You’re viewing a text-only version of this website that uses less data. View the main version of the website including all images and videos.
Rishi Kapoor: 'ਉਹ ਚਲਾ ਗਿਆ ਹੈ...!ਰਿਸ਼ੀ ਕਪੂਰ… ਚਲਾ ਗਿਆ…'
ਅਦਾਕਾਰ ਰਿਸ਼ੀ ਕਪੂਰ ਦੇ ਦੇਹਾਂਤ ਦੀ ਖ਼ਬਰ ਆਉਂਦਿਆਂ ਹੀ, ਸੋਸ਼ਲ ਮੀਡੀਆ 'ਤੇ ਵੀ ਦੁੱਖ ਦੀ ਲਹਿਰ ਦੌੜ ਗਈ। ਕੱਲ੍ਹ ਬੁੱਧਵਾਰ ਨੂੰ ਇਰਫ਼ਾਨ ਖ਼ਾਨ ਅਤੇ ਅੱਜ ਰਿਸ਼ੀ ਕਪੂਰ ਦੇ ਚਲੇ ਜਾਣ ਬਾਅਦ ਫ਼ਿਲਮੀ ਦੁਨੀਆਂ ਦੇ ਲੋਕ ਅਤੇ ਪ੍ਰਸ਼ੰਸਕ ਸੋਗ ਵਿੱਚ ਹਨ।
ਰਿਸ਼ੀ ਕਪੂਰ ਦੀ ਮੌਤ ਦੀ ਖ਼ਬਰ ਆਉਣ ਤੋਂ ਬਾਅਦ ਕਈ ਹਸਤੀਆਂ ਟਵੀਟ ਕਰਕੇ ਦੁੱਖ ਪ੍ਰਗਟਾਅ ਰਹੀਆਂ ਹਨ।
ਅਮਿਤਾਭ ਬਚਨ ਨੇ ਬੇਹਦ ਦੁਖ ਭਰੇ ਲਹਿਜੇ ਵਿੱਚ ਲਿਖਿਆ, “ਉਹ ਚਲਾ ਗਿਆ ਹੈ...!ਰਿਸ਼ੀ ਕਪੂਰ… ਚਲਾ ਗਿਆ…। ਮੌਤ ਹੋ ਗਈ। ”
ਅਮਿਤਾਭ ਬਚਨ ਨੇ ਕੱਲ੍ਹ ਇਮਰਾਨ ਖਾਨ ਦੀ ਮੌਤ ਤੋਂ ਬਾਅਦ ਵੀ ਦੁੱਖ ਜਾਹਿਰ ਕਰਦਿਆਂ ਕਈ ਟਵੀਟ ਕੀਤੇ ਸੀ।
ਅਕਸ਼ੇ ਕੁਮਾਰ ਨੇ ਲਿਖਿਆ, “ਇੰਝ ਜਾਪ ਰਿਹੈ ਜਿਵੇਂ ਅਸੀਂ ਕਿਸੇ ਡਰਾਉਣੇ ਸੁਫ਼ਨੇ ਦੇ ਵਿਚਕਾਰ ਹਾਂ...ਰਿਸ਼ੀ ਕਪੂਰ ਜੀ ਦੇ ਚਲੇ ਜਾਣ ਦੀ ਖ਼ਬਰ ਸੁਣੀ, ਇਹ ਦਿਲ ਤੋੜਨ ਵਾਲੀ ਹੈ। ਉਹ ਇੱਕ ਲੈਜੇਂਡ ਸਨ, ਇੱਕ ਮਹਾਨ ਸਾਥੀ-ਕਲਾਕਾਰ ਅਤੇ ਪਰਿਵਾਰ ਦੇ ਚੰਗੇ ਦੋਸਤ। ਮੇਰੇ ਵਿਚਾਰ ਅਤੇ ਦੁਆਵਾਂ ਉਹਨਾਂ ਦੇ ਪਰਿਵਾਰ ਨਾਲ ਹਨ।”
ਤਾਪਸੀ ਪੰਨੂ ਨੇ ਲਿਖਿਆ, “ਕੁਝ ਲਿਖਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਆਪਣੇ ਮਨ ਅਤੇ ਹੱਥਾਂ ਦਾ ਤਾਲਮੇਲ ਨਹੀਂ ਬਿਠਾ ਪਾ ਰਹੀ। ਇਸ ਵਿਚਕਾਰ ਦਿਲ ਕੁਝ ਸਮਝ ਨਹੀਂ ਪਾ ਰਿਹਾ। ਉਹ ਹਾਸਾ, ਉਹ ਹਾਸੇ ਦੀ ਭਾਵਨਾ, ਇਮਾਨਦਾਰੀ ਅਤੇ ਜਿਸ ਤਰ੍ਹਾਂ ਦੇ ‘’Bully” ਉਹ ਸੀ, ਯਾਦ ਆਏਗਾ। ਤੁਹਾਡੇ ਜਿਹਾ ਕੋਈ ਨਹੀਂ ਰਿਸ਼ੀ ਕਪੂਰ।“
ਰਿਚਾ ਚੱਢਾ ਨੇ ਲਿਖਿਆ, “2020 ਵਿੱਚ ਕੀ ਹੋਏਗਾ? ਲੋਕ ਦੁੱਖ ਤੋਂ ਦੁੱਖ ਵੱਲ ਜਾ ਰਹੇ ਹਨ, ਲਾਗੂ ਕੀਤੀ ਦੂਰੀ ਤੋਂ ਦੇਖ ਰਹੇ ਹਨ। ਇਨਸਾਨੀ ਛੋਹ ਅਤੇ ਸਾਥ ਤੋਂ ਬਗੈਰ ਸੋਗ ਮਨਾ ਰਹੇ ਹਨ। ਆਤਮਾ ਨੂੰ ਸ਼ਾਂਤੀ ਮਿਲੇ ਰਿਸ਼ੀ ਕਪੂਰ ਸਰ...ਮੇਰੇ ਕੋਲ ਹੋਰ ਲਫ਼ਜ਼ ਨਹੀਂ।”
ਰਜਨੀਕਾਂਤ ਨੇ ਵੀ ਟਵੀਟ ਕੀਤਾ, “ਦੁੱਖਦਾਈ...ਆਤਮਾ ਨੂੰ ਸ਼ਾਂਤੀ ਮਿਲੇ..ਮੇਰੇ ਪਿਆਰੇ ਦੋਸਤ ਰਿਸ਼ੀ ਕਪੂਰ ”
ਇਹ ਵੀਡੀਓ ਦੇਖੋ