BBC Virtual Reality Film: ਭਾਰਤ ਵਿੱਚ ਔਰਤਾਂ ਦੇ ਹੱਕਾਂ ਦੇ ਸੰਘਰਸ਼ ਨੂੰ ਦਰਸਾਉਂਦੀ ਦਸਤਾਵੇਜ਼ੀ ਫਿਲਮ
ਪ੍ਰਕਾਸ਼ਿਤ
ਸੰਯੁਕਤ ਰਾਸ਼ਟਰ ਨੇ 25 ਨਵੰਬਰ ਨੂੰ ਔਰਤਾਂ ਖਿਲਾਫ਼ ਹਿੰਸਾ ਖਤਮ ਕਰਨ ਦੇ ਦਿਹਾੜੇ ਵਜੋਂ ਐਲਾਨ ਕੀਤਾ ਹੈ। ਇਹ ਐਲਾਨ ਔਰਤਾਂ ਪ੍ਰਤੀ ਹਿੰਸਾ ਖਿਲਾਫ਼ ਜਾਗਰੂਕਤਾ ਲਈ ਕੀਤਾ ਗਿਆ ਹੈ।
ਸੰਯੁਕਤ ਰਾਸ਼ਟਰ ਮੁਤਾਬਕ ਦੁਨੀਆਂ ਦੀ ਹਰ ਤਿੰਨ ਵਿੱਚੋਂ ਇੱਕ ਔਰਤ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਸਰੀਰਕ ਤੇ ਜਿਣਸੀ ਹਿੰਸਾ ਜ਼ਰੂਰ ਸਹੀ ਹੈ।
1947 ਤੋਂ ਹੀ ਭਾਰਤ ਵਿੱਚ ਕਈ ਅਜਿਹੇ ਮਾਮਲੇ ਸਾਹਣੇ ਆਏ ਜਦੋਂ ਔਰਤਾਂ ਨੇ ਬਰਾਬਰੀ ਦੇ ਅਧਿਕਾਰਾਂ ਲਈ ਲੜਾਈ ਲੜੀ।
ਬੀਬੀਸੀ ਨੇ 360 ਡਿਗਰੀ ਫਿਲਮ ਰਾਹੀਂ ਉਨ੍ਹਾਂ ਅੰਦੋਲਨਾਂ ਦਾ ਜ਼ਿਕਰ ਕੀਤਾ ਹੈ। ਤੁਸੀਂ ਵੀ ਇਸ ਯਾਤਰਾ ਦੇ ਹਿੱਸਾ ਬਣੋ।
ਫਿਲਮ ਦੇਖਣ ਲਈ ਧਿਆਨ ਦੇਣ ਯੋਗ ਗੱਲਾਂ
- ਤੁਹਾਡੇ ਇੰਟਰਨੈੱਟ ਕਨੈਕਸ਼ਨ ਦੀ ਰਫ਼ਤਾਰ ਸਹੀ ਹੋਣੀ ਚਾਹੀਦੀ ਹੈ। ਸਲਾਹ ਦਿੱਤੀ ਜਾਂਦੀ ਹੈ ਕਿ ਵੀਡੀਓ ਦੇਖਣ ਸਮੇਂ ਹੈਡਫੋਨ ਦੀ ਵਰਤੋਂ ਕਰੋ।
- ਆਪਣੇ ਮੋਬਾਈਲ ਨੂੰ ਟੇਡਾ ( ਹੌਰੀਜ਼ੌਂਟਲ ਮੋਡ) ਕਰਕੇ ਫਿਲਮ ਦੇਖੋ ਦ੍ਰਿਸ਼ਾਂ ਵਿੱਚ ਘੁੰਮਣ ਲਈ ਉਂਗਲਾਂ ਦੀ ਵਰਤੋਂ ਕਰੋ ਤਾਂ ਕਿ ਤੁਸੀਂ ਸੀਨ ਦਾ ਪੂਰਾ ਅਨੰਦ ਲੈ ਸਕੋਂ।
- ਡੈਸਕਟਾਪ ਕੰਪਿਊਟਰ ’ਤੇ ਕਰੋਮ, ਸਫ਼ਾਰੀ, ਮੋਜ਼ੀਲਾ ਅਤੇ ਇੰਟਰਨੈੱਟ ਐਕਸਪਲੋਰਰ ਦੇ ਤਾਜ਼ਾ ਸੰਸਕਰਣਾਂ ਦੀ ਵਰਤੋਂ ਕਰੋ। ਉਂਗਲਾਂ ਦੀ ਥਾਂ ਮਾਊਸ ਦੀ ਵਰਤੋਂ ਕਰੋ।









