ਸ਼੍ਰੀਲੰਕਾ ਵਿੱਚ ਕੋਰੋਨਾਵਾਇਰਸ ਦੀ ਮੌਤ ’ਤੇ ਲਾਸ਼ਾਂ ਨੂੰ ਜਲਾਉਣਾ ਲਾਜ਼ਮੀ, ਮੁਸਲਮਾਨ ਪ੍ਰੇਸ਼ਾਨ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
ਸ਼੍ਰੀਲੰਕਾ ਵਿੱਚ, ਕੋਰੋਨਾ ਵਾਇਰਸ ਦੀ ਲਾਗ ਨਾਲ ਮਰਨ ਵਾਲਿਆਂ ਦੇ ਅੰਤਿਮ ਸੰਸਕਾਰ ਸਾੜ ਕੇ ਕੀਤੇ ਜਾਣਗੇ, ਚਾਹੇ ਵਿਅਕਤੀ ਕੋਈ ਵੀ ਧਰਮ ਦਾ ਕਿਉਂ ਨਾ ਹੋਵੇ।
ਸ਼੍ਰੀਲੰਕਾ ਦੀ ਸਰਕਾਰ ਨੇ ਇਹ ਫੈਸਲਾ ਘੱਟ ਗਿਣਤੀ ਮੁਸਲਮਾਨਾਂ ਦੇ ਵਿਰੋਧ ਨੂੰ ਨਜ਼ਰ ਅੰਦਾਜ਼ ਕਰਦਿਆਂ ਕੀਤਾ ਹੈ।
ਨਿਊਜ਼ ਏਜੰਸੀ ਏਐਫਪੀ ਦੇ ਅਨੁਸਾਰ ਸ਼੍ਰੀਲੰਕਾ ਵਿੱਚ ਕੋਰੋਨਾ ਵਾਇਰਸ ਦੀ ਲਾਗ ਕਾਰਨ ਹੁਣ ਤੱਕ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਉਨ੍ਹਾਂ ਵਿੱਚੋਂ ਤਿੰਨ ਮੁਸਲਮਾਨ ਸਨ। ਇਨ੍ਹਾਂ ਮੁਸਲਮਾਨਾਂ ਦੀਆਂ ਲਾਸ਼ਾਂ ਵੀ ਸਾੜ ਦਿੱਤੀਆਂ ਗਈਆਂ, ਜਦੋਂਕਿ ਉਨ੍ਹਾਂ ਦੇ ਰਿਸ਼ਤੇਦਾਰ ਇਸ ਲਈ ਤਿਆਰ ਨਹੀਂ ਸਨ।
ਐਤਵਾਰ ਨੂੰ ਸ਼੍ਰੀਲੰਕਾ ਦੇ ਸਿਹਤ ਮੰਤਰੀ ਪਵਿਤਰਾ ਵਾਨੀਅਰਾਚੀ ਨੇ ਕਿਹਾ, "ਕੋਰੋਨਾ ਵਾਇਰਸ ਦੀ ਲਾਗ ਜਾਂ ਇਸਦੀ ਸ਼ੱਕੀ ਮੌਤ ਕਾਰਨ ਮੌਤ ਤੋਂ ਬਾਅਦ ਲਾਸ਼ਾਂ ਸਾੜ ਦਿੱਤੀਆਂ ਜਾਣਗੀਆਂ।" ਹਾਲਾਂਕਿ ਵਿਸ਼ਨ ਸਿਹਕ ਸੰਗਠਨ ਮੁਤਾਬਕ ਲਾਸ਼ਾਂ ਨੂੰ ਸਾੜਿਆ ਜਾਂ ਦਫ਼ਨਾਇਆ ਜਾ ਸਕਦਾ ਹੈ।
ਸ਼੍ਰੀਲੰਕਾ ਵਿੱਚ ਹੁਣ ਤੱਕ 200 ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹੋਏ ਹਨ। ਸ਼੍ਰੀਲੰਕਾ ਵਿੱਚ ਇਨਫੈਕਸ਼ਨ ਰੋਕਣ ਲਈ ਬੇਮਿਆਦੀ ਕਰਫਿਊ ਲਗਾ ਦਿੱਤਾ ਗਿਆ ਹੈ।


ਤਸਵੀਰ ਸਰੋਤ, ASHWANI SHARMA/BBC
ਪਟਿਆਲਾ 'ਚ ਪੁਲਿਸ ਤੇ ਹਮਲਾ: 7.5 ਘੰਟਿਆਂ ’ਚ ਜੁੜਿਆ ASI ਦਾ ਵੱਢਿਆ ਹੱਥ
ਪਟਿਆਲਾ ਵਿੱਚ ਪੁਲਿਸ ਨਾਕੇ ’ਤੇ ਹੋਏ ਹਮਲੇ ਦੌਰਾਨ ਜ਼ਖਮੀ ਹੋਏ ਏਐੱਸਆਈ ਦੇ ਵੱਢੇ ਗਏ ਹੱਥ ਨੂੰ ਚੰਡੀਗੜ੍ਹ ਦੇ ਪੀਜੀਆਈ ਵਿੱਚ ਡਾਕਟਰਾਂ ਨੇ ਜੋੜ ਦਿੱਤਾ ਹੈ।
ਇਹ ਸਰਜਰੀ ਕਰੀਬ 7.5 ਘੰਟੇ ਤੱਕ ਚੱਲੀ।

ਤਸਵੀਰ ਸਰੋਤ, Getty Images
ਇਹ ਸਰਜਰੀ ਨੂੰ 12 ਮੈਂਬਰੀ ਟੀਮ ਨੇ ਅੰਜਾਮ ਦਿੱਤਾ ਹੈ। ਪੀਜੀਆਈ ਦੇ ਡਾਇਰੈਕਟਰ ਡਾ. ਜਗਤ ਰਾਮ ਨੇ ਦੱਸਿਆ ਕਿ ਇਹ ਸਰਜਰੀ ਤਕਨੀਕੀ ਤੌਰ ’ਤੇ ਕਾਫੀ ਮੁਸ਼ਕਿਲ ਸੀ ਪਰ ਇਸ ਨੂੰ ਪੂਰਾ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ।
ਪਟਿਆਲਾ ਦੀ ਸਨੌਰ ਰੋਡ ਸਬਜ਼ੀ ਮੰਡੀ ਵਿੱਚ ਕੁਝ ਨਿਹੰਗ ਸਿੱਖਾਂ ਅਤੇ ਪੁਲਿਸ ਵਾਲਿਆਂ ’ਚ ਝੜਪ ਹੋਈ ਸੀ। ਹਮਲੇ ਵਿੱਚ ਇੱਕ ਪੁਲਿਸ ਵਾਲੇ ਦਾ ਹੱਥ ਵੀ ਵੱਢਿਆ ਗਿਆ।
ਬਾਅਦ ਵਿੱਚ ਛਾਪੇਮਾਰੀ ਦੌਰਾਨ 11 ਮੁਲਜ਼ਮ ਕਾਬੂ ਕੀਤੇ ਗਏ। ਗ੍ਰਿਫ਼ਤਾਰ ਕੀਤੇ ਲੋਕਾਂ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ
ਕੋਰੋਨਾਵਾਇਰਸ: ਸਿਹਤ ਦੀ ਥਾਂ ਸਿਆਸੀ ਸੰਕਟ
ਇਜ਼ਰਾਇਲੀ ਇਤਿਹਾਸਕਾਰ ਅਤੇ ਲੇਖਕ ਯੁਵਲ ਨੂਹ ਹਰਾਰੀ ਨੇ ਕਿਹਾ ਹੈ ਕਿ ਕੋਵਿਡ-19 ਦਾ ਟਾਕਰਾ ਕਰਨ ਲਈ ਅਸੀਂ ਜੋ ਵਿਕਲਪ ਚੁਣ ਰਹੇ ਹਾਂ, ਉਹ ਆਉਣ ਵਾਲੇ ਸਾਲਾਂ ਲਈ ਸਾਡੀ ਦੁਨੀਆ ਨੂੰ ਅਕਾਰ ਦੇਣਗੇ।
ਬੀਬੀਸੀ ਦੇ ਖ਼ਬਰਾਂ ਦੇ ਪ੍ਰੋਗਰਾਮ ਵਿੱਚ ਹਰਾਰੀ ਨੇ ਕਿਹਾ, ''ਇਹ ਸੰਕਟ ਸਾਨੂੰ ਕੁਝ ਬਹੁਤ ਵੱਡੇ ਫੈਸਲੇ ਲੈਣ ਅਤੇ ਉਨ੍ਹਾਂ ਨੂੰ ਜਲਦੀ ਕਰਨ ਲਈ ਮਜਬੂਰ ਕਰ ਰਿਹਾ ਹੈ, ਪਰ ਸਾਡੇ ਕੋਲ ਵਿਕਲਪ ਹਨ।''

ਤਸਵੀਰ ਸਰੋਤ, AFP
ਉਨ੍ਹਾਂ ਕਿਹਾ, ''ਸ਼ਾਇਦ ਦੋ ਸਭ ਤੋਂ ਮਹੱਤਵਪੂਰਨ ਵਿਕਲਪ ਹਨ। ਅਸੀਂ ਇਸ ਸੰਕਟ ਦਾ ਸਾਹਮਣਾ ਰਾਸ਼ਟਰਵਾਦੀ ਆਇਸੋਲੇਸ਼ਨ ਰਾਹੀਂ ਕਰਦੇ ਹਾਂ ਜਾਂ ਅਸੀਂ ਅੰਤਰਰਾਸ਼ਟਰੀ ਸਹਿਯੋਗ ਅਤੇ ਇਕਜੁੱਟਤਾ ਰਾਹੀਂ ਇਸਦਾ ਟਾਕਰਾ ਕਰਦੇ ਹਾਂ।''
''ਦੂਜਾ ਇਹ ਹਰੇਕ ਦੇਸ ਦੇ ਪੱਧਰ 'ਤੇ ਹੈ, ਚਾਹੇ ਅਸੀਂ ਇਸ ਨੂੰ ਤਾਨਾਸ਼ਾਹੀ, ਕੇਂਦਰੀਕ੍ਰਿਤ ਨਿਯੰਤਰਣ ਅਤੇ ਨਿਗਰਾਨੀ ਜਾਂ ਸਮਾਜਿਕ ਇਕਜੁੱਟਤਾ ਅਤੇ ਸਸ਼ਕਤ ਨਾਗਰਿਕਾਂ ਰਾਹੀਂ ਦੂਰ ਕਰਨ ਦੀ ਕੋਸ਼ਿਸ ਕਰੀਏ।''
ਹਰਾਰੀ ਕਹਿੰਦੇ ਹਨ ਕਿ ਕੋਰੋਨਾਵਾਇਰਸ ਮਹਾਂਮਾਰੀ ਨੇ ਕਈ ਸਵਾਲ ਖੜ੍ਹੇ ਕੀਤੇ ਹਨ ਜੋ ਵਿਗਿਆਨਕ ਅਤੇ ਰਾਜਨੀਤਕ ਦੋਵੇਂ ਤਰ੍ਹਾਂ ਦੇ ਹਨ। ਜਾਣਨ ਲਈ ਪੜ੍ਹੋ ਪੂਰੀ ਖ਼ਬਰ
ਹੌਟਸਪੌਟ ਬਣੇ ਡੇਰਾਬੱਸੀ ਦੇ ਪਿੰਡ ਜਵਾਹਰਪੁਰ ਦੇ ਹਾਲਾਤ
ਮੁਹਾਲੀ ਜ਼ਿਲ੍ਹੇ ਦੀ ਡੇਰਾ ਬੱਸੀ ਤਹਿਸੀਲ ਵਿੱਚ ਆਉਂਦਾ ਪਿੰਡ ਜਵਾਹਰਪੁਰ, ਚੰਡੀਗੜ੍ਹ-ਦਿੱਲੀ ਹਾਈਵੇਅ 'ਤੇ ਵਸਿਆ ਹੈ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਡੇਰਾ ਬੱਸੀ ਨੂੰ ਪੰਜਾਬ ਦੇ ਕੋਰੋਨਾ ਹੌਟਸਪੌਟ ਬਣੇ ਖੇਤਰਾਂ ਵਿੱਚ ਗਿਣ ਚੁੱਕੇ ਨੇ।

ਤਸਵੀਰ ਸਰੋਤ, Balihar Singh
ਡੇਰਾਬੱਸੀ ਦੇ ਇਸ ਪਿੰਡ ਵਿੱਚ ਐਤਵਾਰ ਸ਼ਾਮ ਪੰਜ ਵਜੇ ਤੱਕ ਕੋਰੋਨਾ ਦੇ 34 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਪੰਜਾਬ ਸਰਕਾਰ ਮੁਤਾਬਕ, ਪੂਰੇ ਮੁਹਾਲੀ ਜ਼ਿਲ੍ਹੇ ਅੰਦਰ ਕੁੱਲ 50 ਕੇਸ ਸਾਹਮਣੇ ਆਏ, ਜਿੰਨ੍ਹਾਂ ਵਿੱਚੋਂ ਇੱਕ ਮਰੀਜ਼ ਦੀ ਮੌਤ ਹੋ ਚੁੱਕੀ ਹੈ ਅਤੇ 5 ਮਰੀਜ਼ ਠੀਕ ਹੋ ਚੁੱਕੇ ਹਨ।
ਇਸ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਬਾਰੇ ਫੈਲਦੀਆਂ ਅਫ਼ਵਾਹਾਂ ਫ਼ਿਕਰ ਦਾ ਕਾਰਨ ਹਨ। ਇਸ ਪਿੰਡ ਦੇ ਲੋਕ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ, ਜਾਣਨ ਲਈ ਇੱਥੇ ਕਲਿੱਕ ਕਰੋ।
ਤਬਲੀਗੀ ਜਮਾਤ ਵਾਲੀ ਘਟਨਾ ਮਗਰੋਂ ਫਿਰਕਾਪ੍ਰਸਤੀ ਦੇ ਸ਼ਿਕਾਰ ਮੁਸਲਮਾਨ ਪਰਿਵਾਰ
ਕੋਰੋਨਾਵਾਇਰਸ ਦੇ ਫੈਲਾਅ ਅਤੇ ਤਬਲੀਗੀ ਜਮਾਤ ਦੇ ਇਕੱਠ ਨੂੰ ਜੋੜਦਿਆਂ ਦੇਸ ਅੰਦਰ ਇਸ ਮਹਾਂਮਾਰੀ ਨਾਲ ਸੰਪਰਦਾਇਕ ਰੰਗ ਜੁੜ ਗਿਆ ਹੈ। ਹਰਿਆਣਾ ਦੇ ਕੈਥਲ ਵਿੱਚ ਪੈਂਦੇ ਇੱਕ ਪਿੰਡ ਵਿੱਚ ਮੁਸਲਿਮ ਪਰਿਵਾਰਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਇਲਜਾਮ ਲੱਗੇ ਹਨ।

ਤਸਵੀਰ ਸਰੋਤ, Sat singh/bbc
ਕੈਥਲ ਦੇ ਕਿਓਰਕ ਪਿੰਡ ਵਿੱਚ 10-12 ਮੁਸਲਿਮ ਪਰਿਵਾਰ ਕਈ ਸਾਲਾਂ ਤੋਂ ਰਹਿੰਦੇ ਹਨ। ਬਾਕੀ 14,000 ਦੇ ਕਰੀਬ ਅਬਾਦੀ ਹਿੰਦੂਆਂ ਦੀ ਹੈ। ਮੁਸਲਮਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ।


ਤਸਵੀਰ ਸਰੋਤ, ASHWANI SHARMA/BBC
ਇਹ ਵੀਡੀਓਜ਼ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












