You’re viewing a text-only version of this website that uses less data. View the main version of the website including all images and videos.
ਚੰਡੀਗੜ੍ਹ ਵਿੱਚ ਕੋਰੋਨਾਵਾਇਰਸ ਦੇ ਪਹਿਲੇ ਕੇਸ ਦੀ ਪੁਸ਼ਟੀ- 5 ਅਹਿਮ ਖ਼ਬਰਾਂ
ਚੰਡੀਗੜ੍ਹ ਵਿੱਚ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ।
ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਦੇ ਨਿਰਦੇਸ਼ਕ ਡਾ਼ ਬੀਐੱਸ ਚਵਾਨ ਨੇ ਬੀਬੀਸੀ ਕੋਲ ਇਸ ਦੀ ਪੁਸ਼ਟੀ ਕੀਤੀ ਹੈ।
ਡਾ਼ ਚਵਾਨ ਮੁਤਾਬਕ ਲੜਕੀ ਦੀਆਂ ਰਿਪੋਰਟਾਂ ਕੱਲ੍ਹ ਹੀ ਆਈਆਂ ਹਨ। ਇਹ ਬ੍ਰਿਟੇਨ ਤੋਂ ਪਰਤੀ ਸੀ।
ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ ਵਿਚ ਕੀ ਹਨ ਹਾਲਾਤ
- ਪੰਜਾਬ ਵਿਚ 117 ਸ਼ੱਕੀ ਮਾਮਲੇ ਆਏ ਹਨ ਅਤੇ ਅਜੇ ਤੱਕ ਇੱਕ ਹੀ ਕੇਸ ਪਾਜੇਟਿਵ ਪਾਇਆ ਗਿਆ ਹੈ।
- ਚੰਡੀਗੜ੍ਹ ਵਿਚ ਵੀ ਇੱਕ ਕੇਸ ਪਾਜੇਵਿਟ ਪਾਇਆ ਗਿਆ ਹੈ।
- ਪੰਜਾਬ ਸਰਕਾਰ ਨੇ ਕੱਲ ਰਾਤ ਤੋਂ ਸਰਕਾਰੀ ਤੇ ਨਿੱਜੀ ਬੱਸਾਂ ਦੀ ਆਵਾਜਾਈ ਉੱਤੇ ਰੋਕ ਲਾ ਦਿੱਤੀ ਹੈ।
- ਭਾਰਤ ਵਿਚ ਹੁਣ ਤੱਕ 18 ਸੂਬਿਆਂ ਦੇ 166 ਵਿਅਕਤੀ ਪਾਜੇਟਿਵ ਪਾਏ ਗਏ ਹਨ ਅਤੇ ਕਰਨਾਟਕ, ਮੁੰਬਈ ਅਤੇ ਦਿੱਲੀ ਵਿਚ 3 ਮੌਤਾਂ ਹੋਈਆਂ ਹਨ
- ਭਾਰਤ ਵਿਚ ਸਭ ਤੋਂ ਵੱਧ ਮਾਮਲੇ ਮਹਾਰਾਸਟਰ, ਦੂਜੇ ਨੰਬਰ ਉੱਤੇ ਕੇਰਲ ਵਿਚ ਆਏ ਹਨ।
- ਦੁਨੀਆਂ ਭਰ ਕੋਰੋਨਾਵਾਇਰਸ ਤੋਂ 207,860 ਲੋਕ ਪੀੜ੍ਹਤ ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ 8657 ਨੂੰ ਪਾਰ ਕਰ ਗਿਆ ਹੈ
- ਜਿਹੜੇ 6 ਦੇਸ ਸਭ ਤੋਂ ਵੱਧ ਪੀੜ੍ਹਤ ਹਨ, ਉਨ੍ਹਾਂ ਵਿਚ ਚੀਨ, ਇਟਲੀ, ਈਰਾਨ, ਸਪੇਨ, ਕੋਰੀਆ ਅਤੇ ਫਰਾਂਸ ਸ਼ਾਮਲ ਹਨ।
ਹਰਿਆਣਾ ਦੇ ਗੁਰੂਗਰਾਮ ਵਿੱਚ ਕੋਰੋਨਾਵਾਇਰਸ ਦੇ ਚੌਥੇ ਮਰੀਜ਼ ਦੀ ਪੁਸ਼ਟੀ ਹੋ ਗਈ ਹੈ। ਇਸ ਦੇ ਨਾਲ ਹੀ ਜਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਵਿੱਚ ਲੌਕਡਾਊਨ ਦਾ ਫ਼ੈਸਲਾ ਲਿਆ ਹੈ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਜੰਮੂ ਕਸ਼ਮੀਰ ਵਿੱਚ ਵੀ ਪਹਿਲੇ ਕੇਸ ਦੀ ਪੁਸ਼ਟੀ ਹੋਈ ਹੈ।
ਰਾਜਸਥਾਨ ਦੇ ਜੁੰਨਝੂਨੂ ਵਿੱਚ ਤਿੰਨ ਮਾਮਲੇ ਸਾਹਮਣੇ ਆਏ ਹਨ। ਰਾਜਸਥਾਨ ਵਿੱਚ ਵਾਇਰਸ ਦਾ ਫੈਲਾਅ ਰੋਕਣ ਲਈ ਦਫ਼ਾ 144 ਲਾਈ ਗਈ ਹੈ।
ਤੇਲੰਗਾਨਾ ਵਿੱਚ ਸੱਤ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਇਹ ਸਾਰੇ ਇੰਡੋਨੇਸ਼ੀਆ ਦੇ ਵਾਸੀ ਹਨ। ਇਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ।
ਜਸਟਿਸ ਗੋਗੋਈ ਨੂੰ ਕਿਸ ਗੱਲ ਦਾ ਇਨਾਮ ਮਿਲਿਆ? - ਨਜ਼ਰੀਆ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜਦੋਂ ਭਾਰਤ ਦੇ ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਦਾ ਨਾਮ ਰਾਜ ਸਭਾ ਲਈ ਨਾਮਜ਼ਦ ਕੀਤਾ ਤਾਂ ਇਸ 'ਤੇ ਬਹੁਤੀ ਹੈਰਾਨੀ ਨਹੀਂ ਹੋਈ।
ਆਮ ਤੌਰ 'ਤੇ ਇਸ ਤਰ੍ਹਾਂ ਦੇ ਫ਼ੈਸਲੇ 'ਤੇ ਲੋਕਾਂ ਦੇ ਭਰਵੱਟੇ ਖੜ੍ਹੇ ਹੋ ਜਾਂਦੇ ਹਨ ਕਿਉਂਕਿ ਜੱਜਾਂ ਤੋਂ ਕੁਝ ਨਾ ਲਿਖੇ ਹੋਏ ਸਿਧਾਂਤਾਂ ਨੂੰ ਕਾਇਮ ਰੱਖਣ ਦੀ ਉਮੀਦ ਕੀਤੀ ਜਾਂਦੀ ਹੈ।
ਰੰਜਨ ਗੋਗੋਈ ਆਪਣੇ ਕਾਰਜਕਾਲ ਦੇ ਆਖ਼ਰੀ ਦੌਰ 'ਚ ਕੁਝ ਅਜਿਹੇ ਫ਼ੈਸਲਿਆਂ 'ਚ ਸ਼ਾਮਲ ਰਹੇ ਹਨ ਜੋ ਸਰਕਾਰ ਚਾਹੁੰਦੀ ਸੀ। ਪੂਰਾ ਵਿਸ਼ਲੇਸ਼ਣ ਪੜ੍ਹੋ।
ਸੀਬੀਐੱਸਸੀ ਦੀਆਂ ਪ੍ਰੀਖਿਆਵਾਂ ਮੁਲਤਵੀ
ਕੇਂਦਰੀ ਮਨੁੱਖੀ ਸਰੋਤਾਂ ਬਾਰੇ ਮੰਤਰਾਲੇ ਨੇ ਕੇਂਦਰੀ ਸੈਕੰਡਰੀ ਐਜ਼ੂਕੇਸ਼ਨ ਬੋਰਡ (ਸੀਬੀਐੱਸਈ) ਨੂੰ 31 ਮਾਰਚ ਤੱਕ ਸਾਰੇ ਇਮਤਿਹਾਨ ਲਤਵੀ ਕਰਨ ਦੇ ਹੁਕਮ ਦਿੱਤੇ ਹਨ।
ਸੀਬੀਐੱਸਈ ਨੇ ਇਮਤਿਹਾਨ 24 ਫਰਵਰੀ ਤੋਂ ਸ਼ੁਰੂ ਹੋਏ ਸਨ ਅਤੇ 14 ਅਪ੍ਰੈਲ ਤੱਕ ਹੋਣੇ ਹਨ। ਇਸ ਤੋਂ ਪਹਿਲਾਂ ਭਾਵੇਂ ਸਾਰੇ ਸਕੂਲਾਂ ਕਾਲਜਾਂ ਵਿਚ ਛੁੱਟੀਆਂ ਕਰ ਦਿੱਤੀਆਂ ਸਨ ਪਰ ਇਮਤਿਹਾਨ ਜਾਰੀ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾਵਾਇਰਸ ਦੇ ਮਾਮਲੇ ਉੱਤੇ ਵੀਰਵਾਰ ਰਾਤੀ 8 ਵਜੇ ਦੇਸ਼ ਨੂੰ ਸੰਬੋਧਨ ਕਰਨਗੇ।
ਕਰੋਨਾਵਾਇਰਸ ਬਾਰੇ 1918 ਦਾ ਫਲੂ ਭਾਰਤ ਨੂੰ ਕੀ ਸਿਖਾ ਸਕਦਾ?
ਭਾਰਤ ਵਿੱਚ ਸਪੈਨਿਸ਼ ਫਲੂ ਪਹਿਲੀ ਵਿਸ਼ਵ ਜੰਗ ਤੋਂ ਪਰਤੇ ਫੌਜੀਆਂ ਰਾਹੀਂ ਆਇਆ ਸੀ। ਜੋ ਕਿ ਜੂਨ 1918 ਨੂੰ ਬੰਬਈ ਦੀ ਬੰਦਰਗਾਹ 'ਤੇ ਉਤਰੇ ਸਨ।
ਜਿੱਥੋਂ ਇਹ ਪੂਰੇ ਦੇਸ਼ ਵਿੱਚ ਹਵਾ ਵਾਂਗ ਫ਼ੈਲ ਗਿਆ। ਹੈਲਥ ਇੰਸਪੈਕਟਰ ਜੇਐੱਸ ਟਰਨਰ ਨੇ ਕਿਹਾ ਸੀ, " ਇਹ ਰਾਤ ਨੂੰ ਇੱਕ ਚੋਰ ਵਾਂਗ (ਆਇਆ), ਇਸ ਦੀ ਸ਼ੁਰੂਆਤ ਤੇਜ਼ ਤੇ ਕਪਟਪੂਰਨ" ਸੀ।
ਫਲੂ ਨੇ ਭਾਰਤ ਵਿੱਚ 1.7 ਕਰੋੜ ਤੋਂ 1.8 ਕਰੋੜ ਜਾਨਾਂ ਲਈਆਂ। ਇਹ ਮੌਤਾਂ ਵਿਸ਼ਵ ਜੰਗ ਵਿੱਚ ਹੋਈਆਂ ਮੌਤਾਂ ਤੋਂ ਵੀ ਜ਼ਿਆਦਾ ਸਨ। ਸਪੈਨਿਸ਼ ਫਲੂ ਤੋਂ ਕੋਰੋਨਾਵਾਇਰਸ ਨਾਲ ਲੜਨ ਵਿੱਚ ਕੀ ਸਿੱਖਣ ਦੀ ਲੋੜ ਹੈ, ਜਾਣਨ ਲਈ ਪੜ੍ਹੋ ਪੂਰੀ ਖ਼ਬਰ
ਪੋਲੈਂਡ ਵਿੱਚ ਤਕਰੀਬਨ ਫਸੇ 50 ਭਾਰਤੀਆਂ ਦਾ ਕੀ ਹੈ ਹਾਲ
ਯੂਰਪ ਦੇ ਪੋਲੈਂਡ ਵਿੱਚ 50 ਦੇ ਕਰੀਬ ਭਾਰਤੀ ਇਸ ਵੇਲੇ ਫਸੇ ਹੋਏ ਹਨ। ਭਾਰਤ ਸਰਕਾਰ ਨੇ ਯਾਤਰੀਆਂ ਦੇ ਯੂਰਪੀ ਦੇਸਾਂ ਤੋਂ ਭਾਰਤ ਆਉਣ 'ਤੇ 31 ਮਾਰਚ ਤੱਕ ਪਾਬੰਦੀ ਲਗਾ ਦਿੱਤੀ ਹੈ ਜਿਸ ਤੋਂ ਬਾਅਦ ਕੋਈ ਵੀ ਫਲਾਈਟ ਯੂਰਪ ਤੋਂ ਭਾਰਤ ਨਹੀਂ ਆ ਰਹੀ ਹੈ। ਭਾਰਤੀ ਸਫਾਰਤਖਾਨੇ ਵੱਲੋਂ ਵਾਰ-ਵਾਰ ਫਲਾਈਟ ਦਾ ਪ੍ਰਬੰਧ ਕੀਤਾ ਗਿਆ ਪਰ ਹਰ ਵਾਰ ਫਲਾਈਟ ਨੂੰ ਰੱਦ ਕਰਨਾ ਪਿਆ ਹੈ।
ਪੋਲੈਂਡ ਵਿੱਚ ਫਸੇ ਭਾਰਤੀਆਂ ਵਿੱਚ ਕੁਝ ਵਿਦਿਆਰਥੀ ਵੀ ਸ਼ਾਮਿਲ ਹਨ ਜੋ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਤਹਿਤ ਪੋਲੈਂਡ ਗਏ ਸਨ। ਫਸੇ ਭਾਰਤੀਆਂ ਦਾ ਕਹਿਣਾ ਹੈ ਕਿ ਹੁਣ ਕਿ ਉਨ੍ਹਾਂ ਕੋਲ ਖਾਣ ਦਾ ਵੀ ਕੋਈ ਪ੍ਰਬੰਧ ਨਹੀਂ ਹੈ।