ਪੰਜਾਬ ਦੇ ਕਿਹੜੇ ਜ਼ਿਲ੍ਹੇ ਹੌਟਸਪੋਟ ਬਣੇ ਤੇ ਕਿਹੜੇ ਜ਼ਿਲ੍ਹਿਆਂ ਦੇ ਕੁਝ ਕਲਸਟਰ ਹੀ ਹੌਟਸਪੋਟ ਬਣੇ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ

ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵੱਲੋਂ ਪੰਜਾਬ ਦੇ ਚਾਰ ਜ਼ਿਲ੍ਹਿਆਂ ਅਤੇ ਚੰਡੀਗੜ੍ਹ ਨੂੰ ਕੋਰੋਨਾਵਾਇਰਸ ਦਾ ਹੌਟਸਪੋਟ ਐਲਾਨ ਦਿੱਤਾ ਹੈ।

ਪੰਜਾਬ ਦੇ ਚਾਰ ਜ਼ਿਲ੍ਹੇ ਹਨ, ਮੁਹਾਲੀ, ਨਵਾਂਸ਼ਹਿਰ, ਜਲੰਧਰ ਅਤੇ ਪਠਾਨਕੋਟ। ਇਸ ਦੇ ਨਾਲ ਹੀ ਪੂਰੇ ਚੰਡੀਗੜ੍ਹ ਨੂੰ ਹੌਟਸਪੋਟ ਐਲਾਨ ਦਿੱਤਾ ਗਿਆ ਹੈ।

ਸਿਹਤ ਮੰਤਰਾਲੇ ਨੇ ਮੁੱਖ ਤੌਰ 'ਤੇ ਭਾਰਤ ਦੇ ਜ਼ਿਲ੍ਹਿਆਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਹੈ। ਪਹਿਲੇ ਵਿੱਚ ਉਹ ਜ਼ਿਲ੍ਹੇ ਹਨ ਜਿਨ੍ਹਾਂ ਵਿੱਚ ਕੋਰਨਾਵਾਇਰਸ ਦਾ ਪਸਾਰ ਕਾਫੀ ਵੱਡੇ ਪੱਧਰ 'ਤੇ ਹੈ। ਉਨ੍ਹਾਂ ਨੂੰ ਹੌਟਸਪੋਟ ਦਾ ਨਾਂ ਦਿੱਤਾ ਗਿਆ ਹੈ।

ਜੇ ਸੌਖੇ ਸ਼ਬਦਾਂ ਵਿੱਚ ਸਮਝੀਏ ਤਾਂ ਉਹ ਜ਼ਿਲ੍ਹੇ ਜਿਨ੍ਹਾਂ ਵਿੱਚ ਕੋਰੋਨਾਵਾਇਰਸ ਦੇ ਕੇਸ ਦੂਜਿਆਂ ਨਾਲੋਂ ਜ਼ਿਆਦਾ ਸਾਹਮਣੇ ਆਏ ਹਨ।

ਹੌਟਸਪੋਟਸ ਵਿੱਚ ਵੀ ਦੋ ਸ਼੍ਰੇਣੀਆਂ ਹਨ। ਪਹਿਲੀ ਸ਼੍ਰੇਣੀ ਵਿੱਚ ਉਹ ਜਿਨ੍ਹਾਂ ਵਿੱਚ ਉਨ੍ਹਾਂ ਜ਼ਿਲ੍ਹਿਆਂ ਦੇ ਨਾਂ ਹਨ ਜਿੱਥੇ ਮਰੀਜ਼ਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ।

ਦੂਜੀ ਸ਼੍ਰੇਣੀ ਵਿੱਚ ਹੌਟਸਪੋਟ ਜ਼ਿਲ੍ਹੇ ਹਨ ਜਿਨ੍ਹਾਂ ਵਿੱਚ ਪੂਰਾ ਜ਼ਿਲ੍ਹਾ ਨਹੀਂ ਬਲਕਿ ਜ਼ਿਲ੍ਹੇ ਦੇ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਕਲਸਟਰ ਸ਼ਾਮਿਲ ਹਨ।

ਦੂਜੀ ਸ਼੍ਰੇਣੀ ਵਿੱਚ ਪੰਜਾਬ ਦੇ ਚਾਰ ਜ਼ਿਲ੍ਹੇ ਹਨ। ਉਨ੍ਹਾਂ ਦੇ ਨਾਂ ਹਨ:

  • ਮਾਨਸਾ
  • ਅੰਮ੍ਰਿਤਸਰ
  • ਲੁਧਿਆਣਾ
  • ਮੋਗਾ

ਜ਼ਿਲ੍ਹਿਆਂ ਦੀ ਦੂਜੀ ਸ਼੍ਰੇਣੀ ਵਿੱਚ ਨੌਨ-ਹੌਟਸਪੋਟ ਜ਼ਿਲ੍ਹੇ ਹਨ। ਯਾਨੀ ਉੱਥੇ ਕੋਰੋਨਾਵਾਇਰਸ ਦਾ ਪਸਾਰ ਜ਼ਿਆਦਾ ਨਹੀਂ ਹੈ ਪਰ ਕੁਝ ਕਲਸਟਰਜ਼ ਵਿੱਚ ਹੈ।

ਪੰਜਾਬ ਦੇ ਇਸ ਸ਼੍ਰੇਣੀ ਵਿੱਚ 8 ਜ਼ਿਲ੍ਹੇ ਸ਼ਾਮਿਲ ਹਨ:

  • ਹੁਸ਼ਿਆਰਪੁਰ
  • ਰੂਪਨਗਰ
  • ਬਰਨਾਲਾ
  • ਫਰੀਦਕੋਟ
  • ਫਤਿਹਗੜ੍ਹ ਸਾਹਿਬ
  • ਸੰਗਰੂਰ
  • ਕਪੂਰਥਲਾ
  • ਪਟਿਆਲਾ
  • ਸ੍ਰੀ ਮੁਕਤਸਰ ਸਾਹਿਬ

ਜ਼ਿਲ੍ਹਿਆਂ ਦੀ ਤੀਜੀ ਸ਼੍ਰੇਣੀ ਵਿੱਚ ਗਰੀਨ ਜ਼ਿਲ੍ਹੇ ਹਨ ਯਾਨੀ ਉਹ ਜ਼ਿਲ੍ਹੇ ਜਿੱਥੇ ਕੋਰੋਨਾਵਾਇਰਸ ਦਾ ਕੋਈ ਮਾਮਲਾ ਨਹੀਂ ਹੈ। ਜਿਹੜੇ ਇਲਾਕੇ ਹੌਟਸਪੋਟ ਹਨ ਉੱਥੇ ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਖ਼ਾਸ ਕਾਰਜ-ਯੁਕਤੀ ਬਣਾਈ ਗਈ ਹੈ। ਤਾਂ ਕਿ ਵਾਇਰਸ ਦੀ ਕਮਿਊਨਿਟੀ ਸਪਰੈਡਿੰਗ ਨੂੰ ਟਾਲਿਆ ਜਾ ਸਕੇ।

ਇਹ ਵੀ ਪੜ੍ਹੋ:

ਇਹ ਵੀ ਦੇਖੋਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)