ਕੋਰੋਨਾਵਾਇਰਸ ਬੱਚਿਆਂ ਲਈ ਖ਼ਤਰਨਾਕ ਸਬਿਤ ਕਿਉਂ ਨਹੀਂ ਹੋ ਰਿਹਾ- ਪੰਜ ਖ਼ਬਰਾਂ

ਬੱਚਿਆਂ ਵਿੱਚ ਕੋਰੋਨਾਵਾਇਰਸ ਦੇ ਕੇਸ ਘੱਟ ਦੇਖਣ ਨੂੰ ਮਿਲੇ ਤੇ ਮਾਹਰ ਇਸ ਦੇ ਕਾਰਨ ਲੱਭ ਰਹੇ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੱਚਿਆਂ ਵਿੱਚ ਕੋਰੋਨਾਵਾਇਰਸ ਦੇ ਕੇਸ ਘੱਟ ਦੇਖਣ ਨੂੰ ਮਿਲੇ ਹਨ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਨੇ ਆਪਣੀ ਚਪੇਟ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੂੰ ਲੈ ਲਿਆ ਹੈ।

ਹਾਲਾਂਕਿ ਨਵਜੰਮੇ ਬੱਚਿਆਂ ਸਮੇਤ ਛੋਟੀ ਉਮਰ ਦੇ ਕਈ ਬੱਚੇ ਵੀ ਇਸ ਬਿਮਾਰੀ ਦਾ ਸ਼ਿਕਾਰ ਹੋਏ ਹਨ ਪਰ ਉਨ੍ਹਾਂ ਦੀ ਗਿਣਤੀ ਬਾਕੀ ਉਮਰ ਦੇ ਲੋਕਾਂ ਨਾਲੋਂ ਘੱਟ ਰਹੀ ਹੈ।

ਬੱਚੇ ਨਾ ਸਿਰਫ਼ ਬਿਮਾਰੀ ਨਾਲ ਘੱਟ ਪ੍ਰਭਾਵਿਤ ਹੋਏ ਹਨ ਸਗੋਂ ਬਾਕੀ ਮਰੀਜ਼ਾਂ ਨਾਲੋਂ ਤੇਜ਼ੀ ਨਾਲ ਠੀਕ ਵੀ ਹੋਏ ਹਨ।

ਇਸ ਬਿਮਾਰੀ ਨਾਲ ਪੀੜਤ ਅਤੇ ਮ੍ਰਿਤਕਾਂ ਦੀ ਉਮਰ ਜ਼ਿਆਦਾਤਰ 60 ਸਾਲ ਤੋਂ ਵੱਧ ਹੈ। ਖੋਜਕਾਰਾਂ ਅਨੁਸਾਰ, "ਬੱਚਿਆਂ ਵਿੱਚ ਬਿਮਾਰੀ ਦੇ ਕੇਸ ਬਹੁਤ ਘੱਟ ਹਨ।"

ਪਰ ਅਜਿਹਾ ਕਿਉਂ ਹੈ? ਵਧੇਰੀ ਜਾਣਕਾਰੀ ਲਈ ਕਲਿਕ ਕਰੋ

bbc
bbc

ਪੰਜਾਬ, ਭਾਰਤ ਅਤੇ ਦੁਨੀਆਂ ਤੋਂ ਕੋਰੋਨਾਵਾਇਰਸ ਦੀ ਅਪਡੇਟ

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਕਾਰਨ ਦੁਨੀਆਂ ਭਰ ਵਿੱਚ ਮ੍ਰਿਤਕਾਂ ਦੀ ਗਿਣਤੀ ਇੱਕ ਲੱਖ 90 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ

ਪੰਜਾਬ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ 287 ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ ਕੁਲ 66 ਮਰੀਜ਼ ਇਲਾਜ ਮਗਰੋਂ ਠੀਕ ਹੋ ਚੁੱਕੇ ਹਨ।

ਇਸ ਤੋਂ ਇਲਾਵਾ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 17 ਹੈ। ਸੂਬੇ ਵਿੱਚ ਸਭ ਤੋਂ ਜ਼ਿਆਦਾ ਮਾਮਲੇ, 63, ਮੋਹਾਲੀ ਜ਼ਿਲ੍ਹੇ ਵਿੱਚ ਹਨ, ਜਦਕਿ ਜਲੰਧਰ ਵਿੱਚ ਵੀ ਇਨ੍ਹਾਂ ਦੀ ਗਿਣਤੀ, 62, ਤੇਜ਼ੀ ਨਾਲ ਵਧੀ ਹੈ।

ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 27 ਲੱਖ ਤੋਂ ਪਾਰ ਹੋ ਗਈ ਹੈ। ਹੁਣ ਤੱਕ 1.90 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਭਾਰਤ ’ਚ ਪੀੜਤਾਂ ਦੀ ਗਿਣਤੀ 21 ਹਜ਼ਾਰ ਤੋਂ ਪਾਰ ਹੋ ਗਈ ਹੈ, ਮ੍ਰਿਤਕਾਂ ਦੀ ਗਿਣਤੀ 700 ਦੇ ਨੇੜੇ ਹੈ। ਵਧੇਰੀ ਜਾਣਕਾਰੀ ਲਈ ਕਲਿਕ ਕਰੋ।

ਕੋਰੋਨਾਵਾਇਰਸ: ਕੀ ਹੁੰਦੀ ਹੈ ਪੂਲ ਟੈਸਟਿੰਗ ਅਤੇ ਕਿਹੜੇ ਇਲਾਕੇ ਵਿੱਚ ਕੀਤੀ ਜਾ ਸਕਦੀ ਹੈ

ਸ਼ੱਕੀ ਇਲਾਕਿਆਂ ਵਿੱਚ ਪੂਲ ਟੈਸਟਿੰਗ ਅਤੇ ਰੈਪਿਡ ਟੈਸਟਿੰਗ ਜ਼ਰੀਏ ਕੋਰੋਨਾਵਾਇਰਸ ਪੀੜਤ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ੱਕੀ ਇਲਾਕਿਆਂ ਵਿੱਚ ਪੂਲ ਟੈਸਟਿੰਗ ਅਤੇ ਰੈਪਿਡ ਟੈਸਟਿੰਗ ਜ਼ਰੀਏ ਕੋਰੋਨਾਵਾਇਰਸ ਪੀੜਤ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ

ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ ਨੇ ਹਾਲ ਹੀ ਵਿੱਚ ਸ਼ੱਕੀ ਇਲਾਕਿਆਂ ਵਿੱਚ ਕੋਰੋਨਾਵਾਇਰਸ ਦੇ ਮਰੀਜ਼ ਲੱਭਣ ਲਈ ਪੂਲ ਟੈਸਟਿੰਗ ਦੀ ਇਜ਼ਾਜ਼ਤ ਦਿੱਤੀ ਹੈ।

ਪੂਲ ਟੈਸਟਿੰਗ ਯਾਨੀ ਇੱਕ ਤੋਂ ਜਿਆਦਾ ਸੈਂਪਲ ਇਕੱਠਿਆਂ ਲੈ ਕੇ ਟੈਸਟ ਕਰਨਾ ਅਤੇ ਕੋਰੋਨਾ ਦੀ ਲਾਗ ਦਾ ਪਤਾ ਲਗਾਉਣਾ। ਇਸ ਦੀ ਵਰਤੋਂ ਘੱਟ ਪ੍ਰਭਾਵਿਤ ਇਲਾਕਿਆਂ ਵਿੱਚ ਹੁੰਦੀ ਹੈ।

ਜਿੱਥੇ ਲਾਗ ਦੇ ਜ਼ਿਆਦਾ ਮਾਮਲੇ ਹਨ ਉੱਥੇ ਵੱਖੋ-ਵੱਖਰੀ ਹੀ ਜਾਂਚ ਕੀਤੀ ਜਾਂਦੀ ਹੈ।ਆਈਸੀਐਮਆਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਜ਼ਿਆਦਾਤਰ ਪੰਜ ਲੋਕਾਂ ਦੀ ਇਕੱਠਿਆਂ ਪੂਲ ਟੈਸਟਿੰਗ ਕੀਤੀ ਜਾ ਸਕਦੀ ਹੈ। ਕੁਝ ਲੈਬ ਤਿੰਨ ਸੈਂਪਲ ਲੈ ਕੇ ਵੀ ਟੈਸਟਿੰਗ ਕਰ ਰਹੀਆਂ ਹਨ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।

'ਆਥਣ ਦੀ ਰੋਟੀ ਖਾ ਰਹੇ ਮੇਰੇ ਪਤੀ ਤੇ ਦੋਵਾਂ ਪੁੱਤਰਾਂ ਨੂੰ ਪੁਲਿਸ ਨੇ ਡੰਡਿਆਂ ਨਾਲ ਪਸ਼ੂਆਂ ਵਾਂਗ ਝੰਬ ਸੁੱਟਿਆ'

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

12 ਅਪ੍ਰੈਲ ਨੂੰ ਪੰਜਾਬ ਪੁਲਿਸ ਦੀ ਇੱਕ ਗਸ਼ਤੀ ਟੁਕੜੀ ਮਾਨਸਾ ਦੇ ਪਿੰਡ ਠੂਠਿਆਂਵਾਲੀ ਗਈ ਸੀ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਕਰਫ਼ਿਊ ਦੀ ਉਲੰਘਣਾ ਕਰ ਰਹੇ ਕੁਝ ਲੋਕਾਂ ਨੂੰ ਪੁਲਿਸ ਭਜਾਉਣ ਲੱਗੀ ਤਾਂ ਇੱਕ ਜਣੇ ਨੇ ਪੁਲਿਸ ਪਾਰਟੀ 'ਤੇ ਫੌਹੜੇ ਨਾਲ ਹਮਲਾ ਕਰ ਦਿੱਤਾ।

ਇਸ ਮਗਰੋਂ, ਪਿੰਡ ਵਾਸੀ ਸੁਖਪਾਲ ਕੌਰ ਨੇ ਦੱਸਿਆ, "ਦੇਖਦੇ-ਦੇਖਦੇ ਹੀ ਆਥਣ ਦੀ ਰੋਟੀ ਖਾ ਰਹੇ ਮੇਰੇ ਪਤੀ ਤੇ ਦੋਵਾਂ ਪੁੱਤਰਾਂ ਨੂੰ ਪੁਲਿਸ ਨੇ ਡੰਡਿਆਂ ਨਾਲ ਪਸ਼ੂਆਂ ਵਾਂਗ ਝੰਬ ਸੁੱਟਿਆ। ਮੇਰੇ ਸਾਢੇ 14 ਸਾਲ ਦੇ ਮੁੰਡੇ ਹਰਪ੍ਰੀਤ ਦਾ ਸਿਰ ਪਾੜ ਦਿੱਤਾ ਤੇ ਉੱਪਰੋਂ ਪੁਲਿਸ ਨੇ ਇਲਾਜ ਲਈ ਉਸ ਨੂੰ ਹਸਪਤਾਲ ਵੀ ਨਹੀਂ ਲੈ ਕੇ ਜਾਣ ਦਿੱਤਾ।"

ਪਿੰਡ ਦੇ ਹੋਰ ਦਲਿਤ ਪਰਿਵਾਰਾਂ ਦਾ ਵੀ ਇਲਜ਼ਾਮ ਹੈ ਕਿ ਬਿਨਾਂ ਕਿਸੇ ਗੁਨਾਹ ਦੇ ਉਨ੍ਹਾਂ ਦੀ ਕੁੱਟ-ਮਾਰ ਹੋਈ ਹੈ। ਇਸ ਬਾਰੇ ਪੁਲਿਸ ਦਾ ਕੀ ਕਹਿਣਾ ਹੈ, ਜਾਣਨ ਲਈ ਕਲਿਕ ਕਰੋ

ਅਰਨਬ ਗੋਸਵਾਮੀ ’ਤੇ ਕਿਹੜੇ ਇਲਜ਼ਾਮਾਂ ਤਹਿਤ ਦਰਜ ਹੋਇਆ ਮਾਮਲਾ ਤੇ ਕਿਹੜੇ ਇਲਜ਼ਾਮ ਉਨ੍ਹਾਂ ਲਾਏ

ARNAB GOSWAMI/SOCIAL MEDIA

ਤਸਵੀਰ ਸਰੋਤ, ARNAB GOSWAMI/SOCIAL MEDIA

ਰਿਪਬਲਿਕ ਟੀਵੀ ਦੇ ਐਡੀਟਰ ਇਨ ਚੀਫ ਅਰਨਬ ਗੋਸਵਾਮੀ ਦੇ ਖਿਲਾਫ਼ ਬਟਾਲਾ ਤਹਿਤ ਪੈਂਦੇ ਥਾਣਾ ਫਤਹਿਗੜ੍ਹ ਚੂੜੀਆਂ 'ਚ ਤੇ ਛੱਤੀਸਗੜ੍ਹ ਵਿੱਚ ਮਾਮਲਾ ਦਰਜ ਹੋਇਆ ਹੈ।

ਅਰਨਬ ਗੋਸਵਾਮੀ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਖਿਲਾਫ਼ ਮਾੜੀ ਸ਼ਬਦਾਵਲੀ ਵਰਤੀ ਹੈ ਅਤੇ ਨਾਲ ਹੀ ਲੋਕਾਂ ਨੂੰ ਭੜਕਾਉਣ ਵਾਲੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਹੈ।

ਉੱਧਰ ਅਰਨਬ ਗੋਸਵਾਮੀ ਨੇ ਵੀ ਕਾਂਗਰਸ ਉੱਤੇ ਉਨ੍ਹਾਂ 'ਤੇ ਹਮਲਾ ਕਰਵਾਉਣ ਦਾ ਇਲਜ਼ਾਮ ਲਗਾਇਆ ਹੈ।

ਅਰਨਬ ਨੇ ਦਾਅਵਾ ਕੀਤਾ ਕਿ ਜਦੋਂ ਉਹ ਮੁੰਬਈ ਵਿੱਚ ਆਪਣੇ ਦਫ਼ਤਰ ਤੋਂ ਘਰ ਪਰਤ ਰਹੇ ਸੀ ਤਾਂ ਮੋਟਰਸਾਈਕਲ ਉੱਤੇ ਸਵਾਰ ਦੋ ਲੋਕਾਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।

bbc
bbc
ਕੋਰੋਨਾਵਾਇਰਸ ਹੈਲਪਲਾਈਨ

ਤਸਵੀਰ ਸਰੋਤ, MoHFW_INDIA

ਕੋਰੋਨਾਵਾਇਰਸ

ਇਹ ਵੀਡੀਓ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)