ਕੋਰੋਨਾਵਾਇਰਸ: ਜਪਾਨ, ਦੱਖਣੀ ਕੋਰੀਆ, ਈਰਾਨ ਅਤੇ ਇਟਲੀ ਤੋਂ ਭਾਰਤ ਆਉਣ ਵਾਲਿਆਂ ਦੇ ਵੀਜ਼ੇ ਰੱਦ

ਤਸਵੀਰ ਸਰੋਤ, Getty Images
ਕੋਰੋਨਾਵਾਇਰਸ ਦੇ ਕਹਿਰ ਨੂੰ ਦੇਖਦਿਆਂ ਭਾਰਤ ਨੇ ਯੂਰਪ, ਯੂਕੇ ਅਤੇ ਤੁਰਕੀ ਤੋਂ ਆਉਣ ਵਾਲੀਆਂ ਫਲਾਈਟਾਂ 'ਤੇ ਰੋਕ ਲਗਾ ਦਿੱਤੀ ਹੈ। ਭਾਰਤ ਨੇ ਇਹ ਰੋਕ 18 ਮਾਰਚ ਤੋਂ ਲਗਾਈ ਹੈ।
ਜਪਾਨ, ਦੱਖਣੀ ਕੋਰੀਆ, ਈਰਾਨ ਤੇ ਇਟਲੀ ਤੋਂ ਭਾਰਤ ਆਉਣ ਵਾਲਿਆਂ ਦੇ ਵੀਜ਼ੇ ਵੀ ਰੱਦ ਹੋਗਏ ਹਨ।
ਭਾਰਤ ’ਚ ਕੋਰੋਨਾਵਾਇਰਸ ਦੀ ਲਾਗ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 114 ਹੋ ਗਈ ਹੈ। ਪੰਜਾਬ ’ਚ ਹੁਣ ਤੱਕ ਕੋਰੋਨਾਵਾਇਰਸ ਦੇ ਇੱਕ ਮਰੀਜ਼ ਦੀ ਪੁਸ਼ਟੀ ਹੋਈ ਹੈ।
ਵਿਸ਼ਵ ਸਿਹਤ ਸੰਗਠਨ ਮੁਤਾਬ਼ਕ, ਦੁਨੀਆ ਭਰ ਵਿੱਚ ਕੋਰੋਨਾਵਾਇਰਸ ਨਾਲ ਹੁਣ ਤੱਕ 5746 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੋਰੋਨਾਵਾਇਰਸ ਕਰ ਕੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਸਰਕਾਰਾਂ ਵਲੋਂ ਲਗਾਈਆਂ ਜਾ ਰਹੀਆਂ ਹਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਹ ਵੀ ਪੜ੍ਹੋ

ਕੋਰੋਨਾਵਾਇਰਸ ਦੇ ਵੱਧਦੇ ਕਹਿਰ ਨੂੰ ਦੇਖਦੇ ਹੋਏ ਮਾਤਾ ਵੈਸ਼ਣੂ ਦੇਵੀ ਸ਼੍ਰਾਈਨ ਬੋਰਡ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਸਾਰੇ ਹੀ ਪਰਵਾਸੀ ਭਾਰਤੀ ਅਤੇ ਵਿਦੇਸ਼ੀ ਸ਼ਰਧਾਲੂ ਅਗਲੇ 28 ਦਿਨਾਂ ਤੱਕ ਜੰਮੂ ਦੀ ਯਾਤਰਾ 'ਤੇ ਨਾ ਆਉਣ।
ਪੰਜਾਬ 'ਚ ਹੁਣ ਤੱਕ ਕਿਹੜੇ ਲਏ ਗਏ ਫੈਸਲੇ?
- ਪੰਜਾਬ 'ਚ ਸਾਰੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਬੰਦ ਕਰਨ ਦੇ ਹੁਕਮ ਹਨ। ਹਾਲਾਂਕਿ ਪ੍ਰੀਖਿਆਵਾਂ ਜਾਰੀ ਰਹਿਣਗੀਆਂ।
- ਸਿਨੇਮਾ ਘਰਾਂ ਨੂੰ ਬੰਦ ਕਰਨ ਦੇ ਪੰਜਾਬ ਸਰਕਾਰ ਵਲੋਂ ਹੁਕਮ ਦਿੱਤੇ ਗਏ ਹਨ।ਚੰਡੀਗੜ੍ਹ ਦਾ ਇਲਾਂਤੇ ਸ਼ੌਪਿੰਗ ਮਾਲ ਵੀ ਬੰਦ ਹੋਇਆ।
- ਜਿੰਮ ਅਤੇ ਸਵੀਮਿੰਗ ਪੂਲ ਬੰਦ ਕਰਨ ਦੇ ਹੁਕਮ ਹਨ। ਸਾਰੇ ਚਿੜੀਆਘਰ ਵੀ ਬੰਦ ਰਹਿਣਗੇ।
- ਸੂਬਾ ਸਰਕਾਰ ਵਲੋਂ ਵੱਡੇ ਇਕੱਠਾਂ 'ਚ ਜਾਣ ਦੀ ਮਨਾਹੀ ਹੈ।
- ਸਿਹਤ ਪੱਖੋਂ ਕਿਸੇ ਵੀ ਤਰ੍ਹਾਂ ਦੀ ਦਿਕੱਤ ਜਾਂ ਖ਼ਦਸ਼ਾ ਹੋਣ 'ਤੇ 104 ਨੰਬਰ ਹੈਲਪਲਾਈਨ ਜਾਰੀ ਕੀਤੀ ਗਈ ਹੈ।
- ਖੇਡ ਸੰਮੇਲਨ, ਕਾਨਫਰੰਸਾਂ, ਮੇਲੇ, ਪ੍ਰਦਰਸ਼ਨੀਆਂ 'ਤੇ ਰੋਕ ਲਗਾ ਦਿੱਤੀ ਗਈ ਹੈ।
- ਲਾਂਘੇ ਰਾਹੀਂ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਗੁਰੂਦੁਆਰਾ ਜਾਣ ਦੀ ਮਨਾਹੀ ਹੈ।
- ਵਿਰਾਸਤ-ਏ-ਖ਼ਾਲਸਾ ਨੂੰ ਵੀ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਭਾਰਤ 'ਚ ਕੀ-ਕੀ ਹੋ ਰਿਹਾ ਹੈ?
- ਭਾਰਤ ਸਰਕਾਰ ਨੇ 15 ਅਪ੍ਰੈਲ ਤੱਕ ਸਾਰੇ ਵੀਜ਼ਾ ਰੋਕ ਦਿੱਤੇ ਹਨ। ਡਿਪਲੋਮੈਟਿਕ, ਅਧਿਕਾਰਤ, ਕੌਮਾਂਤਰੀ ਸੰਸਥਾਵਾਂ, ਰੁਜ਼ਗਾਰ ਅਤੇ ਪ੍ਰੋਜੈਕਟ ਵੀਜ਼ਾ ਨੂੰ ਛੋਟ ਦਿੱਤੀ ਗਈ ਹੈ। ਵੀਜ਼ਾ 'ਤੇ ਇਹ ਪਾਬੰਦੀ 13 ਮਾਰਚ ਦੀ ਅੱਧੀ ਰਾਤ ਤੋਂ ਲਾਗੂ ਹੋ ਗਈ ਹੈ।
- ਇਸ ਦੇ ਨਾਲ ਹੀ ਓਸੀਆਈ ਖਾਤਾਧਾਰਕਾਂ ਨੂੰ ਦਿੱਤੀ ਗਈ ਵੀਜ਼ਾ ਮੁਕਤ ਯਾਤਰਾ ਦੀ ਸਹੂਲਤ ਵੀ 15 ਅਪ੍ਰੈਲ ਤੱਕ ਮੁਅੱਤਲ ਕਰ ਦਿੱਤੀ ਗਈ ਹੈ। ਹਾਲਾਂਕਿ ਜੋ ਵਿਦੇਸ਼ੀ ਭਾਰਤ ਵਿੱਚ ਮੌਜੂਦ ਹਨ ਉਨ੍ਹਾਂ ਦੇ ਵੀਜ਼ਾ ਜਾਇਜ਼ ਰਹਿਣਗੇ।
- ਮਾਸਕ ਅਤੇ ਹੈਂਡ-ਸੈਨੇਟਾਈਜ਼ਰ ਦੀ ਕਾਲਾ-ਬਾਜ਼ਾਰੀ ਨੂੰ ਰੋਕਣ ਲਈ ਇਨ੍ਹਾਂ ਨੂੰ ਅਸੈਂਸ਼ੀਅਲ ਕੋਮੋਡਿਟੀ ਐਕਟ ਦੇ ਤਹਿਤ ਲਿਆਂਦਾ ਗਿਆ ਹੈ ਤਾਂਕਿ ਇਨ੍ਹਾਂ ਨੂੰ ਮਹਿੰਗਾ ਕਰਕੇ ਨਾ ਵੇਚਿਆ ਜਾਵੇ।
- ਭਾਰਤੀ ਰੇਲ ਵੱਲੋਂ ਏਸੀ ਕੋਚ 'ਚ ਕੰਬਲ ਨਹੀਂ ਦਿੱਤੇ ਜਾਣਗੇ। ਏਸੀ ਕੋਚਾਂ ਦੇ ਤਾਪਮਾਨ ਵੀ 25-26 ਡਿਗ੍ਰੀ ਤੱਕ ਸੀਮਿਤ ਰੱਖਣ ਦੇ ਹੁਕਮ ਹਨ।
- ਟਰੇਨਾਂ, ਲਾਬੀ, ਟਿਕਟ ਰੂਮ, ਪੈਸੇਂਜਰ ਰੂਮ ਆਦਿ 'ਚ ਸੈਨੇਟਾਈਜ਼ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।
- ਭੀੜ-ਭਾੜ ਵਾਲੀਆਂ ਜਨਤਕ ਥਾਵਾਂ 'ਤੇ ਇਕੱਠੇ ਹੋਣ 'ਤੇ ਪਾਬੰਦੀ ਲਗਾਈ ਗਈ ਹੈ।
- ਪ੍ਰਮੁੱਖ ਸੈਰ-ਸਪਾਟੇ ਵਾਲੀਆਂ ਥਾਵਾਂ 'ਤੇ ਵੀ ਨਾ ਜਾਣ ਲਈ ਹਿਦਾਇਤਾਂ ਜਾਰੀ ਕੀਤੀਆ ਹਨ।
- ਬੀਸੀਸੀਆਈ ਨੇ ਸਾਰੇ ਘਰੇਲੂ ਮੈਚਾਂ 'ਤੇ ਅਗਲੇ ਹੁਕਮਾਂ ਤੱਕ ਪਾਬੰਦੀ ਲਗਾ ਦਿੱਤੀ ਹੈ।
- ਬੀਸੀਸੀਆਈ ਪ੍ਰੇਜ਼ੀਡੇਂਟ ਸੌਰਵ ਗਾਂਗੁਲੀ ਨੇ ਕਿਹਾ ਕਿ ਇਰਾਨੀ ਕੱਪ, ਸੀਨਿਅਰ ਵੁਮਨ ਵਨ-ਡੇ ਨੌਕ-ਆਉਟ, ਵਿਜ਼ੀ ਟਰਾਫ਼ੀ ਸਣੇ ਸਾਰੇ ਮੈਚ ਫ਼ਿਲਹਾਲ ਲਈ ਰੋਕ ਦਿੱਤੇ ਗਏ ਹਨ।
- ਇਸ ਤੋਂ ਇਲਾਵਾ ਵਨ-ਡੇ ਇੰਟਰਨੇਸ਼ਨਲ ਸੀਰੀਜ਼, ਆਸਟ੍ਰੇਲੀਆ-ਨਿਉਜ਼ੀਲੈਂਡ ਦਾ ਟੀ-20 ਮੈਚ ਵੀ ਮੁਲਤਵੀ ਕਰ ਦਿੱਤਾ ਗਿਆ ਹੈ।
- ਦਿੱਲੀ ਵਿੱਚ 50 ਤੋਂ ਵੱਧ ਲੋਕਾਂ ਦੇ ਇਕੱਠ 'ਤੇ ਪਾਬੰਦੀ।
- ਭਾਰਤ ਨੇ ਯੂਰਪ, ਯੂਕੇ ਅਤੇ ਤੁਰਕੀ ਤੋਂ ਆਉਣ ਵਾਲੀਆਂ ਫਲਾਈਟਾਂ 'ਤੇ ਰੋਕ ਲਾਈ।
- ਜਪਾਨ, ਦੱਖਣੀ ਕੋਰੀਆ, ਈਰਾਨ ਅਤੇ ਇਟਲੀ ਦੇ ਜਿਨ੍ਹਾਂ ਲੋਕਾਂ ਨੂੰ ਭਾਰਤ ਆਉਣ ਲਈ ਤਿੰਨ ਮਾਰਚ ਤੋਂ ਪਹਿਲਾਂ ਵੀਜ਼ਾ ਮਿਲਿਆ ਸੀ ਉਹ ਜੇਕਰ ਭਾਰਤ ਨਹੀਂ ਆਏ ਹਨ ਤਾਂ ਉਨ੍ਹਾਂ ਦਾ ਵੀਜ਼ਾ ਰੱਦ

ਤਸਵੀਰ ਸਰੋਤ, Reuters
ਦੁਨੀਆਂ ਭਰ 'ਚ ਲੱਗੀਆਂ ਪਾਬੰਦੀਆਂ
- ਨਿਉਯਾਰਕ ‘ਚ ਸਾਰੇ ਬਾਰ ਅਤੇ ਰੇਸਤਰਾਂ ਬੰਦ ਕਰ ਦਿੱਤੇ ਗਏ ਹਨ। ਜਨਤਕ ਸਥਾਨਾਂ ’ਤੇ 50 ਤੋਂ ਵੱਧ ਲੋਕਾਂ ਦੇ ਇਕੱਠ ‘ਤੇ ਪਾਬੰਦੀ ਲਗਾਈ ਗਈ ਹੈ।
- ਜਰਮਨੀ ਨੇ ਸੋਮਵਾਰ ਤੋਂ ਆਸਟ੍ਰੀਆ, ਫ੍ਰਾਂਸ ਅਤੇ ਸਵੀਜ਼ਰਲੈਂਡ ਦੇ ਨਾਲ ਲੱਗਦੀ ਆਪਣੀ ਜ਼ਮੀਨੀ ਸੀਮਾ ਨੂੰ ਬੰਦ ਕਰ ਦਿੱਤਾ ਹੈ।
- ਹੰਗਰੀ ਦੀ ਸਰਕਾਰ ਨੇ ਆਸਟ੍ਰੀਆ ਅਤੇ ਸਲੋਵੇਨੀਆਂ ਦੇ ਨਾਲ ਲੱਗਦੀਆਂ ਆਪਣੀ ਸੀਮਾਵਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਸਾਰੇ ਸਕੂਲ-ਕਾਲਜ ਬੰਦ ਕਰ ਦਿੱਤੇ ਗਏ ਹਨ ਅਤੇ ਲੋਕਾਂ ਦੇ ਇਕੱਠੇ ਹੋਣ 'ਤੇ ਵੀ ਮਨਾਹੀ ਹੈ।
- ਈਰਾਨ 'ਚ ਲੋਕਾਂ ਨੂੰ ਘਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਅਤੇ ਸਲਾਹ ਦਿੱਤੀ ਗਈ ਹੈ ਕਿ ਉਹ ਸਾਰੀਆਂ ਯਾਤਰਾਵਾਂ ਨੂੰ ਰੱਦ ਕਰ ਦੇਣ।
- ਫ੍ਰਾਂਸ 'ਚ ਰੇਸਤਰਾਂ, ਕੈਫ਼ੇ, ਸਿਨੇਮਾ ਹਾਲ, ਨਾਈਟ-ਕਲੱਬ ਸਭ ਬੰਦ ਕਰ ਦਿੱਤੇ ਗਏ ਹਨ। ਫ੍ਰਾਂਸ 'ਚ ਸਥਾਨਕ ਚੋਣਾਂ ਵੀ ਹੋ ਰਹੀਆਂ ਹਨ ਜਿਸ 'ਚ ਕਾਫ਼ੀ ਘੱਟ ਮਤਦਾਨ ਹੋਇਆ ਹੈ।
- ਬ੍ਰਿਟੇਨ ’ਚ ਵੀ ਸਥਾਨਕ ਚੋਣਾਂ ਹੋਣੀਆਂ ਸੀ ਜਿਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
- ਸਪੋਰਟ੍ਸ ਪ੍ਰੋਡਕਟ੍ਸ ਲਈ ਜਾਣੀ ਜਾਂਦੀ ਕੰਪਨੀ 'ਨਾਇਕੀ' ਨੇ ਦੁਨੀਆਭਰ 'ਚ ਫੈਲੀ ਆਪਣੀ ਸੈਂਕੜਾਂ ਬ੍ਰਾਂਚਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ।
- ਆਸਟ੍ਰੀਆ 'ਚ ਕਿਸੀ ਥਾਂ 'ਤੇ ਪੰਜ ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ 'ਤੇ ਪ੍ਰਤੀਬੰਧ ਲੱਗਾ ਦਿੱਤਾ ਗਿਆ ਹੈ। ਸਾਰੀਆਂ ਦੁਕਾਨਾਂ ਵੀ ਬੰਦ ਕਰਨ ਦੇ ਨਿਰਦੇਸ਼ ਹਨ।
- ਰੋਮਾਨੀਆ ਨੇ ਐਮਰਜੈਂਸੀ ਲੱਗਾ ਦਿੱਤੀ ਹੈ। ਚੈਕ ਰਿਪਬਲਿਕ ਨੇ ਪੂਰੇ ਦੇਸ਼ ਨੂੰ ਕੁਆਰੰਟੀਨ ਕਰਨ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3

End of YouTube post, 4

End of YouTube post, 5