India Pakistan U19: ਜੋ 2008 ’ਚ ਵਿਰਾਟ ਕੋਹਲੀ ਨੇ ਕੀਤਾ, ਇਸ ਵਾਰ ਉਹ ਕਾਮਯਾਬੀ ਯਸ਼ੱਸਵੀ ਨੂੰ ਮਿਲੀ

ਤਸਵੀਰ ਸਰੋਤ, Getty Images
ਭਾਰਤੀ ਕ੍ਰਿਕੇਟ ਟੀਮ ਨੇ ਮੰਗਲਵਾਰ ਨੂੰ ਪਾਕਿਸਤਾਨ ਨੂੰ ਸੇਮੀਫਾਇਨਲ 'ਚ 10 ਵਿਕਟਾਂ ਨਾਲ ਮਾਤ ਦੇ ਕੇ ਆਈਸੀਸੀ ਅੰਡਰ-19 ਵਿਸ਼ਵ ਕੱਪ ਦੇ ਫਾਇਨਲ 'ਚ ਜਗ੍ਹਾ ਬਣਾ ਲਈ ਹੈ।
ਭਾਰਤੀ ਟੀਮ ਅੰਡਰ-19 ਵਿਸ਼ਵ ਕੱਪ ਦੇ ਫਾਇਨਲ ਮੁਕਾਬਲੇ 'ਚ ਪਾਕਿਸਤਾਨ ֹ'ਤੇ ਪੂਰੇ ਮੈਚ 'ਚ ਹਾਵੀ ਰਹੀ। ਪਾਕਿਸਤਾਨ ਨੂੰ ਜਿੱਤ ਸਿਰਫ਼ ਟੌਸ 'ਚ ਮਿਲੀ।
ਭਾਰਤੀ ਗੇਂਦਬਾਜ਼ਾਂ ਨੇ ਸਿਰਫ਼ 43.1 ਔਵਰਾਂ 'ਚ 172 ਰਨਾਂ 'ਤੇ ਆਲ ਆਉਟ ਕਰ ਦਿੱਤਾ। ਭਾਰਤੀ ਟੀਮ ਨੇ ਆਪਣੇ ਟੀਚੇ ਨੂੰ ਬਿਨਾਂ ਵਿਕਟ ਗਵਾਏ 35.2 ਔਵਰਾਂ 'ਚ ਆਸਾਨੀ ਨਾਲ ਹਾਸਲ ਕਰ ਲਿਆ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਇਸ ਟੂਰਨਾਮੈਂਟ ਦੀ ਮਹੱਤਤਾ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਭਾਰਤ ਨੇ ਇਸ ਨੂੰ ਦੁਨੀਆ ਦੇ ਸਰਬੋਤਮ ਬੱਲੇਬਾਜ਼ਾਂ ਵਿੱਚੋਂ ਇੱਕ ਵਿਰਾਟ ਕੋਹਲੀ ਦੀ ਕਪਤਾਨੀ ਵਿੱਚ 2008 ਵਿੱਚ ਜਿੱਤਿਆ ਸੀ, ਜਿਸ ਤੋਂ ਬਾਅਦ ਕੋਹਲੀ ਦੇ ਨਾਮ ਦੀ ਭਾਰਤੀ ਕ੍ਰਿਕਟ ਵਿੱਚ ਚਰਚਾ ਹੋਣ ਲੱਗੀ ਸੀ।
ਇਹ ਵੀ ਪੜ੍ਹੋ

ਤਸਵੀਰ ਸਰੋਤ, Getty Images
ਛਾ ਗਏ ਯਸ਼ਸਵੀ
ਭਾਰਤ ਵਲੋਂ ਸਲਾਮੀ ਜੋੜੀ ਯਸ਼ਸਵੀ ਜਾਯਸਵਾਲ ਅਤੇ ਦਿਵਯਾਂਸ਼ ਸਕਸੇਨਾ ਨੇ ਸ਼ਾਨਦਾਰ ਬੈਟਿੰਗ ਕੀਤੀ। ਯਸ਼ਸਵੀ ਨੇ ਨਾਬਾਦ 105 ਰਨਾਂ ਦੀ ਪਾਰੀ ਖੇਡੀ। ਆਪਣੀ ਇਸ ਪਾਰੀ ਦੌਰਾਨ ਉਨ੍ਹਾਂ ਨੇ 8 ਚੌਕੇ ਅਤੇ 4 ਛੱਕੇ ਜੜੇ। ਯਸ਼ਸਵੀ ਨੂੰ 'ਮੈਨ ਆਫ਼ ਦ ਮੈਚ" ਦੀ ਟਰਾਫ਼ੀ ਵੀ ਮਿਲੀ।
ਦਿਵਯਾਂਸ਼ ਨੇ 59 ਰਨ ਬਣਾਏ ਅਤੇ 6 ਚੌਕੇ ਲਗਾਏ।

ਤਸਵੀਰ ਸਰੋਤ, Getty Images
ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਯਸ਼ਸਵੀ ਜਾਯਸਵਾਲ ਵਿਰੋਧੀ ਟੀਮ ਦੇ ਗੇਂਦਬਾਜ਼ਾਂ ਲਈ ਦੀਵਾਰ ਸਾਬਤ ਹੋਏ।
ਸੈਮੀਫਾਈਨਲ ਤੋਂ ਪਹਿਲਾਂ, ਉਨ੍ਹਾਂ ਨੇ ਚਾਰ ਮੈਚ ਖੇਡੇ ਸਨ ਅਤੇ 103.50 ਦੀ ਔਸਤ ਨਾਲ ਤਿੰਨ ਅਰਧ ਸੈਂਕੜੇ ਲਗਾ ਕੇ 207 ਦੌੜਾਂ ਬਣਾਈਆਂ ਸਨ।
ਇਸ ਤੋਂ ਪਹਿਲਾਂ ਯਸ਼ਸਵੀ ਜਾਯਸਵਾਲ ਆਈਪੀਐਲ ਦੀ ਨਿਲਾਮੀ 'ਤੇ ਵੀ ਹਾਵੀ ਰਹੇ ਸਨ। ਉਹ ਰਾਤੋ ਰਾਤ ਸੁਰਖੀਆਂ ਬਨਾਉਣ ਵਿੱਚ ਕਾਮਯਾਬ ਰਹੇ ਜਦੋਂ ਉਨ੍ਹਾਂ ਨੂੰ ਰਾਜਸਥਾਨ ਰਾਇਲਜ਼ ਨੇ 20 ਮਿਲੀਅਨ ਵਿੱਚ ਆਪਣੇ ਨਾਮ ਕੀਤਾ ਸੀ। ਉਨ੍ਹਾਂ ਦੀ ਬੇਸ ਪ੍ਰਾਈਸ ਸਿਰਫ਼ 20 ਲੱਖ ਰੁਪਏ ਸੀ।

ਤਸਵੀਰ ਸਰੋਤ, Getty Images
ਪਾਕਿਸਤਾਨ ਦੀ ਪਾਰੀ
ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਪਰ ਇਹ ਫ਼ੈਸਲਾ ਪਾਕਿਸਤਾਨੀ ਬੱਲੇਬਾਜ਼ਾਂ ਨੂੰ ਰਾਸ ਨਹੀਂ ਆਇਆ।
ਭਾਰਤੀ ਗੇਂਦਬਾਜ਼ੀ ਦੀ ਸ਼ਾਨਦਾਰ ਟੀਮ ਦੇ ਸਾਹਮਣੇ ਪਾਕਿਸਤਾਨੀ ਟੀਮ ਪੂਰੇ 50 ਓਵਰ ਵੀ ਨਹੀਂ ਖੇਡ ਸਕੀ ਅਤੇ ਪੂਰੀ ਟੀਮ 43.1 ਓਵਰਾਂ ਵਿੱਚ 172 ਦੌੜਾਂ 'ਤੇ ਸਿਮਟ ਗਈ।
ਪਾਕਿਸਤਾਨ ਦੇ ਕਪਤਾਨ ਵਿਕਟ ਕੀਪਰ ਬੱਲੇਬਾਜ਼ ਰੋਹੇਲ ਨਜ਼ੀਰ ਨੇ 62, ਸਲਾਮੀ ਬੱਲੇਬਾਜ਼ ਹੈਦਰ ਅਲੀ ਨੇ 56 ਅਤੇ ਮੁਹੰਮਦ ਹਾਰਿਸ ਨੇ 21 ਦੌੜਾਂ ਬਣਾਈਆਂ।
ਭਾਰਤ ਦੇ ਸੁਸ਼ਾਂਤ ਮਿਸ਼ਰਾ ਨੇ 28 ਦੌੜਾਂ 'ਤੇ ਤਿੰਨ, ਰਵੀ ਬਿਸ਼ਨੋਈ ਨੇ 46 ਦੌੜਾਂ' ਤੇ ਦੋ ਅਤੇ ਕਾਰਤਿਕ ਤਿਆਗੀ ਨੇ ਵੀ 32 ਦੌੜਾਂ 'ਤੇ ਦੋ ਵਿਕਟਾਂ ਲਈਆਂ।
ਅੰਡਰ -19 ਵਿਸ਼ਵ ਕੱਪ ਵਿੱਚ ਇਹ ਭਾਰਤ ਅਤੇ ਪਾਕਿਸਤਾਨ ਵਿਚਾਲੇ 10ਵਾਂ ਮੈਚ ਸੀ। ਹਾਲਾਂਕਿ ਦੋਵੇਂ ਟੀਮਾਂ ਨੇ ਪੰਜ ਮੈਚ ਬਰਾਬਰ ਜਿੱਤੇ, ਪਰ ਭਾਰਤ ਨੇ ਲਗਾਤਾਰ ਚੌਥੀ ਵਾਰ ਪਾਕਿਸਤਾਨ ਨੂੰ ਹਰਾਇਆ ਹੈ।
ਫਾਇਨਲ ਲਈ ਤਿਆਰ ਭਾਰਤ
ਫਾਇਨਲ 'ਚ ਭਾਰਤ ਦਾ ਸਾਹਮਣਾ ਨਿਉਜ਼ੀਲੈਂਡ ਅਤੇ ਬਾਂਗਲਾਦੇਸ਼ ਵਿਚਕਾਰ ਹੋਣ ਵਾਲੇ ਦੂਸਰੇ ਸੇਮੀਫਾਇਨਲ ਮੈਚ ਦੀ ਵਿਜੇਤਾ ਟੀਮ ਨਾਲ ਹੋਵੇਗਾ।
ਇਹ ਵੀ ਪੜ੍ਹੋ
ਇਹ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3