You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਜਦੋਂ ਕਟਰੀਨਾ ਨੇ ਮਾਂਜੇ ਭਾਂਡੇ ਤੇ ਸੁਨੰਦਾ ਨੇ ਮਾਰਿਆ ਝਾੜੂ
ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਭਰ ਦੇ ਲੋਕਾਂ ਨੂੰ ਘਰੋ-ਘਰੀ ਰਹਿਣ ਨੂੰ ਕਿਹਾ ਗਿਆ ਹੈ। ਦੁਨੀਆਂ ਦੀ ਰਫ਼ਤਾਰ 'ਤੇ ਰੋਕ ਲੱਗ ਗਈ ਹੈ।
ਫਿਲਮੀ ਸਿਤਾਰੇ ਤੇ ਕਲਾਕਾਰ ਜਿਨ੍ਹਾਂ ਦੀ ਜਿੰਦਗੀ ਅਕਸਰ ਭੱਜਦੌੜ ਵਾਲੀ ਰਹਿੰਦੀ ਹੈ, ਉਹ ਖੁਦ ਘਰਾਂ ਅੰਦਰ ਰਹਿ ਕੇ ਲੋਕਾਂ ਨੂੰ ਵੀ ਇਹੀ ਅਪੀਲ ਕਰ ਰਹੇ ਨੇ ਕਿ ਘਰੋਂ ਬਾਹਰ ਨਾ ਜਾਓ। ਘਰਾਂ ਵਿੱਚ ਇਹ ਕਲਾਕਾਰ ਸਮਾਂ ਕਿਵੇਂ ਬਤੀਤ ਕਰ ਰਹੇ ਨੇ, ਸੋਸ਼ਲ ਮੀਡੀਆ ਰਾਹੀਂ ਸਾਂਝਾ ਕਰ ਰਹੇ ਹਨ।
ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ਼ ਨੇ ਆਪਣੇ ਘਰੋਂ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਉਹ ਬਰਤਨ ਸਾਫ਼ ਕਰ ਰਹੀ ਹੈ। ਨਾਲ ਹੀ ਕੈਟਰੀਨਾ ਨੇ ਲਿਖਿਆ,"ਸਚਮੁੱਚ ਘਰ ਲਈ ਮਿਲਦੀ ਮਦਦ ਦੀ ਤਾਰੀਫ਼ ਕਰਨੀ ਬਣਦੀ ਹੈ"
ਕਰੀਨਾ ਕਪੂਰ ਖਾਨ ਕੁਝ ਦਿਨ ਪਹਿਲਾਂ ਤੋਂ ਹੀ ਇੰਸਟਾਗ੍ਰਾਮ 'ਤੇ ਐਕਟਿਵ ਹੋਈ ਹੈ। ਉਹਨਾਂ ਨੇ ਪਤੀ ਸੈਫ ਅਲੀ ਖਾਨ ਅਤੇ ਬੇਟੇ ਤੈਮੂਰ ਅਲੀ ਖਾਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ, ਜਿਨ੍ਹਾਂ ਵਿੱਚ ਉਹ ਦੋਹੇਂ ਘਰ ਵਿੱਚ ਪੌਦੇ ਲਗਾ ਰਹੇ ਨੇ।
ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਵਿੱਚ ਉਹ ਝਾੜੂ ਲਗਾ ਰਹੀ ਹੈ। ਨਾਲ ਹੀ ਸੁਨੰਦਾ ਨੇ ਆਪਣੇ ਪ੍ਰਸੰਸਕਾਂ ਨੂੰ ਕਿਹਾ, "ਆਪਣੀਆਂ ਕੁਆਰੰਟੀਨ ਗਤੀਵਿਧੀਆਂ ਬਾਰੇ ਕੁਮੈਂਟ ਕਰਕੇ ਦੱਸੋ"
ਸੋਨਮ ਬਾਜਵਾ ਅਕਸਰ ਆਪਣੀਆਂ ਫਿਟਨੈਸ ਵੀਡੀਓਜ਼ ਸ਼ੇਅਰ ਕਰਦੇ ਨੇ। ਸੋਨਮ ਬਾਜਵਾ ਨੇ ਘਰੋਂ ਹੀ ਕਸਰਤ ਕਰਦਿਆਂ ਦੀ ਵੀਡੀਓ ਪੋਸਟ ਕੀਤੀ।
ਪੰਜਾਬੀ ਮਾਡਲ ਕਮਲ ਖੰਘੂਰਾ ਨੇ ਘਰ ਦੀ ਰਸੋਈ ਵਿੱਚ ਬਣ ਰਹੇ ਪਕਵਾਨਾਂ ਦੀ ਵੀਡੀਓ ਸ਼ੇਅਰ ਕੀਤੀ ਨਾਲ ਹੀ ਲਿਖਿਆ, "ਕਿਹਨੂੰ ਕਿਹਨੂੰ ਘਰ ਵਿੱਚ ਬਿੱਗ ਬੌਸ ਵਾਲੀ ਫੀਲਿੰਗ ਆ ਰਹੀ ਹੈ"
ਪਰਮੀਸ਼ ਵਰਮਾ ਵੀ ਆਪਣੇ ਇੰਸਟਾਗ੍ਰਾਮ ਤੋਂ ਲਗਾਤਾਰ ਆਪਣੇ ਪ੍ਰਸ਼ੰਸਕਾਂ ਲਈ ਪੋਸਟਾਂ ਸ਼ੇਅਰ ਕਰ ਰਹੇ ਨੇ। ਇੱਕ ਪੋਸਟ ਵਿੱਚ ਘਰੇ ਚਾਹ ਪੀਂਦੇ ਹੋਏ ਆਪਣੀ ਫੋਟੋ ਸ਼ੇਅਰ ਕੀਤੀ ਅਤੇ ਲਿਖਿਆ, "ਘਰ ਰਹਿ ਰਿਹਾ ਹਾਂ, ਸਕ੍ਰਿਪਟਾਂ ਪੜ੍ਹ ਰਿਹਾ ਹਾਂ ਅਤੇ ਚਾਹ ਪੀ ਰਿਹਾ ਹਾਂ, ਤੁਸੀਂ ਦੱਸੋ ਹੁਣ ਤੱਕ ਤੁਹਾਡਾ ਲੌਕਡਾਊਨ ਕਿਵੇਂ ਰਿਹਾ?"
ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਵਿੱਚ ਉਹ ਆਪਣੇ ਪਤੀ ਨਾਲ ਘਰ ਅੰਦਰ ਨੱਚ ਰਹੇ ਨੇ। ਨੀਰੂ ਨੇ ਲਿਖਿਆ, "ਹਾਂਜੀ ਕੀ ਹਾਲ ਆ ਸਾਰਿਆਂ ਦਾ? ਇਹ ਅਸੀਂ ਹਾਂ ਤੇਰ੍ਹਵੇਂ ਦਿਨ। ਰੱਬ ਦਾ ਦਿੱਤੇ ਹਰ ਪਲ ਦਾ ਅਨੰਦ ਮਾਣੋ, ਕਿਉਂਕਿ ਵਾਹਿਗੁਰੂ ਦੀ ਮਰਜੀ ਤੋਂ ਬਿਨ੍ਹਾਂ ਕੁਝ ਨਹੀਂ ਹੁੰਦਾ।"
ਇਹ ਵੀ ਦੇਖੋ: