You’re viewing a text-only version of this website that uses less data. View the main version of the website including all images and videos.
ਬੇਹੋਸ਼ ਨਾਬਾਲਗ਼ ਨਾਲ ਹਿੰਸਾ ਨਹੀਂ ਹੋਈ, ਇਸ ਲਈ ਰੇਪ ਨਹੀਂ ਮੰਨਿਆ ਗਿਆ - 5 ਅਹਿਮ ਖ਼ਬਰਾਂ
ਸਪੇਨ 'ਚ ਬਾਰਸੀਲੋਨਾ ਦੀ ਇੱਕ ਅਦਾਲਤ ਨੇ 14 ਸਾਲ ਦੀ ਇੱਕ ਕੁੜੀ ਨਾਲ ਹੋਏ ਗੈਂਗਰੇਪ ਦੇ ਇਲਜ਼ਾਮ ਨੂੰ ਖਾਰਿਜ ਕਰਦਿਆਂ ਹੋਇਆ ਉਸ ਨੂੰ ਜਿਨਸੀ ਸੋਸ਼ਣ ਦੇ ਮਾਮਲੇ 'ਚ ਤਬਦੀਲ ਕਰ ਦਿੱਤਾ ਹੈ।
ਇਸ ਮਾਮਲੇ ਵਿੱਚ 5 ਮੁਲਜ਼ਮਾਂ ਨੂੰ ਗੈਂਗਰੇਪ ਦੀ ਥਾਂ ਜਿਨਸੀ ਸੋਸ਼ਣ ਲਈ ਸਜ਼ਾ ਸੁਣਾਈ ਗਈ ਹੈ।
ਅਦਾਲਤ ਦੇ ਫ਼ੈਸਲੇ ਤੋਂ ਬਾਅਦ ਔਰਤਾਂ ਦੇ ਅਧਿਕਾਰ ਲਈ ਲੜਦੇ ਕਾਰਕੁਨ ਆਪਣਾ ਵਿਰੋਧ ਦਰਜ ਕਰਵਾ ਰਹੇ ਹਨ।
ਅਦਾਲਤ ਨੇ ਆਪਣੇ ਫ਼ੈਸਲੇ 'ਚ ਕਿਹਾ ਹੈ ਕਿ ਇਹ ਰੇਪ ਨਹੀਂ ਹੈ ਕਿਉਂਕਿ ਪੀੜਤਾ 'ਬੇਹੋਸ਼ੀ ਦੀ ਹਾਲਤ' 'ਚ ਸੀ ਅਤੇ ਦੋਸ਼ੀਆਂ ਨੂੰ ਉਸ ਨਾਲ ਹਿੰਸਾ ਕਰਨ ਦੀ ਲੋੜ ਨਹੀਂ ਪਈ। ਇਹੀ ਕਾਰਨ ਹੈ ਕਿ ਇਸ ਮਾਮਲੇ ਵਿੱਚ ਮੁਲਜ਼ਮ 5 ਲੋਕਾਂ ਨੂੰ ਘੱਟ ਸਜ਼ਾ ਸੁਣਾਈ ਗਈ ਹੈ।
ਸਪੇਨ ਦੇ ਕਾਨੂੰਨ ਮੁਤਾਬਕ ਕਿਸੇ ਅਪਰਾਧ ਨੂੰ ਰੇਪ ਜਾਂ ਜਿਨਸੀ ਸੋਸ਼ਣ ਉਦੋਂ ਮੰਨਿਆ ਜਾਂਦਾ ਹੈ ਜਦੋਂ ਉਸ ਵਿੱਚ ਸਰੀਰਕ ਬਲ ਜਾਂ ਧਮਕੀਆਂ ਦਾ ਇਸਤੇਮਾਲ ਹੋਵੇ।
ਇਹ ਵੀ ਪੜ੍ਹੋ-
ਕਰਤਾਰਪੁਰ ਸਾਹਿਬ ਜਾਣ ਲਈ ਰਜਿਸਟਰੇਸ਼ਨ ਕਿਵੇਂ ਕਰੀਏ
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਧਿਆਨ ਵਿੱਚ ਰੱਖਦਿਆਂ ਕਰਤਾਰਪੁਰ ਲਾਂਘਾ ਛੇਤੀ ਹੀ ਖੁੱਲ੍ਹਣ ਜਾ ਰਿਹਾ ਹੈ।
ਕਰਤਾਰਪੁਰ (ਪਾਕਿਸਤਾਨ) ਜਾਣ ਲਈ ਹੁਣ ਤੁਸੀਂ ਇੱਕ ਅਧਿਕਾਰਿਤ ਵੈੱਬਸਾਈਟ ਰਾਹੀਂ ਅਪਲਾਈ ਕਰ ਸਕਦੇ ਹੋ।
ਇਸ ਵੈੱਬਸਾਈਟ https://prakashpurb550.mha.gov.in 'ਤੇ ਜਾ ਕੇ ਤੁਸੀਂ ਕਰਤਾਰਪੁਰ ਜਾਣ ਲਈ ਆਪਣੀ ਅਰਜ਼ੀ ਦੇ ਸਕਦੇ ਹੋ।
ਵੈੱਬਸਾਈਟ 'ਤੇ ਜਾ ਕੇ ਆਪਣੀ ਜਾਣਕਾਰੀ ਭਰੋ, ਜਿਸ ਵਿੱਚ ਤੁਹਾਨੂੰ ਨਾਂ, ਪਤਾ, ਤਾਜ਼ਾ ਤਸਵੀਰ ਤੇ ਹੋਰ ਜਾਣਕਾਰੀ ਰਾਹੀਂ ਰਜਿਸਟਰ ਕਰਨਾ ਹੋਵੇਗਾ।
ਆਨਲਾਈਨ ਅਪਲਾਈ ਕਰਨ ਤੋਂ ਬਾਅਦ ਤੁਹਾਨੂੰ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਦੀ ਇਜਾਜ਼ਤ ਸਬੰਧੀ ਜਾਣਕਾਰੀ ਮਿਲ ਜਾਵੇਗੀ। ਤੁਹਾਨੂੰ ਤੁਹਾਡੀ ਜਾਣ ਦੀ ਤੈਅ ਤਰੀਕ ਤੋਂ 4 ਦਿਨਾਂ ਪਹਿਲਾਂ ਹੀ ਇਤਲਾਹ ਦਿੱਤੀ ਜਾਵੇਗੀ। ਪੂਰੀ ਜਾਣਕਾਰੀ ਵਿਸਥਾਰ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕਰਤਾਰਪਰ ਲਾਂਘਾ: 'ਅਸੀਂ ਮੱਥਾ ਟੇਕਣ ਆਏ ਹਾਂ, ਸਟੇਜਾਂ ਤੇ ਪੰਡਾਲਾਂ ਨਾਲ ਸਾਨੂੰ ਕੀ!'
ਸੁਲਤਾਨਪੁਰ ਲੋਧੀ ਵਿੱਚ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੱਖੋ-ਵੱਖਰੀਆਂ ਸਟੇਜਾਂ ਹੋਣ ਬਾਰੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀ ਬਹਿਸ ਚੱਲ ਰਹੀ ਹੈ।
ਦੋ ਸਟੇਜਾਂ ਦੀ ਦੁੱਚਿਤੀ ਨੂੰ ਲੈ ਕੇ ਅਸੀਂ ਇੱਥੇ ਪਹੁੰਚੇ ਕੁਝ ਲੋਕਾਂ ਨਾਲ ਗੱਲਬਾਤ ਕੀਤੀ।
ਅੰਮ੍ਰਿਤਸਰ ਤੋਂ ਆਏ ਰਿਟਾਇਰਟ ਆਰਮੀ ਅਫ਼ਸਰ ਬਲਦੇਵ ਸਿੰਘ ਨੇ ਕਿਹਾ, "ਆਮ ਲੋਕਾਂ ਨੂੰ ਸਟੇਜਾਂ ਨਾਲ ਕੋਈ ਫ਼ਰਕ ਨਹੀਂ ਪੈਂਦਾ, ਨਾ ਹੀ ਅਸੀਂ ਇਸ ਵੱਲ ਧਿਆਨ ਦੇ ਰਹੇ ਹਾਂ, ਸਾਡਾ ਧਿਆਨ ਗੁਰੂ ਵੱਲ ਹੈ।"
ਸੁਲਤਾਨਪੁਰ ਲੋਧੀ ਵਿਖੇ ਮੱਥਾ ਟੇਕਣ ਆਈ ਸਰਬਜੀਤ ਕੌਰ ਦਾ ਕਹਿਣਾ ਹੈ, "ਸਿਆਸੀ ਧਿਰਾਂ ਨਾਲ ਸਬੰਧਤ ਇਨ੍ਹਾਂ ਪੰਡਾਲਾਂ ਅਤੇ ਸਟੇਜਾਂ 'ਤੇ ਸਿਆਸੀ ਲਾਹਾ ਲੈਣ ਵਾਲੇ ਲੋਕ ਜਾਂਦੇ ਹਨ। ਅਸੀਂ ਮੱਥਾ ਟੇਕਣ ਆਏ ਹਾਂ, ਸਟੇਜਾਂ ਤੇ ਪੰਡਾਲਾਂ ਨਾਲ ਸਾਨੂੰ ਕੀ, ਜਿੰਨੀਆਂ ਮਰਜ਼ੀ ਬਣਾਈ ਜਾਣ।" ਪੂਰੀ ਖ਼ਬਰ ਇੱਥੇ ਕਲਿੱਕ ਕਰਕੇ ਪੜ੍ਹੋ।
ਇਹ ਵੀ ਪੜ੍ਹੋ-
ਦਿੱਲੀ ਦੇ ਪ੍ਰਦੂਸ਼ਣ 'ਤੇ ਬੋਲੇ ਕੇਜਰੀਵਾਲ 'ਰਾਜਧਾਨੀ ਬਣੀ ਗੈਸ ਚੈਂਬਰ
ਦਿੱਲੀ ਵਿੱਚ ਹਵਾ ਦੀ ਗੁਣਵੱਤਾ ਇਸ ਹੱਦ ਤੱਕ ਡਿੱਗ ਚੁੱਕੀ ਹੈ ਕਿ ਸਰਕਾਰ ਨੂੰ ਸਿਹਤ ਐਮਰਜੈਂਸੀ ਐਲਾਨਣੀ ਪਈ ਹੈ।
ਹਵਾ ਦੀ ਗੁਣਵੱਤਾ ਖ਼ਤਰਨਾਕ ਪੱਧਰ ਤੱਕ ਡਿੱਗ ਜਾਣ ਕਾਰਨ ਸੁਪਰੀਮ ਕੋਰਟ ਨੇ ਰਾਸ਼ਟਰੀ ਰਾਜਧਾਨੀ ਖੇਤਰ ਅਤੇ ਦੋ ਗੁਆਂਢੀ ਸੂਬਿਆਂ ਵਿੱਚ ਉਸਾਰੀ ਕਾਰਜਾਂ ਤੇ ਆਰਜੀ ਰੋਕ ਲਗਾ ਦਿੱਤੀ ਹੈ ਅਤੇ ਦਿੱਲੀ ਵਿੱਚ ਸਰਦੀਆਂ ਦੌਰਾਨ ਪਟਾਕੇ ਚਲਾਉਣ 'ਤੇ ਵੀ ਰੋਕ ਰਹੇਗੀ।
ਇਸ ਤੋਂ ਇਲਾਵਾ ਪੰਜ ਨਵੰਬਰ ਤੱਕ ਸੂਬੇ ਦੇ ਸਕੂਲਾਂ ਵਿੱਚ ਵੀ ਛੁੱਟੀ ਕਰ ਦਿੱਤੀ ਗਈ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਵਿੱਚ ਲਿਖਿਆ ਕਿ ਰਾਜਧਾਨੀ ਇੱਕ ਗੈਸ ਚੈਂਬਰ ਬਣ ਚੁੱਕੀ ਹੈ।
ਉਨ੍ਹਾਂ ਲਿਖਿਆ, "ਗੁਆਂਢੀ ਸੂਬਿਆਂ ਵਿੱਚ ਫ਼ਸਲ ਦੀ ਨਾੜ ਸਾੜੇ ਜਾਣ ਕਾਰਨ ਦਿੱਲੀ ਇੱਕ ਗੈਸ ਚੈਂਬਰ ਵਿੱਚ ਬਦਲ ਚੁੱਕੀ ਹੈ।" ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।
ਜਰਮਨੀ ਦੀ ਚਾਂਸਲਰ ਐਂਗੇਲਾ ਮਰਕਲ ਨੇ ਕਿਹਾ ਕਸ਼ਮੀਰ ਦੇ ਠੀਕ ਨਹੀਂ, ਇਹ ਸੁਧਰਨੇ ਚਾਹੀਦੇ ਹਨ
ਭਾਰਤ ਦੌਰੇ 'ਤੇ ਆਈ ਜਰਮਨੀ ਦੀ ਚਾਂਸਲਰ ਐਂਗੇਲਾ ਮਰਕਲ ਨੇ ਭਾਰਤ ਸ਼ਾਸਿਤ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਮਗਰੋਂ ਉੱਥੇ ਦੇ ਵਸਨੀਕਾਂ ਦੀ ਹਾਲਤ ਬਾਰੇ ਟਿੱਪਣੀ ਕੀਤੀ ਹੈ।
ਖ਼ਬਰ ਏਜੰਸੀ ਰੌਇਟਰਜ਼ ਮੁਤਾਬਕ ਉਨ੍ਹਾਂ ਕਿਹਾ, "ਕਸ਼ਮੀਰ ਦੇ ਲੋਕ ਜਿਸ ਹਾਲਾਤ ਵਿੱਚ ਰਹਿ ਰਹੇ ਹਨ ਉਹ ਠੀਕ ਨਹੀਂ ਹਨ ਅਤੇ ਇਹ ਸੁਧਰਨੇ ਚਾਹੀਦੇ ਹਨ।"
ਮਰਕਲ ਨੇ ਇਹ ਮੁੱਦਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਵੀ ਚੁੱਕਣ ਦੀ ਗੱਲ ਕਹੀ।
ਉਨ੍ਹਾਂ ਇਹ ਵੀ ਕਿਹਾ ਕਿ ਕਸ਼ਮੀਰ ਤੇ ਉਹ ਭਾਰਤ ਦੇ ਪੱਖ ਬਾਰੇ ਜਾਣੂ ਹਨ ਪਰ ਪ੍ਰਧਾਨ ਮੰਤਰੀ ਤੋਂ ਜਾਣਨਾ ਚਾਹੁੰਦੇ ਹਨ ਕਿ ਉਹ ਖਿੱਤੇ ਵਿੱਚ ਸ਼ਾਂਤੀ ਲਿਆਉਣ ਲਈ ਕੀ ਕੁਝ ਕਰ ਰਹੇ ਹਨ।
ਜਰਮਨੀ ਦੀ ਚਾਂਸਲਰ ਭਾਰਤ ਦੇ ਤਿੰਨ ਰੋਜ਼ਾ ਦੌਰੇ 'ਤੇ ਆਏ ਹੋਏ ਹਨ। ਪੂਰੀ ਖ਼ਬਰ ਇੱਥੇ ਕਲਿੱਕ ਕਰਕੇ ਪੜ੍ਹੋ।
ਇਹ ਵੀ ਪੜ੍ਹੋ:
ਇਹ ਵੀਡੀਓ ਜ਼ਰੂਰ ਦੇਖੋ