ਫ਼ਿਲਮਫ਼ੇਅਰ ਐਵਾਰਡ: ਸੋਸ਼ਲ ਮੀਡੀਆ ’ਤੇ ਦਰਸ਼ਕਾਂ ਦਾ ਗੁੱਸਾ ਕਿਉਂ ਫੁੱਟਿਆ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਹਰ ਸਾਲ ਹੁੰਦੇ ਫ਼ਿਲਮਫ਼ੇਅਰ ਐਵਾਰਡ ਇਸ ਵਾਰ ਵੀ ਚਰਚਾ ਦਾ ਵਿਸ਼ਾ ਬਣੇ ਰਹੇ। ਕਾਰਨ ਕਈ ਹਨ...

ਦਰਅਸਲ ਟਵਿੱਟਰ ਯੂਜ਼ਰਜ਼ ਦਾ 'ਗੁੱਸਾ' ਤੇ 'ਰੌਲਾ' ਇਸ ਗੱਲ ਨੂੰ ਲੈ ਕੇ ਹੈ ਕਿ ਜਿਨ੍ਹਾਂ ਫ਼ਿਲਮਾਂ ਨੂੰ ਐਵਾਰਡ ਮਿਲਣਾ ਚਾਹੀਦਾ ਸੀ ਉਨ੍ਹਾਂ ਨੂੰ ਨਹੀਂ ਮਿਲਿਆ।

ਇਸ ਵਾਰ ਅਸਾਮ ਵਿੱਚ ਹੋਏ 65ਵੇਂ ਫ਼ਿਲਮਫ਼ੇਅਰ ਐਵਾਰਡ ਦੀ ਮੇਜ਼ਬਾਨੀ ‘ਹੁਸ਼ਿਆਰਪੁਰ ਦੇ ਮੁੰਡੇ’ ਵਿੱਕੀ ਕੌਸ਼ਲ ਅਤੇ ਡਾਇਰੈਕਟਰ-ਪ੍ਰੋਡਿਊਸਰ ਕਰਨ ਜੌਹਰ ਨੇ ਕੀਤੀ।

ਟਵਿੱਟਰ 'ਤੇ ਕਈ ਲੋਕਾਂ ਨੇ ਜਿੱਥੇ ਇਸ ਐਵਾਰਡਜ਼ ਨੂੰ ਨਿਸ਼ਾਨੇ 'ਤੇ ਲਿਆ ਤਾਂ ਦੂਜੇ ਪਾਸੇ ਕੁਝ ਹੱਕ ਵਿੱਚ ਵੀ ਨਜ਼ਰ ਆਏ।

ਇਹ ਇਕੱਲੇ ਅਜਿਹੇ ਐਵਾਰਡ ਨਹੀਂ ਹਨ ਜੋ ਚਰਚਾ ਵਿੱਚ ਆਏ ਹਨ। ਇਸ ਤੋਂ ਪਹਿਲਾਂ ਵੀ ਕਈ ਪ੍ਰਾਈਵੇਟ ਐਵਾਰਡ ਸਮਾਗਮ ਸੋਸ਼ਲ ਮੀਡੀਆ 'ਤੇ ਲੋਕਾਂ ਦੇ ਗੁੱਸੇ ਦਾ ਨਿਸ਼ਾਨਾ ਬਣੇ ਹਨ।

ਟਵਿੱਟਰ ਯੂਜ਼ਰਜ਼ ਕੀ ਕਹਿੰਦੇ?

ਰਿਤਿਕੀਅਨ ਗੌਰੀ ਨਾਂ ਦੇ ਯੂਜ਼ਰ ਲਿਖਦੇ ਹਨ, ''ਇਹ ਬਹੁਤ ਧੱਕਾ ਲੱਗਣ ਵਾਲੀ ਗੱਲ ਹੈ ਕਿ ਕਿਵੇਂ ਹਰ ਐਵਾਰਡ ਸ਼ੋਅ 'ਸੁਪਰ 30' ਵਰਗੀਆਂ ਚੰਗੀਆਂ ਫ਼ਿਲਮਾਂ ਨੂੰ ਐਵਾਰਡ ਤੋਂ ਵਾਂਝੇ ਰੱਖਦੇ ਹਨ, ਅਜਿਹੀਆਂ ਫ਼ਿਲਮਾਂ ਹਰ ਐਵਾਰਡ ਦੇ ਕਾਬਿਲ ਹਨ।''

ਗਰਵ ਪਹਿਲ ਨੇ ਲਿਖਿਆ, ''ਰਣਵੀਰ ਸਿੰਘ ਤੇ ਆਯੂਸ਼ਮਾਨ ਖ਼ੁਰਾਨਾ ਨੂੰ ਐਵਾਰਡ ਮਿਲਿਆ ਤੇ ਸ਼ਾਹਿਦ ਕਪੂਰ ਨੂੰ ਨਹੀਂ... ਐਵਾਰਡ ਸ਼ੋਅਜ਼ ਵਿੱਚ ਕੋਈ ਸ਼ਰਾਫ਼ਤ ਨਹੀਂ ਬਚੀ।''

ਬੌਕਸ ਆਫ਼ਿਸ ਇੰਡੀਆ: “ਸਾਡੇ ਮੁਤਾਬਕ ਰਿਤਿਕ ਰੌਸ਼ਨ ‘ਸੁਪਰ 30’ ਲਈ ਅਤੇ ਸ਼ਾਹਿਦ ਕਪੂਰ ‘ਕਬੀਰ ਸਿੰਘ’ ਫ਼ਿਲਮ ਲਈ ਰਣਵੀਰ ਸਿੰਘ (ਗਲੀ ਬੁਆਏ) ਤੋਂ ਕਿਤੇ ਬਿਹਤਰ ਸਨ।”

‘ਕੇਸਰੀ’ ਫ਼ਿਲਮ ਦਾ ਗੀਤ ‘ਮਿੱਟੀ’ ਲਿਖਣ ਵਾਲੇ ਗੀਤਕਾਰ ਮਨੋਜ ਮੁੰਤਸ਼ਿਰ ਨੇ ਤਾਂ ਬਕਾਇਦਾ ਟਵੀਟ ਰਾਹੀਂ ਐਵਾਰਡ ਸ਼ੋਅਜ਼ ਨੂੰ ਅਲਵਿਦਾ ਕਹਿ ਦਿੱਤਾ।

ਅੰਕਿਤਾ ਲੋਖਾਂਡੇ ਨੇ ਲਿਖਿਆ, “ਕੀ ਤੁਸੀਂ ਸਿਰਫ਼ ਗਲੀ ਬੁਆਏ ਫ਼ਿਲਮ ਹੀ ਦੇਖੀ ਹੈ, ਕੀ ਹੋਰ ਫ਼ਿਲਮ ਨਹੀਂ ਸਨ।”

ਜਿਨ੍ਹਾਂ ਨੂੰ ਮਿਲੇ ਐਵਾਰਡ ਉਨ੍ਹਾਂ ਇੰਝ ਜ਼ਾਹਿਰ ਕੀਤੀ ਖ਼ੁਸ਼ੀ

ਪੰਜਾਬੀ ਕੁੜੀ ਤਾਪਸੀ ਪਨੂੰ ਨੂੰ ਕ੍ਰਿਟਿਕਸ ਐਵਾਰਡ ‘ਸਾਂਡ ਕੀ ਆਂਖ’ ਲਈ ਮਿਲਿਆ।

ਚੰਕੀ ਪਾਂਡੇ ਦੀ ਧੀ ਅਨੱਨਿਆ ਪਾਂਡੇ ਨੂੰ ‘ਸਟੂਡੈਂਟ ਆਫ਼ ਦਿ ਈਅਰ 2’ ਲਈ ਬੈਸਟ ਡੈਬਿਊ ਐਵਾਰਡ ਮਿਲਿਆ।

ਰਣਵੀਰ ਸਿੰਘ ਨੂੰ ‘ਗਲੀ ਬੁਆਏ’ ਲਈ ਬੈਸਟ ਐਕਟਰ ਦਾ ਐਵਾਰਡ।

ਸਿਧਾਂਤ ਚਤੁਰਵੇਦੀ ਨੂੰ ‘ਗਲੀ ਬੁਆਏ’ ਨੂੰ ਬੈਸਟ ਸਪੋਰਟਿੰਗ ਰੋਲ ਲਈ ਐਵਾਰਡ ਮਿਲਿਆ।

ਇਸ ਵਾਰ ਹੋਏ ਫ਼ਿਲਫ਼ੇਅਰ ਐਵਾਰਡ ਵਿੱਚ ਬਹੁਤੇ ਐਵਾਰਡ ‘ਗਲੀ ਬੁਆਏ’ ਦੇ ਨਾਮ ਰਹੇ।

ਸੌਖੇ ਤਰੀਕੇ ਬੀਬੀਸੀ ਪੰਜਾਬੀ ਆਪਣੇ ਫ਼ੋਨ 'ਤੇ ਲਿਆਉਣ ਲਈ ਇਹ ਵੀਡੀਓ ਦੇਖੋ:

ਵਿਦੇਸ਼ਾਂ ਵਿੱਚ ਪੰਜਾਬੀ ਕੁੜੀਆਂ ਦਾ ਕੀ ਹੁੰਦਾ ਹੈ ਹਾਲ, ਦੱਸ ਰਹੇ ਹਨ ਕਾਰੋਬਾਰੀ ਐੱਸ ਪੀ ਓਬਰਾਏ:

ਮੁਲਤਾਨ ਤੋਂ ਸੱਚੇ ਇਸ਼ਕ ਦੀ ਮਿਸਾਲ ਦਿਖਾਉਂਦੀ ਕਹਾਣੀ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)