬਜ਼ਾਰ ਨੂੰ ਕਮਾਨ ਥਮਾਈ ਪਰ ਜਲਦੀ ਹੀ ਸਬਜ਼ਾਰ ਵੀ ਸੁਰੱਖਿਆਬਲਾਂ ਦੇ ਨਾਲ ਮੁਠਭੇੜ ਵਿੱਚ ਮਾਰਿਆ ਗਿਆ।

ਬੁਰਹਾਨ ਦੀ ਮਈਅਤ ਵਿੱਚ ਰਿਆਜ਼ ਨੂੰ ਜੰਗੀ ਪੋਸ਼ਾਕ ਪਹਿਨੇ, ਏਕੇ 47 ਲਹਿਰਾਉਂਦਿਆਂ ਹੋਇਆ ਦੇਖਿਆ ਗਿਆ ਸੀ। ਇਹ ਵੀਡੀਓ ਖ਼ੂਬ ਵਾਇਰਲ ਹੋਇਆ ਸੀ।

ਸੁਰੱਖਿਆ ਏਜੰਸੀਆਂ ਨੂੰ ਲਗ ਰਿਹਾ ਸੀ ਕਿ ਹੁਣ ਨਾਇਕੂ ਹੀ ਸੰਗਠਨ ਦੀ ਕਮਾਨ ਸੰਭਾਲੇਗਾ ਪਰ ਉਸ ਨੇ ਆਈਟੀ ਗ੍ਰੇਜੂਏਟ ਜ਼ਾਕਿਰ ਮੂਸਾ ਨੂੰ ਅੱਗੇ ਵਧਾ ਦਿੱਤਾ।

ਪਰ ਛੇਤੀਹੀ ਜ਼ਾਕਿਰ ਉਗਰ ਅੱਤਵਾਦੀ ਸੰਗਠਨ ਅਲ ਕਾਇਦਾ ਨਾਲ ਜੁੜਏ ਗੁਟ ਅੰਸਾਰ ਗਜ਼ਵਾਤੁਲ ਹਿੰਦ (AGH) ਵਿੱਚ ਚਲਾ ਗਿਆ।

ਜ਼ਾਕਿਰ ਨੇ ਆਪਣੇ 6 ਸਮਰਥਕਾਂ ਦੇ ਨਾਲ ਏਜੀਐੱਚ ਵਿੱਚ ਜਾਣ ਤੋਂ ਬਾਅਦ 2017 ਵਿੱਚ ਨਾਇਕੂ ਨੇ ਹਿਜ਼ਬੁਲ ਦੀ ਕਮਾਨ ਸਾਂਭੀ।

ਵੱਖਰਾ ਅਕਸ

ਸ਼ੁਰੂਆਤੀ ਸਾਲਾਂ ਵਿੱਚ ਪਰਦੇ ਪਿੱਛੇ ਰਹਿਣ ਵਾਲੇ ਨਾਇਕੂ ਨੇ ਹਾਲ ਦੇ ਸਾਲਾਂ ਵਿੱਚ ਕੁਝ ਆਡੀਓ ਮੈਸੇਜ ਜ਼ਰੂਰ ਜਾਰੀ ਕੀਤੇ ਸਨ।

ਇਨ੍ਹਾਂ ਸੰਦੇਸ਼ਾਂ ਵਿੱਚ ਕਸ਼ਮੀਰ ਪੁਲਿਸ ਨੂੰ ਸੈਨਾ ਦੇ 'ਆਪਰੇਸ਼ ਆਲਆਊਟ' ਤੋਂ ਦੂਰ ਰਹਿਣ ਨੂੰ ਕਿਹਾ ਗਿਆ ਸੀ।

ਪੁਲਿਸ ਨੇ ਆਪਣੇ ਇੱਕ ਬਿਆਨ ਵਿੱਚ ਨਾਇਕੂ 'ਤੇ ਕਈ ਪੁਲਿਸਕਰਮੀਆਂ ਦੇ ਕਤਲ ਦਾ ਇਲਜ਼ਾਮ ਲਗਾਇਆ ਸੀ।

ਉਸ 'ਤੇ ਪਿਛਲੇ ਸਾਲ ਕਸ਼ਮੀਰ ਤੋਂ ਬਾਹਰਲੇ ਕੁਝ ਟਰੱਕ ਡਰਾਇਵਰਾਂ ਦੇ ਕਤਲ ਦੇ ਇਲਜ਼ਾਮ ਲੱਗੇ ਸਨ।

ਪਰ ਉਸ ਦੇ ਪਿੰਡ ਦੇ ਕਈ ਲੋਕਾਂ ਦਾ ਕਹਿਣਾ ਹੈ ਕਿ ਉਹ ਕਾਤਲ ਨਹੀਂ ਸੀ।

ਸ਼੍ਰੀਨਗਰ ਵਿੱਚ ਰਹਿਣ ਵਾਲੇ ਇੱਕ ਵਿਸ਼ਲੇਸ਼ਕ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਹੈ ਕਿ ਜ਼ਾਕਿਰ ਮੂਸਾ ਨਾਲ ਵਿਚਾਰਕ ਮਤਭੇਦ ਦੇ ਬਾਵਜੂਦ ਉਸ ਨੇ ਉਸ ਦੇ ਸੰਗਠਨ ਨਾਲ ਕੋਈ ਟਕਰਾਅ ਨਹੀਂ ਲਿਆ।

ਕੋਰੋਨਾਵਾਇਰਸ ਦੇ ਹੌਟਸਪੌਟ ਜ਼ਿਲ੍ਹਿਆਂ ਦਾ ਸਾਰਾ ਵੇਰਵਾ

ਅਗਵਾਈ ਦਾ ਸੰਕਟ

ਕਸ਼ਮੀਰ ਵਿੱਚ ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਸਭ ਤੋਂ ਲੰਬੇ ਸਮੇਂ ਤੋਂ ਅੱਤਵਾਦੀ ਅੰਦੋਲਨ ਵਿੱਚ ਸਰਗਰਮ ਹਿਜ਼ਬੁਲ ਦੇ ਕੋਲ ਹੁਣ ਅਗਵਾਈ ਲਈ ਕੋਈ ਨਿਸ਼ਚਿਤ ਕੜੀ ਨਜ਼ਰ ਨਹੀਂ ਆਉਂਦੀ।

ਨਾਇਕੂ ਸਣੇ ਪਿਛਲੇ ਕੁਝ ਸਾਲਾਂ ਵਿੱਚ ਇਸ ਦੇ ਮੋਹਰੀ 16 ਕਮਾਂਡਰ ਮਾਰੇ ਗਏ ਸਨ।

ਉਗਰਵਾਦ ਦੇ ਖ਼ਿਲਾਫ਼ ਜੰਮੂ-ਕਸ਼ਮੀਰ ਪੁਲਿਸ ਦੇ ਸਪੈਸ਼ਲ ਆਪਰੇਸ਼ਨ ਨਾਲ ਜੁੜੇ ਇੱਕ ਅਫ਼ਸਰ ਨੇ ਕਿਹਾ, "ਕਸ਼ਮੀਰ ਵਿੱਚ ਲਸ਼ਕਰ-ਏ-ਤੱਇਬਾ ਅਤੇ ਜੈਸ਼-ਏ-ਮੁਹੰਮਦ ਨਵੇਂ ਸਿਰੇ ਤੋਂ ਖ਼ੁਦ ਨੂੰ ਗੋਲਬੰਦ ਕਰਨ ਵਿੱਚ ਲੱਗੇ ਹੋਏ ਹਨ। ਉਹ ਦਿ ਰਜਿਸਟੈਂਸ ਫਰੰਟ (RTF) ਵਰਗੇ ਨਾਮ ਨਾਲ ਖੁਦ ਨੂੰ ਮੁੜ ਸੰਗਠਿਤ ਕਰ ਰਹੇ ਹਨ।"

ਪਿਛਲੇ ਕੁਝ ਸਾਲਾਂ ਵਿੱਚ ਮੋਹਰੀ ਰਹੇ ਕਈ ਅੱਤਵਾਦੀ ਨੇਤਾਵਾਂ ਦੀ ਮੁਠਭੇੜ ਵਿੱਚ ਮੌਤ ਹੋ ਗਈ ਹੈ। ਲਿਹਾਜ਼ਾ ਹੁਣ ਨਵੀਆਂ ਭਰਤੀਆਂ ਦਾ ਹੜ੍ਹ ਆਉਣ ਲੱਗਾ ਹੈ। ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਵੀ ਅਜਿਹਾ ਹੀ ਹੋਇਆ ਸੀ। ਵਾਨੀ ਨੂੰ ਸੁਪੁਰਦੇ ਖ਼ਾਕ ਕੀਤੇ ਜਾਣ ਤੋਂ ਬਾਅਦ ਅੱਤਵਾਦੀ ਗੁਟਾਂ ਵਿੱਚ ਵੱਡੀ ਤਾਦਾਦ ਵਿੱਚ ਨੌਜਵਾਨ ਸ਼ਾਮਿਲ ਹੋਏ ਸਨ।"

ਉੱਥੇ ਦੂਜੇ ਪਾਸੇ ਵੀਰਵਾਰ ਨੂੰ ਹਿਜ਼ਬੁਲ ਦੇ ਸੁਪਰੀਮ ਲੀਡਰ ਸਈਅਦ ਸਲਾਹੁਦੀਨ ਦਾ ਇੱਕ ਵੀਡੀਓ ਜਾਰੀ ਹੋਇਆ ਹੈ, ਜਿਸ ਵਿੱਚ ਨਾਇਕੂ ਨੂੰ ਮੁਹੰਮਦ ਬਿਨ ਕਾਸਿਮ ਦਾ ਦਰਜਾ ਦਿੰਦਿਆਂ ਹੋਇਆ ਦੇਖਿਆ ਗਿਆ।

ਅਠਵੀਂ ਸਦੀ ਦੇ ਮੁਸਲਮਾਨ ਲੜਾਕੇ ਮੁਹੰਮਦ ਬਿਨ ਕਾਸਿਮ ਨੇ ਸਿੰਧ 'ਤੇ ਫਤਹਿ ਹਾਸਿਲ ਕੀਤੀ ਸੀ।

ਕੀ ਖ਼ਤਮ ਹੋ ਸਕੇਗਾ ਅੱਤਵਾਦ ?

ਜੁਲਾਈ 2016 ਵਿੱਚ ਜਦੋਂ ਬੁਰਹਾਨ ਵਾਨੀ ਦੀ ਮੁਠਭੇੜ ਵਿੱਚ ਮੌਤ ਹੋਈ ਸੀ ਤਾਂ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਚਿਤਾਵਨੀ ਦਿੱਤੀ ਸੀ, "ਮੇਰੀ ਗੱਲ ਨੂੰ ਪੱਲੇ ਬੰਨ੍ਹ ਲਓ, ਸੋਸ਼ਲ ਮੀਡੀਆ ਰਾਹੀਂ ਉਸ ਨੇ ਜੋ ਕੀਤਾ ਹੈ, ਉਸ ਤੋਂ ਵੱਧ ਉਹ ਆਪਣੀ ਕਬਰ ਤੋਂ ਕੰਮ ਕਰੇਗਾ ਹੁਣ ਅੱਤਵਾਦੀ ਗੁਟਾਂ ਵਿੱਚ ਹੋਰ ਜ਼ਿਆਦਾ ਭਰਤੀਆਂ ਹੋਣਗੀਆਂ।"

ਉਨ੍ਹਾਂ ਟਵੀਟ ਦਾ ਮਤਲਬ ਇਹ ਸੀ ਕਿ ਕਬਰ ਵਿੱਚ ਪਿਆ ਅੱਤਵਾਗੀ ਨੇਤਾ, ਜੇਲ ਵਿੱਚ ਜ਼ਿੰਦਾ ਅੱਤਵਾਦੀ ਨੇਤਾ ਤੋਂ ਵੱਧ ਖ਼ਤਰਨਾਕ ਹੁੰਦਾ ਹੈ।

ਪਰ ਨਾਇਕੂ ਦੀ ਮੌਤ ਨੂੰ ਲੈ ਕੇ ਉਮਰ ਨੇ ਲੋਕਾਂ ਨੂੰ ਚਿਤਾਵੀ ਦਿੱਤੀ।

ਉਨ੍ਹਾਂ ਟਵੀਟ ਕਰ ਕੇ ਕਿਹਾ, "ਰਿਆਜ਼ ਨਾਇਕੂ ਦੀ ਨੀਅਤ ਉਸੇ ਦਿਨ ਤੈਅ ਹੋ ਗਈ ਸੀ, ਜਿਸ ਦਿਨ ਉਸ ਨੇ ਬੰਦੂਕ ਚੁੱਚ ਕੇ ਹਿੰਸਾ ਅਤੇ ਅੱਤਵਾਦ ਦਾ ਰਸਤਾ ਆਪਣਾ ਲਿਆ ਸੀ। ਉਸਦੀ ਮੌਤ ਨੂੰ ਹਿੰਸਾ ਭੜਕਾਉਣ ਅਤੇ ਪ੍ਰਦਰਸ਼ਨ ਦਾ ਬਹਾਨਾ ਨਹੀਂ ਬਣਨ ਦੇਣਾ ਚਾਹੀਦਾ। ਅਜਿਹਾ ਕਰਨ 'ਤੇ ਕਾਫੀ ਲੋਕ ਖ਼ਤਰੇ ਵਿੱਚ ਪੈ ਜਾਣਗੇ।"

ਆਲਾ ਪੁਲਿਸ ਅਫ਼ਸਰਾਂ ਦਾ ਮੰਨਣਾ ਹੈ ਕਸ਼ਮੀਰ ਦਾ 30ਸਾਲ ਪੁਰਾਣਾ ਹਥਿਆਰਬੰਦ ਅੱਤਵਾਦ ਅਜੇ ਖ਼ਤਮ ਨਹੀਂ ਹੋਇਆ ਹੈ।

ਉਹ ਕਹਿੰਦੇ ਹਨ, "ਸਾਡੇ ਸਾਹਮਣਏ ਇੱਕ ਅਜਿਹਾ ਗੁਆਂਢੀ ਹੈ ਜੋ ਸਾਡੇ ਇੱਥੇ ਅੱਤਵਾਦੀ ਅੰਦੋਲਨਾਂ ਨੂੰ ਵਧਾਵਾ ਦੇਣ ਦੀ ਕਿਸੇ ਸਾਜ਼ਿਸ਼ ਤੋਂ ਬਚਣਾ ਨਹੀਂ ਚਾਹੁੰਦਾ।"

ਇੱਕ ਆਲਾ ਪੁਲਿਸ ਅਫ਼ਸਰ ਨੇ ਕਿਹਾ, "ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਨਾਇਕੂ ਦੇ ਮਾਰਿਆ ਜਾਣਾ ਇੱਕ ਵੱਡੀ ਸਫ਼ਲਤਾ ਹੈ। ਇਸ ਨੇ ਅੱਤਵਾਦੀ ਨੇਤਾਵਾਂ ਦਾ ਹੌਂਸਲਾ ਤੋੜਿਆ ਹੈ ਪਰ ਪਾਕਿਸਾਨ ਨੇ ਕਸ਼ਮੀਰ ਦੇ ਅੰਦਰ ਅੱਤਵਾਦੀਆਂ ਨੂੰ ਸ਼ਹਿ ਦੇਣਾ ਨਹੀਂ ਛੱਡਿਆ।"

"ਭਾਰਤ ਦੀ ਇਹ ਦੋ ਮੋਰਚਿਆਂ ਦੀ ਲੜਾਈ ਹੈ। ਅਜੇ ਵੀ ਇੱਥੇ 100 ਤੋਂ ਵੱਧ ਅੱਤਵਾਦੀ ਸਰਗਰਮ ਹਨ।"

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)