ਕਸ਼ਮੀਰ ਬਾਰੇ ਅਮਿਤ ਸ਼ਾਹ ਦੇ ਦਾਅਵੇ ਕਿੰਨੇ ਕੁ ਸਹੀ ਹਨ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 20 ਨਵੰਬਰ ਨੂੰ ਰਾਜ ਸਭਾ ਵਿੱਚ ਦਾਅਵਾ ਕੀਤਾ ਹੈ ਕਿ ਭਾਰਤ-ਸ਼ਾਸਿਤ ਕਸ਼ਮੀਰ ਵਿੱਚ ਹਾਲਾਤ ਪੂਰੇ ਤਰੀਕੇ ਨਾਲ ਠੀਕ ਹੋ ਚੁੱਕੇ ਹਨ।

ਇਹ ਪਹਿਲਾ ਮੌਕਾ ਸੀ ਜਦੋਂ ਅਮਿਤ ਸ਼ਾਹ ਜੰਮੂ-ਕਸ਼ਮੀਰ ਸੂਬੇ ਦਾ ਵਿਸ਼ੇਸ਼ ਦਰਜਾ ਖ਼ਤਮ ਹੋਣ ਤੋਂ ਬਾਅਦ ਅਧਿਕਾਰਕ ਰੂਪ ਤੋਂ ਰਾਜ ਸਭਾ ਵਿੱਚ ਕਸ਼ਮੀਰ ਦੇ ਹਾਲਤਾ 'ਤੇ ਆਪਣਾ ਬਿਆਨ ਦੇ ਰਹੇ ਸਨ।

ਬੀਤੇ ਕਈ ਸਾਲਾਂ ਤੋਂ ਜੰਮੂ-ਕਸ਼ਮੀਰ ਤੋਂ ਰਿਪੋਰਟਿੰਗ ਕਰ ਰਹੇ ਬੀਬੀਸੀ ਪੱਤਰਕਾਰ ਰਿਆਜ਼ ਮਸਰੂਰ ਨੇ ਇਨ੍ਹਾਂ ਦਾਅਵਿਆਂ ਦੀ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ ਹੈ।

ਕੀ ਹਾਲਾਤ ਆਮ ਵਰਗੇ ਹਨ?

ਅਮਿਤ ਸ਼ਾਹ ਨੇ ਦਾਅਵਾ ਕੀਤਾ ਹੈ, "ਉੱਥੇ ਹਾਲਾਤ ਆਮ ਹੀ ਹਨ। ਇਸ ਬਾਰੇ ਵਿੱਚ ਕਈ ਭਰਮ ਫੈਲੇ ਹੋਏ ਹਨ। ਮੈਂ ਹਾਲਾਤ ਦੇ ਆਮ ਹੋਣ ਬਾਰੇ ਦੱਸਣਾ ਚਾਹੁੰਦਾ ਹਾਂ।"

ਇਹ ਵੀ ਪੜ੍ਹੋ:

ਪੰਜ ਅਗਸਤ ਦੇ ਬਾਅਦ ਤੋਂ ਹਸਪਤਾਲ ਤੋਂ ਲੈ ਕੇ ਸਕੂਲ ਅਤੇ ਤਣਾਅ ਬਾਰੇ ਰਿਪੋਰਟ ਕਰਨ ਤੋਂ ਬਾਅਦ ਰਿਆਜ਼ ਦੱਸਦੇ ਸਨ ਕਿ ਪਿਛਲੇ ਦਿਨਾਂ ਵਿੱਚ ਬਰਫਬਾਰੀ ਤੋਂ ਬਾਅਦ ਤੋਂ ਹੀ ਘਾਟੀ ਵਿੱਚ ਹਾਲਾਤ ਆਮ ਹੁੰਦੇ ਨਜ਼ਰ ਆ ਰਹੇ ਸਨ।

ਰਿਆਜ਼ ਮਸਰੂਰ ਅਮਿਤ ਸ਼ਾਹ ਦੇ ਭਾਸ਼ਣ ਦੌਰਾਨ ਸ਼੍ਰੀਨਗਰ ਦੇ ਲਾਲ ਚੌਕ 'ਤੇ ਮੌਜੂਦ ਸਨ।

ਕਸ਼ਮੀਰੀ ਲੋਕਾਂ 'ਤੇ ਇਸ ਭਾਸ਼ਣ ਦੇ ਅਸਰ ਨੂੰ ਦੱਸਦੇ ਹੋਏ ਰਿਆਜ਼ ਨੇ ਕਿਹਾ, "ਬੀਤੇ ਦਿਨਾਂ ਤੋਂ ਇੱਥੇ ਅਣਅਧਿਕਾਰਤ ਹੜਤਾਲ ਚੱਲ ਰਹੀ ਸੀ। ਦੁਕਾਨਾਂ 11 ਵਜੇ ਤੱਕ ਖੁੱਲ੍ਹਦੀਆਂ ਸਨ ਤੇ ਇਸ ਤੋਂ ਬਾਅਦ ਬੰਦ ਹੋ ਜਾਂਦੀਆਂ ਸਨ।"

"ਪਰ ਬਰਫਬਾਰੀ ਹੋਣ ਦੇ ਬਾਅਦ ਤੋਂ ਹੀ ਘਾਟੀ ਵਿੱਚ ਹਾਲਾਤ ਹੌਲੀ-ਹੌਲੀ ਆਮ ਵਰਗੇ ਹੋਣ ਲੱਗੇ ਸਨ। ਲੋਕ ਦੁਕਾਨਾਂ ਖੋਲ੍ਹ ਰਹੇ ਸਨ।"

"ਪਰ ਅਮਿਤ ਸ਼ਾਹ ਦੇ ਭਾਸ਼ਣ ਦੇ ਇੱਕ ਘੰਟੇ ਬਾਅਦ ਹੀ ਲਾਲ ਚੌਕ 'ਤੇ ਦੁਕਾਨਾਂ ਬੰਦੇ ਹੋ ਗਈਆਂ। ਇਸ ਦੇ ਨਾਲ ਹੀ ਡਾਊਨ ਟਾਊਨ ਸ਼੍ਰੀਨਗਰ ਦੀਆਂ ਦੁਕਾਨਾਂ ਵੀ ਬੰਦ ਹੋ ਗਈਆਂ ਅਤੇ ਕੁਝ ਮੁੰਡਿਆਂ ਨੇ ਦੁਕਾਨਾਂ 'ਤੇ ਪੱਥਰਬਾਜ਼ੀ ਵੀ ਕੀਤੀ।"

ਕੀ ਪੱਥਰਬਾਜ਼ੀ ਦੀ ਘਟਨਾਵਾਂ ਵਿੱਚ ਕਮੀ ਆਈ ਹੈ?

ਅਮਿਤ ਸ਼ਾਹ ਨੇ ਦਾਅਵਾ ਕੀਤਾ ਹੈ, "195 ਪੁਲਿਸ ਸਟੇਸ਼ਨਾਂ ਤੋਂ ਸੀਆਰਪੀਸੀ 144 ਹਟਾ ਲਈ ਗਈ ਹੈ ਅਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਵਿੱਚ ਕਮੀ ਆਈ ਹੈ।"

ਅਮਿਤ ਸ਼ਾਹ ਨੇ ਦਾਅਵਾ ਕੀਤਾ ਹੈ,"195 ਪੁਲਿਸ ਸੇਟਸ਼ਨਾਂ ਤੋਂ ਸਾਆਰਪੀਸੀ 144 ਚੁੱਕ ਲਈ ਗਈ ਹੈ ਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਵਿੱਚ ਕਮੀ ਆਈ ਹੈ।"

ਰਿਆਜ਼ ਮਸਰੂਰ ਦੱਸਦੇ ਹਨ, "ਇਹ ਗੱਲ ਬਿਲਕੁਲ ਸਹੀ ਹੈ। ਕਸ਼ਮੀਰ ਵਿੱਚ ਹੁਣ ਐਨੀ ਪੱਥਰਬਾਜ਼ੀ ਨਹੀਂ ਹੁੰਦੀ ਜਿੰਨੀ ਪਹਿਲਾਂ ਅਜਿਹੇ ਹਾਲਾਤਾਂ ਵਿੱਚ ਹੁੰਦੀ ਸੀ।"

"ਸਥਾਨਕ ਲੋਕ ਦੱਸਦੇ ਹਨ ਕਿ ਇਸ ਲਈ 5 ਅਗਸਤ ਤੋਂ ਬਾਅਦ ਸਾਢੇ ਛੇ ਹਜ਼ਾਰ ਲੋਕਂ ਦੀ ਗ੍ਰਿਫ਼ਤਾਰੀ ਜ਼ਿੰਮੇਵਾਰ ਹੈ। ਹਾਲਾਂਕਿ, ਇਨ੍ਹਾਂ ਵਿੱਚੋਂ ਪੰਜ ਹਜ਼ਾਰ ਲੋਕਾਂ ਨੂੰ ਛੱਡ ਦਿੱਤਾ ਗਿਆ ਹੈ।"

"ਇੱਥੇ ਪੱਥਰਬਾਜ਼ੀ ਦੀ ਘਟਨਾ ਸਿਰਫ਼ ਇੱਕ ਵਾਰ ਦੇਖੀ ਗਈ ਹੈ ਜਦੋਂ ਇੱਥੇ ਯੂਰਪੀ ਯੂਨੀਅਨ ਦਾ ਵਫ਼ਦ ਆਇਆ ਸੀ। ਇਸ ਇੱਕ ਦਿਨ ਵਿੱਚ ਅੱਠ ਅਜਿਹੀਆਂ ਘਟਨਾਵਾਂ ਵਾਪਰੀਆਂ ਸਨ।"

ਪੁਲਿਸ ਦੀ ਗੋਲੀ ਨਾਲ ਕੋਈ ਮੌਤ ਨਹੀਂ ਹੋਈ?

ਅਮਿਤ ਸ਼ਾਹ ਦਾਅਵਾ ਕਰਦਿਆਂ ਕਹਿੰਦੇ ਹਨ ਕਿ 5 ਅਗਸਤ ਤੋਂ ਬਾਅਦ ਫਾਇਰਿੰਗ ਵਿੱਚ ਕਿਸੇ ਦੀ ਮੌਤ ਨਹੀਂ ਹੋਈ ਹੈ।

ਰਿਆਜ਼ ਦੱਸਦੇ ਹਨ, "ਇਹ ਗੱਲ ਪੂਰੀ ਤਰ੍ਹਾਂ ਸਹੀ ਹੈ ਕਿ 5 ਅਗਸਤ ਤੋਂ ਬਾਅਦ ਹੁਣ ਤੱਕ ਪੁਲਿਸ ਦੀ ਫਾਇਰਿੰਗ ਵਿੱਚ ਕਿਸੇ ਦੀ ਮੌਤ ਨਹੀਂ ਹੋਈ ਹੈ।"

ਇਹ ਵੀ ਪੜ੍ਹੋ:

"ਲੰਘੀ 6 ਅਗਸਤ ਨੂੰ ਪੁਲਿਸ ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਕੁਝ ਮੁੰਡਿਆਂ ਦਾ ਪਿੱਛਾ ਕੀਤਾ ਸੀ। ਇਸ ਤੋਂ ਬਾਅਦ ਲਗਭਗ ਚਾਰ-ਪੰਜ ਨੇ ਦਰਿਆ ਵਿੱਚ ਛਾਲ ਮਾਰ ਦਿੱਤੀ ਸੀ ਜਿਸ ਦੌਰਾਨ ਇੱਕ ਮੁੰਡੇ ਦੀ ਪਾਣੀ ਵਿੱਚ ਡੁੱਬਣ ਕਰਨ ਮੌਤ ਹੋ ਗਈ ਸੀ।

"ਉਥੇ ਹੀ ਸੌਰਾ ਵਿੱਚ ਇੱਕ ਹੋਰ ਜਣੇਂ ਦੀ ਮੌਤ ਹੋਈ ਸੀ ਜਿਨ੍ਹਾਂ ਦਾ ਨਾਮ ਅਸਰਾਰ ਖ਼ਾਨ ਸੀ। ਉਨ੍ਹਾਂ ਦੇ ਅੱਥਰੂ ਗੈਸ ਦੀ ਗੋਲੀ ਦਾ ਛਿਲਕਾ ਆ ਲੱਗਿਆ ਸੀ।"

"ਇੱਕ ਹੋਰ ਬਜ਼ੁਰਗ ਦੀ ਮੌਤ ਅਥਰੂ ਗੈਸ ਦੇ ਧੂਏਂ ਵਿੱਚ ਘੁਟਣ ਨਾਲ ਹੋ ਗਈ ਸੀ। ਅਜਿਹੇ ਵਿੱਚ ਅਮਿਤ ਸ਼ਾਹ ਦੀ ਗੱਲ ਬਿਲਕੁਲ ਸਹੀ ਹੈ।"

ਕਾਰੋਬਾਰ ਠੀਕ ਚੱਲ ਰਿਹਾ ਹੈ?

ਅਮਿਤ ਸ਼ਾਹ ਨੇ ਦਾਅਵਾ ਕੀਤਾ ਹੈ ਕਿ ਕਸ਼ਮੀਰ ਵਿੱਚ ਹਾਲਾਤ ਠੀਕ ਹੋ ਗਏ ਹਨ।

ਉਨ੍ਹਾਂ ਨੇ ਕਿਹਾ ਕਿ ਕਾਰੋਬਾਰ ਠੀਕ ਤਰੀਕੇ ਨਾਲ ਚੱਲ ਰਿਹਾ ਹੈ, ਬੱਚੇ ਸਕੂਲ ਜਾ ਰਹੇ ਹਨ ਤੇ ਹਸਪਤਾਲ ਵੀ ਸੁਚੱਜੇ ਤਰੀਕੇ ਨਾਲ ਕੰਮ ਕਰ ਹਨ।

ਪਿਛਲੇ ਡੇਢ ਮਹੀਨੇ ਤੋਂ ਕਸ਼ਮੀਰ ਦੇ ਵੱਖੋ-ਵੱਖ ਹਸਪਤਾਲਾਂ ਦਾ ਦੌਰਾ ਕਰ ਚੁੱਕੇ ਰਿਆਜ਼ ਦੱਸਦੇ ਹਨ, "ਇਹ ਸਰਕਾਰੀ ਆਂਕੜੇ ਹਨ ਅਤੇ ਇਨ੍ਹਾਂ ਆਂਕੜਿਆਂ ਤੇ ਜ਼ਮੀਨੀ ਹਾਲਾਤ ਨਾਲ ਮਿਲਾਇਆ ਜਾਵੇ ਤਾਂ ਕੁਝ ਵੱਖਰੀ ਤਸਵੀਰ ਸਾਹਮਣੇ ਆਉਂਦੀ ਹੈ।"

ਉੱਥੇ ਹੀ ਕਾਰੋਬਾਰੀਆਂ ਦੀ ਸਥਿਤੀ ਬਾਰੇ ਰਿਆਜ਼ ਕਹਿੰਦੇ ਹਨ, "ਸੇਬ ਕਿਸਾਨਾਂ ਨੇ 27 ਦਸੰਬਰ ਤੱਕ ਫ਼ਲ ਤੋੜੇ ਹੀ ਨਹੀਂ ਸਨ। ਇਸ ਤੋਂ ਬਾਅਦ ਸਰਕਾਰ ਨੇ ਕਿਹਾ ਕਿ ਉਨ੍ਹਾਂ ਦੇ ਫ਼ਲ ਨੈਫਡ ਵੱਲੋਂ ਖ਼ਰੀਦੇ ਜਾਣਗੇ।"

"ਇਹ ਇੱਕ ਚੰਗੀ ਪਹਿਲ ਸੀ ਕਿਉਂਕਿ ਕਿਸਾਨਾਂ ਨੂੰ ਆਪਣੇ ਘਰ ਤੋਂ ਹੀ ਮਾਲ ਵੇਚਣ ਦਾ ਮੌਕਾ ਮਿਲ ਰਿਹਾ ਸੀ। ਇਸ ਸਕੀਮ ਦੇ ਤਹਿਤ ਪਹਿਲਾ 51 ਰੁਪਏ ਤੇ ਫਿਰ 64 ਰੁਪਏ ਕੀਮਤ ਲਾਈ ਗਈ। ਲੇਕਿਨ ਕਿਸਾਨਾਂ ਲਈ ਇਹ ਕੀਮਤ ਦਿਲਕਸ਼ ਨਹੀਂ ਸੀ।"

ਇਹ ਵੀ ਪੜ੍ਹੋ:

"ਇਸ ਤੋਂ ਬਾਅਦ ਫ਼ਲ ਵਪਾਰੀਆਂ ਦੇ ਸਾਹਮਣੇ ਸੁਰੱਖਿਆ ਬਾਰੇ ਸਮੱਸਿਆਵਾਂ ਵੀ ਆਈਆਂ ਕਿਉਂਕਿ ਸ਼ੱਕੀ ਬੰਦੂਕਧਾਰੀਆਂ ਨੇ ਕਈ ਲੋਕਾਂ ਨੂੰ ਮਾਰ ਦਿੱਤਾ। ਅਜਿਹੇ ਵਿੱਚ ਵੀਹ ਹਜ਼ਾਰ ਡੱਬੇ ਇੱਥੋਂ ਨਿਕਲ ਹੀ ਨਹੀਂ ਸਕੇ ਤੇ ਲੋਕਾਂ ਨੇ ਸਥਾਨਕ ਪੱਧਰ ਤੇ ਹੀ ਉਨ੍ਹਾਂ ਨੂੰ ਵੇਚਿਆ।"

"ਅਜਿਹੇ ਵਿੱਚ ਜਦੋਂ ਤੁਸੀਂ ਪੂਰੀ ਸਥਿਤੀ ਨੂੰ ਦੇਖਦੇ ਹੋ ਤੇ ਕੜੀ ਨਾਲ ਕੜੀ ਮਿਲਾਉਂਦੇ ਹੋ ਤਾਂ ਸਥਿਤੀ ਸਧਾਰਣ ਨਜ਼ਰ ਨਹੀਂ ਆਉਂਦੀ। ਸਰਕਾਰ ਇਸ ਸਥਿਤੀ ਨੂੰ ਕਿਵਾਂ ਠੀਕ ਦੱਸ ਰਹੀ ਹੈ? ਇਸ ਨੂੰ ਲੈ ਕੇ ਸਰਕਾਰ ਅਤੇ ਸਥਾਨੀ ਨਿਵਾਸੀਆਂ ਵਿਚਕਾਰ ਟਕਰਾਅ ਦੀ ਸਥਿਤੀ ਹੈ।"

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)