ਕੋਰੋਨਾਵਾਇਰਸ ਨੂੰ ਮਹਾਂਮਾਰੀ ਐਲਾਨਿਆ ਗਿਆ: ਇਟਲੀ ਮੁਕੰਮਲ ਬੰਦ, ਭਾਰਤ ਤੇ ਅਮਰੀਕਾ ਨੇ ਚੁੱਕੇ ਵੱਡੇ ਕਦਮ- ਪੰਜ ਅਹਿਮ ਖ਼ਬਰਾਂ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਕੋਰੋਨਾਵਾਇਰਸ ਕਾਰਨ ਯੂਰਪ ਦਾ ਸਭ ਤੋਂ ਸਖ਼ਤ ਲੌਕਡਾਊਨ ਅਮਲ ਵਿੱਚ ਲਿਆਉਂਦਿਆਂ ਇਟਲੀ ਨੇ ਖਾਣੇ ਤੇ ਦਵਾਈਆਂ ਦੀਆਂ ਛੱਡ ਕੇ ਸਾਰੀਆਂ ਦੁਕਾਨਾਂ ਬੰਦ ਕਰਨ ਦਾ ਐਲਾਨ ਕੀਤਾ ਹੈ।

ਪ੍ਰਧਾਨ ਮੰਤਰੀ ਜੁਸਾਪੇ ਕੌਂਟੀ ਨੇ ਕਿਹਾ ਕਿ ਬਾਰ, ਰੈਸਟੋਰੈਂਟ, ਨਾਈ ਤੇ ਗ਼ੈਰ-ਜ਼ਰੂਰੀ ਦੁਕਾਨੀਆਂ ਬੰਦ ਰਹਿਣਗੀਆਂ। ਹੋਮ ਡਲਿਵਰੀ ਕੀਤੀ ਜਾ ਸਕੇਗੀ।

ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾ. ਟੈਡਰੋਸ ਨੇ ਕਿਹਾ ਹੈ ਕਿ ਪਿਛਲੇ ਦੋ ਹਫ਼ਤਿਆਂ ਦੌਰਾਨ ਕੋਰੋਨਾਵਾਇਰਸ ਚੀਨ ਤੋਂ ਬਾਹਰ 13 ਗੁਣਾਂ ਫੈਲ ਗਿਆ ਹੈ।

ਕੋਰੋਨਾਵਾਇਰਸ ਨੂੰ ਵਿਸ਼ਵ ਸਿਹਤ ਸੰਗਠਨ ਨੇ ਮਹਾਂਮਾਰੀ (ਪੈਨਡੈਮਿਕ) ਐਲਾਨ ਦਿੱਤਾ ਹੈ। ਭਾਰਤ ਦੇ ਸਾਰੇ ਵਿਦੇਸ਼ੀ ਨਾਗਰਿਕਾਂ ਦੇ ਵੀਜ਼ਾਂ 15 ਅਪ੍ਰੈਲ ਤੱਕ ਸਸਪੈਂਡ ਕਰ ਦਿੱਤੇ ਹਨ।

ਭਾਰਤ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜੇ ਕੋਈ ਵਿਦੇਸ਼ੀ ਬੇਹੱਦ ਜ਼ਰੂਰੀ ਕੰਮ ਨਾਲ ਭਾਰਤ ਆਉਣਾ ਚਾਹੁੰਦਾ ਹੈ ਤਾਂ ਉਹ ਆਪਣੇ ਦੇਸ ਦੇ ਭਾਰਤੀ ਹਾਈ ਕਮਿਸ਼ਨ ਨੂੰ ਸੰਪਰਕ ਜ਼ਰੂਰ ਕਰੇ।

ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਭਾਰਤੀਆਂ ਸਣੇ ਕੋਈ ਵੀ ਵਿਅਕਤੀ ਜੇ ਇਟਲੀ, ਈਰਾਨ, ਰਿਪਬਲਿਕ ਆਫ ਕੋਰੀਆ, ਫਰਾਂਸ, ਜਰਮਨੀ ਅਤੇ ਸਪੇਨ ਤੋਂ 15 ਫਰਵਰੀ 2020 ਤੱਕ ਆਇਆ ਹੈ ਤਾਂ ਉਸ ਨੂੰ 14 ਦਿਨਾਂ ਤੱਕ ਵੱਖ ਹੋ ਕੇ ਰੱਖਣਾ ਜ਼ਰੂਰੀ ਹੈ।

ਕਿਸੇ ਬਿਮਾਰੀ ਨੂੰ ਪੈਨਡੈਮਿਕ (ਮਹਾਂਮਾਰੀ) ਉਦੋਂ ਐਲਾਨਿਆ ਜਾਂਦਾ ਹੈ ਜਦੋਂ ਉਹ ਇੱਕ ਇਨਸਾਨ ਤੋਂ ਦੂਜੇ ਇਨਸਾਨ ਤੱਕ ਬੜੀ ਤੇਜ਼ੀ ਨਾਲ ਫੈਲ ਜਾਂਦੀ ਹੈ।

ਇਹ ਵੀ ਪੜ੍ਹੋ

ਕੋਰੋਨਾਵਾਇਰਸ: ਯੂਰਪ ਤੋਂ ਅਮਰੀਕਾ ਜਾਣ 'ਤੇ ਲੱਗੀ ਪਾਬੰਦੀ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕੋਰੋਨਾਵਾਇਰਸ ਕਾਰਨ ਨਵੀਆਂ ਯਾਤਰਾ ਪਾਬੰਦੀਆੰ ਦਾ ਐਲਾਨ ਕੀਤਾ ਹੈ। ਯੂਰਪ ਤੋ ਹਰ ਤਰ੍ਹਾਂ ਦੀ ਯਾਤਰਾ ਅਗਲੇ 30 ਦਿਨਾਂ ਤੱਕ ਮੁਅੱਤਲ ਕਰ ਦਿੱਤੀ ਗਈ ਹੈ।

ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਟੈਲੀਵਿਜ਼ਨ ਉੱਤੇ ਦਿੱਤੇ ਆਪਣੇ ਸੰਦੇਸ਼ ਵਿੱਚ ਇਹ ਐਲਾਨ ਕੀਤਾ ਹੈ।

ਇਹ ਪਾਬੰਦੀਆਂ ਯੂਕੇ ਉੱਤੇ ਲਾਗੂ ਨਹੀਂ ਹੋਣਗੀਆਂ। ਯੂਕੇ ਵਿੱਚ 460 ਕੇਸਾਂ ਦੀ ਪੁਸ਼ਟੀ ਹੋਈ ਹੈ।

ਅਮਰੀਕਾ ਵਿੱਚ 1135 ਕੇਸ ਕੋਰੋਨਾਵਾਇਰਸ ਦੇ ਸਾਹਮਣੇ ਆਏ ਹਨ ਜਦਕਿ 38 ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ:

ਜੰਮੂ -ਕਸ਼ਮੀਰ 'ਚ ਪੈਲਟ ਗੰਨ ਤੇ ਪਾਬੰਦੀ ਲਾਉਣ ਤੋਂ ਹਾਈ ਕੋਰਟ ਦੀ ਨਾਂਹ

ਜੰਮੂ-ਕਸ਼ਮੀਰ ਹਾਈ-ਕੋਰਟ ਨੇ ਸੂਬੇ ਵਿੱਚ ਪੈਲਟ ਗੰਨ 'ਤੇ ਪਾਬੰਦੀ ਲਾਉਣ ਦੀ ਮੰਗ ਨਾਲ ਕੀਤੀ ਗਈ ਅਪੀਲ ਰੱਦ ਕਰ ਦਿੱਤੀ ਹੈ।

ਸੂਬੇ ਦੀ ਹਾਈ ਕੋਰਟ ਦੀ ਬਾਰ ਐਸੋਸੀਏਸ਼ਨ ਵੱਲੋਂ 2016 ਵਿੱਚ ਇੱਕ ਲੋਕ ਹਿੱਤ ਅਪੀਲ ਦਾਇਰ ਕੀਤੀ ਗਈ ਸੀ। ਜਦੋਂ ਪੈਲਟ ਗੰਨ ਨਾਲ 4, 000 ਮੁਜ਼ਾਹਰਾਕਾਰੀ ਫੱਟੜ ਹੋਏ ਸਨ ਤੇ 100 ਜਣੇ ਅੰਨ੍ਹੇ ਹੋ ਗਏ ਸਨ ਤੇ 7 ਮੌਤਾਂ ਹੋ ਗਈਆਂ ਸਨ।

'ਜੇ ਮੁਜ਼ਾਹਰਾ ਸ਼ਾਂਤਮਈ ਨਹੀਂ ਹੈ। ਹਿੰਸਕ ਭੀੜ ਵੱਲੋਂ ਸੁਰੱਖਿਆਂ ਕਰਮੀਆਂ 'ਤੇ ਹਮਲਾ ਹੋ ਰਿਹਾ ਹੋਵੇ। ਉਨ੍ਹਾਂ ਨੂੰ ਆਪਣੇ ਬਚਾਅ ਲਈ ਤਾਕਤ ਵਰਤਣੀ ਪਵੇਗੀ।'

ਹਾਰਵੀ ਵਾਈਨਸਟਾਈਨ ਨੂੰ 23 ਸਾਲਾ

ਹਾਲੀਵੁੱਡ ਦੇ ਫ਼ਿਲਮ ਨਿਰਮਾਤਾ ਹਾਰਵੀ ਵਾਈਨਸਟਾਈਨ ਨੇ ਬਲਾਤਕਾਰ ਤੇ ਜਿਣਸੀ ਸ਼ੋਸ਼ਣ ਦੇ ਮਾਮਲੇ ਵਿੱਚ 23 ਸਾਲ ਦੀ ਕੈਮਦ ਸੁਣਾਈ ਗਈ ਹੈ।

ਹਾਲੀਵੁੱਡ ਦੇ ਸਭ ਤੋਂ ਤਾਕਤਵਰ ਚਿਹਰਿਆਂ ਵਿੱਚ ਗਿਣੇ ਜਾਂਦੇ ਹਾਰਵੀ ਨੂੰ ਨਿਊਯਾਰਕ ਦੀ ਅਦਾਲਤ ਨੇ ਪਿਛਲੇ ਮਹੀਨੇ ਮੁਲਜ਼ਮ ਕਰਾਰ ਦੇ ਦਿੱਤਾ ਸੀ।

67 ਸਾਲਾ ਹਾਰਵੀ ਇੱਕ ਵੀਲ੍ਹਚੇਅਰ ਦੇ ਸਹਾਰੇ ਫ਼ੈਸਲਾ ਸੁਣਨ ਪਹੁੰਚੇ। ਉਨ੍ਹਾਂ ਦੇ ਵਕੀਲ ਨੇ ਰਹਿਮ ਦੀ ਅਪੀਲ ਕਰਦਿਆਂ ਕਿਹਾ ਕਿ ਪੰਜ ਸਾਲਾਂ ਦੀ ਕੈਦ ਵੀ "ਉਮਰ ਕੈਦ" ਹੀ ਹੋਵੇਗੀ।

ਦਿੱਲੀ ਹਿੰਸ: 'ਯੂਪੀ ਤੋਂ ਲੋਕ ਆਏ ਤਾਂ ਤੁਹਾਡੀਆਂ ਏਜੰਸੀਆਂ ਕਿੱਥੇ ਸਨ'

ਲੋਕ ਸਭਾ ਵਿੱਚ ਬੁੱਧਵਾਰ ਨੂੰ ਦਿੱਲੀ ਵਿੱਚ ਹੋਈ ਹਿੰਸਾ 'ਤੇ ਚਰਚਾ ਹੋਈ ਤੇ ਚਰਚਾ ਦਾ ਜਵਾਬ ਦਿੰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਦਾ ਦੰਗਾ ਇੱਕ ਵੱਡੀ ਸਾਜ਼ਿਸ਼ ਸੀ।

ਲੋਕ ਸਭਾ ਵਿੱਚ ਗ੍ਰਹਿ ਮੰਤਰੀ ਦੇ ਜਵਾਬ ਤੇ ਉਸ ਤੋਂ ਪਹਿਲਾਂ ਹੋਈ ਬਹਿਸ ਦੌਰਾਨ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਹਿੰਸਾ ਨੂੰ ਰੋਕਣ ਲਈ ਸਰਕਾਰੀ ਚਾਰਾਜੋਈਆਂ ’ਤੇ ਸਵਾਲ ਚੁੱਕੇ।

ਉਨ੍ਹਾਂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਦੰਗਾ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਹਮਦਰਦੀ ਜ਼ਾਹਰ ਕਰਦਿਆਂ ਕੀਤੀ ਅਤੇ ਕਿਹਾ ਕਿ ਦਿੱਲੀ ਹਿੰਸਾ ਨੂੰ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਕੀਤੀ ਗਈ।

ਉਨ੍ਹਾਂ ਨੇ ਹਿੰਸਾ ਨੂੰ 36 ਘੰਟਿਆਂ ਵਿੱਚ ਹਿੰਸਾ ਨੂੰ ਰੋਕ ਲੈਣ ਤੇ ਕੁਝ ਇਲਾਕਿਆਂ ਤੱਕ ਮਹਿਦੂਦ ਰੱਖਣ ਵਿੱਚ ਸਫ਼ਲ ਰਹਿਣ ਲਈ ਦਿੱਲੀ ਪੁਲਿਸ ਦੀ ਸ਼ਲਾਘਾ ਕੀਤੀ। ਪੂਰੀ ਖ਼ਬਰ ਪੜ੍ਹੋ

ਗਾਂ-ਮੱਝ ਦੇ ਦੁੱਧ ਦੀ ਥਾਂ ਅਨਾਜ ਦਾ ਦੁੱਧ ਇਸ ਤਰ੍ਹਾਂ ਲਾਹੇਵੰਦ

ਵੇਗਨ ਲੋਕਾਂ ਦੀ ਇੱਕ ਵੱਡੀ ਆਬਾਦੀ ਹੋ ਗਈ ਹੈ, ਜੋ ਦੁੱਧ ਦੀਆਂ ਲੋੜਾਂ ਪੂਰੀਆਂ ਕਰਨ ਲਈ ਪੌਦਿਆਂ ਤੋਂ ਨਿਕਲੇ ਦੁੱਧ ਨਾਲ ਪੂਰਾ ਕਰਦੇ ਹਨ। ਇਸ ਲਈ ਪੌਦਿਆਂ ਤੋਂ ਨਿਕਲਣ ਵਾਲਾ ਹਰ ਤਰ੍ਹਾਂ ਦਾ ਦੁੱਧ ਹੁਣ ਬਾਜ਼ਾਰ ਵਿੱਚ ਮੌਜੂਦ ਹੈ।

ਹੁਣ ਲੋਕ ਗਾਂ, ਮੱਝ, ਬੱਕਰੀ ਦੇ ਦੁੱਧ ਦੀ ਥਾਂ ਅਨਾਜ ਵਿੱਚੋਂ ਕੱਢੇ ਗਏ ਦੁੱਧ ਜਿਵੇਂ, ਸੋਇਆਬੀਨ ਦਾ ਦੁੱਧ, ਨਾਰੀਅਲ ਦਾ ਦੁੱਧ, ਜੌਂ ਦਾ ਦੁੱਧ ਜਾਂ ਭੰਗ ਦੇ ਦੁੱਧ ਵੱਲ ਵਧ ਰਹੇ ਹਨ।

ਕੀ ਸੱਚਮੁੱਚ ਇਸ ਨਾਲ ਵਾਤਾਵਰਨ ਦਾ ਭਲਾ ਹੋਵੇਗਾ ਅਤੇ ਕੀ ਇਸ ਤਰ੍ਹਾਂ ਦੇ ਦੁੱਧ 'ਚ ਡੇਅਰੀ ਦੁੱਧ ਨਾਲ ਮਿਲਣ ਵਾਲੇ ਸਾਰੇ ਪੋਸ਼ਕ ਤੱਤ ਮੌਜੂਦ ਹਨ? ਪੜ੍ਹੋ ਇਸ ਜਾਣਕਾਰੀ ਭਰਭੂਰ ਲੇਖ ਵਿੱਚ।

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ: ਬਜ਼ੁਰਗ ਦੌੜਾਕ ਮਾਨ ਕੌਰ ਦੀ ਮੋਦੀ ਨੂੰ ਅਸੀਸ

ਵੀਡੀਓ: ਚੁਣੌਤੀਆਂ ਨੂੰ ਮਾਤ ਦੇ ਕੇ ਕੁਸ਼ਤੀ 'ਚ ਵਾਪਸੀ ਕਰਨ ਵਾਲੀ ਮਾਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)