ਕੋਰੋਨਾਵਾਇਰਸ : ਨਰਿੰਦਰ ਮੋਦੀ ਦਾ 2 ਨੁਕਾਤੀ ਮੰਤਰ ਤੇ ਭਾਸ਼ਣ ਦੀਆਂ 9 ਮੁੱਖ ਗੱਲਾਂ

ਤਸਵੀਰ ਸਰੋਤ, Getty Images
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾਵਾਇਰਸ ਦੇ ਮਾਮਲੇ ਉੱਤੇ ਵੀਰਵਾਰ ਰਾਤ ਨੂੰ ਦੇਸ ਨੂੰ ਸੰਬੋਧਨ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾਵਾਇਰਸ ਦੇ ਫੈਲਾਅ ਨੂੰ ਵਿਸ਼ਵ ਮਹਾਮਾਰੀ ਦੱਸਦਿਆਂ ਇਸ ਦੇ ਟਾਕਰੇ ਲਈ ਦੋ ਨੁਕਾਤੀ ਫਾਰਮੂਲਾ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਮੈਨੂੰ ਤੁਹਾਡਾ ਕੁਝ ਹਫ਼ਤਿਆਂ ਲਈ ਸਮਾਂ ਚਾਹੀਦਾ ਹੈ ਅਤੇ ਇਸ ਦੌਰਾਨ ਸੰਜਮ ਅਤੇ ਸੰਕਲਪ ਨਾਲ ਅਸੀਂ ਇਸ ਮਹਾਮਾਰੀ ਦਾ ਟਾਕਰਾ ਕਰ ਸਕਦੇ ਹਾਂ।”
“ਪਹਿਲਾਂ ਹੈ, ਅਸੀਂ ਸੰਕਲਪ ਲੈਣਾ ਹੈ ਕਿ ਖ਼ੁਦ ਇਨਫੈਕਸ਼ਨ ਤੋਂ ਬਚਾਂਗੇ ਤੇ ਦੂਜਿਆਂ ਨੂੰ ਵੀ ਬਚਾਵਾਂਗੇ। ਅਸੀਂ ਸਿਹਤਮੰਦ ਤਾਂ ਜਗਤ ਸਿਹਤਮੰਦ।”
ਦੂਜੀ ਲੋੜ ਹੈ-ਸੰਜਮ, ਤਰੀਕਾ ਹੈ ਭੀੜ ਤੋਂ ਬਚਣਾ, ਘਰੋਂ ਬਾਹਰ ਨਿਕਲਣ ਤੋਂ ਬਚਣਾ-ਸੋਸ਼ਲ ਡਿਸਟੈਂਸਿੰਗ। ਇਹ ਸੋਸ਼ਲ ਡਿਸਟੈਂਸਿੰਗ ਬਹੁਤ ਜ਼ਰੂਰੀ ਹੈ ਤੇ ਫਾਇਦੇਮੰਦ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ ਵਿਚ ਕੀ ਹਨ ਹਾਲਾਤ
- ਪੰਜਾਬ ਵਿਚ 117 ਸ਼ੱਕੀ ਮਾਮਲੇ ਆਏ ਹਨ ਅਤੇ ਅਜੇ ਤੱਕ ਇੱਕ ਮੌਤ ਹੋਣ ਦੀ ਪੁਸ਼ਟੀ ਹੋਈ ਹੈ।
- ਚੰਡੀਗੜ੍ਹ ਵਿੱਚ ਵੀ ਇੱਕ ਕੇਸ ਪਾਜੇਵਿਟ ਪਾਇਆ ਗਿਆ ਹੈ।
- ਪੰਜਾਬ ਸਰਕਾਰ ਨੇ ਕੱਲ ਰਾਤ ਤੋਂ ਸਰਕਾਰੀ ਤੇ ਨਿੱਜੀ ਬੱਸਾਂ ਦੀ ਆਵਾਜਾਈ ਉੱਤੇ ਰੋਕ ਲਾ ਦਿੱਤੀ ਹੈ।
- ਭਾਰਤ ਵਿਚ ਹੁਣ ਤੱਕ 18 ਸੂਬਿਆਂ ਦੇ 166 ਵਿਅਕਤੀ ਪਾਜੇਟਿਵ ਪਾਏ ਗਏ ਹਨ ਅਤੇ ਪੰਜਾਬ, ਕਰਨਾਟਕ, ਮੁੰਬਈ ਅਤੇ ਦਿੱਲੀ ਵਿਚ 4 ਮੌਤਾਂ ਹੋਈਆਂ ਹਨ
- ਭਾਰਤ ਵਿੱਚ 22 ਤਾਰੀਕ ਤੋਂ ਜਨਤਕ ਕਰਫਿਊ
- ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਤੋਂ 207,860 ਲੋਕ ਪੀੜ੍ਹਤ ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ 8657 ਨੂੰ ਪਾਰ ਕਰ ਗਿਆ ਹੈ
- ਜਿਹੜੇ 6 ਦੇਸ ਸਭ ਤੋਂ ਵੱਧ ਪੀੜ੍ਹਤ ਹਨ, ਉਨ੍ਹਾਂ ਵਿੱਚ ਚੀਨ, ਇਟਲੀ, ਈਰਾਨ, ਸਪੇਨ, ਕੋਰੀਆ ਅਤੇ ਫਰਾਂਸ ਸ਼ਾਮਲ ਹਨ।
ਮੋਦੀ ਦੇ ਭਾਸ਼ਣ ਦੀਆਂ 9 ਮੁੱਖ ਗੱਲਾਂ
- 22 ਮਾਰਚ ਨੂੰ ਸਵੇਰੇ 7 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਜਨਤਾ ਆਪ ਹੀ ਕਰਫਿਊ ਲਗਾ ਲਏ
- ਆਪਣੇ ਆਪ ਨੂੰ ਘਰਾਂ ਤੱਕ ਸੀਮਤ ਕਰਨ ਦੀ ਅਪੀਲ, ਜਰੂਰਤ ਨਾ ਹੋਵੇ ਤਾਂ ਕੁਝ ਹਫ਼ਤਿਆਂ ਤੱਕ ਘਰੇ ਹੀ ਰਹੋ
- 60 ਸਾਲ ਤੋਂ ਜ਼ਿਆਦਾ ਉਮਰ ਵਾਲੇ ਲੋਕ ਘਰਾਂ ਤੋਂ ਬਿਲਕੁੱਲ ਬਾਹਰ ਨਾ ਨਿਕਲਣ
- ਡਾਕਟਰਾਂ, ਪੈਰਾ ਮੈਡੀਕਲ ਸਟਾਫ਼, ਫੂਡ ਸਪਲਾਈ ਕਰਨ ਵਾਲੇ ਲੋਕਾਂ ਤੇ ਮੀਡੀਆ ਕਰਮੀਆਂ ਦਾ ਧੰਨਵਾਦ ਸ਼ਾਮੀ 5 ਵਜੇ 5 ਮਿੰਟ ਲਈ ਤਾਲੀ ਤੇ ਥਾਲੀ ਵਜਾ ਕਰੇ ਧੰਨਵਾਦ ਕਰੋ
- ਰੁਟੀਨ ਚੈੱਕਅਪ ਲਈ ਹਸਪਤਾਲਾਂ ਵਿੱਚ ਜਾ ਕੇ ਸਿਹਤ ਸੇਵਾਵਾਂ ਉੱਤੇ ਭਾਰ ਨਾ ਵਧਾਓ, ਜ਼ਰੂਰੀ ਸਰਜਰੀ ਲਈ ਹੀ ਜਾਓ
- ਲੋੜ ਤੋਂ ਵੱਧ ਖਰੀਦਦਾਰੀ ਨਾ ਕੀਤੀ ਜਾਵੇ ਤਾਂ ਜੋ ਲੋਕ ਡਰ ਵਿੱਚ ਆ ਕੇ ਖਰੀਦਦਾਰੀ ਨਾ ਕਰਨ ਤੇ ਕਾਲਾਬਜ਼ਾਰੀ ਤੋਂ ਬਚਾਅ ਹੋ ਸਕੇ
- ਆਰਥਿਕ ਮਾਮਲਿਆਂ ਲਈ ਕੇਂਦਰੀ ਵਿੱਤ ਮੰਤਰੀ ਦੀ ਅਗਵਾਈ ਵਿਚ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ
- ਕਾਰੋਬਾਰੀਆਂ ਤੇ ਕੰਪਨੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਘਰੋਂ ਕੰਮ ਕੀਤਾ ਜਾਵੇ, ਜੇਕਰ ਮੁਲਾਜ਼ਮ ਕੁਝ ਦਿਨ ਨਾ ਆ ਸਕਣ ਤਾਂ ਉਨ੍ਹਾਂ ਦੀ ਤਨਖ਼ਾਹ ਨਾ ਕੱਟੋ
- ਅਫ਼ਵਾਹਾਂ ਤੋਂ ਬਚਣ ਦੀ ਜ਼ਰੂਰਤ ਹੈ ਅਤੇ ਸਹੀ ਜਾਣਕਾਰੀ ਉੱਤੇ ਹੀ ਭਰੋਸਾ ਕਰੋ




ਪ੍ਰਧਾਨ ਮੰਤਰੀ ਦਾ ਪੂਰਾ ਭਾਸ਼ਣ
- ਕੁਝ ਦਿਨਾਂ ਵਿੱਚ ਨਰਾਤੇ ਆ ਰਹੇ ਹਨ, ਭਾਰਤ ਪੂਰੀ ਸ਼ਕਤੀ ਨਾਲ ਅੱਗੇ ਵਧੇ, ਸੰਕਲਪ ਦਾ ਪਾਲਣ ਕਰਦੇ ਹੋਏ ਆਏ ਖ਼ੁਦ ਬਚੀਏ, ਦੇਸ ਨੂੰ ਬਚਾਈਏ।
- ਸਭ ਨੂੰ ਦ੍ਰਿੜ ਹੋ ਕੇ ਇਸ ਦਾ ਮੁਕਾਬਲਾ ਕਰਨਾ ਹੈ, ਹੁਣ ਖ਼ੁਦ ਨੂੰ ਕੋਰੋਨਾ ਤੋਂ ਬਚਣ ਲਈ ਹੀ ਪਹਿਲ ਦੇਣੀ ਹੈ।
- ਅਜਿਹੇ ਸਮੇਂ ਵਿੱਚ ਕੁਝ ਮੁਸ਼ਕਲਾਂ ਆਉਂਦੀਆਂ ਹਨ, ਅਫ਼ਵਾਹਾਂ ਵੀ ਫੈਲਦੀਆਂ ਹਨ ਫਿਰ ਵੀ ਇਹ ਸੰਕਟ ਇੰਨਾ ਵੱਡਾ ਹੈ ਕਿ ਇੱਕ ਦੇਸ ਵੀ ਦੂਜੇ ਦੇਸ ਦੀ ਮਦਦ ਨਹੀਂ ਕਰ ਪਾ ਰਿਹਾ।
- ਇਹ ਇੱਕ ਤਰ੍ਹਾਂ ਸਾਡੇ ਸਭ ਲਈ ਕਸੌਟੀ ਵਰਗਾ ਹੋਵੇਗਾ। ਭਾਰਤ ਇਸ ਲਈ ਕਿੰਨਾ ਤਿਆਰ ਹੈ, ਇਹ ਪਰਖਣ ਦਾ ਸਮਾਂ ਹੈ। ਜਨਤਾ ਕਰਫਿਊ ਵਾਲੇ ਦਿਨ 22 ਮਾਰਚ ਨੂੰ ਮੈਂ ਤੁਹਾਡੇ ਤੋਂ ਇੱਕ ਹੋਰ ਸਹਿਯੋਗ ਚਾਹੁੰਦਾ ਹਾਂ। ਦੇਸ ਅਜਿਹੇ ਛੋਟੇ-ਵੱਡੇ ਲੋਕਾਂ ਦਾ ਧੰਨਵਾਦੀ ਹੈ ਜੋ ਡਟੇ ਹੋਏ ਹਨ।
- ਅਸੀਂ ਸਭ 22 ਮਾਰਚ ਨੂੰ ਇਨ੍ਹਾਂ ਦਾ ਧੰਨਵਾਦ ਕਰੀਏ। ਸ਼ਾਮ ਨੂੰ ਠੀਕ 5 ਵਜੇ ਅਸੀਂ ਆਪਣੇ ਘਰ ਦੇ ਦਰਵਾਜ਼ੇ ਤੇ ਖੜ੍ਹੇ ਹੋ ਕੇ 5 ਮਿੰਟ ਤੱਕ ਅਜਿਹੇ ਲੋਕਾਂ ਦਾ ਧੰਨਵਾਦ ਕਰੀਏ- ਤਾਲੀ ਵਜਾ ਕੇ, ਥਾਲੀ ਵਜਾ ਕੇ, ਘੰਟੀ ਵਜਾ ਕੇ ਧੰਨਵਾਦ ਕਰੀਏ, ਹੌਂਸਲਾਫਜ਼ਾਈ ਕਰੀਏ। ਸਾਨੂੰ ਪੂਰੀ ਸ਼ਰਧਾ ਨਾਲ ਆਪਣੀਆਂ ਭਾਵਨਾਵਾਂ ਜ਼ਾਹਿਰ ਕਰਨਾ ਚਾਹੀਦਾ ਹੈ।
- ਧਿਆਨ ਰੱਖੋ ਕਿ ਸਾਡੀਆਂ ਜ਼ਰੂਰੀ ਸੇਵਾਵਾਂ ਤੇ ਹਸਪਤਾਲਾਂ ਵਿੱਚ ਦਬਾਅ ਨਹੀਂ ਵੱਧਣਾ ਚਾਹੀਦਾਤਾਂ ਕਿ ਇਸ ਮਹਾਂਮਾਰੀ ਨੂੰ ਅਹਿਮੀਅਤ ਦਿੱਤੀ ਜਾ ਸਕੇ। ਰੁਟੀਨ ਚੈੱਕਅਪ ਤੋਂ ਬਚੋ। ਬਹੁਤ ਜ਼ਰੂਰੀ ਹੋਵੇ ਤਾਂ ਜਾਣ-ਪਛਾਣ ਵਾਲੇ ਡਾਕਟਰ ਨੂੰ ਫੋਨ ਕਰਕੇ ਹੀ ਜ਼ਰੂਰੀ ਸਲਾਹ ਲਓ। ਜੇ ਕਿਸੇ ਸਰਜਰੀ ਦੀ ਤਰੀਕ ਲਈ ਹੋਈ ਹੈ ਤਾਂ ਇੱਕ ਮਹੀਨੇ ਅੱਗੇ ਦੀ ਤਰੀਕ ਲੈ ਲਓ।
- ਇਸ ਦਾ ਅਰਥਚਾਰੇ 'ਤੇ ਵੀ ਵਿਆਪਕ ਅਸਰ ਪੈ ਰਿਹਾ ਹੈ। ਇਸ ਲਈ ਸਰਕਾਰ ਨੇ ਵਿੱਤ ਮੰਤਰੀ ਦੀ ਅਗਵਾਈ ਵਿੱਚ ਕੋਵਿਡ-19 ਇਕਨੋਮਿਕ ਟਾਸਕ ਫੋਰਸ ਦੇ ਗਠਨ ਦਾ ਫੈਸਲਾ ਲਿਆ ਹੈ। ਇਹ ਫੀਡਬੈਕ ਲੈ ਕੇ, ਹਰੇਕ ਹਾਲਾਤ ਦਾ ਜਾਇਜ਼ਾ ਲੈ ਕੇ ਫ਼ੈਸਲੇ ਲਏਗੀ। ਇਹ ਟਾਸਕਫੋਰਸ ਵਿੱਤੀ ਮੁਸ਼ਕਲਾਂ ਨੂੰ ਕਾਬੂ ਕਰਨ ਲਈ ਫ਼ੈਸਲਾ ਲਏਗੀ।

- ਸੰਕਟ ਦੇ ਇਸ ਸਮੇਂ ਵਿੱਚ ਮੇਰੀ ਦੇਸ ਦੇ ਵਪਾਰੀ ਜਗਤ ਨੂੰ ਬੇਨਤੀ ਹੈ ਤਾਂ ਸੰਭਵ ਹੋਵੇ ਤਾਂ ਜਿਨ੍ਹਾਂ ਤੋਂ ਸੇਵਾਵਾਂ ਲੈਂਦੇ ਹੋ ਤਾਂ ਉਨ੍ਹਾਂ ਦੇ ਵਿੱਤੀ ਹਿੱਤਾਂ ਦਾ ਧਿਆਨ ਰੱਖੋ। ਹੋ ਸਕਦਾ ਹੈ ਕਿ ਉਹ ਦਫ਼ਤਰ ਨਾ ਆ ਸਕਣ ਪਰ ਉਨ੍ਹਾਂ ਦੀ ਤਨਖਾਹ ਨਾ ਕੱਟੋ।
- ਮੈਂ ਦੇਸ਼ਵਾਸੀਆਂ ਨੂੰ ਭਰੋਸਾ ਦਿੰਦਾ ਹਾਂ ਕਿ ਦੇਸ ਵਿੱਚ ਦੁੱਧ, ਖਾਣ-ਪੀਣ ਦਾ ਸਮਾਨ, ਦਵਾਈਆਂ ਦੀ ਕਮੀ ਨਾ ਹੋਵੇ ਇਸ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਵਾਧੂ ਰਾਸ਼ਣ ਨਾ ਖਰੀਦੋ।
- ਤੁਹਾਡਾ ਕੰਮ ਚਾਹੇ ਬਿਜ਼ਨੈਸ ਨਾਲ ਹੋਵੇ, ਨੌਕਰੀ ਹੋਵੇ ਤਾਂ ਘਰੋਂ ਹੀ ਕੰਮ ਕਰਨ ਦੀ ਕੋਸ਼ਿਸ਼ ਕਰੋ।
- ਸਿਹਤ ਸਹੂਲਤਾਂ ਨਾਲ ਜੁੜੇ ਲੋਕਾਂ, ਮੀਡੀਆ ਕਰਮੀਆਂ ਦਾ ਸਰਗਰਮ ਰਹਿਣਾ ਜ਼ਰੂਰੀ ਹੈ।
- ਕਈ ਦੇਸਾਂ ਵਿੱਚ ਅਚਾਨਕ ਮਾਮਲਿਆਂ ਦਾ ਵਿਸਫੋਟ ਹੋਇਆ ਹੈ। ਭਾਰਤ ਸਰਕਾਰ ਇਸ ਦੇ ਟਰੈਕ ਰਿਕਾਰਡ ਤੇ ਪੂਰੀ ਤਰ੍ਹਾਂ ਨਜ਼ਰ ਰੱਖੀ ਹੋਈ ਹੈ।
- ਹਾਲਾਂਕਿ ਕੁਝ ਦੇਸ ਅਜਿਹੇ ਵੀ ਹਨ ਜਿਨ੍ਹਾਂ ਨੇ ਲੋੜੀਂਦੇ ਫੈ਼ਸਲੇ ਲਏ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਈਸੋਲੇਟ ਕਰਕੇ ਹਾਲਾਤ ਸੰਭਾਲੇ।
- ਭਾਰਤ ਵਰਗੇ 130 ਕਰੋੜ ਦੀ ਆਬਾਦੀ ਵਾਲੇ ਦੇਸ ਦੇ ਸਾਹਮਣੇ, ਵਿਕਾਸਸ਼ੀਲ ਦੇਸ ਲਈ ਇਹ ਸੰਕਟ ਆਮ ਨਹੀਂ ਹੈ।
- ਅੱਜ ਸਭ ਨੂੰ ਆਪਣਾ ਸੰਕਲਪ ਹੋਰ ਦ੍ਰਿੜ ਕਰਨਾ ਪਏਗਾ ਕਿ ਅਸੀਂ ਇਸ ਗਲੋਬਲ ਮਹਾਮਾਰੀ ਨੂੰ ਰੋਕਣ ਲਈ ਆਪਣੀ ਜ਼ਿੰਮੇਵਾਰੀ ਦਾ ਪਾਲਣ ਕਰਾਂਗੇ।
- ਕੇਂਦਰ ਤੇ ਸੂਬਾ ਸਰਕਾਰਾਂ ਦੇ ਨਿਰਦੇਸ਼ਾਂ ਦਾ ਪੂਰੀ ਤਰ੍ਹਾਂ ਪਾਲਣ ਕਰਾਂਗੇ।
- ਕੋਰੋਨਾਵਾਇਰਸ ਤੋਂ ਬਚਣ ਦਾ ਕੋਸ਼ਿਸ਼ ਤੈਅ ਹੱਲ ਨਹੀਂ ਕੱਢ ਸਕੇ ਅਤੇ ਨਾ ਹੀ ਟੀਕਾ ਬਣ ਸਕਿਆ ਹੈ। ਇਸ ਲਈ ਫਿਕਰ ਸੁਭਾਵਿਕ ਹੈ
- ਇਹ ਸੰਕਟ ਅਜਿਹਾ ਹੈ ਜਿਸ ਨੇ ਦੁਨੀਆਂ ਭਰ ਵਿੱਚ ਸਾਰੀ ਮਨੁੱਖ ਜਾਤੀ ਨੂੰ ਜਕੜ ਲਿਆ ਹੈ
- ਵਿਸ਼ਵ ਜੰਗ ਤੋਂ ਵੀ ਇੰਨੇ ਦੇਸ ਪ੍ਰਭਾਵਿਤ ਨਹੀਂ ਹੋਏ ਸੀ, ਜਿੰਨੇ ਇਸ ਕੋਰੋਨਾਵਾਇਸ ਤੋਂ ਹੋਏ ਹਨ
- ਪਿਛਲੇ ਕੁਝ ਦਿਨਾਂ ਤੋਂ ਮਾਹੌਲ ਬਣਿਆ ਹੈ ਕਿ ਸਭ ਠੀਕ ਹੈ, ਅਸੀਂ ਬਚੇ ਹੋਏ ਹਾਂ।
- ਕੋਰੋਨਾਵਾਇਰਸ ਤੋਂ ਨਿਸ਼ਚਿੰਤ ਹੋਣ ਦੀ ਸੋਚ ਸਹੀ ਨਹੀਂ ਹੈ, ਸਾਰੇ ਭਾਰਤੀਆਂ ਦਾ ਚੌਕਸ ਰਹਿਣਾ ਜ਼ਰੂਰੀ ਹੈ
- ਮੈਂ ਜਦੋਂ ਵੀ ਜੋ ਵੀ ਮੰਗਿਆ, ਦੇਸਵਾਸੀਆਂ ਨੇ ਨਿਰਾਸ਼ ਨਹੀਂ ਕੀਤਾ। ਅਸੀਂ ਮਿਲ ਕੇ ਤੈਅ ਟੀਚੇ ਵੱਲ ਵੱਧ ਰਹੇ ਹਾਂ
- ਮੈਨੂੰ ਤੁਹਾਡੇ ਆਉਣ ਵਾਲੇ ਕੁੱਝ ਹਫ਼ਤੇ ਚਾਹੀਦੇ ਹਨ, ਤੁਹਾਡਾ ਆਉਣਾ ਵਾਲਾ ਕੁਝ ਸਮਾਂ ਚਾਹੀਦਾ ਹੈ
ਇਹ ਵੀਡੀਓਜ਼ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4












